No products in the cart.
ਸਤੰਬਰ 22 –ਪ੍ਰਦਰਸ਼ਨੀ ਮਸੀਹ!
“ਕੀ, ਕੰਡਿਆਲੀਆਂ ਝਾੜੀਆਂ ਨੂੰ ਦਾਖਾਂ ਜਾਂ ਭਖੜੇ ਨੂੰ ਹੰਜ਼ੀਰ ਲੱਗਦੇ ਹਨ?”(ਮੱਤੀ 7:16)।
ਇਹ ਸੁਭਾਵਿਕ ਹੀ ਹੈ ਕਿ ਅੰਗੂਰੀ ਬਾਗ਼ ਵਿੱਚ ਅੰਗੂਰ ਅਤੇ ਹੰਜ਼ੀਰ ਦੇ ਦਰੱਖਤ ਵਿੱਚ ਹੰਜ਼ੀਰ ਪਾਏ ਜਾਂਦੇ ਹਨ। ਤੁਸੀਂ ਕਿਸੇ ਵੀ ਪੌਦੇ ਜਾਂ ਰੁੱਖ ਤੋਂ ਸਿਰਫ ਇੱਕ ਕਿਸਮ ਦੇ ਫਲ ਦੀ ਉਮੀਦ ਕਰੋਂਗੇ। ਸਾਡੇ ਪ੍ਰਭੂ ਯਿਸੂ ਨੇ ਕਿਹਾ, “ਤੁਸੀਂ ਉਨ੍ਹਾਂ ਦੇ ਫਲਾਂ ਤੋਂ ਉਨ੍ਹਾਂ ਨੂੰ ਪਛਾਣੋਗੇ”(ਮੱਤੀ 7:16)।
ਜਦੋਂ ਤੁਸੀਂ ਯਿਸੂ ਮਸੀਹ ਨੂੰ ਆਪਣੇ ਪ੍ਰਭੂ ਅਤੇ ਮੁਕਤੀਦਾਤਾ ਵਜੋਂ ਸਵੀਕਾਰ ਕਰਦੇ ਹੋ, ਤਾਂ ਤੁਸੀਂ ਸਭ ਤੋਂ ਚੰਗੀ ਟਹਿਣੀ, ਅਰਥਾਤ ਮਸੀਹ ਵਿੱਚ ਕਲਮਬੰਦ ਹੋ ਜਾਂਦੇ ਹੋ। ਸਾਰੀਆਂ ਪੁਰਾਣੀਆਂ ਗੱਲਾਂ ਬੀਤ ਗਈਆਂ ਹਨ ਅਤੇ ਸਭ ਕੁੱਝ ਨਵਾਂ ਹੋ ਗਿਆ ਹੈ। ਜਦੋਂ ਤੁਸੀਂ ਮਸੀਹ ਵਿੱਚ ਸ਼ਾਮਿਲ ਹੋ ਜਾਂਦੇ ਹੋ, ਅਤੇ ਉਸਦੇ ਨਾਲ ਲਗਾਤਾਰ ਸੰਗਤੀ ਰੱਖਦੇ ਹੋ, ਤਾਂ ਤੁਸੀਂ ਇੱਕ ਅਜਿਹੇ ਵਿਅਕਤੀ ਬਣ ਜਾਂਦੇ ਹੋ ਜਿਹੜਾ ਦੂਸਰਿਆਂ ਦੇ ਲਈ ਮਸੀਹ ਦੇ ਚਰਿੱਤਰ ਨੂੰ ਦਰਸਾਉਂਦਾ ਹੈ, ਅਤੇ ਆਤਮਾ ਦੇ ਫਲ ਤੁਹਾਡੇ ਵਿੱਚ ਪਾਏ ਜਾਂਦੇ ਹਨ।
ਸਾਡੇ ਪ੍ਰਭੂ ਯਿਸੂ ਨੇ ਕਿਹਾ, “ਜਿਸ ਤਰ੍ਹਾਂ ਹਰੇਕ ਚੰਗੇ ਰੁੱਖ ਨੂੰ ਚੰਗੇ ਫਲ ਲੱਗਦੇ ਹਨ, ਪਰ ਮਾੜੇ ਰੁੱਖ ਨੂੰ ਬੁਰੇ ਫਲ ਲੱਗਦੇ ਹਨ। ਚੰਗਾ ਰੁੱਖ ਬੁਰਾ ਫਲ ਨਹੀਂ ਦੇ ਸਕਦਾ ਅਤੇ ਨਾ ਮਾੜਾ ਰੁੱਖ ਚੰਗਾ ਫਲ ਦੇ ਸਕਦਾ ਹੈ। ਹਰੇਕ ਰੁੱਖ ਜਿਹੜਾ ਚੰਗਾ ਫਲ ਨਹੀਂ ਦਿੰਦਾ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ। ਇਸ ਲਈ ਤੁਸੀਂ ਉਨ੍ਹਾਂ ਦੇ ਫਲਾਂ ਤੋਂ ਉਨ੍ਹਾਂ ਨੂੰ ਪਛਾਣੋਗੇ”(ਮੱਤੀ 7: 17,18,19,20)। ਉਨ੍ਹਾਂ ਫਲਾਂ ਦੀ ਤਰ੍ਹਾਂ ਜਿਹੜਾ ਰੁੱਖ ਦੇ ਗੁਣਾਂ ਨੂੰ ਦਰਸਾਉਂਦਾ ਹੈ, ਤੁਹਾਨੂੰ ਵੀ ਦੂਸਰਿਆਂ ਨੂੰ ਮਸੀਹ ਦੇ ਸਰੂਪ ਅਤੇ ਚਰਿੱਤਰ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ।
ਪ੍ਰਭੂ ਯਿਸੂ ਮਸੀਹ, ਧਰਤੀ ਉੱਤੇ ਆਪਣੇ ਜੀਵਨ ਦੇ ਸਾਰੇ ਦਿਨਾਂ ਵਿੱਚ ਪਿਤਾ ਪ੍ਰਮੇਸ਼ਵਰ ਨੂੰ ਪ੍ਰਗਟ ਕਰ ਰਹੇ ਸੀ। ਪਵਿੱਤਰ ਸ਼ਾਸਤਰ ਸਾਨੂੰ ਦੱਸਦਾ ਹੈ ਕਿ ਯਿਸੂ “ਉਹ ਉਸ ਮਹਿਮਾ ਦਾ ਪ੍ਰਕਾਸ਼ ਅਤੇ ਉਸ ਦੀ ਸਖਸ਼ੀਅਤ ਦਾ ਨਕਸ਼ ਹੋ ਕੇ” ਸੀ। ਇਹ ਇਸ ਲਈ ਹੈ ਕਿਉਂਕਿ ਉਹ ਪਿਤਾ ਪ੍ਰਮੇਸ਼ਵਰ ਦਾ ਫਲ ਲਿਆ ਰਿਹਾ ਸੀ, ਇਸ ਲਈ ਉਹ ਇਹ ਘੋਸ਼ਣਾ ਕਰਨ ਦੇ ਯੋਗ ਸੀ ਕਿ ਜਿਸਨੇ ਉਸਨੂੰ ਦੇਖਿਆ ਹੈ ਉਸਨੇ ਪਿਤਾ ਨੂੰ ਦੇਖਿਆ ਹੈ(ਯੂਹੰਨਾ ਦੀ ਇੰਜੀਲ 14:9)।
ਇੱਕ ਵਾਰ ਜਦੋਂ ਪ੍ਰਮੇਸ਼ਵਰ ਦਾ ਇੱਕ ਸੇਵਕ ਵਿਸ਼ਵਾਸੀਆਂ ਦੇ ਇੱਕ ਪਰਿਵਾਰ ਦੇ ਕੋਲ ਗਿਆ, ਤਾਂ ਪਤੀ-ਪਤਨੀ ਦੇ ਵਿਚਕਾਰ ਵਿਵਾਦ ਚੱਲ ਰਿਹਾ ਸੀ। ਅਤੇ ਪਤਨੀ ਨੇ ਪਾਸਟਰ ਨੂੰ ਕਿਹਾ, ਕਿ ਉਸਦਾ ਪਤੀ ਚਰਚ ਵਿੱਚ ਇੱਕ ਦੂਤ ਦੀ ਤਰ੍ਹਾਂ ਵਿਵਹਾਰ ਕਰਦਾ ਹੈ, ਤਾਂ ਉਹ ਘਰ ਵਿੱਚ ਸ਼ੈਤਾਨ ਦੀ ਤਰ੍ਹਾਂ ਲੜਦਾ ਹੈ। ਅਤੇ ਜਵਾਬ ਵਿੱਚ, ਪਤੀ ਨੇ ਕਿਹਾ, ‘ਘੱਟ ਤੋਂ ਘੱਟ ਮੈਂ ਚਰਚ ਵਿੱਚ ਤਾਂ ਇੱਕ ਸਵਰਗ ਦੂਤ ਦੀ ਤਰ੍ਹਾਂ ਵਿਵਹਾਰ ਕਰਦਾ ਹਾਂ, ਜਦੋਂ ਕਿ ਉਹ ਇੱਕ ਸ਼ੈਤਾਨ ਦੇ ਵਰਗੀ ਹੈ, ਭਾਵੇਂ ਉਹ ਘਰ ਵਿੱਚ ਹੋਵੇ ਜਾਂ ਚਰਚ ਵਿੱਚ। ਉਸਦੇ ਨਾਲ ਰਹਿਣ ਨਾਲੋਂ ਚੰਗਾ ਹੈ ਕਿ ਉਹ ਨਰਕ ਵਿੱਚ ਰਹੇ।’
ਪਵਿੱਤਰ ਸ਼ਾਸਤਰ ਸਾਨੂੰ ਸਿਖਾਉਂਦਾ ਹੈ, “ਭਲਾ, ਇੱਕੋ ਸੋਤੇ ਦੇ ਮੂੰਹ ਵਿੱਚੋਂ ਮਿੱਠਾ ਅਤੇ ਖਾਰਾ ਪਾਣੀ ਨਿੱਕਲ ਸਕਦਾ ਹੈ? ਹੇ ਮੇਰੇ ਭਰਾਵੋ, ਕੀ ਇਹ ਹੋ ਸਕਦਾ ਹੈ ਕਿ ਹੰਜ਼ੀਰ ਦੇ ਬੂਟੇ ਨੂੰ ਜ਼ੈਤੂਨ ਦਾ ਫਲ ਜਾਂ ਅੰਗੂਰੀ ਵੇਲ ਨੂੰ ਹੰਜ਼ੀਰ ਲੱਗ ਸਕਦੇ ਹਨ? ਉਸੇ ਤਰ੍ਹਾਂ ਖਾਰੇ ਪਾਣੀ ਵਿੱਚੋਂ ਵੀ ਮਿੱਠਾ ਪਾਣੀ ਨਹੀਂ ਨਿੱਕਲ ਸਕਦਾ। ਤੁਹਾਡੇ ਵਿੱਚ ਬੁੱਧਵਾਨ ਅਤੇ ਸਮਝਦਾਰ ਕੌਣ ਹੈ? ਜੋ ਅਜਿਹਾ ਹੋਵੇ ਉਹ ਆਪਣੇ ਕੰਮਾਂ ਨੂੰ ਚੰਗੇ ਚਾਲ-ਚਲਣ ਤੋਂ ਉਸ ਨਰਮਾਈ ਨਾਲ ਵਿਖਾਵੇ ਜੋ ਬੁੱਧ ਨਾਲ ਪੈਦਾ ਹੁੰਦੀ ਹੈ”(ਯਾਕੂਬ 3:11,12,13)। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਤੁਹਾਡੇ ਸਾਰੇ ਵਿਚਾਰ ਅਤੇ ਕੰਮ ਹਮੇਸ਼ਾ ਮਸੀਹ ਨੂੰ ਪ੍ਰਦਸ਼ਿਤ ਕਰੇ।
ਅਭਿਆਸ ਕਰਨ ਲਈ – “ਕਿਉਂ ਜੋ ਬੀ ਸ਼ਾਂਤੀ ਦਾ ਹੋਵੇਗਾ, ਅੰਗੂਰੀ ਬੇਲ ਆਪਣਾ ਫਲ ਦੇਵੇਗੀ, ਧਰਤੀ ਆਪਣੀ ਪੈਦਾਵਾਰ ਦੇਵੇਗੀ ਅਤੇ ਅਕਾਸ਼ ਆਪਣੀ ਤ੍ਰੇਲ ਦੇਵੇਗਾ”(ਜ਼ਕਰਯਾਹ 8:12)।
