No products in the cart.
ਅਗਸਤ 07 – ਕੰਮ ਵਿੱਚ ਪਵਿੱਤਰਤਾ!
“ਸੋ ਭਾਵੇਂ ਤੁਸੀਂ ਖਾਂਦੇ ਭਾਵੇਂ ਪੀਂਦੇ ਭਾਵੇਂ ਕੁਝ ਵੀ ਕਰਦੇ ਹੋ, ਸਭ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰੋ”(1 ਕੁਰਿੰਥੀਆਂ 10:31)।
ਤੁਸੀਂ ਜੋ ਵੀ ਕਰੋ, ਉਸਨੂੰ ਪਵਿੱਤਰਤਾ ਦੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਰਹੋ। ਕਿਉਂਕਿ ਇਹ ਸਾਡੇ ਪਿਆਰੇ ਪ੍ਰਮੇਸ਼ਵਰ ਹਨ ਜਿਸਨੇ ਤੁਹਾਨੂੰ ਉਹ ਕੰਮ ਸੌਂਪਿਆ ਹੈ, ਅੰਤ: ਉਸਨੂੰ ਸੱਚਿਆਈ ਅਤੇ ਇਮਾਨਦਾਰੀ ਨਾਲ ਕਰੋ। ਪੁਰਾਣੇ ਨੇਮ ਵਿੱਚ, ਇੱਕ ਵਚਨ ਹੈ, ਜੋ ਕਹਿੰਦਾ ਹੈ, “ਉਸ ਦਿਨ ਘੋੜਿਆਂ ਦੀਆਂ ਘੰਟੀਆਂ ਉੱਤੇ ਇਹ ਲਿਖਿਆ ਹੋਵੇਗਾ, “ਯਹੋਵਾਹ ਲਈ ਪਵਿੱਤਰ” ਅਤੇ ਯਹੋਵਾਹ ਦੇ ਭਵਨ ਦੀਆਂ ਦੇਗਾਂ ਉਹਨਾਂ ਕਟੋਰਿਆਂ ਵਾਂਗੂੰ ਹੋਣਗੀਆਂ ਜਿਹੜੀਆਂ ਜਗਵੇਦੀ ਦੇ ਅੱਗੇ ਹਨ”(ਜ਼ਕਰਯਾਹ 14:20)। ਇਸ ਵਿੱਚ ਕਿਹਾ ਗਿਆ ਹੈ ਕਿ ‘ਯਹੋਵਾਹ ਦੇ ਲਈ ਪਵਿੱਤਰ’ ਸ਼ਬਦ ਘੋੜਿਆਂ ਦੀਆਂ ਘੰਟੀਆਂ ਵਿੱਚ ਉੱਕਰਿਆ ਜਾਣਾ ਚਾਹੀਦਾ ਹੈ। ਆਮ ਤੌਰ ਤੇ, ਘੋੜਾ ਲੜਾਈ ਵਿੱਚ ਇਸਤੇਮਾਲ ਕੀਤਾ ਜਾਣ ਵਾਲਾ ਜਾਨਵਰ ਹੈ। ਇਸਦਾ ਇਸਤੇਮਾਲ ਗੱਡੀਆਂ ਖਿੱਛਣ ਅਤੇ ਖੇਤੀਬਾੜੀ ਜ਼ਮੀਨ ਵਿੱਚ ਵੀ ਕੀਤਾ ਜਾਂਦਾ ਹੈ। ਇਹ ਸਭ ਉਨ੍ਹਾਂ ਕੰਮਾਂ ਨੂੰ ਇਸ਼ਾਰਾ ਕਰਦਾ ਹੈ ਜਿਹੜੇ ਤੁਸੀਂ ਆਪਣੇ ਘਰ ਦੇ ਬਾਹਰ ਕਰਦੇ ਹੋ। ਇਹ ਵਚਨ ਇਹ ਵੀ ਕਹਿੰਦਾ ਹੈ ਕਿ ਯਰੂਸ਼ਲਮ ਦੇ ਭਵਨਾਂ ਦੇ ਪਾਤਰ ਸੈਨਾਵਾਂ ਦੇ ਯਹੋਵਾਹ ਦੇ ਲਈ ਪਵਿੱਤਰ ਹੋਵੋ।
