Appam - Punjabi

ਅਗਸਤ 10 – ਬਪਤਿਸਮੇ ਦੇ ਕਾਰਨ ਖੁਸ਼ੀ!

“ਅਤੇ ਜਦੋਂ ਉਹ ਪਾਣੀ ਵਿੱਚੋਂ ਨਿੱਕਲ ਕੇ ਬਾਹਰ ਆਏ ਤਦ ਪ੍ਰਭੂ ਦਾ ਆਤਮਾ ਫ਼ਿਲਿਪੁੱਸ ਨੂੰ ਫੜ੍ਹ ਕੇ ਲੈ ਗਿਆ ਅਤੇ ਖੋਜੇ ਨੇ ਉਹ ਨੂੰ ਫੇਰ ਨਾ ਵੇਖਿਆ ਅਤੇ ਉਹ ਅਨੰਦ ਨਾਲ ਆਪਣੇ ਰਾਹ ਚੱਲਿਆ ਗਿਆ”(ਰਸੂਲਾਂ ਦੇ ਕਰਤੱਬ 8:39)।

ਇੱਥੇ ਇੱਕ ਖੋਜੇ ਦੇ ਬਾਰੇ ਲਿਖਿਆ ਹੈ ਜਿਹੜਾ ਇਥੋਪੀਆ ਤੋਂ ਆਰਾਧਨਾ ਕਰਨ ਦੇ ਲਈ ਯਰੂਸ਼ਲਮ ਆਇਆ ਸੀ। ਆਖਿਰ ਕੀ ਹੈ ਉਸ ਖੋਜੇ ਦੀ ਖੁਸ਼ੀ ਦਾ ਰਾਜ? ਹਾਂ, ਇਹ ਉਹ ਖੁਸ਼ੀ ਹੈ ਜਿਹੜੀ ਬਪਤਿਸਮੇ ਦੇ ਕਾਰਨ ਆਈ। ਉਹ ਅਨੰਦ ਜਿਹੜਾ ਨਾ ਤਾਂ ਯਰੂਸ਼ਲਮ ਜਾ ਕੇ ਅਤੇ ਨਾ ਉੱਥੇ ਆਰਾਧਨਾ ਕਰਨ ਨਾਲ ਪ੍ਰਾਪਤ ਹੋਇਆ ਸੀ, ਉਹ ਬਪਤਿਸਮਾ ਲੈਣ ਦੇ ਦੁਆਰਾ ਉਸਨੂੰ ਮਿਲਿਆ। ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਸਿਰਫ ਪਾਪਾਂ ਦੀ ਮਾਫ਼ੀ ਦੇ ਲਈ ਹੀ ਬਪਤਿਸਮਾ ਦਿੱਤਾ। ਜਿੰਨਾਂ ਲੋਕਾਂ ਨੇ ਆਪਣੇ ਪਾਪਾਂ ਨੂੰ ਸਵੀਕਾਰ ਕੀਤਾ, ਉਹ ਆਪਣੇ ਬੁਰੇ ਪਾਪੀ ਜੀਵਨ ਤੋਂ ਦੂਰ ਹੋ ਗਏ ਅਤੇ ਪ੍ਰਮੇਸ਼ਵਰ ਵਿੱਚ ਇੱਕ ਨਵਾਂ ਜੀਵਨ ਜੀਣ ਲੱਗੇ।

