Appam - Punjabi

ਜੁਲਾਈ 19 – ਬਿਨ੍ਹਾਂ ਉਲਟੇ…!

“ਇਫ਼ਰਾਈਮ ਆਪਣੇ ਆਪ ਨੂੰ ਲੋਕਾਂ ਨਾਲ ਰਲਾਉਂਦਾ ਹੈ, ਇਫ਼ਰਾਈਮ ਇੱਕ ਰੋਟੀ ਹੈ ਜੋ ਉਲਟਾਈ ਨਾ ਗਈ”(ਹੋਸ਼ੇਆ 7:8)।

ਹਾਲਾਂਕਿ ਇਸਰਾਏਲ ਵਿੱਚ 12 ਗੋਤਰ ਸੀ, ਇਫ਼ਰਾਈਮ ਗੋਤ ਦੇ ਬਾਰੇ ਦੱਸਦੇ ਹੋਏ, ਪ੍ਰਮੇਸ਼ਵਰ ਨੇ ਇਸਨੂੰ ‘ਇੱਕ ਰੋਟੀ ਦੇ ਰੂਪ ਵਿੱਚ ਦਰਸਾਇਆ ਹੈ। ਇਹ ਸ਼ਬਦ ਆਪਣੇ ਆਪ ਦਾ ਹਿਸਾਬ ਕਰਨ ਵਿੱਚ ਮਦਦ ਕਰਦੇ ਹਨ।

ਉਦਾਹਰਨ ਦੇ ਤੌਰ ਤੇ ‘ਰੋਟੀ’ ਦੀ ਵਰਤੋਂ ਕਰਨ ਦੀ ਬਜਾਏ, ਅਸੀਂ ‘ਡੋਸੇ’ ਦੀ ਵਰਤੋਂ ਕਰਦੇ ਹਾਂ। ਡੋਸਾ ਬਣਾਉਂਦੇ ਸਮੇਂ, ਤਵੇ ਨੂੰ ਤੇਲ ਨਾਲ ਪੂੰਝ ਕੇ, ਘੋਲ ਨੂੰ ਉਸ ਵਿੱਚ ਫੈਲਾਇਆ ਜਾਂਦਾ ਹੈ। ਥੱਲੜੇ ਚੁੱਲੇ ਦੇ ਸੇਕ ਨਾਲ ਹੀ ਇਹ ਇੱਕ ਪਾਸਿਓਂ ਪੱਕ ਜਾਂਦਾ ਹੈ। ਫਿਰ ਡੋਸੇ ਨੂੰ ਤਵੇ ਉੱਤੇ ਪਲਟ ਦਿੱਤਾ ਜਾਂਦਾ ਹੈ। ਫਿਰ ਇਹ ਦੋਨਾਂ ਪਾਸਿਆਂ ਤੋਂ ਚੰਗੀ ਤਰ੍ਹਾਂ ਪੱਕ ਜਾਂਦਾ ਹੈ ਅਤੇ ਸਵਾਦ ਵਿੱਚ ਚੰਗਾ ਲੱਗਦਾ ਹੈ। ਜੇਕਰ ਇਸਨੂੰ ਤਵੇ ਉੱਤੇ ਨਹੀਂ ਪਲਟਾਇਆ ਗਿਆ ਹੁੰਦਾ, ਤਾਂ ਡੋਸੇ ਦਾ ਇੱਕ ਭਾਗ ਕੱਚਾ ਰਹਿ ਜਾਂਦਾ।

