No products in the cart.
ਅਗਸਤ 12 – ਦੇਣ ਵਿੱਚ ਖੁਸ਼ੀ!
“ਤਾਂ ਲੋਕਾਂ ਨੇ ਵੱਡਾ ਅਨੰਦ ਕੀਤਾ ਇਸ ਕਾਰਨ ਜੋ ਉਨ੍ਹਾਂ ਨੇ ਮਨ ਦੇ ਪ੍ਰੇਮ ਨਾਲ ਭੇਟਾਂ ਦਿੱਤੀਆਂ ਸਨ, ਕਿਉਂ ਜੋ ਸਿੱਧੇ ਮਨ ਨਾਲ ਉਨ੍ਹਾਂ ਨੇ ਯਹੋਵਾਹ ਦੇ ਲਈ ਭੇਟਾਂ ਚੜ੍ਹਾਈਆਂ ਸਨ ਅਤੇ ਦਾਊਦ ਪਾਤਸ਼ਾਹ ਨੇ ਵੀ ਬਹੁਤ ਅਨੰਦ ਕੀਤਾ”(1 ਇਤਹਾਸ 29:9)।
ਦੇਣ ਵਿੱਚ ਹਮੇਸ਼ਾਂ ਅਨੰਦ ਹੁੰਦਾ ਹੈ। ਉਹ ਵੀ ਜਦੋਂ ਤੁਸੀਂ ਪ੍ਰਮੇਸ਼ਵਰ ਨੂੰ ਦਿੰਦੇ ਹੋ ਤਾਂ ਇਹ ਅਨੰਦ ਹਜ਼ਾਰ ਗੁਣਾਂ ਜਿਆਦਾ ਹੁੰਦਾ ਹੈ। ਇਸ ਲਈ ਜਦੋਂ ਤੁਸੀਂ ਦਿਓ ਤਾਂ ਪੂਰੇ ਦਿਲ ਨਾਲ ਅਤੇ ਖੁਸ਼ੀ ਨਾਲ ਦਿਓ।
ਇੱਕ ਵਾਰ, ਇੱਕ ਦੁਪਹਿਰ, ਜਦੋਂ ਮੇਰੇ ਪਿਤਾ ਇੱਕ ਗਲੀ ਵਿੱਚ ਜਾ ਰਹੇ ਸੀ, ਉਸਨੇ ਦੇਖਿਆ ਕੀ ਇੱਕ ਪਾਸਟਰ ਉਲਟ ਦਿਸ਼ਾ ਤੋਂ ਆ ਰਹੇ ਸੀ। ਉਹ ਮੇਰੇ ਪਿਤਾ ਨੂੰ ਨਹੀਂ ਜਾਣਦੇ ਸੀ। ਕੋਲ ਆਉਣ ਤੇ, ਉਨ੍ਹਾਂ ਨੇ ਮੇਰੇ ਪਿਤਾ ਨੂੰ ਭੋਜਨ ਦੇ ਲਈ ਨੇੜ ਦੇ ਕਿਸੇ ਹੋਟਲ ਦਾ ਸੁਝਾਅ ਦੇਣ ਦੇ ਲਈ ਕਿਹਾ। ਉਸਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕੀ ਹੋਟਲ ਸਾਦਾ ਅਤੇ ਸਸਤਾ ਹੋਣਾ ਚਾਹੀਦਾ ਹੈ।
ਇਹ ਸੁਣ ਕੇ ਮੇਰੇ ਪਿਤਾ ਸਮਝ ਗਏ ਕੀ ਉਨ੍ਹਾਂ ਦੇ ਕੋਲ ਪੈਸੇ ਦੀ ਕਮੀ ਹੈ। ਇਸ ਲਈ, ਉਸਨੇ ਸਾਰੇ ਪੈਸੇ ਕੱਢ ਲਏ ਅਤੇ ਪਾਸਟਰ ਨੂੰ ਇਹ ਕਹਿੰਦੇ ਹੋਏ ਦੇ ਦਿੱਤੇ, “ਮੈਂ ਪ੍ਰਮੇਸ਼ਵਰ ਦਾ ਸੇਵਕ ਹਾਂ ਅਤੇ ਤੁਸੀਂ ਵੀ ਹੋ। ਮੈਂ ਚਾਹੁੰਦਾ ਹਾਂ ਕੀ ਤੁਸੀਂ ਵਧੀਆ ਅਤੇ ਜਿਆਦਾ ਭੋਜਨ ਕਰੋ”। ਹਾਲਾਂਕਿ ਉਹ ਪਾਸਟਰ ਸ਼ੁਰੂ ਵਿੱਚ ਝਿਜਕ ਰਹੇ ਸੀ, ਪਰ ਬਾਅਦ ਵਿੱਚ ਉਸਨੇ ਧੰਨਵਾਦ ਦੇ ਨਾਲ ਪੈਸੇ ਸਵੀਕਾਰ ਕਰ ਲਏ।
