No products in the cart.
ਜੁਲਾਈ 30 – ਸਿਲਵਾਨੁਸ ਦੀ ਸੱਚਿਆਈ!
“ਮੈਂ ਤੁਹਾਨੂੰ ਸਿਲਵਾਨੁਸ ਦੇ ਹੱਥੀਂ ਜੋ ਮੇਰੀ ਸਮਝ ਵਿੱਚ ਸਾਡਾ ਵਫ਼ਾਦਾਰ ਭਾਈ ਹੈ ਥੋੜ੍ਹੇ ਵਿੱਚ ਲਿਖ ਕੇ ਉਪਦੇਸ਼ ਦੀ ਗਵਾਹੀ ਦਿੱਤੀ”(1 ਪਤਰਸ 5:12)।
ਅਸੀਂ ਪਵਿੱਤਰ ਸ਼ਾਸਤਰ ਵਿੱਚ ਸਿਲਵਾਨੁਸ ਨਾਮ ਦੇ ਇੱਕ ਅਣਜਾਨ ਭਾਈ ਦੇ ਬਾਰੇ ਪੜ੍ਹਦੇ ਹਾਂ। ਪਤਰਸ ਉਸਨੂੰ “ਵਫ਼ਾਦਾਰ ਭਾਈ” ਕਹਿ ਕੇ ਗਵਾਹੀ ਦਿੰਦਾ ਹੈ। ਕੇਵਲ ਸਿਲਵਾਨੁਸ ਹੀ ਇਸ ਉਦਾਹਰਣ ਵਿੱਚ ਦਿਖਾਈ ਦਿੰਦਾ ਹੈ ਅਤੇ ਹੋ ਸਕਦਾ ਹੈ ਕਿ ਤੁਸੀਂ ਉਸਦੇ ਬਾਰੇ ਜ਼ਿਆਦਾ ਨਹੀਂ ਜਾਣਦੇ ਹੋ। ਪਰ, ‘ਵਫ਼ਾਦਾਰ’ ਅਖਵਾਉਣ ਦੇ ਕਾਰਨ ਸਾਡਾ ਦਿਲ ਖੁਸ਼ ਹੋ ਜਾਂਦਾ ਹੈ। ਇਸ ਨੇ ਉਸਨੂੰ ਪਵਿੱਤਰ ਸ਼ਾਸਤਰ ਵਿੱਚ ਇੱਕ ਸਥਾਈ ਸਥਾਨ ਦਿੱਤਾ ਹੈ।
ਅੱਜ, ਪ੍ਰਮੇਸ਼ਵਰ ਵਫ਼ਾਦਾਰ ਲੋਕਾਂ ਦੀ ਤਲਾਸ਼ ਵਿੱਚ ਹੈ। ਇਸ ਖੋਜ ਵਿੱਚ ਉਸਦੀਆਂ ਨਜ਼ਰਾਂ ਪੂਰੀ ਦੁਨੀਆਂ ਵਿੱਚ ਘੁੰਮ ਰਹੀਆਂ ਹਨ। ਉਹ ਲਗਾਤਾਰ ਖੋਜ ਦੀਆਂ ਹਨ ਤਾਂਕਿ ਵਫ਼ਾਦਾਰ ਲੋਕਾਂ ਉੱਤੇ ਪ੍ਰਮੇਸ਼ਵਰ ਦੀ ਸਮਰੱਥ ਨੂੰ ਪ੍ਰਗਟ ਕਰੇ। ਰਾਜਾ ਸੁਲੇਮਾਨ ਪੁੱਛਦਾ ਹੈ, “…ਪਰ ਵਫ਼ਾਦਾਰ ਮਨੁੱਖ ਕਿਹਨੂੰ ਮਿਲ ਸਕਦਾ ਹੈ?”(ਕਹਾਉਤਾਂ 20:6)।