ਆਤਮਿਕ ਜੀਵਨ ਦੇ ਦੋ ਪਹਿਲੂ ਹਨ। ਇੱਕ ਹਿੱਸਾ ਉਹ ਹੈ ਜਿਹੜਾ ਪ੍ਰਮੇਸ਼ਵਰ ਸਾਡੇ ਲਈ ਕਰਦਾ ਹੈ ਅਤੇ ਦੂਸਰਾ ਹਿੱਸਾ ਉਹ ਹੈ ਜਿਹੜਾ ਸਾਨੂੰ ਪ੍ਰਮੇਸ਼ਵਰ ਦੇ ਲਈ ਕਰਨਾ ਹੈ। ਕੁੱਝ ਲੋਕ ਪ੍ਰਮੇਸ਼ਵਰ ਤੋਂ ਪੁੱਛਦੇ ਰਹਿਣਗੇ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਲਈ ਕੀ ਕਰਨਾ ਹੈ। ਉਹ ਆਸ਼ੀਰਵਾਦ, ਗਿਆਨ, ਛੁਟਕਾਰਾ ਅਤੇ ਸਵਰਗੀ ਚੰਗਿਆਈ ਨੂੰ ਮੰਗਣਗੇ। ਪ੍ਰਮੇਸ਼ਵਰ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਦੇਣ ਦੇ ਲਈ ਸ਼ਕਤੀਸ਼ਾਲੀ ਹੈ। ਪਰੰਤੂ ਉਸੇ ਸਮੇਂ, ਉਹ ਉਨ੍ਹਾਂ ਜ਼ਿੰਮੇਵਾਰੀਆਂ ਨੂੰ ਭੁੱਲ ਜਾਂਦੇ ਹਨ, ਜਿਹੜੀਆਂ ਉਨ੍ਹਾਂ ਨੇ ਪ੍ਰਮੇਸ਼ਵਰ ਦੇ ਲਈ ਨਿਭਾਉਣੀਆਂ ਹੈ। ਹਰ ਇੱਕ ਨੂੰ ਪ੍ਰਮੇਸ਼ਵਰ ਨਾਲ ਪਿਆਰ ਕਰਨਾ ਚਾਹੀਦਾ ਹੈ; ਪ੍ਰਮੇਸ਼ਵਰ ਦੇ ਲਈ ਦੇਣਾ ਚਾਹੀਦਾ ਹੈ; ਪ੍ਰਮੇਸ਼ਵਰ ਦੇ ਬੱਚਿਆਂ ਦੇ ਰੂਪ ਵਿੱਚ ਰਹੋ; ਪ੍ਰਮੇਸ਼ਵਰ ਦੀਆਂ ਸਾਰੀਆਂ ਆਗਿਆਵਾਂ ਦਾ ਪਾਲਣ ਕਰੋ। ਪਰ ਇਹ ਲੋਕ ਇਨ੍ਹਾਂ ਸਾਰੀਆਂ ਗੱਲਾਂ ਨੂੰ ਜ਼ਿਆਦਾ ਮਹੱਤਵ ਨਹੀਂ ਦੇਣਗੇ। ਇਹ ਉਹ ਲੋਕ ਹਨ ਜਿਹੜੇ ਠੀਕ ਤਰ੍ਹਾਂ ਨਹੀਂ ਪਕਾਏ ਗਏ ਹਨ।

ਰਾਜਾ ਸੁਲੇਮਾਨ ਨੂੰ ਦੇਖੋ। ਜਦੋਂ ਉਸਨੇ ਪ੍ਰਮੇਸ਼ਵਰ ਤੋਂ ਗਿਆਨ ਮੰਗਿਆ, ਤਾਂ ਪ੍ਰਮੇਸ਼ਵਰ ਨੇ ਉਸਨੂੰ ਬੁੱਧੀ ਦਿੱਤੀ, ਪਰ ਇਸਦੇ ਨਾਲ ਹੀ ਉਸਨੇ ਧਨ, ਮਹਿਮਾ ਅਤੇ ਅਧਿਕਾਰ ਵੀ ਦਿੱਤਾ, ਜਿਸਨੂੰ ਸੁਲੇਮਾਨ ਨੇ ਮੰਗਿਆ ਵੀ ਨਹੀਂ ਸੀ। ਪਰ ਸੁਲੇਮਾਨ ਨੇ ਦੂਸਰੇ ਦੇਵਤਿਆਂ ਨੂੰ ਬਲੀ ਚੜਾਉਣ ਦੇ ਲਈ ਉੱਚੇ ਸਥਾਨਾਂ ਦਾ ਨਿਰਮਾਣ ਕੀਤਾ ਅਤੇ ਪ੍ਰਮੇਸ਼ਵਰ ਨੂੰ ਦੁੱਖੀ ਕੀਤਾ। ਇਸ ਤਰ੍ਹਾਂ, ਸੁਲੇਮਾਨ ਇੱਕ ਅਧੂਰੇ ਰੂਪ ਨਾਲ ਸੇਕੀ ਗਈ ਰੋਟੀ ਬਣ ਗਿਆ।

