Appam - Punjabi

ਅਗਸਤ 19 – ਵਿਸ਼ਵਾਸੀ ਜਿਹੜਾ ਖੁਸ਼ ਕਰਦਾ ਹੈ!

“ਅਤੇ ਵਿਸ਼ਵਾਸ ਤੋਂ ਬਿਨ੍ਹਾਂ ਉਹ ਦੇ ਮਨ ਨੂੰ ਪ੍ਰਸੰਨ ਕਰਨਾ ਅਸੰਭਵ ਹੈ”(ਇਬਰਾਨੀਆਂ 11:6)।

ਇਸ ਦੁਨੀਆਂ ਵਿੱਚ, ਪ੍ਰਮੇਸ਼ਵਰ ਨੂੰ ਕਿਵੇਂ ਖੁਸ਼ ਕਰੀਏ, ਇਹ ਤੁਹਾਡਾ ਮੂਲ ਮਕਸਦ ਹੋਣਾ ਚਾਹੀਦਾ ਹੈ। ਜਦੋਂ ਤੁਸੀਂ ਉਸਨੂੰ ਖੁਸ਼ ਕਰਨ ਦੇ ਲਈ ਕੁੱਝ ਕਰਦੇ ਹੋ, ਤਾਂ ਉਹ ਤੁਹਾਡੇ ਵਿੱਚ ਆਨੰਦਿਤ ਹੋਣਗੇ ਅਤੇ ਅੱਗੇ ਵੀ, ਉਹ ਤੁਹਾਡੇ ਆਤਮਾ ਦੇ ਪਿਆਰ ਕਰਨ ਵਾਲਿਆਂ ਦੇ ਰੂਪ ਵਿੱਚ ਹਮੇਸ਼ਾਂ ਦੇ ਲਈ ਰਹਿਣਗੇ। ਉਸਨੂੰ ਕਿਵੇਂ ਖੁਸ਼ ਕਰੀਏ?

ਸਭ ਤੋਂ ਪਹਿਲਾਂ, ਤੁਸੀਂ ਪ੍ਰਮੇਸ਼ਵਰ ਵਿੱਚ ਜਿਹੜਾ ਵਿਸ਼ਵਾਸ ਰੱਖਿਆ ਹੈ, ਇਹ ਹੀ ਉਹ ਕਾਰਨ ਹੈ ਜਿਹੜਾ ਇਹ ਨਿਰਧਾਰਿਤ ਕਰਦਾ ਹੈ ਕਿ ਉਹ ਤੁਹਾਡੇ ਨਾਲ ਕਿਸ ਹੱਦ ਤੱਕ ਪਿਆਰ ਕਰਦੇ ਹਨ। ਪਵਿੱਤਰ ਸ਼ਾਸਤਰ ਕਹਿੰਦਾ ਹੈ ਕਿ ਵਿਸ਼ਵਾਸ ਤੋਂ ਬਿਨਾਂ ਉਹ ਦੇ ਮਨ ਨੂੰ ਪ੍ਰਸੰਨ ਕਰਨਾ ਅਸੰਭਵ ਹੈ। ਹਾਂ। ਤੁਹਾਨੂੰ ਉਸ ਉੱਤੇ ਵਿਸ਼ਵਾਸ ਕਰਨਾ ਹੋਵੇਗਾ। ਤੁਹਾਨੂੰ ਸਿਰਫ ਉਸ ਉੱਤੇ ਸੋ ਪ੍ਰਤੀਸ਼ਤ ਵਿਸ਼ਵਾਸ ਰੱਖਣਾ ਹੋਵੇਗਾ। ਕਹੋ, “ਪ੍ਰਮੇਸ਼ਵਰ, ਮੈਂ ਸਿਰਫ ਤੁਹਾਡੇ ਉੱਤੇ ਵਿਸ਼ਵਾਸ ਕਰਦਾ ਹਾਂ” ਅਤੇ ਇਸਨੂੰ ਇੱਕ ਹਜ਼ਾਰ ਵਾਰ ਦੋਹਰਾਓ। ਉਸੇ ਤਰ੍ਹਾਂ, ਉਸ ਵਿਸ਼ਵਾਸ ਨੂੰ ਲਾਗੂ ਕਰੋ।

ਆਪਣੇ ਜੀਵਨ ਨੂੰ ਵਿਸ਼ਵਾਸ ਦੇ ਅਧਿਕਾਰੀ ਬਣਾਉਣ ਦੇ ਲਈ ਤੁਹਾਨੂੰ ਕੀ ਕਰਨਾ ਹੋਵੇਗਾ? ਪਵਿੱਤਰ ਸ਼ਾਸਤਰ ਕਹਿੰਦਾ ਹੈ, “ਸੋ ਵਿਸ਼ਵਾਸ ਸੁਣਨ ਨਾਲ, ਅਤੇ ਸੁਣਨਾ ਮਸੀਹ ਦੇ ਬਚਨ ਤੋਂ ਆਉਂਦਾ ਹੈ”(ਰੋਮੀਆਂ 10:17)। ਤੁਹਾਡੇ ਜੀਵਨ ਨੂੰ ਉਸ ਉੱਤੇ ਵਿਸ਼ਵਾਸ ਬਣਾਈ ਰੱਖਣ ਦੇ ਲਈ, ਪ੍ਰਮੇਸ਼ਵਰ ਦਾ ਵਚਨ ਤੁਹਾਡੇ ਲਈ ਜ਼ਰੂਰੀ ਹੈ। ਪਵਿੱਤਰ ਸ਼ਾਸਤਰ, ਜਿਹੜਾ ਆਤਮਾ ਅਤੇ ਜੀਵਨ ਹੈ, ਪ੍ਰਮੇਸ਼ਵਰ ਦੇ ਪਿਆਰ ਨੂੰ ਤੁਹਾਡੇ ਤੱਕ ਲਿਆਉਣ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਂਦਾ ਹੈ। ਜਦੋਂ ਤੁਸੀਂ ਉਸ ਉੱਤੇ ਆਪਣਾ ਵਿਸ਼ਵਾਸ ਰੱਖੋਂਗੇ ਅਤੇ ਉਸ ਉੱਤੇ ਨਿਰਭਰ ਹੋ ਜਾਵੋਂਗੇ, ਤਾਂ ਉਹ ਤੁਹਾਡੇ ਨਾਲ ਖੁਸ਼ ਹੋਣਗੇ।

ਪ੍ਰਮੇਸ਼ਵਰ ਦੁਆਰਾ ਅਬਰਾਹਾਮ ਉੱਤੇ ਆਪਣਾ ਪਿਆਰ ਰੱਖਣ ਦੇ ਪਿੱਛੇ ਕੀ ਰਾਜ ਹੈ? ਇਹ ਅਬਰਾਹਾਮ ਦਾ ਪ੍ਰਮੇਸ਼ਵਰ ਉੱਤੇ ਵਿਸ਼ਵਾਸ ਸੀ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਅਤੇ ਉਸ ਨੂੰ ਪੱਕਾ ਭਰੋਸਾ ਸੀ ਕਿ ਜਿਹ ਦਾ ਉਸ ਨੇ ਵਾਇਦਾ ਕੀਤਾ ਉਸ ਨੂੰ ਪੂਰਾ ਕਰਨ ਵਿੱਚ ਵੀ ਉਹੋ ਸਮਰੱਥੀ ਹੈ”(ਰੋਮੀਆਂ 4:21)। ਉਸ ਵਿਸ਼ਵਾਸ ਦੇ ਤਿੰਨ ਭਾਗ ਹੁੰਦੇ ਹਨ।

