Subtotal:
₹50.00
ਜੁਲਾਈ 22 – ਆਰਾਮ!
“ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਆਪ ਕਿਸੇ ਉਜਾੜ ਥਾਂ ਵਿੱਚ ਜਾ ਕੇ ਅਲੱਗ ਚਲੇ ਜਾਓ ਅਤੇ ਥੋੜ੍ਹਾ ਜਿਹਾ ਆਰਾਮ ਕਰ ਲਵੋ”(ਮਰਕੁਸ 6:31)।
ਯਿਸੂ ਮਸੀਹ ਨੂੰ ਵੀ ਆਰਾਮ ਦੀ ਜ਼ਰੂਰਤ ਸੀ। ਅਸਲ ਵਿੱਚ ਉਹ ਪ੍ਰਮੇਸ਼ਵਰ ਦਾ ਬੰਦਾ ਹੈ ਅਤੇ ਅਸਲ ਵਿੱਚ ਉਹ ਹੀ ਪ੍ਰਮੇਸ਼ਵਰ ਦੁਆਰਾ ਵਾਅਦੇ ਕੀਤੇ ਹੋਏ ਮਸੀਹਾ ਹਨ। ਪਰ ਫਿਰ ਵੀ, ਪਵਿੱਤਰ ਸ਼ਾਸਤਰ ਕਹਿੰਦਾ ਹੈ ਕਿ ਉਸਨੇ ਆਰਾਮ ਕੀਤਾ। ਮਨੁੱਖ ਜਾਤੀ ਮਸੀਹਾ ਦੇ ਆਉਣ ਦੇ ਲਈ ਚਾਰ ਹਜ਼ਾਰ ਸਾਲਾਂ ਤੋਂ ਤਰਸ ਰਹੀ ਸੀ ਪਰ ਮਸੀਹਾ ਨੂੰ ਧਰਤੀ ਤੇ ਸੇਵਕਾਈ ਕਰਨ ਦੇ ਲਈ ਕੇਵਲ ਸਾਢੇ ਤਿੰਨ ਸਾਲ ਦਾ ਸਮਾਂ ਮਿਲਿਆ। ਉਸ ਛੋਟੇ ਜਿਹੇ ਕੰਮ ਕਰਨ ਵਾਲੇ ਸਮੇਂ ਵਿੱਚ, ਕੰਮ ਨੂੰ ਪੂਰਾ ਕਰਨ ਦੇ ਲਈ ਉਸਦੇ ਕੋਲ ਕਈ ਜ਼ਿੰਮੇਵਾਰੀਆਂ ਸੀ। ਉਸਨੇ ਲੋਕਾਂ ਨੂੰ ਉਪਦੇਸ਼ ਦੇਣਾ ਸੀ। ਉਸਨੇ ਪਿੰਡਾਂ ਅਤੇ ਸ਼ਹਿਰਾਂ ਦਾ ਦੌਰਾ ਕਰਨਾ ਸੀ। ਉਸਨੇ ਬਿਮਾਰਾਂ ਨੂੰ ਮਿਲਣਾ ਸੀ। ਯਿਸੂ ਨੇ ਕਿਹਾ, “ਜਿਸ ਨੇ ਮੈਨੂੰ ਭੇਜਿਆ ਹੈ। ਕਿਉਂਕਿ ਫਿਰ ਰਾਤ ਹੋ ਜਾਵੇਗੀ, ਅਤੇ ਕੋਈ ਵੀ ਰਾਤ ਵੇਲੇ ਕੰਮ ਨਹੀਂ ਕਰ ਸਕਦਾ”(ਯੂਹੰਨਾ 9:4)।