ਉਹ ਹੀ, ਪਵਿੱਤਰ ਸ਼ਾਸਤਰ ਵਿੱਚ ਇੱਕ ਹੋਰ ਰੋਟੀ ਦਾ ਜ਼ਿਕਰ ਹੈ। “…ਜੌਂ ਦੀ ਇੱਕ ਰੋਟੀ ਮਿਦਯਾਨੀ ਛਾਉਣੀ ਵਿੱਚ ਰੁੜ੍ਹ ਕੇ ਆਈ ਅਤੇ ਇੱਕ ਤੰਬੂ ਨਾਲ ਆ ਲੱਗੀ ਅਤੇ ਉਸ ਨੇ ਤੰਬੂ ਨੂੰ ਅਜਿਹਾ ਮਾਰਿਆ ਕਿ ਉਹ ਡਿੱਗ ਪਿਆ ਅਤੇ ਉਸ ਨੂੰ ਅਜਿਹਾ ਮੂਧਾ ਕਰ ਸੁੱਟਿਆ ਕਿ ਉਹ ਤੰਬੂ ਵਿੱਛ ਗਿਆ”(ਨਿਆਂਈਆਂ ਦੀ ਪੋਥੀ 7:13)। ਮਿਦਯਾਨੀਆਂ ਦੇ ਤੰਬੂ ਨੂੰ ਉਲਟਾਉਣ ਦੇ ਲਈ ਜੌਂ ਦੀ ਇੱਕ ਰੋਟੀ ਹੀ ਸ਼ਕਤੀਸ਼ਾਲੀ ਸੀ। ਕਾਰਨ ਇਹ ਹੈ ਕੀ ਇਹ ਦੋਨਾਂ ਪਾਸਿਆਂ ਤੋਂ ਸੇਕੀ ਹੋਈ ਰੋਟੀ ਸੀ।

ਇੱਕ ਪਾਸਿਓਂ, ਤੁਹਾਨੂੰ ਪਵਿੱਤਰ ਆਤਮਾ ਨਾਲ ਸੰਪੂਰਨ ਹੋਣਾ ਚਾਹੀਦਾ ਹੈ। ਦੂਸਰੇ ਪਾਸਿਓਂ, ਤੁਹਾਨੂੰ ਪ੍ਰਮੇਸ਼ਵਰ ਦੀ ਅੱਗ ਨਾਲ ਭਰ ਜਾਣਾ ਚਾਹੀਦਾ ਹੈ। ਤੁਹਾਨੂੰ ਪਵਿੱਤਰ ਬਣਨ ਦੇ ਲਈ, ਪ੍ਰਮੇਸ਼ਵਰ ਤੁਹਾਨੂੰ ਪਵਿੱਤਰ ਆਤਮਾ ਦਾ ਮਸਹ ਦਿੰਦੇ ਹਨ। ਉਹ ਤੁਹਾਨੂੰ ਦੁਸ਼ਮਣਾਂ ਦੇ ਕਿਲਿਆਂ ਨੂੰ ਤੋੜਨ ਵਿੱਚ ਯੋਗ ਬਣਾਉਣ ਦੇ ਲਈ ਤੁਹਾਨੂੰ ਅੱਗ ਦਾ ਮਸਹ ਦਿੰਦੇ ਹਨ।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਤੁਹਾਨੂੰ ਅੱਧੀ ਪੱਕੀ ਹੋਈ ਰੋਟੀ ਨਹੀਂ ਹੋਣਾ ਚਾਹੀਦਾ ਹੈ ਬਲਕਿ ਦੋਨਾਂ ਪਾਸਿਆਂ ਤੋਂ ਪੱਕਿਆ ਹੋਣਾ ਚਾਹੀਦਾ ਹੈ। ਤਦ ਤੁਸੀਂ ਦੁਸ਼ਮਣ ਦੀ ਤਾਕਤ ਨੂੰ ਤੋੜ ਸਕਦੇ ਹੋ ਅਤੇ ਜੇਤੂ ਹੋ ਸਕਦੇ ਹੋ।

ਅਭਿਆਸ ਕਰਨ ਲਈ – “ਮੈਂ ਜੀਵਨ ਦੀ ਰੋਟੀ ਹਾਂ, ਜੋ ਸਵਰਗ ਤੋਂ ਹੇਠਾਂ ਆਈ ਹੈ। ਉਹ ਜਿਹੜਾ ਇਸ ਰੋਟੀ ਨੂੰ ਖਾਂਦਾ ਹੈ, ਸਦਾ ਜੀਵੇਗਾ”(ਯੂਹੰਨਾ 6:51)।

Leave A Comment

Your Comment
All comments are held for moderation.