No products in the cart.
ਸਤੰਬਰ 23 – ਵੇਲ ਅਤੇ ਟਹਿਣੀਆਂ!
“ਅੰਗੂਰ ਦੀ ਵੇਲ ਮੈਂ ਹਾਂ ਤੇ ਤੁਸੀਂ ਉਸ ਦੀਆਂ ਟਹਿਣੀਆਂ ਹੋ। ਜੇਕਰ ਕੋਈ ਮੇਰੇ ਵਿੱਚ ਰਹਿੰਦਾ ਹੈ, ਮੈਂ ਉਸ ਵਿੱਚ ਹੋਵਾਂਗਾ ਅਤੇ ਉਹ ਬਹੁਤ ਫ਼ਲ ਦੇਵੇਗਾ”(ਯੂਹੰਨਾ ਦੀ ਇੰਜੀਲ 15:5)।
ਸਾਡਾ ਪ੍ਰਭੂ ਅੰਗੂਰ ਦੀ ਵੇਲ ਹੈ ਅਤੇ ਤੁਸੀਂ ਉਸ ਦੀਆਂ ਟਹਿਣੀਆਂ ਹੋ। ਜ਼ਰਾ ਕਲਪਨਾ ਕਰੋ ਕਿ ਤੁਹਾਡੇ ਅਤੇ ਪ੍ਰਭੂ ਦੇ ਵਿਚਕਾਰ ਦਾ ਰਿਸ਼ਤਾ ਕਿੰਨਾ ਅਟੁੱਟ ਅਤੇ ਅਦਭੁੱਤ ਹੋਣਾ ਚਾਹੀਦਾ ਹੈ। ਜੇਕਰ ਟਹਿਣੀ ਵੇਲ ਵਿੱਚ ਨਹੀਂ ਰਹਿੰਦੀ, ਤਾਂ ਉਹ ਸੁੱਕ ਜਾਂਦੀ ਹੈ ਅਤੇ ਮਰ ਜਾਂਦੀ ਹੈ।
ਪੌਦੇ ਅਤੇ ਟਹਿਣੀਆਂ ਦੇ ਵਿਚਕਾਰ ਸੰਬੰਧ ਵਿੱਚ, ਪੌਦਾ ਹਮੇਸ਼ਾਂ ਦਿੰਦਾ ਹੈ, ਅਤੇ ਟਹਿਣੀਆਂ ਹਮੇਸ਼ਾਂ ਪ੍ਰਾਪਤ ਕਰਦੀਆਂ ਹਨ। ਤੱਤ, ਮਿਠਾਸ, ਵਿਕਾਸ ਦੇ ਲਈ ਜ਼ਰੂਰੀ ਸਾਰੇ ਪੌਸ਼ਟਿਕ ਤੱਤ ਅਤੇ ਪਾਣੀ ਪੌਦਿਆਂ ਤੋਂ ਟਹਿਣੀਆਂ ਵਿੱਚ ਭੇਜਿਆ ਜਾਂਦਾ ਹੈ। ਅਤੇ ਇਨ੍ਹਾਂ ਪੌਸ਼ਟਿਕ ਤੱਤਾਂ ਅਤੇ ਪੌਦਿਆਂ ਦੇ ਤੱਤ ਨੂੰ ਪ੍ਰਾਪਤ ਕਰਨ ਦੇ ਲਈ ਟਹਿਣੀਆਂ ਆਪਣੇ ਸੂਖਮ ਸੁਰਾਖ ਰੱਖਦੀਆਂ ਹਨ। ਇਹ ਇਸ ਪ੍ਰਕਿਰਿਆ ਦੇ ਕਾਰਨ ਹੈ ਕਿ ਪੌਦੇ ਦੀਆਂ ਸਾਰੀਆਂ ਖੁੱਬੀਆਂ ਟਹਿਣੀਆਂ ਵਿੱਚ ਪਾਈਆਂ ਜਾਂਦੀਆਂ ਹਨ, ਤਾਂ ਕਿ ਉਹ ਫਲ ਦੇਵੇ।