ਯਿਸੂ ਨੇ ਆਪਣੀ ਸੇਵਕਾਈ ਦੇ ਕੰਮ ਵਿੱਚ ਬਹੁਤ ਮਿਹਨਤ ਕੀਤੀ ਪਰ ਨਾਲ ਹੀ, ਪਵਿੱਤਰ ਸ਼ਾਸਤਰ ਕਹਿੰਦਾ ਹੈ, “ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਆਪ ਕਿਸੇ ਉਜਾੜ ਥਾਂ ਵਿੱਚ ਜਾ ਕੇ ਅਲੱਗ ਚਲੇ ਜਾਓ ਅਤੇ ਥੋੜ੍ਹਾ ਜਿਹਾ ਆਰਾਮ ਕਰ ਲਵੋ।” ਪਵਿੱਤਰ ਸ਼ਾਸਤਰ ਕਹਿੰਦਾ ਹੈ, “ਕਿਉਂਕਿ ਬਹੁਤ ਸਾਰੇ ਲੋਕ ਆਉਂਦੇ-ਜਾਂਦੇ ਸੀ, ਅਤੇ ਉਸਦੇ ਕੋਲ ਖਾਣ ਦਾ ਵੀ ਸਮਾਂ ਨਹੀਂ ਹੁੰਦਾ ਸੀ। ਉਸ ਨੇ ਚੇਲਿਆਂ ਨੂੰ ਆਖਿਆ, “ਤੁਸੀਂ ਆਪ ਕਿਸੇ ਉਜਾੜ ਥਾਂ ਵਿੱਚ ਜਾ ਕੇ ਅਲੱਗ ਚਲੇ ਜਾਓ ਅਤੇ ਥੋੜ੍ਹਾ ਜਿਹਾ ਆਰਾਮ ਕਰ ਲਵੋ।”
ਇੱਥੋਂ ਤੱਕ ਕੀ ਜਦੋਂ ਯਿਸੂ ਇੱਕਲੇ ਆਰਾਮ ਕਰ ਰਹੇ ਹੁੰਦੇ ਸੀ, ਤਾਂ ਲੋਕ ਉਸਨੂੰ ਮਿਲਣ ਉੱਥੇ ਵੀ ਆ ਜਾਂਦੇ। ਉਸਨੇ ਅਚਰਜ ਕੰਮ ਕਰਕੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਲੈ ਕੇ ਪੰਜ ਹਜ਼ਾਰ ਲੋਕਾਂ ਨੂੰ ਵੰਡੀਆਂ ਅਤੇ ਉਨ੍ਹਾਂ ਨੂੰ ਵਿਦਿਆ ਕੀਤਾ (ਮਰਕੁਸ 6:45)। ਅੱਗਲੇ ਹੀ ਪਦ ਵਿੱਚ ਅਸੀਂ ਪੜਦੇ ਹਾਂ, “ਅਤੇ ਜਦੋਂ ਉਸਨੇ, ਉਨ੍ਹਾਂ ਨੂੰ ਵਿਦਿਆ ਕੀਤਾ, ਤਾਂ ਉਹ ਪ੍ਰਾਰਥਨਾ ਕਰਨ ਦੇ ਲਈ ਪਹਾੜ ਉੱਤੇ ਚਲੇ ਗਏ”।
ਸੇਵਕਾਈ ਕਰਨ ਦੇ ਬਾਅਦ, ਉਹ ਆਰਾਮ ਦੇ ਲਈ ਉਜਾੜ ਜਗ੍ਹਾ ਵਿੱਚ ਗਏ। ਉਹ ਜਗ੍ਹਾ ਸੀ, ਗਥਸਮਨੀ ਬਾਗ। ਜਿਵੇਂ-ਜਿਵੇਂ ਉਹ ਪ੍ਰਾਰਥਨਾ ਕਰਦੇ ਗਏ, ਉਸਨੇ ਆਪਣੀ ਆਤਮਾ ਨੂੰ ਤਰੋਤਾਜ਼ਾ ਅਤੇ ਮਜ਼ਬੂਤ ਹੁੰਦੇ ਹੋਏ ਅਤੇ ਸਰੀਰ ਨੂੰ ਤੰਦਰੁਸਤ ਹੁੰਦੇ ਹੋਏ ਮਹਿਸੂਸ ਕੀਤਾ ਹੋਵੇਗਾ। ਹਾਂ। ਉਹ ਉਸ ਤਾਜ਼ਗੀ ਨੂੰ ਜਾਣਦੇ ਸੀ ਜਿਹੜੀ ਪ੍ਰਾਰਥਨਾ ਦੇ ਦੁਆਰਾ ਮਿਲ ਸਕਦੀ ਹੈ।
ਉਸਨੇ ਆਪਣੇ ਚੇਲਿਆਂ ਦੀ ਵੀ ਦੇਖਭਾਲ ਕੀਤੀ। ਉਹ ਉਸਦੇ ਨਾਲ ਉੱਚੇ ਪਹਾੜ ਉੱਤੇ ਚੜ ਗਏ ਅਤੇ ਉਨ੍ਹਾਂ ਨੂੰ ਪਹਾੜ ਵਿੱਚ ਤਬਦੀਲੀ ਦੇ ਤਜ਼ਰਬੇ ਦੇ ਬਾਰੇ ਦੱਸਿਆ। ਉਸਨੇ ਉਨ੍ਹਾਂ ਨੂੰ ਪ੍ਰਾਰਥਨਾ ਦੀ ਸਮਰੱਥ ਨੂੰ ਦਿਖਾ ਕੇ ਸਿੱਖਿਆ ਦਿੱਤੀ। ਸਲੀਬ ਉੱਤੇ ਚੜਾਏ ਜਾਣ ਦੇ ਦੌਰਾਨ ਵੀ, ਉਸਨੇ ਆਪਣੀ ਮਾਤਾ ਮਰਿਯਮ ਦੀ ਦੇਖਭਾਲ ਦੀ ਚਿੰਤਾ ਕੀਤੀ ਅਤੇ ਉਨ੍ਹਾਂ ਨੂੰ ਸੁਰੱਖਿਅਤ ਤੌਰ ਤੇ ਯੂਹੰਨਾ ਨੂੰ ਸੌਂਪ ਦਿੱਤਾ (ਯੂਹੰਨਾ 19:26,27)।
ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਯਕੀਨ ਕਰੋ ਕਿ ਸਾਰਾ, ਮਨ, ਆਤਮਾ ਅਤੇ ਸਰੀਰ ਅਨੁਸ਼ਾਸਨ ਵਿੱਚ ਰਹੇ। ਤਦ ਹੀ ਤੁਸੀਂ ਸਵਰਗੀ ਚੰਗਿਆਈ ਅਤੇ ਚੰਗੀ ਸਿਹਤ ਦੇ ਨਾਲ ਸੰਪੂਰਨਤਾ ਦੀ ਵੱਲ ਵੱਧ ਸਕਦੇ ਹੋ। ਇਹ ਤੁਹਾਨੂੰ ਪ੍ਰਮੇਸ਼ਵਰ ਦੇ ਆਉਣ ਦੇ ਲਈ ਆਪਣੇ ਆਪ ਨੂੰ ਤਿਆਰ ਕਰਨ ਵਿੱਚ ਵੀ ਮਦਦ ਕਰੇਗਾ।
ਅਭਿਆਸ ਕਰਨ ਲਈ – “ਪਰ ਤੁਹਾਡੇ ਲਈ ਜਿਹੜੇ ਮੇਰੇ ਨਾਮ ਦਾ ਭੈਅ ਮੰਨਦੇ ਹੋ, ਧਰਮ ਦਾ ਸੂਰਜ ਚੜ੍ਹੇਗਾ ਅਤੇ ਉਹ ਦੀਆਂ ਕਿਰਨਾਂ ਵਿੱਚ ਚੰਗਿਆਈ ਹੋਵੇਗੀ”(ਮਲਾਕੀ 4:2)।