No products in the cart.
ਅਗਸਤ 30 – ਸਾਡੀਆਂ ਅੱਖਾਂ ਤੇਰੇ ਵੱਲ ਹਨ!
“ਕਿਉਂ ਜੋ ਉਸ ਵੱਡੇ ਦਲ ਦੇ ਅੱਗੇ ਜੋ ਸਾਡੇ ਵਿਰੁੱਧ ਆ ਰਿਹਾ ਹੈ ਸਾਡੀ ਕੁਝ ਤਾਕਤ ਨਹੀਂ ਅਤੇ ਨਾ ਅਸੀਂ ਇਹ ਜਾਣਦੇ ਹਾਂ ਕਿ ਕੀ ਕਰੀਏ ਪਰ ਸਾਡੀਆਂ ਅੱਖਾਂ ਤੇਰੇ ਵੱਲ ਲੱਗ ਰਹੀਆਂ ਹਨ”(2 ਇਤਿਹਾਸ 20:12)।
ਯਹੋਸ਼ਾਫ਼ਾਤ ਯਹੂਦਾਹ ਦੇ ਰਾਜਿਆਂ ਵਿੱਚੋਂ ਇੱਕ ਸੀ। ਉਹ ਇੱਕ ਅਜਿਹਾ ਰਾਜਾ ਸੀ ਜਿਹੜਾ ਪ੍ਰਮੇਸ਼ਵਰ ਨਾਲ ਪਿਆਰ ਕਰਦਾ ਅਤੇ ਉਸ ਉੱਤੇ ਆਪਣਾ ਵਿਸ਼ਵਾਸ ਰੱਖਦਾ ਸੀ। ਜਦੋਂ ਅੰਮੋਨ ਦੇ ਲੋਕ ਅਤੇ ਅੰਮੋਨੀਆਂ ਤੋਂ ਇਲਾਵਾ ਕੁੱਝ ਹੋਰ ਲੋਕ ਅਚਾਨਕ ਉਸਦੇ ਵਿਰੁੱਧ ਉੱਠ ਖੜ੍ਹੇ ਹੋਏ ਅਤੇ ਯੁੱਧ ਕਰਨ ਲਈ ਆਏ, ਤਾਂ ਉਹ ਨਹੀਂ ਜਾਣਦਾ ਸੀ ਕਿ ਕੀ ਕਰਨਾ ਹੈ। ਉਸਦਾ ਦਿਲ ਕੰਬਣ ਲੱਗ ਪਿਆ।
ਪਰ, ਉਹ ਤੁਰੰਤ ਪ੍ਰਮੇਸ਼ਵਰ ਦੇ ਵੱਲ ਦੇਖਣ ਲੱਗਾ ਅਤੇ ਪ੍ਰਾਰਥਨਾ ਕਰਨ ਲੱਗਾ। “ਵੇਖ, ਉਹ ਸਾਨੂੰ ਕਿਹੋ ਜਿਹਾ ਬਦਲਾ ਦਿੰਦੇ ਹਨ ਕਿ ਸਾਨੂੰ ਉਸ ਦੇਸ ਵਿੱਚੋਂ ਜਿਹੜਾ ਤੂੰ ਸਾਨੂੰ ਮਿਲਖ਼ ਵਿੱਚ ਦਿੱਤਾ ਸੀ ਕੱਢਣ ਲਈ ਆ ਰਹੇ ਹਨ! ਹੇ ਸਾਡੇ ਪਰਮੇਸ਼ੁਰ, ਕੀ ਤੂੰ ਇਨ੍ਹਾਂ ਦਾ ਨਿਆਂ ਨਹੀਂ ਕਰੇਂਗਾ? ਕਿਉਂ ਜੋ ਉਸ ਵੱਡੇ ਦਲ ਦੇ ਅੱਗੇ ਜੋ ਸਾਡੇ ਵਿਰੁੱਧ ਆ ਰਿਹਾ ਹੈ ਸਾਡੀ ਕੁਝ ਤਾਕਤ ਨਹੀਂ ਅਤੇ ਨਾ ਅਸੀਂ ਇਹ ਜਾਣਦੇ ਹਾਂ ਕਿ ਕੀ ਕਰੀਏ ਪਰ ਸਾਡੀਆਂ ਅੱਖਾਂ ਤੇਰੇ ਵੱਲ ਲੱਗ ਰਹੀਆਂ ਹਨ”(2 ਇਤਿਹਾਸ 20:11,12)।
ਉਹ ਸਿਰਫ ਪ੍ਰਮੇਸ਼ਵਰ ਦੇ ਵੱਲ ਦੇਖਣ ਦੇ ਨਾਲ ਹੀ ਨਹੀਂ ਰੁਕਿਆ, ਬਲਕਿ ਉਸਨੇ ਪੂਰੇ ਯਹੂਦਾਹ ਵਿੱਚ ਵਰਤ ਰੱਖਣ ਦਾ ਐਲਾਨ ਵੀ ਕੀਤਾ। ਇਸ ਨਾਲ ਸਭ ਲੋਕ ਯਹੋਵਾਹ ਤੋਂ ਸਹਾਇਤਾ ਮੰਗਣ ਦੇ ਲਈ ਇਕੱਠੇ ਹੋਏ। ਯਹੂਦਾਹ ਦੇ ਸਾਰੇ ਸ਼ਹਿਰਾਂ ਤੋਂ ਲੋਕ ਯਹੋਵਾਹ ਦੀ ਭਾਲ ਵਿੱਚ ਆਏ (2 ਇਤਹਾਸ 20:3,4)।
ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਇੱਕ ਪਰਿਵਾਰ ਦੇ ਰੂਪ ਵਿੱਚ ਵਰਤ ਅਤੇ ਪ੍ਰਾਰਥਨਾ ਕਰੋ ਅਤੇ ਪ੍ਰਮੇਸ਼ਵਰ ਦੇ ਵੱਲ ਦੇਖੋ, ਜਦੋਂ ਤੁਸੀਂ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰੋਂ ਜਿਹੜੀਆਂ ਤੁਹਾਡੇ ਨਿਯੰਤਰਣ ਤੋਂ ਪਰੇ ਹੋਣ। ਆਪਣੇ ਲਈ ਇੱਕ ਪਰਿਵਾਰ ਦੇ ਰੂਪ ਵਿੱਚ ਇਕੱਠੇ ਹੋਣ ਅਤੇ ਪ੍ਰਾਰਥਨਾ ਕਰਨ ਦੇ ਲਈ ਸਮਾਂ ਨਿਰਧਾਰਿਤ ਕਰੋ। ਜਦੋਂ ਤੁਸੀਂ ਇੱਕ ਪਰਿਵਾਰ ਦੇ ਰੂਪ ਵਿੱਚ ਵਰਤ ਅਤੇ ਪ੍ਰਾਰਥਨਾ ਕਰਦੇ ਹੋ, ਤਾਂ ਤੁਸੀਂ ਜੇਤੂ ਹੋਵੋਂਗੇ।
ਜਦੋਂ ਤੰਤਰ-ਮੰਤਰ ਅਤੇ ਜਾਦੂ -ਟੂਣਾ ਇੱਕ ਪਰਿਵਾਰ ਉੱਤੇ ਹਮਲਾ ਕਰਨ ਅਤੇ ਬਰਬਾਦ ਕਰਨ ਦੇ ਲਈ ਆਇਆ, ਤਾਂ ਉਸ ਪਰਿਵਾਰ ਦੇ ਮੈਂਬਰਾਂ ਨੇ ਤਿੰਨ ਦਿਨਾਂ ਤੱਕ ਵਰਤ ਅਤੇ ਪ੍ਰਾਰਥਨਾ ਕੀਤੀ। ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਕੁੱਤਾ ਅਤੇ ਇੱਕ ਬਿੱਲੀ ਜੋ ਉਨ੍ਹਾਂ ਦੇ ਪਾਲਤੂ ਜਾਨਵਰ ਸੀ, ਉਨ੍ਹਾਂ ਦੇ ਨਾਲ ਉਨ੍ਹਾਂ ਦੇ ਵਰਤ ਵਿੱਚ ਸ਼ਾਮਿਲ ਹੋ ਗਏ। ਜਦੋਂ ਪਰਿਵਾਰ ਦੇ ਮੈਂਬਰ ਇੱਧਰ ਉੱਧਰ ਬੈਠ ਕੇ ਪ੍ਰਾਰਥਨਾ ਕਰ ਰਹੇ ਸੀ ਪਾਲਤੂ ਜਾਨਵਰ ਵੀ ਉਨ੍ਹਾਂ ਦੇ ਕੋਲ ਆ ਕੇ ਲੇਟ ਗਏ। ਤੀਸਰੇ ਦਿਨ, ਪ੍ਰਮੇਸ਼ਵਰ ਨੇ ਪਰਿਵਾਰ ਨੂੰ ਵੱਡੀ ਜਿੱਤ ਦਿੱਤੀ ਅਤੇ ਪਰਿਵਾਰ ਨੂੰ ਇੱਕ ਸੰਪੂਰਨ ਛੁਟਕਾਰਾ ਮਿਲਿਆ।
ਇਸੇ ਤਰ੍ਹਾਂ, ਜਦੋਂ ਰਾਜਾ ਯਹੋਸ਼ਾਫ਼ਾਤ ਨੇ ਪ੍ਰਮੇਸ਼ਵਰ ਦੇ ਵੱਲ ਦੇਖਿਆ, ਵਰਤ ਰੱਖੇ ਅਤੇ ਪ੍ਰਾਰਥਨਾ ਕੀਤੀ, ਅਤੇ ਗਾਉਂਦੇ ਹੋਏ ਉਸਦੀ ਉਸਤਤ ਕੀਤੀ, ਤਾਂ ਪ੍ਰਮੇਸ਼ਵਰ ਨੇ ਉਸਦੇ ਦੁਸ਼ਮਣਾਂ ਨੂੰ ਆਪਸ ਵਿੱਚ ਲੜਾਇਆ ਅਤੇ ਉਨ੍ਹਾਂ ਨੇ ਇੱਕ ਦੂਸਰੇ ਨੂੰ ਮਾਰ ਦਿੱਤਾ (2 ਇਤਿਹਾਸ 20:22)। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਸਿਰਫ ਪ੍ਰਮੇਸ਼ਵਰ ਦੇ ਵੱਲ ਦੇਖੋ। ਇੱਕ ਪਰਿਵਾਰ ਦੇ ਰੂਪ ਵਿੱਚ ਵਰਤ ਅਤੇ ਪ੍ਰਾਰਥਨਾ ਕਰੋ। ਤੁਸੀਂ ਜੇਤੂ ਹੋਵੋਂਗੇ।
ਅਭਿਆਸ ਕਰਨ ਲਈ – “ਸੈਨਾਂ ਦਾ ਯਹੋਵਾਹ ਸਾਡੇ ਅੰਗ-ਸੰਗ ਹੈ, ਯਾਕੂਬ ਦਾ ਪਰਮੇਸ਼ੁਰ ਸਾਡਾ ਉੱਚਾ ਗੜ੍ਹ ਹੈ”(ਜ਼ਬੂਰਾਂ ਦੀ ਪੋਥੀ 46:11)।ਸਾਡੀਆਂ ਅੱਖਾਂ ਤੇਰੇ ਵੱਲ ਹਨ!
