No products in the cart.
ਜੁਲਾਈ 26 – ਇਸਨੂੰ ਆਪਣਾ ਮਕਸਦ ਬਣਾਉ!
“ਇਸੇ ਲਈ ਸਾਡਾ ਉਦੇਸ਼ ਇਹ ਹੈ ਕਿ ਭਾਵੇਂ ਅਸੀਂ ਦੇਸ ਭਾਵੇਂ ਪਰਦੇਸ ਵਿੱਚ ਹੋਈਏ ਪਰ ਉਸ ਨੂੰ ਭਾਉਂਦੇ ਰਹੀਏ”(2 ਕੁਰਿੰਥੀਆਂ 5:9)।
ਜਿਸ ਦਿਨ ਤੋਂ ਰਸੂਲ ਪੌਲੁਸ ਨਾਲ ਮਸੀਹ ਨੇ ਦੰਮਿਸ਼ਕ ਦੀ ਗਲੀ ਵਿੱਚ ਗੱਲ ਕੀਤੀ, ਉਸੇ ਦਿਨ ਤੋਂ ਉਸਨੇ ਮਸੀਹ ਨੂੰ ਖੁਸ਼ ਕੀਤਾ ਅਤੇ ਮਸੀਹ ਦੇ ਲਈ ਜੀਣ ਦੇ ਲਈ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। ਇਸ ਬਾਰੇ ਕੁਰਿੰਥੀਆਂ ਵਿੱਚ ਪ੍ਰਮੇਸ਼ਵਰ ਦੀ ਕਲੀਸਿਯਾ ਨੂੰ ਲਿਖਦੇ ਹੋਏ, ਉਹ ਕਹਿੰਦਾ ਹੈ, “ਭਾਵੇਂ ਅਸੀਂ ਦੇਸ ਭਾਵੇਂ ਪਰਦੇਸ ਵਿੱਚ ਹੋਈਏ ਪਰ ਉਸ ਨੂੰ ਭਾਉਂਦੇ ਰਹੀਏ”(2 ਕੁਰਿੰਥੀਆਂ 5:9)। ਇੱਕ ਕਾਰਨ ਦੇ ਰੂਪ ਵਿੱਚ ਦੱਸਦੇ ਹੋਏ, ਉਹ ਅਗਲੇ ਅਧਿਆਇ ਵਿੱਚ ਲਿਖਦਾ ਹੈ, “ਕਿਉਂ ਜੋ ਅਸੀਂ ਸਭਨਾਂ ਨੇ ਮਸੀਹ ਦੇ ਨਿਆਂ ਦੇ ਸਿੰਘਾਸਣ ਦੇ ਅੱਗੇ ਪ੍ਰਗਟ ਹੋਣਾ ਹੈ ਕਿ ਹਰੇਕ ਜੋ ਕੁਝ ਅਸੀਂ ਸਰੀਰ ਵਿੱਚ ਕੀਤਾ ਭਾਵੇਂ ਭਲਾ ਭਾਵੇਂ ਬੁਰਾ ਆਪੋ ਆਪਣੀਆਂ ਕਰਨੀਆਂ ਦੇ ਅਨੁਸਾਰ ਉਸ ਦਾ ਫਲ ਭੋਗੇ”(2 ਕੁਰਿੰਥੀਆਂ 5:10)।
ਤੁਹਾਡਾ ਜੀਵਨ ਮੌਤ ਦੇ ਨਾਲ ਖ਼ਤਮ ਨਹੀਂ ਹੋਵੇਗਾ। ਮੌਤ ਦੇ ਬਾਅਦ, ਵਿਅਕਤੀ ਨੂੰ ਮਸੀਹ ਦੇ ਨਿਆਂ ਆਸਣ ਦੇ ਸਾਹਮਣੇ ਖੜਾ ਹੋਣਾ ਹੁੰਦਾ ਹੈ। ਧਰਤੀ ਉੱਤੇ ਰਹਿੰਦੇ ਹੋਏ, ਤੁਸੀਂ ਜਿਸ ਜੀਵਨ ਨੂੰ ਜੀ ਰਹੇ ਹੋ, ਉਹ ਪ੍ਰਮੇਸ਼ਵਰ ਨੂੰ ਖੁਸ਼ ਕਰਨ ਵਾਲਾ ਹੋਣਾ ਚਾਹੀਦਾ ਹੈ ਅਤੇ ਵਫ਼ਾਦਾਰ ਅਤੇ ਸਿੱਧ ਹੋਣਾ ਚਾਹੀਦਾ ਹੈ। ਤਦ ਹੀ ਤੁਸੀਂ ਮਸੀਹ ਦੇ ਨਿਆਂ ਆਸਣ ਦੇ ਸਾਹਮਣੇ ਖੜੇ ਹੋ ਕੇ ਜੀਵਨ ਦਾ ਮੁਕੁਟ ਅਤੇ ਸਦੀਪਕ ਨਿਵਾਸ ਨੂੰ ਪ੍ਰਾਪਤ ਕਰ ਸਕਦੇ ਹੋ। ਇਸ ਲਈ ਹਮੇਸ਼ਾਂ ਉਹ ਹੀ ਕਰੋ ਜੋ ਉਸਨੂੰ ਚੰਗਾ ਲੱਗਦਾ ਹੈ।
ਇੱਕ ਵਾਰ ਇੱਕ ਫਿਰਕਾਪ੍ਰਸਤ ਦੇਸ਼ ਵਿੱਚ ਇੱਕ ਪਾਸਟਰ ਜੇਲ੍ਹ ਵਿੱਚ ਸੀ। ਉਹ ਉੱਥੋਂ ਦੇ ਦੁੱਖਾਂ ਨੂੰ ਸਹਿਣ ਨਹੀਂ ਕਰ ਪਾ ਰਿਹਾ ਸੀ। ਉਸਦਾ ਦਿਲ ਘਬਰਾਉਣ ਲੱਗਾ। ਇੱਕ ਦਿਨ ਕੈਦਖਾਨੇ ਦੇ ਅਧਿਕਾਰੀ ਨੇ ਉਸਨੂੰ ਕਿਹਾ, “ਤੁਹਾਨੂੰ ਬੇਵਜਾਹ ਇੰਨੇ ਦੁੱਖ ਕਿਉਂ ਭੋਗਣੇ ਚਾਹੀਦੇ? ਦੋ ਔਰਤਾਂ ਇੱਥੇ ਜੇਲ੍ਹ ਦੀ ਕੋਠੜੀ ਵਿੱਚ ਹਨ ਜੇਕਰ ਤੁਸੀਂ ਉਨ੍ਹਾਂ ਨੂੰ ਮਾਰ ਸਕਦੇ ਹੋ ਤਾਂ ਅਸੀਂ ਤੁਹਾਨੂੰ ਜੇਲ੍ਹ ਤੋਂ ਰਿਹਾ ਕਰ ਦੇਵਾਂਗੇ।” ਹਲਾਂਕਿ ਉਹ ਸ਼ੁਰੂ ਵਿੱਚ ਝਿਜਕ ਰਿਹਾ ਸੀ, ਪਰ ਫਿਰ ਉਸਨੇ ਪ੍ਰਸਤਾਵ ਸਵੀਕਾਰ ਕਰ ਲਿਆ ਅਤੇ ਆਪਣੇ ਹੱਥਾਂ ਵਿੱਚ ਬੰਦੂਕ ਲੈ ਲਈ।
ਜਦੋਂ ਦੋਨਾਂ ਭੈਣਾਂ ਨੂੰ ਉਸਦੇ ਸਾਹਮਣੇ ਲਿਆਇਆ ਗਿਆ, ਤਾਂ ਇਹ ਜਾਣ ਕੇ ਹੈਰਾਨੀ ਹੋਈ ਕਿ ਉਨ੍ਹਾਂ ਦੋਨਾਂ ਨੂੰ ਪਹਿਲਾਂ ਉਸੇ ਪਾਸਟਰ ਦੇ ਦੁਆਰਾ ਮੁਕਤੀ ਦੇ ਰਾਹ ਉੱਤੇ ਚਲਾਇਆ ਗਿਆ ਸੀ। ਅਤੇ ਉਹ ਉਸਦੇ ਚਰਚ ਦੀਆਂ ਮੈਂਬਰ ਸੀ। ਉਨ੍ਹਾਂ ਨੇ ਪਾਸਟਰ ਨੂੰ ਕਿਹਾ, “ਪਾਸਟਰ, ਹੋ ਸਕਦਾ ਹੈ ਕੀ ਤੁਸੀਂ ਆਪਣੇ ਦੁੱਖਾਂ ਦੇ ਵਿਚਕਾਰ ਇਸ ਫ਼ੈਸਲੇ ਉੱਤੇ ਆਏ ਹੋ। ਤੁਸੀਂ ਸਾਨੂੰ ਮਸੀਹ ਦੇ ਨਾਲ ਮਿਲਵਾਇਆ ਅਤੇ ਹੁਣ ਤੁਸੀਂ ਸਾਨੂੰ ਮਾਰਨ ਦੇ ਲਈ ਬੰਦੂਕ ਲੈ ਲਈ ਹੈ। ਜੇਕਰ ਅਸੀਂ ਮਰ ਵੀ ਜਾਈਏ ਤਾਂ ਵੀ ਅਸੀਂ ਮਸੀਹ ਦਾ ਇਨਕਾਰ ਨਹੀਂ ਕਰਾਂਗੇ। ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ, ਸਾਨੂੰ ਮਾਰਨ ਦੇ ਬਾਅਦ ਹੀ ਸਹੀ ਤੁਸੀਂ ਮਸੀਹ ਦੇ ਪਿਆਰ ਵਿੱਚ ਵਾਪਸ ਆ ਜਾਵੋ। ਉਸਨੂੰ ਖੁਸ਼ ਕਰੋ। ਕਿਰਪਾ ਥੱਲੇ ਨਾ ਡਿੱਗ ਜਾਓ।”
ਪਾਸਟਰ ਨੇ ਉਨ੍ਹਾਂ ਦੋਨਾਂ ਨੂੰ ਬੇਰਹਿਮੀ ਨਾਲ ਮਾਰ ਸੁੱਟਿਆ। ਉਹ ਚਾਹੁੰਦਾ ਸੀ ਕੀ ਉਨ੍ਹਾਂ ਔਰਤਾਂ ਨੂੰ ਮਾਰ ਕੇ ਉਹ ਇੱਕ ਆਜ਼ਾਦ ਜੀਵਨ ਜੀ ਸਕੇ, ਪਰ ਜੋ ਹੋਇਆ ਉਹ ਇੱਕ ਦਮ ਅਲੱਗ ਸੀ। ਜਿਵੇਂ ਹੀ ਉਸਨੇ ਉਨ੍ਹਾਂ ਔਰਤਾਂ ਨੂੰ ਮਾਰ ਸੁੱਟਿਆ, ਅਗਲੇ ਹੀ ਪਲ ਜੇਲ੍ਹ ਅਧਿਕਾਰੀਆਂ ਨੇ ਆਪਣੀ ਬੰਦੂਕ ਕੱਢੀ ਅਤੇ ਉਸਨੂੰ ਮਾਰ ਦਿੱਤਾ। ਉਸਨੂੰ ਆਪਣੇ ਪਾਪਾਂ ਦੇ ਲਈ ਤੋਬਾ ਕਰਨ ਦਾ ਵੀ ਮੌਕਾ ਨਹੀਂ ਮਿਲਿਆ। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਇਸ ਦੁਨੀਆਂ ਵਿੱਚ ਸਿਰਫ ਇੱਕ ਹੀ ਜੀਵਨ ਹੈ। ਇਸ ਨਾਲ ਅਸੀਂ ਪ੍ਰਮੇਸ਼ਵਰ ਨੂੰ ਖੁਸ਼ ਕਰੀਏ ਅਤੇ ਉਸਦੇ ਲਈ ਪਿਆਰੇ ਬਣੀਏ।
ਅਭਿਆਸ ਕਰਨ ਲਈ – “ਇਸ ਲਈ ਜੇ ਅਸੀਂ ਜਿਉਂਦੇ ਹਾਂ ਤਾਂ ਪ੍ਰਭੂ ਦੇ ਲਈ ਜਿਉਂਦੇ ਹਾਂ ਅਤੇ ਜੇ ਅਸੀਂ ਮਰੀਏ ਤਾਂ ਪ੍ਰਭੂ ਦੇ ਲਈ ਮਰਦੇ ਹਾਂ। ਸੋ ਗੱਲ ਕਾਹਦੀ, ਭਾਵੇਂ ਅਸੀਂ ਜੀਵੀਏ ਜਾਂ ਮਰੀਏ ਪਰ ਹਾਂ ਅਸੀਂ ਪ੍ਰਭੂ ਦੇ ਹੀ”(ਰੋਮੀਆਂ 14:8)।