ਇਨ੍ਹਾਂ ਦਿਨਾਂ ਵਿੱਚ, ਜਿਸ ਵਿੱਚ ਤੁਸੀਂ ਰਹਿੰਦੇ ਹੋ, ਤੁਹਾਨੂੰ ਸੱਚੇ ਬਣੇ ਰਹਿਣਾ ਥੋੜ੍ਹਾ ਮੁਸਕਿਲ ਲੱਗ ਸਕਦਾ ਹੈ। ਉੱਚ ਅਧਿਕਾਰੀ ਤੁਹਾਨੂੰ ਖਾਤੇ ਦੀ ਕਿਤਾਬ ਵਿੱਚ ਝੂਠ ਲਿਖਣ ਦੇ ਲਈ ਮਜ਼ਬੂਰ ਕਰ ਸਕਦੇ ਹਨ। ਤੁਹਾਡੇ ਵਿਵੇਕ ਦੇ ਵਿਰੁੱਧ, ਤੁਹਾਨੂੰ ਝੂਠ ਬੋਲਣ ਦੀ ਵਿਸ਼ੇਸ਼ਤਾ ਪੈਦਾ ਹੋ ਸਕਦੀ ਹੈ। ਪਰ, ਪ੍ਰਮੇਸ਼ਵਰ ਦੀਆਂ ਅੱਖਾਂ ਸੱਚੇ ਲੋਕਾਂ ਨੂੰ ਦੇਖਦੀਆਂ ਰਹਿੰਦੀਆਂ ਹਨ। ਇੱਕ ਭਾਈ ਨੇ ਕਿਹਾ, “ਜੇਕਰ ਮੈਂ ਆਪਣੀ ਦੁਕਾਨ ਵਿੱਚ ਬੀੜੀ, ਸਿਗਰਟ ਅਤੇ ਹੋਰ ਨਸ਼ੀਲਾ ਪਦਾਰਥ ਵੇਚਦਾ ਤਾਂ ਮੇਰਾ ਕਾਰੋਬਾਰ ਵੱਧ ਜਾਂਦਾ। ਪਰ, ਮੈਂ ਪ੍ਰਮੇਸ਼ਵਰ ਦੇ ਪ੍ਰਤੀ ਵਫ਼ਾਦਾਰ ਬਣਿਆ ਰਹਿਣਾ ਚਾਹੁੰਦਾ ਸੀ। ਇਸ ਲਈ, ਮੈਂ ਆਪਣੀ ਦੁਕਾਨ ਵਿੱਚ ਅਜਿਹਾ ਕੁੱਝ ਵੀ ਨਹੀਂ ਵੇਚਿਆ ਜਿਹੜਾ ਪ੍ਰਮੇਸ਼ਵਰ ਨੂੰ ਪਸੰਦ ਨਹੀਂ ਹੈ ਅਤੇ ਇਸ ਦੇ ਬਜਾਏ, ਮੈਂ ਆਪਣੀ ਦੁਕਾਨ ਵਿੱਚ ਇੱਕ ਬੋਰਡ ਲਗਾ ਦਿੱਤਾ ਹੈ, ਜਿਸ ਵਿੱਚ ਲਿਖਿਆ ਹੈ, ‘ਜਿਹੜਾ ਪ੍ਰਭੂ ਉੱਤੇ ਭਰੋਸਾ ਰੱਖਦਾ ਹੈ, ਉਹ ਖੁਸ਼ਹਾਲ ਹੋ ਜਾਵੇਗਾ। ਪ੍ਰਮੇਸ਼ਵਰ ਮੈਨੂੰ ਬਰਕਤ ਦੇ ਰਹੇ ਹਨ।’
ਇੱਕ ਦੂਸਰੇ ਭਾਈ ਨੇ ਕਿਹਾ, ‘ਮੈਂ ਪੁਲਿਸ ਵਿਭਾਗ ਵਿੱਚ ਕੰਮ ਕਰਦਾ ਹਾਂ। ਮੇਰੀ ਸੱਚਿਆਈ ਨੇ ਮੇਰਾ ਮਜ਼ਾਕ ਉਡਾਇਆ ਹੈ। ਇਸ ਵਿਭਾਗ ਵਿੱਚ ਇਮਾਨਦਾਰੀ ਨਾਲ ਬਣੇ ਰਹਿਣਾ ਹੈ ਜਾਂ ਮੈਨੂੰ ਇਸ ਨੌਕਰੀ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ, ਇਹ ਮੇਰੇ ਸਾਹਮਣੇ ਵੱਡਾ ਸਵਾਲ ਹੈ। ਪਰ ਜਿਸ ਪ੍ਰਮੇਸ਼ਵਰ ਨੇ ਮੇਰੀ ਵਫ਼ਾਦਾਰੀ ਨੂੰ ਦੇਖਿਆ, ਉਸਨੇ ਮੈਨੂੰ ਉਸੇ ਵਿਭਾਗ ਵਿੱਚ ਉੱਚੇ ਪਦ ਉੱਤੇ ਬਿਠਾਇਆ ਹੈ।”
