No products in the cart.
ਜੁਲਾਈ 25 – ਦੂਸਰਿਆਂ ਉੱਤੇ ਦੋਸ਼ ਲਗਾਉਣਾ!
“ਅਸੀਂ ਤਾਂ ਕੁਝ ਜਾਣਦੇ ਹਾਂ”(1ਕੁਰਿੰਥੀਆਂ 13:9)।
ਮਨੁੱਖ ਦਾ ਗਿਆਨ ਕਾਫ਼ੀ ਨਹੀਂ ਹੈ। ਜਦੋਂ ਉਹ ਖ਼ੁਦ ਗਿਆਨ ਵਿੱਚ ਅਧੂਰਾ ਹੈ ਤਾਂ ਕੋਈ ਦੂਸਰਿਆਂ ਵਿੱਚ ਦੋਸ਼ ਕਿਵੇਂ ਲੱਭ ਸਕਦਾ ਹੈ? ਅੱਜ ਦੂਸਰਿਆਂ ਉੱਤੇ ਦੋਸ਼ ਲਗਾਉਣ ਦੀ ਆਦਤ ਇੱਕ ਛੂਤ ਵਾਲੀ ਬਿਮਾਰੀ ਦੀ ਤਰ੍ਹਾਂ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਆਤਮਿਕ ਦੁਨੀਆਂ ਨੂੰ ਨਸ਼ਟ ਕਰ ਰਹੀ ਹੈ। ਹਰ ਕਿਸੇ ਦੇ ਲਈ ਇਹ ਜਾਣਨਾ ਜਰੂਰੀ ਹੋ ਗਿਆ ਹੈ ਕਿ ਕੋਈ ਕਿਸ ਹੱਦ ਤੱਕ ਦੂਸਰਿਆਂ ‘ਤੇ ਦੋਸ਼ ਲਗਾ ਸਕਦਾ ਹੈ, ਅਤੇ ਇਸ ਬਾਰੇ ਪਵਿੱਤਰ ਸ਼ਾਸਤਰ ਕੀ ਕਹਿੰਦਾ ਹੈ।
ਯਿਸੂ ਮਸੀਹ ਨੇ ਕਿਹਾ, “ਸੋ ਜਦੋਂ ਤੂੰ ਜਗਵੇਦੀ ਉੱਤੇ ਆਪਣੀ ਭੇਟ ਚੜ੍ਹਾਉਣ ਲੱਗੇਂ ਅਤੇ ਤੈਨੂੰ ਯਾਦ ਆਵੇ ਜੋ ਤੇਰੇ ਭਰਾ ਦੇ ਮਨ ਵਿੱਚ ਤੇਰੇ ਲਈ ਕੁਝ ਗੁੱਸਾ ਹੈ, ਤਾਂ ਉੱਥੇ ਆਪਣੀ ਭੇਟ ਜਗਵੇਦੀ ਦੇ ਸਾਹਮਣੇ ਛੱਡ ਕੇ ਚੱਲਿਆ ਜਾ ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ-ਮਿਲਾਪ ਕਰ। ਫਿਰ ਆ ਕੇ ਆਪਣੀ ਭੇਟ ਚੜ੍ਹਾ”(ਮੱਤੀ 5:23,24)।
ਬਚਾਏ ਗਏ ਲੋਕਾਂ ਵਿੱਚ, ਮਸਹ ਕੀਤੇ ਹੋਇਆ ਵਿੱਚ ਅਤੇ ਪਰਮੇਸ਼ੁਰ ਦੇ ਸੇਵਕਾਂ ਵਿੱਚ ਦੋਸ਼ ਪਾਇਆ ਜਾ ਸਕਦਾ ਹੈ। ਕਾਰਨ ਇਹ ਹੈ ਕਿ ਇਹ ਸਾਰੇ ਲੋਕ ਕੇਵਲ ਇਨਸਾਨ ਹਨ। ਉਨ੍ਹਾਂ ਦਾ ਲੜਖੜਾਉਣਾ ਵੀ ਕਾਫ਼ੀ ਸੁਭਾਵਿਕ ਹੈ। ਜਦੋਂ ਤੁਸੀਂ ਪ੍ਰਮੇਸ਼ਵਰ ਦੇ ਸੇਵਕਾਂ ਵਿੱਚ ਕੋਈ ਦੋਸ਼ ਦੇਖਦੇ ਹੋ, ਤਾਂ ਉਨ੍ਹਾਂ ਦੇ ਲਈ ਵਰਤ ਰੱਖੋ ਅਤੇ ਪ੍ਰਾਰਥਨਾ ਕਰੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਉਨ੍ਹਾਂ ਨੂੰ ਆਪਣੀ ਕਮੀ ਦਾ ਅਹਿਸਾਸ ਹੋਵੇ, ਤਾਂ ਉਨ੍ਹਾਂ ਨਾਲ ਵਿਅਕਤੀਗਤ ਤੌਰ ‘ਤੇ ਮਿਲੋ ਅਤੇ ਜਦੋਂ ਉਹ ਇਕੱਲੇ ਹੋਣ ਤਾਂ ਉਨ੍ਹਾਂ ਨਾਲ ਗੱਲਬਾਤ ਕਰੋ।
ਜਦੋਂ ਦਾਊਦ ਨੇ ਪਾਪ ਕੀਤਾ ਤਾਂ ਨਬੀ ਨਾਥਾਨ ਨੇ ਇਹ ਹੀ ਕੀਤਾ। ਨਾਥਾਨ ਨਬੀ ਦੀ ਕੋਸ਼ਿਸ਼ ਨੇ ਦਾਊਦ ਨੂੰ ਆਪਣੇ ਪਾਪ ਨੂੰ ਕਬੂਲ ਕਰਨ ਅਤੇ ਪਰਮੇਸ਼ੁਰ ਦੇ ਵੱਲ ਮੁੜਨ ਦਾ ਰਾਹ ਤਿਆਰ ਕੀਤਾ। ਕੀ ਅਜਿਹਾ ਨਹੀਂ ਹੈ? ਕੁੱਝ ਲੋਕਾਂ ਦੇ ਨਾਲ ਖੁੱਲੇ ਤੌਰ ਤੇ ਚਰਚਾ ਕਰਨ ਦੀ ਬਜਾਏ, ਮੰਚ ਤੋਂ ਚੀਕ ਕੇ ਹਮਲਾ ਕਰਨਾ, ਅਤੇ ਅਖ਼ਬਾਰਾਂ ਦੇ ਦੁਆਰਾ ਹਮਲੇ ਕਰਨਾ ਕੋਈ ਚੰਗਾ ਪ੍ਰਭਾਵ ਨਹੀਂ ਪਵੇਗਾ, ਬਲਕਿ ਸਿਰਫ ਸ਼ੈਤਾਨ ਨੂੰ ਖੁਸ਼ ਕਰੇਗਾ।
“ਉਹ ਦਿਨ-ਰਾਤ ਸਾਡੇ ਭਰਾਵਾਂ ਉੱਤੇ ਦੋਸ਼ ਲਾਉਣ ਵਾਲਾ ਹੈ”(ਪ੍ਰਕਾਸ਼ ਦੀ ਪੋਥੀ 12:10)। ਕੀ ਅਜਿਹਾ ਨਹੀਂ ਹੈ? ਤੁਹਾਡਾ ਇਸ ਦੁਨੀਆਂ ਵਿੱਚ ਰਹਿਣ ਦਾ ਸਮਾਂ ਬਹੁਤ ਘੱਟ ਹੈ। ਇਹ ਕਿੰਨਾਂ ਚੰਗਾ ਹੋਵੇਗਾ, ਜੇਕਰ ਉਸ ਛੋਟੇ ਸਮੇਂ ਦਾ ਇਸਤੇਮਾਲ ਪ੍ਰਮੇਸ਼ਵਰ ਦੀ ਮਹਿਮਾ ਅਤੇ ਮਹਾਨਤਾ ਦੀ ਉਸਤਤ ਕਰਨ ਵਿੱਚ ਕੀਤਾ ਜਾਵੇ! ਇਹ ਕਿੰਨਾਂ ਚੰਗਾ ਹੋਵੇਗਾ, ਜੇਕਰ ਉਸ ਛੋਟੇ ਸਮੇਂ ਦਾ ਇਸਤੇਮਾਲ ਆਤਮਾਵਾਂ ਦੀ ਫ਼ਸਲ ਇੱਕਠੀ ਅਤੇ ਉਨ੍ਹਾਂ ਨੂੰ ਪਾਤਾਲ ਤੋਂ ਛੁਡਾਉਣ ਵਿੱਚ ਕੀਤੀ ਜਾਵੇ! ਜੇਕਰ ਤੁਸੀਂ ਅੱਜ ਦੂਸਰਿਆਂ ਉੱਤੇ ਦੋਸ਼ ਲਗਾਉਂਦੇ ਹੋਏ ਆਪਣਾ ਦਿਨ ਬਰਬਾਦ ਕਰਦੇ ਹੋ, ਤਾਂ ਤੁਹਾਨੂੰ ਪ੍ਰਮੇਸ਼ਵਰ ਦੁਆਰਾ ਦਿੱਤੇ ਗਏ ਸੁਨਿਹਰੇ ਮੌਕਿਆਂ ਨੂੰ ਬਰਬਾਦ ਕਰਨ ਦੇ ਲਈ ਸਦੀਪਕ ਕਾਲ ਤੱਕ ਸੋਗ ਕਰਨਾ ਹੋਵੇਗਾ।
ਜਿਹੜੇ ਲੋਕ ਦੂਸਰਿਆਂ ਉੱਤੇ ਦੋਸ਼ ਲਗਾਉਂਦੇ ਹਨ, ਉਹ ਅਜਿਹਾ ਕੇਵਲ ਇਸ ਲਈ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਪ੍ਰਮੇਸ਼ਵਰ ਨਾਲ ਪਿਆਰ ਨਹੀਂ ਹੈ ਅਤੇ ਉਨ੍ਹਾਂ ਨੂੰ ਆਤਮਾਵਾਂ ਦੀ ਫ਼ਸਲ ਦੀ ਅਸਲ ਪਿਆਸ ਨਹੀਂ ਹੈ। ਉਨ੍ਹਾਂ ਦੇ ਅਜਿਹਾ ਕਰਨ ਦਾ ਇੱਕ ਹੋਰ ਕਾਰਨ ਉਨ੍ਹਾਂ ਦੇ ਦਿਲਾਂ ਵਿੱਚ ਬਲਦਾ ਹੋਇਆ ਈਰਖਾ ਹੈ। ਯਿਸੂ ਮਸੀਹ ਨੇ ਕਿਹਾ, “ਦੋਸ਼ ਨਾ ਲਾਓ”(ਮੱਤੀ 7:1)। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਮਹਿਸੂਸ ਕਰੋ ਕੀ ਹਰੇਕ ਮਿੰਟ ਤੁਹਾਡਾ ਇਸ ਦੁਨੀਆਂ ਵਿੱਚ ਰਹਿਣਾ, ਤੁਹਾਡੇ ਲਈ ਪ੍ਰਮੇਸ਼ਵਰ ਦਾ ਇੱਕ ਤੋਹਫ਼ਾ ਹੈ ਅੰਤ: ਇਸਦਾ ਸਹੀ ਇਸਤੇਮਾਲ ਕਰੋ। ਇੱਕ ਬੋਝ ਦੇ ਨਾਲ ਪ੍ਰਾਰਥਨਾ ਕਰਨ ਦੇ ਲਈ ਆਪਣੇ ਆਪ ਨੂੰ ਸਮਰਪਿਤ ਕਰੋ। ਤਦ ਤੁਸੀਂ ਧੰਨ ਹੋ ਜਾਵੋਂਗੇ।
ਅਭਿਆਸ ਕਰਨ ਲਈ – “ਬੁਰਿਆਂ ਦੇ ਕਾਰਨ ਨਾ ਕੁੜ੍ਹ, ਕੁਕਰਮੀਆਂ ਵੱਲੋਂ ਨਾ ਸੜ। ਓਹ ਤਾਂ ਘਾਹ ਵਾਂਗੂੰ ਛੇਤੀ ਕੁਮਲਾ ਜਾਣਗੇ, ਅਤੇ ਸਾਗ ਪੱਤ ਵਾਂਗੂੰ ਮੁਰਝਾ ਜਾਣਗੇ”(ਜ਼ਬੂਰਾਂ ਦੀ ਪੋਥੀ 37:1,2)।