ਪਾਸਟਰ ਦੇ ਜਾਣ ਦੇ ਤੁਰੰਤ ਬਾਅਦ, ਮੇਰੇ ਪਿਤਾ ਦਾ ਦਿਲ ਅਨੰਦ ਨਾਲ ਭਰ ਗਿਆ। ਉਸ ਪੂਰੇ ਦਿਨ ਪ੍ਰਾਰਥਨਾ ਦੇ ਦੌਰਾਨ, ਉਸਨੇ ਪ੍ਰਮੇਸ਼ਵਰ ਦੀ ਹਜ਼ੂਰੀ ਦਾ ਭਰਪੂਰੀ ਨਾਲ ਤਜ਼ਰਬਾ ਕੀਤਾ। ਜਦੋਂ ਪ੍ਰਮੇਸ਼ਵਰ ਦੇ ਸੇਵਕਾਂ ਨੂੰ ਕੁੱਝ ਦਿੱਤਾ ਜਾਂਦਾ ਹੈ, ਤਾਂ ਇਹ ਅਸਲ ਵਿੱਚ ਪ੍ਰਮੇਸ਼ਵਰ ਨੂੰ ਖੁਸ਼ ਕਰਦਾ ਹੈ।
ਪ੍ਰਮੇਸ਼ਵਰ ਨੂੰ ਦੇਣਾ ਤੁਹਾਡੇ ਲਈ ਧਰਤੀ ਉੱਤੇ ਸਭ ਤੋਂ ਵੱਡੀ ਬਰਕਤ ਹੈ। ਯਿਸੂ ਨੇ ਕਿਹਾ ਹੈ, “ਲੈਣ ਨਾਲੋਂ ਦੇਣਾ ਹੀ ਧੰਨ ਹੈ”(ਰਸੂਲਾਂ ਦੇ ਕਰਤੱਬ 20:35)। ਇਸ ਤੋਂ ਇਲਾਵਾ, ਇਹ ਇੱਕ ਮਿੱਠੀ ਮਹਿਕ ਵਾਲੀ ਸੁਗੰਧ ਦੇ ਵਾਂਗ ਹੈ। ਫਿਲਿੱਪੀਆਂ ਨੇ ਰਸੂਲਾਂ ਦੀ ਸੇਵਕਾਈ ਦੇ ਲਈ ਪੌਲੁਸ ਦੀ ਉਸਦੇ ਸਰਵਉੱਚ ਪੱਧਰ ਤੱਕ ਸਹਾਇਤਾ ਕੀਤੀ ਅਤੇ ਉਸਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਨੂੰ ਪ੍ਰਾਪਤ ਕਰਕੇ, ਪੌਲੁਸ ਨੂੰ ਬਹੁਤ ਖੁਸ਼ੀ ਹੋਈ।
ਇਸ ਲਈ ਉਹ ਖੁਸ਼ੀ-ਖੁਸ਼ੀ ਕਹਿੰਦਾ ਹੈ, “ਅਤੇ ਮੈਨੂੰ ਸੱਭੋ ਕੁਝ ਮਿਲ ਗਿਆ ਹੈ, ਸਗੋਂ ਵਾਧੂ ਹੈ। ਮੈਂ ਭਰਪੂਰ ਹਾਂ ਕਿਉਂ ਜੇ ਮੈਨੂੰ ਤੁਹਾਡੇ ਭੇਜੇ ਹੋਏ ਪਦਾਰਥ ਇਪਾਫ਼ਰੋਦੀਤੁਸ ਦੇ ਹੱਥੋਂ ਮਿਲੇ ਜੋ ਸੁੱਖਦਾਇਕ ਸੁਗੰਧ ਅਤੇ ਇਹੋ ਜਿਹਾ ਪਰਵਾਨ ਬਲੀਦਾਨ ਹੈ ਜੋ ਪਰਮੇਸ਼ੁਰ ਨੂੰ ਭਾਉਂਦਾ ਹੈ”(ਫਿਲਿੱਪੀਆਂ 4:18)।
ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਪ੍ਰਮੇਸ਼ਵਰ ਨੂੰ ਖੁਸ਼ੀ ਨਾਲ ਦਿਓ। ਉਹ ਸਵਰਗ ਦੀਆਂ ਖਿੜਕੀਆਂ ਖੋਲਣਗੇ। ਸਵਰਗ ਦੇ ਭੰਡਾਰ ਖੋਲ੍ਹ ਕੇ ਤੁਹਾਨੂੰ ਇੱਕ ਹਜ਼ਾਰ ਗੁਣਾਂ ਬਰਕਤ ਦੇਣਗੇ। ਇਨ੍ਹਾਂ ਹੀ ਨਹੀਂ, ਇਹ ਇੱਕ ਬਹੁਤ ਵੱਡਾ ਅਨੰਦ ਹੈ ਜਿਸ ਨੂੰ ਦੁਨੀਆਂ ਨਹੀਂ ਦੇ ਸਕਦੀ ਹੈ ਅਤੇ ਨਾ ਹੀ ਲੈ ਸਕਦੀ ਹੈ।
ਅਭਿਆਸ ਕਰਨ ਲਈ – “ਪਰ ਸਵਰਗ ਵਿੱਚ ਆਪਣੇ ਲਈ ਧਨ ਜੋੜੋ, ਜਿੱਥੇ ਨਾ ਕੋਈ ਕੀੜਾ ਨਾ ਜੰਗਾਲ ਇਸ ਨੂੰ ਵਿਗਾੜਦਾ ਹੈ ਅਤੇ ਨਾ ਹੀ ਚੋਰ ਸੰਨ੍ਹ ਮਾਰ ਕੇ ਚੁਰਾਉਂਦੇ ਹਨ”(ਮੱਤੀ 6:20)।