ਸਭ ਤੋਂ ਪਹਿਲਾਂ, ਉਸਨੇ ਆਪਣੇ ਸਰੀਰ ਅਤੇ ਸਾਰਾਹ ਦੇ ਮਰੇ ਹੋਏ ਗਰਭ ਉੱਤੇ ਧਿਆਨ ਨਹੀਂ ਦਿੱਤਾ। ਦੂਸਰਾ, ਉਸਨੇ ਸਿਰਫ ਉਸੇ ਉੱਤੇ ਮਹੱਤਵ ਦਿੱਤਾ ਜਿਹੜਾ ਪ੍ਰਮੇਸ਼ਵਰ ਨੇ ਉਸਨੂੰ ਕਿਹਾ ਸੀ। ਤੀਸਰਾ, ਉਹ ਪ੍ਰਮੇਸ਼ਵਰ ਦੀ ਮਹਿਮਾ ਕਰਦਾ ਰਿਹਾ ਅਤੇ ਇਸ ਪ੍ਰਕਾਰ ਵਿਸ਼ਵਾਸ ਵਿੱਚ ਦ੍ਰਿੜ੍ਹ ਹੁੰਦਾ ਗਿਆ। ਇਸ ਪ੍ਰਕਾਰ, ਉਹ ਪ੍ਰਮੇਸ਼ਵਰ ਨੂੰ ਖੁਸ਼ ਕਰਨ ਵਾਲਿਆਂ ਦੇ ਰੂਪ ਵਿੱਚ ਬਣਿਆ ਰਿਹਾ।

ਅਬਰਾਹਾਮ ਦਾ ਅਨੁਸਰਣ ਕਰੋ ਅਤੇ ਆਪਣੀ ਸਰੀਰਿਕ ਕਮਜ਼ੋਰੀ ਉੱਤੇ ਧਿਆਨ ਨਾ ਦਿਓ। ਦੂਸਰੀਆਂ ਅਸਫਲਤਾਵਾਂ ਅਤੇ ਕਮੀਆਂ ਦੇ ਬਾਰੇ ਨਾ ਸੋਚੋ। ਨਾਲ ਹੀ, ਪ੍ਰਮੇਸ਼ਵਰ ਦੇ ਸਾਰੇ ਵਾਦਿਆਂ ਅਤੇ ਉਸਦੇ ਦੁਆਰਾ ਕੀਤੇ ਗਏ ਸਾਰੇ ਚਮਤਕਾਰਾਂ ਨੂੰ ਯਾਦ ਰੱਖੋ। ਫਿਰ ਇਹ ਕਹਿੰਦੇ ਹੋਏ ਪ੍ਰਮੇਸ਼ਵਰ ਦੀ ਮਹਿਮਾ ਕਰੋ, “ਪ੍ਰਮੇਸ਼ਵਰ ਦਾ ਧੰਨਵਾਦ, ਕਿਉਂਕਿ ਤੁਸੀਂ ਮੇਰੇ ਜੀਵਨ ਵਿੱਚ ਇਹ ਸਭ ਕੰਮ ਕਰਨ ਜਾ ਰਹੇ ਹੋ।” ਤਦ ਤੁਸੀਂ ਵੀ ਵਿਸ਼ਵਾਸ ਵਿੱਚ ਅਬਰਾਹਾਮ ਦੇ ਵਾਂਗ ਚੰਗੇ ਹੋ ਜਾਉਂਗੇ ਅਤੇ ਪ੍ਰਮੇਸ਼ਵਰ ਨੂੰ ਖੁਸ਼ ਕਰੋਂਗੇ।

ਪ੍ਰਮੇਸ਼ਵਰ ਉੱਤੇ ਪੂਰਾ ਵਿਸ਼ਵਾਸ ਰੱਖੋ। ਪ੍ਰਮੇਸ਼ਵਰ ਨੂੰ ਖੁਸ਼ ਕਰਨ ਦਾ ਇਹ ਹੀ ਇੱਕ ਤਰੀਕਾ ਹੈ।

ਅਭਿਆਸ ਕਰਨ ਲਈ – “ਹੁਣ ਵਿਸ਼ਵਾਸ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਅਤੇ ਅਣ ਦੇਖੀਆਂ ਵਸਤਾਂ ਦਾ ਸਬੂਤ ਹੈ”(ਇਬਰਾਨੀਆਂ 11:1)।

Leave A Comment

Your Comment
All comments are held for moderation.