No products in the cart.
ਅਗਸਤ 14 – ਪ੍ਰਭੂ ਵਿੱਚ ਪ੍ਰਸੰਨਤਾ!
“ਹੇ ਪਿਆਰੀ, ਤੂੰ ਕਿੰਨੀ ਰੂਪਵੰਤ ਹੈਂ, ਤੂੰ ਪ੍ਰੇਮ ਕਰਨ ਵਿੱਚ ਕਿੰਨੀ ਮਨਮੋਹਣੀ ਹੈਂ!”(ਸਰੇਸ਼ਟ ਗੀਤ 7:6)।
ਯਿਸੂ ਮਸੀਹ ਤੁਹਾਡੀ ਆਤਮਾ ਨਾਲ ਪਿਆਰ ਕਰਨ ਵਾਲਿਆਂ ਦੇ ਰੂਪ ਵਿੱਚ ਰਹਿੰਦੇ ਹਨ। ਉਹ ਤੁਹਾਡੀ ਆਤਮਾ ਦੇ ਪਿਆਰੇ ਲਾੜੇ ਦੇ ਰੂਪ ਵਿੱਚ ਵੀ ਬਣੇ ਰਹਿੰਦੇ ਹਨ। ਉਸਨੇ ਤੁਹਾਨੂੰ ਆਪਣੇ ਲਹੂ ਦੇ ਦੁਆਰਾ ਆਪਣੀ ਦੁਲਹਣ ਦੇ ਰੂਪ ਵਿੱਚ ਚੁਣਿਆ ਹੈ।
ਤੁਸੀਂ ਉਸਦੇ ਸਰੀਰ ਦੇ ਅੰਗਾਂ ਦੇ ਰੂਪ ਵਿੱਚ ਬਣੇ ਰਹਿੰਦੇ ਹੋ। ਇਹ ਭੇਤ ਤਾਂ ਵੱਡਾ ਹੈ ਪਰ ਮੈਂ ਮਸੀਹ ਅਤੇ ਕਲੀਸਿਯਾ ਵਿਖੇ ਬੋਲਦਾ ਹਾਂ”(ਅਫ਼ਸੀਆਂ 5:30,32) ਅਜਿਹਾ ਰਸੂਲ ਪੌਲੁਸ ਕਹਿੰਦੇ ਹਨ।
ਪ੍ਰਮੇਸ਼ਵਰ ਨਾ ਸਿਰਫ਼ ਤੁਹਾਡੇ ਪ੍ਰਤੀ ਪਿਆਰ ਦਿਖਾਉਂਦੇ ਹਨ ਬਲਕਿ ਤੁਹਾਨੂੰ ਪਿਆਰ ਨਾਲ ਬੁਲਾਉਂਦੇ ਵੀ ਹਨ “ਹੇ ਪਿਆਰੇ ਤੁਸੀਂ ਕਿੰਨੇ ਸੁਖਦਾਇਕ ਹੋ।” ‘ਸਰੇਸ਼ਟ ਗੀਤ ਦੀ ਕਿਤਾਬ ਦੇ ਦੁਆਰਾ, ਕੋਈ ਇਹ ਜਾਣ ਸਕਦਾ ਹੈ ਕਿ ਪਿਆਰ ਦੇ ਕਈ ਸ਼ਬਦਾਂ ਦੇ ਨਾਲ ਉਹ ਤੁਹਾਨੂੰ ਕਿੰਨਾਂ ਆਨੰਦਿਤ ਕਰਦੀ ਹੈ। ਉਹ ਪਿਆਰ ਨਾਲ ਪੁਕਾਰਦੇ ਹੋਏ ਕਹਿੰਦੇ ਹਨ, “ਮੇਰੀ ਪਿਆਰੀ, ਮੇਰੀ ਰੂਪਵੰਤੀ, ਮੇਰੀ ਕਬੂਤਰੀ, ਮੇਰੀ ਵਹੁਟੀ, ਅਤੇ ਮੇਰੀ ਰਾਜਕੁਮਾਰੀ।” ਇਸ ਤਰ੍ਹਾਂ ਨਾਲ ਪੁਕਾਰਨ ਦੇ ਲਈ ਪ੍ਰਭੂ ਨੇ ਦੁਲਹਣ ਵਿੱਚ ਕਿਹੜੀਆਂ ਵਿਸ਼ੇਸ਼ਤਾਵਾਂ ਦੇਖੀਆਂ? ਉਨ੍ਹਾਂ ਨੂੰ ਖੁਸ਼ ਕਰਨਾ ਹੀ ਇਸਦਾ ਕਾਰਨ ਹੈ। ਤੁਹਾਨੂੰ ਹਮੇਸ਼ਾ ਉਸਨੂੰ ਖੁਸ਼ ਕਰਨ ਵਾਲੇ ਹੋਣਾ ਚਾਹੀਦਾ ਹੈ।
ਤੁਹਾਨੂੰ ਜ਼ਰੂਰ ਹੀ ਮਸੀਹ ਨੂੰ ਖੁਸ਼ ਕਰਨਾ ਹੈ। ਤੁਹਾਨੂੰ ਉਸ ਰਸਤੇ ਉੱਤੇ ਅੱਗੇ ਵੱਧਣਾ ਹੈ ਜਿਹੜਾ ਉਸਨੂੰ ਭਾਉਂਦਾ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਤੂੰ ਯਹੋਵਾਹ ਵਿੱਚ ਨਿਹਾਲ ਰਹਿ, ਤਾਂ ਉਹ ਤੇਰੇ ਮਨੋਰਥਾਂ ਨੂੰ ਪੂਰਿਆਂ ਕਰੇਗਾ”(ਜ਼ਬੂਰਾਂ ਦੀ ਪੋਥੀ 37:4)।
ਇੱਕ ਭਾਈ ਨੂੰ ਆਪਣੀ ਮਾਂ ਨਾਲ ਬਹੁਤ ਜਿਆਦਾ ਪਿਆਰ ਸੀ। ਕਿਉਂਕਿ ਉਹ ਦੂਰ ਕਿਸੇ ਜਗ੍ਹਾ ਤੇ ਰਹਿੰਦੀ ਸੀ, ਇਸ ਲਈ ਉਹ ਅਕਸਰ ਉਸ ਨੂੰ ਮਿਲਣ ਆਉਂਦਾ ਸੀ। ਉਹ ਆਪਣੀ ਮਾਂ ਦੇ ਲਈ ਸਭ ਕੁੱਝ ਖਰੀਦ ਦਾ ਅਤੇ ਹਰ ਮਹੀਨੇ ਉਸਨੂੰ ਪੈਸੇ ਵੀ ਭੇਜਦਾ ਸੀ। ਇੱਕ ਵਾਰ ਉਸਦੇ ਇੱਕ ਦੋਸਤ ਨੇ ਉਸ ਤੋਂ ਪੁੱਛਿਆ, ਆਪਣੀ ਮਾਂ ਨਾਲ ਇੰਨਾਂ ਪਿਆਰ ਕਰਨ ਦਾ ਕਾਰਨ ਕੀ ਹੈ?
ਭਾਈ ਨੇ ਉੱਤਰ ਦਿੱਤਾ, “ਮੈ ਆਪਣੀ ਜਵਾਨੀ ਵਿੱਚ ਆਪਣੀ ਮਾਂ ਨੂੰ ਬਹੁਤ ਦੁੱਖ ਦਿੱਤਾ ਹੈ। ਮੈਂ ਅਕਸਰ ਉਸਦੇ ਹੰਝੂ ਵਹਾਏ ਹੈ। ਮੈਂ ਉਸਨੂੰ ਕੁੱਟਿਆ ਵੀ ਹੈ। ਉਹ ਕਈ ਵਾਰ ਆਪਣਾ ਸਿਰ ਕੁੱਟ-ਕੁੱਟ ਕੇ ਰੋ ਚੁੱਕੀ ਹੈ। ਮੇਰੇ ਸਾਰੇ ਦੁਰਵਿਵਹਾਰ ਦੇ ਬਾਵਜ਼ੂਦ, ਉਹ ਮੇਰੇ ਨਾਲ ਪਿਆਰ ਕਰਦੀ ਸੀ ਅਤੇ ਮੇਰੇ ਲਈ ਪ੍ਰਾਰਥਨਾ ਕਰਦੀ ਸੀ। ਉਸਦੀਆਂ ਕੋਸ਼ਿਸ਼ਾਂ ਦੇ ਕਾਰਨ, ਮੈਨੂੰ ਪ੍ਰਮੇਸ਼ਵਰ ਨੇ ਬਚਾਇਆ ਅਤੇ ਮਸਹ ਕੀਤਾ ਹੈ ਅਤੇ ਪ੍ਰਮੇਸ਼ਵਰ ਨੇ ਮੈਨੂੰ ਆਪਣਾ ਸੇਵਕ ਬਣਾ ਲਿਆ ਹੈ। ਇਸ ਲਈ, ਮੈਂ ਪਛਤਾਵਾ ਅਤੇ ਸੁਧਾਰ ਕਰਨ ਦੇ ਲਈ ਆਪਣੀ ਮਾਂ ਦੇ ਉਨ੍ਹਾਂ ਦੁੱਖ ਦੇ ਦਿਨਾਂ ਨੂੰ ਯਾਦ ਕਰਦਾ ਹਾਂ।”
ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਪ੍ਰਮੇਸ਼ਵਰ ਨੂੰ ਖੁਸ਼ ਕਰਨਾ ਤੁਹਾਡੇ ਲਈ ਕਿੰਨਾਂ ਜਰੂਰੀ ਹੈ! ਕਿੰਨੇ ਸਮੇਂ ਤੱਕ ਉਹ ਭਾਰੀ ਦਰਦ ਨਾਲ ਭਰ ਕੇ ਤੁਹਾਨੂੰ ਖੋਜਦੇ ਰਹੇ! ਉਹ ਤੁਹਾਡੀ ਤਲਾਸ਼ ਵਿੱਚ ਤਦ ਆਏ ਜਦੋਂ ਤੁਸੀਂ ਉਸਨੂੰ ਨਜ਼ਰਅੰਦਾਜ਼ ਕੀਤਾ ਅਤੇ ਬੇਇੱਜ਼ਤ ਕੀਤਾ। ਉਸਨੂੰ ਖੁਸ਼ ਕਰਨਾ ਕਿੰਨਾਂ ਮਹੱਤਵਪੂਰਨ ਹੈ! ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਤੁਹਾਨੂੰ ਹਮੇਸ਼ਾਂ ਪ੍ਰਭੂ ਵਿੱਚ ਖੁਸ਼ ਰਹਿਣਾ ਚਾਹੀਦਾ ਹੈ।
ਅਭਿਆਸ ਕਰਨ ਲਈ – “ਖੁਸ਼ ਦਿਲੀ ਚੰਗੀ ਦਵਾ ਹੈ, ਪਰ ਉਦਾਸ ਮਨ ਹੱਡੀਆਂ ਨੂੰ ਸੁਕਾਉਂਦਾ ਹੈ”(ਕਹਾਉਤਾਂ 17:22)।