ਕਈ ਮੌਕਿਆਂ ਤੇ, ਤੁਹਾਡੀ ਸੱਚਿਆਈ ਦੇ ਲਈ ਪ੍ਰੀਖਿਆਵਾਂ ਆ ਸਕਦੀਆਂ ਹਨ। ਜੇਕਰ ਤੁਸੀਂ ਥੋੜ੍ਹੇ ਵਿੱਚ ਵਫ਼ਾਦਾਰ ਹੋ, ਤਾਂ ਤੁਹਾਨੂੰ ਬਹੁਤਿਆਂ ਉੱਤੇ ਅਧਿਕਾਰੀ ਕਰ ਦਿੱਤਾ ਜਾਵੇਗਾ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਫੇਰ ਇੱਕ ਭੰਡਾਰੀ ਵਿੱਚ ਇਹ ਚਾਹੀਦਾ ਹੈ ਜੋ ਉਹ ਵਫ਼ਾਦਾਰ ਹੋਵੇ”(1 ਕੁਰਿੰਥੀਆਂ 4:2)।
ਵਫ਼ਾਦਾਰ ਬਣੇ ਰਹਿਣ ਤੋਂ ਇਲਾਵਾ, ਜਦੋਂ ਤੁਸੀਂ ਇਮਾਨਦਾਰ ਵਿਅਕਤੀਆਂ ਨਾਲ ਮਿਲਦੇ ਹੋ, ਤਾਂ ਤੁਸੀਂ ਉਨ੍ਹਾਂ ਨੂੰ ਉਤਸ਼ਾਹਿਤ ਕਰੋ। ਉਨ੍ਹਾਂ ਨੂੰ ਕਹੋ, “ਸੱਚੇ ਅਤੇ ਇਮਾਨਦਾਰ ਬਣੇ ਰਹੋ। ਕਦੇ ਵੀ ਉਦਾਸ ਨਾ ਹੋਵੋ। ਪ੍ਰਮੇਸ਼ਵਰ ਤੁਹਾਨੂੰ ਉਚਿੱਤ ਸਮੇਂ ਤੇ ਉੱਚਾ ਉਠਾਉਣਗੇ” ਅਤੇ ਇਸ ਤਰ੍ਹਾਂ ਇੱਕ ਦੂਸਰੇ ਨੂੰ ਉਤਸ਼ਾਹਿਤ ਕਰੋ।
ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਭਾਵੇਂ ਕਿਵੇਂ ਦੇ ਵੀ ਹਾਲਾਤ ਹੋਣ ਅਤੇ ਭਾਵੇਂ ਕਿਵੇਂ ਦੀਆਂ ਵੀ ਪ੍ਰੀਖਿਆਵਾਂ ਦਾ ਸਾਹਮਣਾ ਕਰੋ, ਪਰ ਆਪਣੀ ਵਫ਼ਾਦਾਰੀ ਦੀ ਰੱਖਿਆ ਕਰੋ। ਤੁਹਾਨੂੰ ਬਹੁਤ ਉੱਚਾ ਉਠਾਉਣ ਦੇ ਲਈ, ਪ੍ਰਮੇਸ਼ਵਰ ਦਾ ਸਮਾਂ ਬਹੁਤ ਨੇੜੇ ਹੈ।
ਅਭਿਆਸ ਕਰਨ ਲਈ – “…ਤੂੰ ਮੌਤ ਤੱਕ ਵਫ਼ਾਦਾਰ ਰਹਿ, ਤਾਂ ਮੈਂ ਤੈਨੂੰ ਜੀਵਨ ਦਾ ਮੁਕਟ ਦਿਆਂਗਾ”(ਪ੍ਰਕਾਸ਼ ਦੀ ਪੋਥੀ 2:10)।