Appam - Punjabi

ਅਗਸਤ 09 – ਉਹ ਤੁਹਾਨੂੰ ਆਨੰਦਿਤ ਕਰਨਗੇ!

“ਉਸ ਵੇਲੇ ਕੁਆਰੀ ਨੱਚਣ ਨਾਲ, ਅਤੇ ਜੁਆਨ ਅਤੇ ਬੁੱਢੇ ਵੀ ਇਕੱਠੇ ਅਨੰਦ ਹੋਣਗੇ, ਮੈਂ ਉਹਨਾਂ ਦੇ ਸਿਆਪੇ ਨੂੰ ਖੁਸ਼ੀ ਵਿੱਚ ਪਲਟ ਦਿਆਂਗਾ, ਮੈਂ ਉਹਨਾਂ ਨੂੰ ਦਿਲਾਸਾ ਦਿਆਂਗਾ, ਮੈਂ ਉਹਨਾਂ ਦੇ ਗ਼ਮ ਦੇ ਥਾਂ ਉਹਨਾਂ ਨੂੰ ਅਨੰਦ ਕਰਾਂਗਾ”(ਯਿਰਮਿਯਾਹ 31:13)।

ਦੇਖੋ ਕੀ ਸਾਡੇ ਪਿਆਰੇ ਪ੍ਰਮੇਸ਼ਵਰ ਕਿੰਨੀ ਕਿਰਪਾ ਨਾਲ ਸਾਨੂੰ ਤਸੱਲੀ ਦਿੰਦੇ ਹਨ ਅਤੇ ਦਿਲਾਸਾ ਦਿੰਦੇ ਹਨ ਅਤੇ ਇੱਕ ਵਾਅਦਾ ਵੀ ਦਿੰਦੇ ਹਨ ਜਿਹੜਾ ਸਾਡੇ ਦਿਲ ਨੂੰ ਮਜ਼ਬੂਤ ਕਰਦਾ ਹੈ! ਉਹ ਵਾਅਦਾ ਕਰਦੇ ਹਨ, “ਮੈਂ ਉਹਨਾਂ ਦੇ ਗ਼ਮ ਦੇ ਥਾਂ ਉਹਨਾਂ ਨੂੰ ਅਨੰਦ ਕਰਾਂਗਾ।” ਜੀ ਹਾਂ। ਦੁੱਖ ਦੇ ਦਿਨ, ਉਦਾਸੀ ਦੇ ਦਿਨ ਅਤੇ ਮੁਸੀਬਤ ਦੇ ਦਿਨ ਸਮਾਪਤ ਹੋ ਰਹੇ ਹਨ।

ਜਦੋਂ ਪ੍ਰਮੇਸ਼ਵਰ ਦੀ ਬਾਂਹ ਤੁਹਾਡੇ ਜੀਵਨ ਵਿੱਚ ਦਖ਼ਲਅੰਦਾਜ਼ੀ ਕਰਦੀ ਹੈ, ਤਾਂ ਤੁਹਾਡੇ ਵਿੱਚ ਕੋਈ ਦੁੱਖ ਨਹੀਂ ਰਹਿ ਸਕਦਾ। ਤੁਹਾਡੇ ਹੰਝੂ ਪੂੰਝ ਕੇ ਤੁਹਾਨੂੰ ਦਿਲਾਸਾ ਦੇਣ ਦੇ ਇਲਾਵਾਂ, ਉਹ ਤੁਹਾਡੇ ਸੋਗ ਨੂੰ ਅਨੰਦ ਵਿੱਚ ਬਦਲ ਦਿੰਦੇ ਹਨ। ਜਿਹੜੇ ਪਰਮੇਸ਼ੁਰ ਦੇ ਨਾਲ ਪਿਆਰ ਰੱਖਦੇ ਹਨ ਸਾਰਿਆਂ ਵਸਤਾਂ ਰਲ ਕੇ ਉਹਨਾਂ ਦਾ ਭਲਾ ਹੀ ਕਰਦੀਆਂ ਹਨ (ਰੋਮੀਆਂ 8:28)।

ਜਦੋਂ ਦੁੱਖ ਅਤੇ ਮੁਸੀਬਤਾਂ ਤੁਹਾਡੇ ਜੀਵਨ ਨੂੰ ਘੇਰ ਲੈਦੀਆਂ ਹਨ, ਤਾਂ ਤੁਸੀਂ ਇਹ ਕਹਿੰਦੇ ਹੋਏ ਵਿਰਲਾਪ ਕਰਦੇ ਹੋ ਕਿ ਇਹ ਚੀਜ਼ਾਂ ਤੁਹਾਡੇ ਨਾਲ ਕਿਉਂ ਹੋਣੀਆਂ ਚਾਹੀਦੀਆਂ ਹਨ ਅਤੇ ਤੁਹਾਡਾ ਜੀਵਨ ਇੰਨੀਆਂ ਵੱਡੀਆਂ ਪ੍ਰੀਖਿਆਵਾਂ ਵਿੱਚੋਂ ਕਿਉਂ ਗੁਜ਼ਰਨਾ ਚਾਹੀਦਾ ਹੈ। ਪਰ, ਸਭ ਕੁੱਝ ਇੱਕ ਬਰਕਤ ਦੀ ਤਰ੍ਹਾਂ ਦਿਖੇਗਾ ਜਦੋਂ ਪ੍ਰਮੇਸ਼ਵਰ ਉਸਨੂੰ ਭਲਿਆਈ ਵਿੱਚ ਬਦਲ ਦੇਣਗੇ।

ਕਾਲਜ ਦੀ ਸਿੱਖਿਆ ਪੂਰੀ ਕਰਨ ਤੋਂ ਬਾਅਦ, ਮੇਰੇ ਪਿਤਾ ਕਈ ਨੌਕਰੀਆਂ ਦੇ ਲਈ ਅਰਜ਼ੀ ਲਿਖਦੇ ਰਹੇ। ਉਨ੍ਹਾਂ ਨੇ ਬੈਂਕ ਜਾਂ ਸਰਕਾਰੀ ਸੇਵਾ ਵਿੱਚ ਰੋਜ਼ਗਾਰ ਪਾਉਣ ਦੀ ਕੋਸ਼ਿਸ਼ ਕੀਤੀ। ਪਰ, ਪ੍ਰਮੇਸ਼ਵਰ ਨੇ ਉਨ੍ਹਾਂ ਨੂੰ ਇੱਕ ਸਕੂਲ ਵਿੱਚ ਗਣਿਤ ਦੇ ਸਿੱਖਿਅਕ ਦੇ ਰੂਪ ਵਿੱਚ ਕੰਮ ਕਰਨ ਦੀ ਆਗਿਆ ਦਿੱਤੀ। ਇਹ ਇੱਕ ਸਰਕਾਰੀ ਸਕੂਲ ਸੀ। ਕਿਉਂਕਿ ਉੱਚੀਆਂ ਜਮਾਤਾਂ ਉਪਲੱਬਧ ਨਹੀਂ ਸੀ, ਇਸ ਲਈ ਉਨ੍ਹਾਂ ਨੂੰ ਰੁੱਖਾਂ ਦੇ ਥੱਲੇ ਆਪਣੀਆਂ ਜਮਾਤਾਂ ਚਲਾਉਣੀਆਂ ਪਈਆਂ।