ਪਰ, ਜਦੋਂ ਯਿਸੂ ਮਸੀਹ ਬਪਤਿਸਮਾ ਲੈਣ ਆਏ, ਤਾਂ ਉਨ੍ਹਾਂ ਨੇ ਬਪਤਿਸਮੇ ਦੇ ਅਨੰਦ ਦਾ ਇੱਕ ਹੋਰ ਕਾਰਨ ਦੱਸਿਆ। ਉਸਦੇ ਅਨੁਸਾਰ, ਬਪਤਿਸਮੇ ਦਾ ਉਦੇਸ਼ ਨਾ ਸਿਰਫ ਪਾਪਾਂ ਤੋਂ ਤੋਬਾ ਕਰਨੀ ਹੈ ਬਲਕਿ ਪ੍ਰਮੇਸ਼ਵਰ ਦੀ ਧਾਰਮਿਕਤਾ ਨੂੰ ਪੂਰਾ ਕਰਨਾ ਵੀ ਹੈ। ਜਦੋਂ ਯਿਸੂ ਨੇ ਬਪਤਿਸਮਾ ਲਿਆ ਤਾਂ ਸਵਰਗ ਵਿੱਚ ਕਿੰਨਾਂ ਹੀ ਅਨੰਦ ਹੋਇਆ ਕੀ ਉਹ ਖੁੱਲ ਗਿਆ! ਪਿਤਾ ਦੇ ਲਈ ਇਹ ਹੋਰ ਵੀ ਵੱਡੀ ਖੁਸ਼ੀ ਦੀ ਗੱਲ ਸੀ, ਉਸਨੇ ਕਿਹਾ ਕਿ “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਬਹੁਤ ਖੁਸ਼ ਹਾਂ!” ਕੀ ਇਹ ਪ੍ਰਮੇਸ਼ਵਰ ਦੀ ਆਤਮਾ ਦੇ ਲਈ ਇੱਕ ਸ਼ਾਨਦਾਰ ਅਨੰਦ ਦੀ ਗੱਲ ਨਹੀਂ ਹੈ ਕੀ ਕਬੂਤਰ ਦੀ ਤਰ੍ਹਾਂ ਉਸ ਉੱਤੇ ਉਤਰੇ ਅਤੇ ਉਸ ਉੱਤੇ ਆ ਠਹਿਰੇ?

ਯਿਸੂ ਮਸੀਹ ਦੀ ਪੀੜਾ ਅਤੇ ਸਲੀਬ ਉੱਤੇ ਉਸਦੀ ਮੌਤ ਦੇ ਬਾਅਦ ਬਪਤਿਸਮੇ ਦੇ ਅਨੰਦ ਨੂੰ ਹੋਰ ਵੀ ਜਿਆਦਾ ਪ੍ਰਮੁੱਖਤਾ ਪ੍ਰਾਪਤ ਹੋਈ। ਜਿਹੜਾ ਬਪਤਿਸਮਾ ਲੈਂਦਾ ਹੈ, ਉਹ ਯਿਸੂ ਮਸੀਹ ਦੇ ਦੁੱਖ, ਮੌਤ ਅਤੇ ਗੱਡੇ ਜਾਣ ਦੇ ਨਾਲ ਆਪਣੇ ਆਪ ਨੂੰ ਇੱਕ ਕਰ ਲੈਂਦਾ ਹੈ। ਪਾਣੀ ਵਿੱਚ ਖੜੇ ਹੋ ਕੇ, ਬਪਤਿਸਮਾ ਲੈਣ ਤੋਂ ਪਹਿਲਾਂ, ਉਹ ਯਾਦ ਕਰਦਾ ਹੈ ਕੀ ਕਿਵੇਂ ਯਿਸੂ ਮਸੀਹ ਨੇ ਉਸਦੇ ਲਈ ਆਪਣੇ ਜੀਵਨ ਦਾ ਬਲੀਦਾਨ ਦਿੱਤਾ, ਆਪਣੇ ਆਪ ਨੂੰ ਮਸੀਹ ਦੇ ਨਾਲ ਇੱਕਜੁੱਟ ਹੋ ਕੇ ਅਤੇ ਖੁਸ਼ੀ ਦੇ ਨਾਲ ਘੋਸ਼ਣਾ ਕਰਦਾ ਹੈ, “ਮੈਂ ਮਸੀਹ ਦੇ ਨਾਲ ਸਲੀਬ ਉੱਤੇ ਚੜਾਇਆ ਗਿਆ ਹਾਂ, ਪਰ ਹੁਣ ਮੈਂ ਜਿਉਂਦਾ ਨਹੀਂ ਸਗੋਂ ਮਸੀਹ ਮੇਰੇ ਵਿੱਚ ਜਿਉਂਦਾ ਹੈ”(ਗਲਾਤਿਯਾ 2:20)। ਇਹ ਕਿਸ ਤਰ੍ਹਾਂ ਦੀ ਖੁਸ਼ੀ ਹੈ!