ਇਸੇ ਤਰ੍ਹਾਂ ਤੁਹਾਨੂੰ ਆਪਣੇ ਦਿਲ ਦੇ ਸੂਖਮ ਸੁਰਾਖਾਂ ਨੂੰ ਵੀ ਸਵਰਗ ਦੇ ਵੱਲ ਰੱਖਣਾ ਚਾਹੀਦਾ ਹੈ, ਜਿਸ ਨਾਲ ਤੁਹਾਨੂੰ ਉੱਪਰੋਂ ਲਗਾਤਾਰ ਸਵਰਗੀ ਸ਼ਕਤੀ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲੇਗੀ। ਇੱਕ ਵਾਰ ਜਦੋਂ ਤੁਸੀਂ ਸਵਰਗੀ ਸ਼ਕਤੀ ਪ੍ਰਾਪਤ ਕਰ ਲੈਂਦੇ ਹੋ, ਤਾਂ ਤੁਸੀਂ ਇਹ ਵੀ ਘੋਸ਼ਣਾ ਕਰ ਸਕਦੇ ਹੋ, ਕਿ “ਮੈਂ ਮਸੀਹ ਦੇ ਦੁਆਰਾ ਸਭ ਕੁੱਝ ਕਰ ਸਕਦਾ ਹਾਂ ਜਿਹੜਾ ਮੈਨੂੰ ਮਜ਼ਬੂਤ ਕਰਦਾ ਹੈ”। ਸਵਰਗੀ ਗਿਆਨ ਨੂੰ ਤੁਹਾਡੇ ਵਿੱਚ ਲਗਾਤਾਰ ਵਰ੍ਹਦੇ ਰਹਿਣ ਦਿਓ। ਤਦ ਤੁਸੀਂ ਉਸ ਪ੍ਰਮੇਸ਼ਵਰ ਦੇ ਗਿਆਨ ਦੇ ਦੁਆਰਾ ਸਵਰਗੀ ਭੇਤਾਂ ਨੂੰ ਬੋਲਣ ਦੇ ਯੋਗ ਹੋਵੋਂਗੇ। ਸਰਬਸ਼ਕਤੀਮਾਨ ਦੀ ਕਿਰਪਾ ਹਮੇਸ਼ਾ ਤੁਹਾਡੇ ਉੱਤੇ ਬਣੀ ਰਹੇ। ਅਤੇ ਤੁਸੀਂ ਕਿਰਪਾ ਤੇ ਕਿਰਪਾ ਦੇ ਵੱਲ ਵੱਧਦੇ ਜਾਓਗੇ। ਪ੍ਰਮੇਸ਼ਵਰ ਦੀ ਮਹਿਮਾ ਤੁਹਾਡੇ ਜੀਵਨਾ ਉੱਤੇ ਵਹਾਈ ਜਾਵੇ, ਅਤੇ ਤੁਸੀਂ ਪ੍ਰਮੇਸ਼ਵਰ ਦੀ ਮਹਿਮਾ ਵਿੱਚ ਵੱਧਦੇ ਜਾਓ।
ਯਿਸੂ ਕਹਿੰਦਾ ਹੈ, “ਅੰਗੂਰ ਦੀ ਵੇਲ ਮੈਂ ਹਾਂ ਤੇ ਤੁਸੀਂ ਉਸ ਦੀਆਂ ਟਹਿਣੀਆਂ ਹੋ। ਜੇਕਰ ਕੋਈ ਮੇਰੇ ਵਿੱਚ ਰਹਿੰਦਾ ਹੈ, ਮੇਰੇ ਵਚਨ ਉਸ ਵਿੱਚ ਬਣੇ ਰਹਿਣਗੇ…”। ਪ੍ਰਮੇਸ਼ਵਰ ਵਿੱਚ ਬਣੇ ਰਹਿਣਾ ਬਹੁਤ ਮਹੱਤਵਪੂਰਨ ਹੈ, ਕਿਉਂਕਿ ਫਿਰ ਹੀ ਤੁਹਾਨੂੰ ਵਡਿਆਈ ਅਤੇ ਆਦਰ ਮਿਲੇਗਾ। ਅਸੀਂ ਇਹ ਵੀ ਦੇਖਦੇ ਹਾਂ ਕਿ ਪ੍ਰਮੇਸ਼ਵਰ ਦੇ ਕਈ ਸੇਵਕ ਆਪਣੀ ਸੇਵਕਾਈ ਵਿੱਚ ਪਿੱਛੇ ਹੱਟਣ ਵਾਲੇ ਤਜ਼ਰਬੇ ਦਾ ਸਾਹਮਣਾ ਕਰ ਰਹੇ ਹਨ, ਮੁੱਖ ਗੱਲ, ਕਿਉਂਕਿ ਉਹ ਪ੍ਰਮੇਸ਼ਵਰ ਵਿੱਚ ਬਣੇ ਰਹਿਣ ਵਿੱਚ ਅਸਫਲ ਰਹਿੰਦੇ ਹਨ।
