No products in the cart.
ਜੁਲਾਈ 27 – ਮੂਸਾ ਦੀ ਸੱਚਿਆਈ!
“ਅਤੇ ਮੂਸਾ ਤਾਂ ਉਹ ਦੇ ਸਾਰੇ ਘਰ ਵਿੱਚ ਨੌਕਰ ਦੀ ਤਰ੍ਹਾਂ ਵਫ਼ਾਦਾਰ ਸੀ ਤਾਂ ਕਿ ਹੋਣ ਵਾਲੀਆਂ ਗੱਲਾਂ ਦੀ ਗਵਾਹੀ ਦੇਵੇ”(ਇਬਰਾਨੀਆਂ 3:5)।
ਮੂਸਾ ਦੇ ਬਾਰੇ ਪਵਿੱਤਰ ਸ਼ਾਸਤਰ ਦੁਆਰਾ ਦਿੱਤੀ ਗਈ ਸੁੰਦਰ ਗਵਾਹੀ ਨੂੰ ਪੜ੍ਹੋ। ਮੂਸਾ ਪ੍ਰਮੇਸ਼ਵਰ ਦੇ ਘਰ ਵਿੱਚ ਅਤੇ ਹਰ ਚੀਜ਼ ਵਿੱਚ ਵਫ਼ਾਦਾਰ ਸੀ। ਉਹ ਪ੍ਰਮੇਸ਼ਵਰ ਅਤੇ ਮਨੁੱਖਾਂ ਦੇ ਸਾਹਮਣੇ ਵੀ ਵਫ਼ਾਦਾਰ ਸੀ।
ਮੂਸਾ ਨਾਮ ਦਾ ਅਰਥ “ਪਾਣੀ ਵਿੱਚੋਂ ਕੱਢਿਆ ਗਿਆ”। ਮੂਸਾ ਦੇ ਜਨਮ ਦੇ ਸਮੇਂ ਕਈ ਬੱਚਿਆਂ ਨੂੰ ਨੀਲ ਨਦੀ ਦੇ ਪਾਣੀ ਵਿੱਚ ਡੁਬੋ ਕੇ ਮਾਰਨਾ ਪਿਆ ਸੀ। ਪਰੰਤੂ ਪ੍ਰਮੇਸ਼ਵਰ ਨੇ ਮੂਸਾ ਉੱਤੇ ਪਿਆਰ ਦਿਖਾਇਆ, ਅਤੇ ਉਸਨੂੰ ਪਾਣੀ ਵਿੱਚੋਂ ਕੱਢ ਕੇ ਫ਼ਿਰਊਨ ਦੇ ਘਰਾਣੇ ਵਿੱਚ ਵੱਡਾ ਕੀਤਾ। ਮੂਸਾ ਉਸ ਪਿਆਰ ਨੂੰ ਨਹੀਂ ਭੁੱਲਿਆ ਅਤੇ ਉਸ ਗੱਲ ਦੇ ਲਈ ਸ਼ੁਕਰਗੁਜ਼ਾਰ ਬਣਿਆ ਰਿਹਾ।
ਪਵਿੱਤਰ ਸ਼ਾਸਤਰ ਕਹਿੰਦਾ ਹੈ, “ਵਿਸ਼ਵਾਸ ਨਾਲ ਮੂਸਾ ਨੇ ਜਦੋਂ ਸਿਆਣਾ ਹੋਇਆ ਤਾਂ ਫ਼ਿਰਊਨ ਦੀ ਧੀ ਦਾ ਪੁੱਤਰ ਅਖਵਾਉਣ ਤੋਂ ਇਨਕਾਰ ਕੀਤਾ। ਕਿਉਂ ਜੋ ਉਹ ਨੇ ਪਾਪ ਦੇ ਭੋਗ-ਬਿਲਾਸ ਨਾਲੋਂ ਜੋ ਥੋੜ੍ਹੇ ਚਿਰ ਲਈ ਹੈ ਪਰਮੇਸ਼ੁਰ ਦੀ ਪਰਜਾ ਨਾਲ ਜ਼ਬਰਦਸਤੀ ਝੱਲਣ ਨੂੰ ਵਧੇਰੇ ਪਸੰਦ ਕੀਤਾ। ਅਤੇ ਉਹ ਨੇ ਵਿਚਾਰ ਕੀਤਾ ਕਿ ਮਸੀਹ ਦੇ ਲਈ ਨਿੰਦਾ ਨੂੰ ਸਹਿ ਲੈਣਾ ਮਿਸਰ ਦੇ ਖ਼ਜ਼ਾਨਿਆਂ ਨਾਲੋਂ ਵੱਡਾ ਧਨ ਹੈ, ਕਿਉਂ ਜੋ ਸਵਰਗੀ ਇਨਾਮ ਵੱਲ ਉਹ ਦਾ ਧਿਆਨ ਸੀ”(ਇਬਰਾਨੀਆਂ 11:24,25,26)।
ਜੇਕਰ ਤੁਸੀਂ ਪੂਰੇ ਪਵਿੱਤਰ ਸ਼ਾਸਤਰ ਨੂੰ ਪੜ੍ਹੋਂਗੇ, ਤਾਂ ਤੁਹਾਨੂੰ ਪ੍ਰਮੇਸ਼ਵਰ ਦੁਆਰਾ ਮਨੁੱਖ ਨੂੰ ਉੱਚਾ ਉਠਾਉਣ ਦੇ ਰਾਜ ਦਾ ਪਤਾ ਲੱਗ ਜਾਵੇਗਾ। ਜੇਕਰ ਕੋਈ ਥੋੜੇ ਵਿੱਚ ਵਫ਼ਾਦਾਰ ਹੈ, ਤਾਂ ਪ੍ਰਮੇਸ਼ਵਰ ਉਸਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਅਧਿਕਾਰੀ ਬਣਾ ਦੇਣਗੇ। ਜੇਕਰ ਕੋਈ ਪ੍ਰਮੇਸ਼ਵਰ ਦੁਆਰਾ ਬਹੁਤ ਸਾਰੀਆਂ ਚੀਜ਼ਾਂ ਦਾ ਅਧਿਕਾਰੀ ਬਣਾਏ ਜਾਣ ਦੇ ਦੌਰਾਨ ਵਫ਼ਾਦਾਰ ਹੈ, ਤਾਂ ਪ੍ਰਮੇਸ਼ਵਰ ਉਸਨੂੰ ਹੋਰ ਜ਼ਿਆਦਾ ਜ਼ਿੰਮੇਵਾਰੀ ਅਤੇ ਭਰੋਸਾ ਦੇ ਕੇ ਉਸਨੂੰ ਹੋਰ ਉੱਚਾ ਉਠਾਉਣਗੇ।
ਪ੍ਰਮੇਸ਼ਵਰ ਨੇ, ਜਦੋਂ ਮੂਸਾ ਦੀ ਵਫ਼ਾਦਾਰੀ ਨੂੰ ਦੇਖਿਆ, ਉਸਨੂੰ ਇਸਰਾਏਲ ਦੇ ਪੂਰੇ ਬੱਚਿਆਂ ਨੂੰ ਮਿਸਰ ਤੋਂ ਕਨਾਨ ਦੀ ਵੱਲ ਨੂੰ ਲੈ ਕੇ ਜਾਣ ਅਤੇ ਅਗਵਾਈ ਕਰਨ ਦੀ ਵੱਡੀ ਜ਼ਿੰਮੇਵਾਰੀ ਦਿੱਤੀ। ਇਸੇ ਮੂਸਾ ਦੇ ਦੁਆਰਾ, ਪ੍ਰਮੇਸ਼ਵਰ ਨੇ ਇਸਰਾਏਲ ਦੇ ਬੱਚਿਆਂ ਨੂੰ ਵਿਵਸਥਾ ਦਿੱਤੀ। ਪ੍ਰਮੇਸ਼ਵਰ ਨੇ ਮੂਸਾ ਦੇ ਦੁਆਰਾ, ਮਿਸਰ ਅਤੇ ਉਜਾੜ ਦੋਨਾਂ ਹੀ ਸਥਾਨਾਂ ਵਿੱਚ ਬਹੁਤ ਸਾਰੇ ਚਮਤਕਾਰ ਕੀਤੇ। ਜੇਕਰ ਮੂਸਾ ਦੇ ਜੀਵਨ ਨੂੰ ਦੇਖਿਆ ਜਾਵੇ, ਤਾਂ ਪ੍ਰਮੇਸ਼ਵਰ ਕਈ ਹਵਾਲਿਆਂ ਵਿੱਚ ਉਸਦੇ ਬਾਰੇ ਚੰਗੀ ਗਵਾਹੀ ਦੇ ਰਹੇ ਹਨ,
ਤਦ ਪ੍ਰਮੇਸ਼ਵਰ ਨੇ ਆਖਿਆ, “ਮੇਰੀਆਂ ਗੱਲਾਂ ਸੁਣੋ। ਜੇ ਤੁਹਾਡੇ ਵਿੱਚ ਕੋਈ ਨਬੀ ਹੋਵੇ ਤਾਂ ਮੈਂ ਯਹੋਵਾਹ ਆਪਣੇ ਆਪ ਨੂੰ ਦਰਸ਼ਣ ਵਿੱਚ ਉਸ ਉੱਤੇ ਪ੍ਰਗਟ ਕਰਾਂਗਾ ਜਾਂ ਸੁਫ਼ਨੇ ਵਿੱਚ ਮੈਂ ਉਸ ਨਾਲ ਬੋਲਾਂਗਾ। ਪਰ ਮੇਰਾ ਦਾਸ ਮੂਸਾ ਇਹੋ ਜਿਹਾ ਨਹੀਂ। ਉਹ ਮੇਰੇ ਸਾਰੇ ਘਰ ਵਿੱਚ ਵਿਸ਼ਵਾਸਯੋਗ ਹੈ। ਮੈਂ ਉਹ ਦੇ ਨਾਲ ਆਹਮੋ-ਸਾਹਮਣੇ ਖੁੱਲ੍ਹ ਕੇ ਗੱਲਾਂ ਕਰਾਂਗਾ, ਬੁਝਾਰਤਾਂ ਵਿੱਚ ਨਹੀਂ ਅਤੇ ਉਹ ਯਹੋਵਾਹ ਦਾ ਸਰੂਪ ਵੇਖੇਗਾ”(ਗਿਣਤੀ 12:6,7,8)।
ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਜੇਕਰ ਤੁਸੀਂ ਵੀ ਮੂਸਾ ਦੀ ਤਰ੍ਹਾਂ ਵਫ਼ਾਦਾਰ ਬਣੇ ਰਹੋਂਗੇ, ਤਾਂ ਪ੍ਰਮੇਸ਼ਵਰ ਤੁਹਾਡੇ ਨਾਲ ਵੀ ਆਹਮੋ-ਸਾਹਮਣੇ ਗੱਲ ਕਰਨਗੇ।
ਅਭਿਆਸ ਕਰਨ ਲਈ – “…ਲੇਲਾ ਉਹਨਾਂ ਉੱਤੇ ਜਿੱਤ ਪਾਵੇਗਾ, ਅਤੇ ਉਹ ਦੇ ਨਾਲ ਉਹ ਵੀ ਜਿਹੜੇ ਸੱਦੇ ਹੋਏ, ਚੁਣੇ ਹੋਏ ਅਤੇ ਵਫ਼ਾਦਾਰ ਹਨ”(ਪ੍ਰਕਾਸ਼ ਦੀ ਪੋਥੀ 17:14)।