ਇਹ ਕੰਮ ਦਰਸਾਉਂਦਾ ਹੈ ਕੀ ਘਰ ਦੇ ਬਾਹਰ ਹੀ ਪਵਿੱਤਰਤਾ ਕਾਫ਼ੀ ਨਹੀਂ ਹੈ ਅਤੇ ਘਰ ਵਿੱਚ ਕੀਤੇ ਜਾਣ ਵਾਲੇ ਕੰਮਾਂ ਵਿੱਚ ਵੀ ਪਵਿੱਤਰਤਾ ਝਲਕਣੀ ਚਾਹੀਦੀ ਹੈ। ਤੁਸੀਂ ਜੋ ਵੀ ਕੰਮ ਕਰਦੇ ਹੋ, ਭਾਵੇਂ ਉਹ ਸੰਸਾਰ ਜਾਂ ਪ੍ਰਭੂ ਦੇ ਸੰਬੰਧਿਤ ਹੋ ਸਕਦੇ ਹਨ, ਪਰ ਉਸ ਵਿੱਚ ਪਵਿੱਤਰਤਾ ਹੋਣੀ ਚਾਹੀਦੀ ਹੈ।
ਆਪਣੇ ਘਰ ਦੇ ਫਰਸ਼ ਦੀ ਸਫ਼ਾਈ ਕਰਦੇ ਹੋਏ ਵੀ, ਤੁਹਾਡਾ ਦਿਲ ਵਾਰ-ਵਾਰ ਕਹੇ, ‘ਪ੍ਰਭੂ ਮੇਰੇ ਹਿਰਦੇ ਨੂੰ ਧੋਵੋ ਅਤੇ ਇਸਨੂੰ ਪਵਿੱਤਰ ਬਣਾ ਦਿਓ।’ ਆਪਣੇ ਬਗੀਚੇ ਵਿੱਚ ਪੌਦਿਆਂ ਦੀ ਦੇਖ ਰੇਖ ਕਰਦੇ ਹੋਏ ਵੀ, ਪ੍ਰਭੂ ਨੂੰ ਲੱਭਦੇ ਹੋਏ ਕਹੋ ‘ਪ੍ਰਭੂ, ਮੈਨੂੰ ਇੱਕ ਫਲ ਦੇਣ ਵਾਲਾ ਪੌਦਾ ਬਣਾਓ।’ ਹੋ ਸਕਦਾ ਹੈ ਤੁਸੀਂ ਡਾਕਟਰ ਜਾਂ ਇੰਜੀਨੀਅਰ ਦੇ ਅਹੁਦੇ ਉੱਤੇ ਹੋ, ਜਾਂ ਤੁਸੀਂ ਕਿਸੇ ਵਪਾਰਕ ਉਦਯੋਗ ਵਿੱਚ ਸ਼ਾਮਿਲ ਹੋ ਸਕਦੇ ਹੋ, ਤੁਹਾਡਾ ਕੰਮ ਭਾਵੇਂ ਕੁੱਝ ਵੀ ਹੋਵੇ, ਤੁਹਾਡੇ ਸਾਰੇ ਕੰਮਾਂ ਵਿੱਚ ਪਵਿੱਤਰਤਾ ਦੇ ਦੁਆਰਾ ਦੁਨੀਆਂ ਨੂੰ ਇਹ ਦਿਖਾਈ ਦੇਵੇ ਕੀ ਤੁਸੀਂ ਜਿਉਂਦੇ ਪ੍ਰਮੇਸ਼ਵਰ ਦੀ ਆਰਾਧਨਾ ਕਰਦੇ ਹੋ।
ਸਾਡੇ ਦੇਸ਼ ਵਿੱਚ ਲੱਖਾਂ ਲੋਕ ਬੇਰੁਜ਼ਗਾਰੀ ਦੇ ਕਾਰਨ ਗਰੀਬੀ ਵਿੱਚ ਹਨ। ਪਰ, ਪ੍ਰਮੇਸ਼ਵਰ ਤੁਹਾਨੂੰ ਸਭ ਕੁੱਝ ਕਿਰਪਾ ਨਾਲ ਖਵਾ ਰਹੇ ਹਨ। ਕੀ ਤੁਹਾਡੇ ਲਈ ਇਹ ਜ਼ਰੂਰੀ ਨਹੀਂ ਹੈ ਕੀ ਤੁਸੀਂ ਆਪਣੇ ਕੰਮ ਕਰਨ ਵਾਲੀ ਜਗ੍ਹਾ ਉੱਤੇ ਉਸਦੇ ਗਵਾਹ ਬਣੇ ਰਹੋ?
