No products in the cart.
ਅਗਸਤ 05 – ਪੁੱਤਰ ਦੀ ਪਵਿੱਤਰਤਾ!
“ਅਤੇ ਤੁਹਾਡੇ ਵਿੱਚੋਂ ਕਈ ਅਜਿਹੇ ਸਨ ਪਰ ਪ੍ਰਭੂ ਯਿਸੂ ਮਸੀਹ ਦੇ ਨਾਮ ਤੋਂ ਅਤੇ ਸਾਡੇ ਪਰਮੇਸ਼ੁਰ ਦੇ ਆਤਮਾ ਤੋਂ ਤੁਸੀਂ ਧੋਤੇ ਗਏ ਅਤੇ ਤੁਸੀਂ ਪਵਿੱਤਰ ਕੀਤੇ ਗਏ ਅਤੇ ਤੁਸੀਂ ਧਰਮੀ ਠਹਿਰਾਏ ਗਏ”(1 ਕੁਰਿੰਥੀਆਂ 6:11)।
ਯਿਸੂ ਮਸੀਹ ਹੀ ਹੈ ਜਿਹੜਾ ਪਵਿੱਤਰਤਾ ਦੇ ਲਈ ਸਭ ਕੁੱਝ ਪੂਰਾ ਕਰਦੇ ਹਨ। ਉਸਦਾ ਪਿਆਰ ਤੁਹਾਨੂੰ ਪਵਿੱਤਰਤਾ ਦੇ ਰਾਹ ਉੱਤੇ ਚੱਲਣ ਦੇ ਲਈ ਮਜ਼ਬੂਰ ਕਰਦਾ ਹੈ। ਮਨੁੱਖਾਂ ਦੀ ਅਸ਼ੁੱਧਤਾ ਦੇਖ ਕੇ, ਯਿਸੂ ਮਸੀਹ ਪਿਆਰ ਨਾਲ ਉਸਨੂੰ ਧੋਣ ਅਤੇ ਸ਼ੁੱਧ ਕਰਨ ਦੇ ਲਈ ਉੱਤਰੇ।
ਇਸ ਲਈ, ਯਿਸੂ ਮਸੀਹ ਨੇ ਪਾਪਾਂ ਦੀ ਮਾਫ਼ੀ ਪਾਉਣ ਦੇ ਲਈ ਤੁਹਾਡੇ ਲਈ ਆਪਣਾ ਲਹੂ ਬਹਾਇਆ। ਉਸਦਾ ਲਹੂ ਸਾਰੇ ਪਾਪਾਂ ਨੂੰ ਧੋਂਦਾ ਅਤੇ ਮਿਟਾਉਂਦਾ ਹੈ। ਇਹ ਤੁਹਾਨੂੰ ਪਵਿੱਤਰ ਬਣਾਉਂਦਾ ਹੈ। ਜਿਹੜਾ ਮਸੀਹ ਦੇ ਪਿਆਰ ਦਾ ਸਵਾਦ ਚੱਖੇਗਾ, ਉਹ ਉਸਦੀ ਆਗਿਆਵਾਂ ਦਾ ਪਾਲਣ ਕਰੇਗਾ। ਉਹ ਕਦੇ ਵੀ ਪਾਪ ਵਾਲੇ ਸੁੱਖਾਂ ਦੇ ਅਨੰਦ ਵਿੱਚ ਡੁੱਬਿਆ ਨਹੀਂ ਰਹੇਗਾ। ਉਹ ਕਦੇ ਵੀ ਪ੍ਰਮੇਸ਼ਵਰ ਨੂੰ ਨਜ਼ਰਅੰਦਾਜ਼ ਨਹੀਂ ਕਰੇਗਾ। ਅਤੇ ਨਾ ਸੰਸਾਰਿਕ ਸੁੱਖਾਂ ਦੇ ਵੱਲ ਅੱਗੇ ਹੋਵੇਗਾ।
ਇੱਕ ਵਾਰ ਫ਼ਿਲਮ ਖੇਤਰ ਨਾਲ ਸੰਬੰਧਿਤ ਇੱਕ ਭਾਈ ਨੇ ਕਿਹਾ, “ਜਿਸ ਖੇਤਰ ਵਿੱਚ ਮੈਂ ਸ਼ਾਮਿਲ ਹਾਂ ਉਹ ਇੱਕ ਅਜਿਹਾ ਖੇਤਰ ਹੈ ਜਿਹੜਾ ਹਰ ਤਰ੍ਹਾਂ ਨਾਲ ਮਨੁੱਖ ਦੇ ਜੀਵਨ ਨੂੰ ਬਰਬਾਦ ਕਰ ਦਿੰਦਾ ਹੈ। ਇਹ ਮੇਰੀ ਪਤਨੀ ਦਾ ਪਿਆਰ ਹੈ ਜਿਹੜਾ ਮੈਨੂੰ ਪਵਿੱਤਰ ਬਣੇ ਰਹਿਣ ਵਿੱਚ ਮਦਦ ਕਰਦਾ ਹੈ। ਉਹ ਮੇਰੇ ਨਾਲ ਬੇਹੱਦ ਪਿਆਰ ਕਰਦੀ ਹੈ। ਜਦੋਂ ਮੈਂ ਬਿਮਾਰ ਹੁੰਦਾ ਹਾਂ, ਤਾਂ ਉਹ ਦਿਨ-ਰਾਤ ਮੇਰੀ ਦੇਖਭਾਲ ਕਰਦੀ ਹੈ, ਇੱਥੋਂ ਤੱਕ ਕੀ ਆਪਣੀ ਨੀਂਦ ਵੀ ਤਿਆਗ ਦਿੰਦੀ ਹੈ। ਉਹ ਮੈਨੂੰ ਆਪਣੇ ਜੀਵਨ ਦੇ ਰੂਪ ਵਿੱਚ ਮਹੱਤਵ ਦਿੰਦੀ ਹੈ ਅਤੇ ਇਸ ਲਈ, ਮੇਰਾ ਦਿਲ ਮੈਨੂੰ ਕਦੇ ਵੀ ਉਸਦੇ ਨਾਲ ਵਿਸ਼ਵਾਸਘਾਤ ਕਰਨ ਦੀ ਆਗਿਆ ਨਹੀਂ ਦਿੰਦਾ ਹੈ।”
ਯਿਸੂ ਮਸੀਹ ਨੂੰ ਦੇਖੋ। ਉਸਦਾ ਪਿਆਰ ਇੱਕ ਸਵਰਗੀ ਪਿਆਰ ਹੈ ਜਿਸਦੇ ਦੁਆਰਾ ਉਸਨੇ ਆਪਣੇ ਆਪ ਨੂੰ ਸਾਡੇ ਲਈ ਸਮਰਪਿਤ ਕਰ ਦਿੱਤਾ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਪਰਮੇਸ਼ੁਰ ਦੇ ਬਚਨ ਦੇ ਰਾਹੀਂ ਜਲ ਦੇ ਇਸ਼ਨਾਨ ਨਾਲ ਸ਼ੁੱਧ ਕਰਕੇ ਪਵਿੱਤਰ ਕਰੇ। ਅਤੇ ਉਹ ਉਸ ਨੂੰ ਆਪਣੇ ਲਈ ਇਹੋ ਜਿਹੀ ਪਰਤਾਪਵਾਨ ਕਲੀਸਿਯਾ ਤਿਆਰ ਕਰੇ ਜਿਹ ਦੇ ਵਿੱਚ ਕਲੰਕ ਜਾਂ ਬੱਜ ਜਾਂ ਕੋਈ ਹੋਰ ਅਜਿਹਾ ਔਗੁਣ ਨਾ ਹੋਵੇ ਸਗੋਂ ਉਹ ਪਵਿੱਤਰ ਅਤੇ ਨਿਰਮਲ ਹੋਵੇ”(ਅਫ਼ਸੀਆਂ 5:26,27)।
ਯਿਸੂ ਮਸੀਹ ਨੇ ਪਵਿੱਤਰਤਾ ਵਿੱਚ ਅੱਗੇ ਵੱਧਣ ਦੇ ਸਾਰੇ ਰਸਤੇ ਅਤੇ ਸਾਧਨ ਤਿਆਰ ਕੀਤੇ ਹਨ। ਉਸਨੇ ਦੂਸਰਿਆਂ ਨੂੰ ਅਨੁਸਰਣ ਕਰਨ ਦੇ ਲਈ ਅਦਰਸ਼ ਜੀਵਨ ਬਤੀਤ ਕੀਤਾ। ਉਸਨੇ ਆਪਣੇ ਪਵਿੱਤਰ ਨਿਸ਼ਾਨਾਂ ਉੱਤੇ ਚੱਲਣ ਦੇ ਲਈ ਇੱਕ ਅਦਰਸ਼ ਰੱਖਿਆ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਸਗੋਂ ਜਿਵੇਂ ਤੁਹਾਡਾ ਸੱਦਣ ਵਾਲਾ ਪਵਿੱਤਰ ਹੈ, ਤੁਸੀਂ ਆਪ ਵੀ ਉਸੇ ਤਰ੍ਹਾਂ ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ”(1 ਪਤਰਸ 1:15)।
ਕਈ ਧਰਮ ਪਵਿੱਤਰਤਾ ਉੱਤੇ ਜ਼ੋਰ ਦਿੰਦੇ ਹਨ, ਪਰ ਇਸ ਉਦੇਸ਼ ਨੂੰ ਪੂਰਾ ਕਰਨ ਦੇ ਲਈ ਰਸਤੇ ਅਤੇ ਸਾਧਨ ਸਿਰਫ਼ ਮਸੀਹੀਅਤ ਵਿੱਚ ਹਾਜ਼ਰ ਹਨ। ਇਸਦੇ ਇਲਾਵਾ, ਕਲਵਰੀ ਦਾ ਲਹੂ ਜਿਹੜਾ ਵਿਅਕਤੀ ਨੂੰ ਸ਼ੁੱਧ ਕਰਦਾ ਹੈ, ਉਹ ਸਿਰਫ ਇੱਥੇ ਹੀ ਹਾਜ਼ਰ ਹੈ। ਯਿਸੂ ਮਸੀਹ ਦਾ ਸਵਰਗੀ ਪਿਆਰ ਜਿਹੜਾ ਪਵਿੱਤਰਤਾ ਦੇ ਰਾਹ ਵਿੱਚ ਅਗਵਾਈ ਕਰ ਸਕਦਾ ਹੈ, ਉਹ ਵੀ ਸਿਰਫ ਮਸੀਹੀਅਤ ਵਿੱਚ ਹੀ ਹਾਜ਼ਰ ਹੈ।
ਅਭਿਆਸ ਕਰਨ ਲਈ – “ਅਤੇ ਸ਼ਾਂਤੀ ਦਾਤਾ ਪਰਮੇਸ਼ੁਰ ਆਪ ਹੀ ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰੇ ਅਤੇ ਤੁਹਾਡਾ ਆਤਮਾ ਅਤੇ ਜੀਵ ਅਤੇ ਸਰੀਰ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਦੇ ਵੇਲੇ ਦੋਸ਼ ਰਹਿਤ, ਸੰਪੂਰਨ ਬਚਿਆ ਰਹੇ”(1 ਥੱਸਲੁਨੀਕੀਆਂ 5:23)।