ਪਾਣੀ ਵਿੱਚ ਡੁੱਬ ਜਾਣਾ ਯਿਸੂ ਮਸੀਹ ਦੀ ਮੌਤ ਦਾ ਸੰਕੇਤ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਜਦੋਂ ਅਸੀਂ ਉਹ ਦੀ ਮੌਤ ਦੀ ਸਮਾਨਤਾ ਵਿੱਚ ਉਸ ਦੇ ਨਾਲ ਜੋੜੇ ਗਏ ਤਾਂ ਉਸ ਦੇ ਜੀ ਉੱਠਣ ਦੀ ਸਮਾਨਤਾ ਵਿੱਚ ਵੀ ਹੋਵਾਂਗੇ”(ਰੋਮੀਆਂ 6:5)। ਇਨ੍ਹਾਂ ਹੀ ਨਹੀਂ।

ਤੁਸੀਂ ਬਪਤਿਸਮੇ ਦੇ ਦੌਰਾਨ ਮਸੀਹ ਦੇ ਜੀ ਉੱਠਣ ਦੀ ਸਮਰੱਥ ਦੇ ਦੁਆਰਾ ਇੱਕ ਹੋ ਜਾਂਦੇ ਹੋ। ਜਦੋਂ ਤੁਸੀਂ ਡੁੱਬ ਕੇ ਬਾਹਰ ਆਉਂਦੇ ਹੋ, ਤਾਂ ਤੁਸੀਂ ਇਹ ਕਹਿੰਦੇ ਹੋਏ ਅੰਗੀਕਾਰ ਕਰਦੇ ਹੋ, ‘ਯਿਸੂ ਮਰੇ ਹੋਇਆਂ ਵਿੱਚੋਂ ਜੀ ਉੱਠੇ। ਮੈਂ ਵੀ ਉਸਦੇ ਜੀ ਉੱਠਣ ਦੀ ਸਮਰੱਥ ਦੇ ਦੁਆਰਾ ਇੱਕ ਜੇਤੂ ਜੀਵਨ ਜੀਵਾਂਗਾ’। ਤੁਹਾਡਾ ਅਨੰਦ ਸੰਪੂਰਨ ਹੋ ਜਾਂਦਾ ਹੈ। ਜਿਹੜੇ ਲੋਕ ਬਪਤਿਸਮਾ ਪ੍ਰਾਪਤ ਕਰਦੇ ਹਨ ਉਹ ਇੱਕ ਮਹਾਨ ਅਨੰਦ ਦਾ ਤਜ਼ਰਬਾ ਕਰਦੇ ਹਨ, ਜਿਵੇਂ ਕੀ ਲਾਲ ਸਾਗਰ ਨੂੰ ਪਾਰ ਕਰਦੇ ਸਮੇਂ ਇਸਰਾਏਲ ਦੇ ਬੱਚਿਆਂ ਨੂੰ ਤਜ਼ਰਬਾ ਹੋਇਆ ਸੀ।

ਅਭਿਆਸ ਕਰਨ ਲਈ – “ਕਿਉਂ ਜੋ ਤੁਹਾਡੇ ਵਿੱਚੋਂ ਜਿੰਨਿਆਂ ਨੇ ਮਸੀਹ ਵਿੱਚ ਬਪਤਿਸਮਾ ਲਿਆ ਉਨ੍ਹਾ ਨੇ ਮਸੀਹ ਨੂੰ ਪਹਿਨ ਲਿਆ”(ਗਲਾਤਿਯਾ 3:27)।

Leave A Comment

Your Comment
All comments are held for moderation.