ਇਸ ਦੁਨੀਆਂ ਵਿੱਚ ਰਹਿੰਦੇ ਹੋਏ ਵੀ, ਯਿਸੂ ਲਗਾਤਾਰ ਕੰਮ ਕਰਦੇ ਰਹੇ। ਉਨ੍ਹਾਂ ਨੇ ਜਵਾਨ ਹੋਣ ਤੱਕ ਤਰਖਾਣ ਦੇ ਰੂਪ ਵਿੱਚ ਸਖ਼ਤ ਮਿਹਨਤ ਕੀਤੀ। ਜਦੋਂ ਉਹ ਪ੍ਰਮੇਸ਼ਵਰ ਦਾ ਕੰਮ ਵੀ ਕਰਨ ਆਏ, ਤਾਂ ਉਸਨੇ ਬੜੇ ਉਤਸ਼ਾਹ ਦੇ ਨਾਲ ਕੀਤਾ। “ਸਾਨੂੰ ਉਸ ਪਰਮੇਸ਼ੁਰ ਦਾ ਕੰਮ, ਦਿਨ ਰਹਿੰਦੇ ਕਰਨਾ ਚਾਹੀਦਾ ਹੈ, ਜਿਸ ਨੇ ਮੈਨੂੰ ਭੇਜਿਆ ਹੈ। ਕਿਉਂਕਿ ਫਿਰ ਰਾਤ ਹੋ ਜਾਵੇਗੀ, ਅਤੇ ਕੋਈ ਵੀ ਰਾਤ ਵੇਲੇ ਕੰਮ ਨਹੀਂ ਕਰ ਸਕਦਾ”(ਯੂਹੰਨਾ ਦੀ ਇੰਜੀਲ 9:4)। ਇਹ ਉਹ ਸ਼ਬਦ ਸੀ ਜਿਹੜੇ ਉਸਦੇ ਦਿਲ ਨੂੰ ਲਗਾਤਾਰ ਪਰੇਸ਼ਾਨ ਕਰਦੇ ਰਹੇ। ਯਿਸੂ ਮਸੀਹ ਨੇ ਥਕਾਵਟ, ਭੁੱਖ ਅਤੇ ਪਿਆਸ ਦਾ ਤਜ਼ਰਬਾ ਕੀਤਾ, ਪਰ ਇਨ੍ਹਾਂ ਸਭ ਗੱਲਾਂ ਦੇ ਬਾਵਜੂਦ, ਉਸਨੇ ਦਿਨ-ਰਾਤ ਪ੍ਰਭੂ ਦੀ ਸੇਵਕਾਈ ਨੂੰ ਪੂਰਾ ਕੀਤਾ। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਸਭ ਕੁੱਝ ਪਵਿੱਤਰਤਾ ਦੇ ਨਾਲ ਕਰਨ ਅਤੇ ਉਸੇ ਦੇ ਅਨੁਸਾਰ ਦਿਖਾਈ ਦੇਣ ਦਾ ਦ੍ਰਿੜ੍ਹ ਸੰਕਲਪ ਲਓ।
ਅਭਿਆਸ ਕਰਨ ਲਈ – “ਜੇ ਤੂੰ ਕਿਸੇ ਨੂੰ ਉਹ ਦੇ ਕੰਮ ਵਿੱਚ ਨਿਪੁੰਨ ਵੇਖਦਾ ਹੈਂ? ਉਹ ਰਾਜੇ ਦੇ ਸਨਮੁਖ ਖੜ੍ਹਾ ਹੋਵੇਗਾ, ਉਹ ਛੋਟਿਆਂ ਦੇ ਅੱਗੇ ਖੜ੍ਹਾ ਨਾ ਹੋਵੇਗਾ”(ਕਹਾਉਤਾਂ 22:29)।