ਜਦੋਂ ਇੱਕ ਪੱਤਾ ਰੁੱਖ ਉੱਤੇ ਲੱਗਿਆ ਹੁੰਦਾ ਹੈ, ਤਾਂ ਉਹ ਹਰਿਆ-ਭਰਿਆ ਅਤੇ ਸੁੰਦਰ ਹੁੰਦਾ ਹੈ। ਪਰ ਉਹ ਹੀ ਪੱਤਾ ਜਦੋਂ ਰੁੱਖ ਤੋਂ ਕੱਟਿਆ ਜਾਂਦਾ ਹੈ, ਤਾਂ ਮੁਰਝਾਕੇ ਸੁੱਕ ਜਾਂਦਾ ਹੈ। ਇਸ ਲਈ, ਤੁਹਾਡੇ ਲਈ ਉਸਦੇ ਬਣੇ ਰਹਿਣਾ ਬਹੁਤ ਮਹੱਤਵਪੂਰਨ ਹੈ। ਜਦੋਂ ਟਹਿਣੀ ਵੇਲ ਵਿੱਚ ਰਹਿੰਦੀ ਹੈ, ਤਾਂ ਇਹ ਵੇਲ ਦੇ ਗੁਣਾਂ ਦੇ ਅਨੁਸਾਰ ਮਿੱਠੇ ਫਲ ਪੈਦਾ ਕਰਨ ਦੇ ਯੋਗ ਹੁੰਦੀ ਹੈ, ਜੋ ਕਈ ਦੂਸਰੇ ਲੋਕਾਂ ਦੇ ਲਈ ਵੀ ਫ਼ਾਇਦੇਮੰਦ ਹੁੰਦੀ ਹੈ।
ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਤੁਹਾਨੂੰ ਵੀ ਉਸ ਵਿੱਚ ਬਣੇ ਰਹਿਣ ਅਤੇ ਪ੍ਰਭੂ ਦੇ ਲਈ ਬਹੁਤ ਫਲ ਦੇਣ ਦੇ ਲਈ ਬੁਲਾਇਆ ਗਿਆ ਹੈ। ਤੁਹਾਡੇ ਵਿੱਚੋਂ ਹਰੇਕ ਤੋਂ ਪ੍ਰਮੇਸ਼ਵਰ ਦੀ ਇਹ ਹੀ ਉਮੀਦ ਹੈ। ਤਾਂ, ਉਸੇ ਵਿੱਚ ਰਹੋ ਅਤੇ ਮਿੱਠੇ ਫਲਾਂ ਨੂੰ ਭਰਪੂਰੀ ਨਾਲ ਲਿਆਓ।
ਅਭਿਆਸ ਕਰਨ ਲਈ – “ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਆਖੀਆਂ ਹਨ ਤਾਂ ਜੋ ਮੇਰੀ ਖੁਸ਼ੀ ਤੁਹਾਡੇ ਵਿੱਚ ਪੂਰੀ ਹੋਵੇ ਅਤੇ ਤੁਹਾਡੀ ਖੁਸ਼ੀ ਪੂਰੀ ਹੋ ਸਕੇ”(ਯੂਹੰਨਾ ਦੀ ਇੰਜੀਲ 15:11)।
