No products in the cart.
ਜੁਲਾਈ 28 – ਕੋਲ ਆਏ ਹੋ!
“ਸਗੋਂ ਤੁਸੀਂ ਸੀਯੋਨ ਦੇ ਪਹਾੜ ਕੋਲ ਆਏ ਹੋ ਅਤੇ ਅੱਤ ਮਹਾਨ ਪਰਮੇਸ਼ੁਰ ਦੀ ਨਗਰੀ ਸਵਰਗੀ ਯਰੂਸ਼ਲਮ ਕੋਲ ਅਤੇ ਜੋੜ ਮੇਲੇ ਵਿੱਚ ਲੱਖਾਂ ਦੂਤਾਂ….ਦੇ ਕੋਲ ਆਏ ਹੋ”(ਇਬਰਾਨੀਆਂ 12:22,24)।
ਮਸੀਹੀ ਪਰਿਵਾਰ ਇੱਕ ਪਿਆਰਾ, ਮਹਾਨ ਅਤੇ ਸੁੰਦਰ ਪਰਿਵਾਰ ਹੈ। ਜਦੋਂ ਕੋਈ ਯਿਸੂ ਮਸੀਹ ਦੇ ਨੇੜੇ ਆਉਂਦਾ ਹੈ, ਤਾਂ ਉਹ ਇੱਕ ਬਰਕਤ ਵਾਲੇ ਤਜ਼ਰਬੇ ਵਿੱਚ ਆਉਂਦਾ ਹੈ। ਉਹ ਇੱਕ ਨੇੜਲੇ ਰਿਸ਼ਤੇ ਦੀ ਵੱਲ ਆਉਂਦਾ ਹੈ। ਉਹ ਅਨੰਦ ਬਰਕਤ ਦੀ ਵੱਲ ਆਉਂਦਾ ਹੈ। ਉੱਪਰ ਦਿੱਤੇ ਗਏ ਵਚਨ ਵਿੱਚ ‘ਤੁਸੀਂ ਕੋਲ ਆਏ ਹੋ’ ਮਹੱਤਵਪੂਰਨ ਹੈ। ਤੁਸੀਂ ਕਿੱਥੇ ਆਏ ਹੋ? ਤੁਸੀਂ ਉਸ ਸਵਰਗੀ ਪਰਿਵਾਰ ਵਿੱਚ ਆਏ ਹੋ, ਜਿੱਥੇ ਹਜ਼ਾਰਾਂ ਸਵਰਗ ਦੂਤ ਹਨ। ਆਓ ਅਸੀਂ ਇਸ ਵੱਲ ਧਿਆਨ ਕਰੀਏ।
ਸਾਡੇ ਪਰਿਵਾਰ ਵਿੱਚ, ਸਾਡੇ ਕੋਲ ਮਜ਼ਬੂਤ, ਸ਼ਕਤੀਸ਼ਾਲੀ ਸਵਰਗ ਦੂਤ ਹਨ ਅਤੇ ਸੁੰਦਰ ਦਿਖਣ ਵਾਲੇ ਕਰੂਬ ਵੀ ਹਨ। ਉੱਥੇ, ਸੇਵਾ ਕਰਨ ਵਾਲੀਆਂ ਆਤਮਾਵਾਂ ਵੀ ਹਨ, ਜੋ ਸਾਡੀ ਸੇਵਾ ਕਰਨ ਦੇ ਲਈ ਉਪਯੁਕਤ ਸਮੇਂ ਤੇ ਸਾਡੇ ਕੋਲ ਭੱਜੀਆਂ ਆਉਂਦੀਆਂ ਹਨ। ਕੁੱਝ ਸਵਰਗ ਦੂਤ ਸਾਡੀ ਰੱਖਿਆ ਕਰਦੇ ਹਨ ਅਤੇ ਸਾਨੂੰ ਚੁੱਕ ਲੈਂਦੇ ਹਨ, ਤਾਂ ਕਿ ਸਾਡੇ ਪੈਰਾਂ ਨੂੰ ਪੱਥਰ ਨਾਲ ਠੇਸ ਨਾ ਲੱਗੇ। ਪ੍ਰਮੇਸ਼ਵਰ ਨੇ ਕਿੰਨੇ ਸਵਰਗ ਦੂਤਾਂ ਨੂੰ ਸਾਡੀ ਸੇਵਾ ਕਰਨ ਦੀ ਆਗਿਆ ਦਿੱਤੀ ਹੈ! ਪਵਿੱਤਰ ਸ਼ਾਸਤਰ ਕਹਿੰਦਾ ਹੈ, “ਉਹੀ ਵਸਤਾਂ ਨਾ ਅੱਖੀਂ ਵੇਖੀਆਂ, ਨਾ ਕੰਨੀਂ ਸੁਣੀਆਂ, ਨਾ ਇਨਸਾਨ ਦੇ ਮਨ ਵਿੱਚ ਆਈਆਂ, ਜਿਹੜੀਆਂ ਵਸਤਾਂ ਪਰਮੇਸ਼ੁਰ ਨੇ ਆਪਣੇ ਪਿਆਰ ਕਰਨ ਵਾਲਿਆਂ ਲਈ ਤਿਆਰ ਕੀਤੀਆਂ ਹਨ। ਉਹਨਾਂ ਨੂੰ ਪਰਮੇਸ਼ੁਰ ਨੇ ਆਤਮਾ ਦੇ ਦੁਆਰਾ ਸਾਡੇ ਉੱਤੇ ਪ੍ਰਗਟ ਕੀਤਾ”(1 ਕੁਰਿੰਥੀਆਂ 2:9,10)।
ਅੱਜ, ਬਹੁਤ ਸਾਰੇ ਲੋਕ ਸ਼ੈਤਾਨ ਤੋਂ ਡਰਦੇ ਹਨ, ਪਰ ਉਹ ਇਹ ਮਹਿਸੂਸ ਕਰਨ ਵਿੱਚ ਅਸਫਲ ਹੁੰਦੇ ਹਨ ਕਿ ਸਾਡੇ ਪਰਿਵਾਰ ਵਿੱਚ ਇੰਨੇ ਵਡਿਆਈ ਯੋਗ ਸਵਰਗ ਦੂਤਾਂ ਦੀ ਹਜ਼ੂਰੀ ਕਿੰਨੀ ਅਨੰਦ ਵਾਲੀ ਹੈ। ਉਹ ਹਮੇਸ਼ਾਂ ਸ਼ੈਤਾਨ, ਦੁਸ਼ਟ ਆਤਮਾਵਾਂ, ਜਾਦੂ ਅਤੇ ਟੂਣੇ-ਟੋਟਕੇ ਦੀ ਗੱਲ ਕਰਦੇ ਹਨ, ਪਰ ਉਹ ਉਨ੍ਹਾਂ ਸਵਰਗੀ ਸਵਰਗ ਦੂਤਾਂ ਦੇ ਬਾਰੇ ਸੋਚਣ ਵਿੱਚ ਅਸਫਲ ਰਹਿੰਦੇ ਹਨ, ਜਿਸਨੂੰ ਪਰਮੇਸ਼ੁਰ ਨੇ ਸਾਨੂੰ ਉਨ੍ਹਾਂ ਸਾਰੀਆਂ ਬੁਰੀਆਂ ਚੀਜ਼ਾਂ ਨੂੰ ਮਾਰਨ, ਤੋੜਨ ਅਤੇ ਹਰਾਉਣ ਲਈ ਦਿੱਤਾ ਹੈ।
ਜਦੋਂ ਸ਼ੈਤਾਨ ਨੂੰ ਸਵਰਗ ਤੋਂ ਬਾਹਰ ਕੱਢ ਦਿੱਤਾ ਗਿਆ, ਤਾਂ ਉਹ ਇਕੱਲਾ ਨਹੀਂ ਡਿੱਗਿਆ, ਬਲਕਿ ਸਵਰਗ ਦੇ ਕੁਲ ਸਵਰਗ ਦੂਤਾਂ ਦੇ ਇੱਕ ਤਿਹਾਈ ਭਾਗ ਨੂੰ ਧਰਤੀ ਉੱਤੇ ਖਿੱਚ ਲਿਆ। ਦੋ ਤਿਹਾਈ ਅਜੇ ਬਾਕੀ ਹਨ। ਇਸ ਲਈ, ਜੇਕਰ ਸ਼ੈਤਾਨ ਇੱਕ ਦੁਸ਼ਟ ਆਤਮਾ ਨੂੰ ਤੁਹਾਡੇ ਤੇ ਹਮਲਾ ਕਰਨ ਦੇ ਲਈ ਭੇਜਦਾ ਹੈ, ਤਾਂ ਪ੍ਰਮੇਸ਼ਵਰ ਤੁਹਾਡੀ ਸੁਰੱਖਿਆ ਦੇ ਲਈ ਅਤੇ ਸ਼ੈਤਾਨ ਨੂੰ ਹਰਾਉਣ ਦੇ ਲਈ ਉਸ ਤੋਂ ਦੁਗਣੀ ਗਿਣਤੀ ਵਿੱਚ ਸਵਰਗ ਦੂਤਾਂ ਨੂੰ ਭੇਜੇਗਾ। ਇਸ ਲਈ ਤੁਸੀਂ ਜੇਤੂ ਹੁੰਦੇ ਹੋ।
ਕਿਉਂਕਿ ਤੁਸੀਂ ਪ੍ਰਭੂਆਂ ਦੇ ਪ੍ਰਭੂ ਦੇ ਆਪਣੇ ਬੱਚੇ ਹੋ, ਇਸ ਲਈ ਪਰਮੇਸ਼ੁਰ ਨੇ ਤੁਹਾਨੂੰ, ਤੁਹਾਡੀ ਸੇਵਾ ਕਰਨ ਵਾਲੀਆਂ ਆਤਮਾਵਾਂ ਦੇ ਰੂਪ ਵਿੱਚ ਸ਼ਕਤੀਸ਼ਾਲੀ ਸਵਰਗ ਦੂਤ ਦਿੱਤੇ ਹਨ। ਪ੍ਰਮੇਸ਼ਵਰ ਨੇ ਸਵਰਗ ਦੂਤਾਂ ਨੂੰ ਆਗਿਆ ਦਿੱਤੀ ਹੈ, ਕਿ ਉਹ ਹਰੇਕ ਵਿਸ਼ਵਾਸੀ ਦੀ ਸੇਵਾ ਕਰਨ ਵਾਲੀ ਆਤਮਾ ਦੇ ਰੂਪ ਵਿੱਚ ਸਹਾਇਤਾ ਕਰੇ। ਪਰ, ਤੁਸੀਂ ਅਣਗਿਣਤ ਸਵਰਗ ਦੂਤਾਂ ਦੀ ਸੈਨਾ ਦੇ ਕੋਲ ਆਏ ਹੋ।
ਇੱਕ ਵਾਰ ਇੱਕ ਰਾਜਾ ਨੇ ਅਲੀਸ਼ਾ ਨਾਲ ਯੁੱਧ ਕੀਤਾ ਅਤੇ ਉਸ ਜਗ੍ਹਾ ਨੂੰ ਘੇਰ ਲਿਆ ਜਿੱਥੇ ਉਹ ਰੁਕਿਆ ਸੀ। ਅਲੀਸ਼ਾ ਦਾ ਸੇਵਕ ਡਰ ਗਿਆ ਅਤੇ ਉਸਨੇ ਕਿਹਾ, “ਹਾਏ ਮੇਰੇ ਸੁਆਮੀ ਜੀ! ਅਸੀਂ ਕੀ ਕਰੀਏ?” ਕੀ ਤੁਸੀਂ ਜਾਣਦੇ ਹੋ ਕਿ ਅਲੀਸ਼ਾ ਨੇ ਕੀ ਉੱਤਰ ਦਿੱਤਾ? “ਨਾ ਡਰ, ਕਿਉਂਕਿ ਜੋ ਸਾਡੇ ਵੱਲ ਹਨ, ਉਹ ਉਨ੍ਹਾਂ ਦੇ ਨਾਲੋਂ ਜ਼ਿਆਦਾ ਹਨ”(2 ਰਾਜਾ 6:15,16)।
ਅਭਿਆਸ ਕਰਨ ਲਈ – “ਸੈਨਾਂ ਦਾ ਯਹੋਵਾਹ ਸਾਡੇ ਅੰਗ-ਸੰਗ ਹੈ, ਯਾਕੂਬ ਦਾ ਪਰਮੇਸ਼ੁਰ ਸਾਡਾ ਉੱਚਾ ਗੜ੍ਹ ਹੈ”(ਜ਼ਬੂਰਾਂ ਦੀ ਪੋਥੀ 46:11)।