ਉਸਦੀ ਜਮਾਤ ਦੇ ਜ਼ਿਆਦਾਤਰ ਵਿਦਿਆਰਥੀ ਜਿਹੜੇ ਸੀ ਉਹ ਪਿੱਛਲੀਆਂ ਜਮਾਤਾਂ ਵਿੱਚ ਫੇਲ ਹੋ ਚੁੱਕੇ ਸੀ ਅੰਤ: ਜੋ ਪੜਾਇਆ ਜਾਂਦਾ ਸੀ ਉਸਨੂੰ ਸਮਝਣ ਦੇ ਯੋਗ ਨਹੀਂ ਸੀ। ਮੇਰੇ ਪਿਤਾ ਨੇ ਪੜਾਈ ਵਿੱਚ ਉਨ੍ਹਾਂ ਨੂੰ ਉਠਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਚੰਗੇ ਪੜਨ ਵਾਲੇ ਵਿਦਿਆਰਥੀ ਬਣਾਉਣ ਦੇ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਦੀਆਂ ਕੋਸ਼ਿਸ਼ਾਂ ਨੇ ਚੰਗੇ ਨਤੀਜੇ ਦਿੱਤੇ ਅਤੇ ਸਾਰੇ ਮਾੜੇ ਵਿਦਿਆਰਥੀ ਵੀ ਚਮਕਣ ਲੱਗੇ। ਇਸ ਤਰ੍ਹਾਂ, ਪ੍ਰਮੇਸ਼ਵਰ ਦਾ ਉਸਨੂੰ ਸਿੱਖਿਅਕ ਬਣਾਉਣ ਦੇ ਪਿੱਛੇ ਇੱਕ ਕਾਰਨ ਸੀ। ਇਸ ਤਜ਼ਰਬੇ ਨੇ ਮੇਰੇ ਪਿਤਾ ਨੂੰ ਬਾਅਦ ਦੇ ਦਿਨਾਂ ਵਿੱਚ ਇੱਕ ਪ੍ਰਚਾਰਕ ਬਣਨ ਵਿੱਚ ਵੀ ਮਦਦ ਕੀਤੀ।

ਯੂਸੁਫ਼ ਨੂੰ ਦੇਖੋ। ਉਸਦੇ ਭਰਾਵਾਂ ਨੇ ਉਸਨੂੰ ਗ਼ੁਲਾਮ ਦੇ ਰੂਪ ਵਿੱਚ ਵੇਚ ਦਿੱਤਾ। ਜਦੋਂ ਉਹ ਇਮਾਨਦਾਰੀ ਨਾਲ ਘਰ ਦਾ ਕੰਮ ਕਰ ਰਿਹਾ ਸੀ, ਤਾਂ ਉਸਨੂੰ ਝੂਠੇ ਦੋਸ਼ਾਂ ਦੇ ਨਾਲ ਜੇਲ ਭੇਜ ਦਿੱਤਾ ਗਿਆ। ਪਰੰਤੂ ਪ੍ਰਮੇਸ਼ਵਰ ਨੇ ਉਸਨੂੰ ਮਿਸਰ ਦੇ ਪ੍ਰਦਾਨ ਦੇ ਰੂਪ ਵਿੱਚ ਉੱਨਤੀ ਦਿੱਤੀ।ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਅੱਜ ਤੁਸੀਂ ਜਿਸ ਵੀ ਹੱਦ ਤੱਕ ਪੀੜਾ ਵਿੱਚ ਦੱਬੇ ਹੋਏ ਹੋ, ਉਸੇ ਅਨੁਪਾਤ ਵਿੱਚ ਉੱਨਤੀ ਤੁਹਾਡੀ ਉਡੀਕ ਕਰ ਰਹੀ ਹੈ।  ਤੁਹਾਡਾ ਸੋਗ ਸਥਾਈ ਨਹੀਂ ਹੈ। ਪ੍ਰਮੇਸ਼ਵਰ ਤੁਹਾਡੇ ਸੋਗ ਨੂੰ ਅਨੰਦ ਵਿੱਚ ਬਦਲ ਦੇਵੇਗਾ।

ਅਭਿਆਸ ਕਰਨ ਲਈ – “ਸਾਨੂੰ ਓਨੇ ਦਿਨ ਅਨੰਦ ਕਰਵਾ ਜਿੰਨਾਂ ਚਿਰ ਤੂੰ ਸਾਨੂੰ ਦੁਖੀ ਰੱਖਿਆ ਹੈ, ਅਤੇ ਜਿੰਨੇ ਵਰ੍ਹੇ ਅਸੀਂ ਬੁਰਿਆਈ ਵੇਖੀ ਹੈ”(ਜ਼ਬੂਰਾਂ ਦੀ ਪੋਥੀ 90:15)।

Leave A Comment

Your Comment
All comments are held for moderation.