No products in the cart.
ਜੁਲਾਈ 17 – ਦਾਨੀਏਲ ਦੀ ਸੱਚਿਆਈ!
“…ਅਤੇ ਉਸ ਉੱਤੇ ਕੋਈ ਦੋਸ਼ ਲਾਈਏ ਪਰ ਉਹਨਾਂ ਨੂੰ ਕੋਈ ਦੋਸ਼ ਜਾਂ ਕੋਈ ਖੋਟ ਨਾ ਲੱਭਾ ਕਿਉਂ ਜੋ ਓਹ ਵਫ਼ਾਦਾਰ ਸੀ”(ਦਾਨੀਏਲ 6:4)।
ਸਾਡਾ ਪ੍ਰਮੇਸ਼ਵਰ ਵਫ਼ਾਦਾਰ ਹੈ। ਸਾਰੇ ਸੰਤ ਜਿਹੜੇ ਉਸ ਨਾਲ ਪਿਆਰ ਕਰਦੇ ਹਨ, ਉਹ ਵੀ ਵਫ਼ਾਦਾਰ ਦੇਖੇ ਜਾਂਦੇ ਹਨ। ਅਸੀਂ ਕਈ ਸੱਚੇ ਸੰਤਾਂ ਦੇ ਜੀਵਨ ਉੱਤੇ ਧਿਆਨ ਕਰ ਰਹੇ ਹਾਂ। ਆਓ ਅੱਜ ਅਸੀਂ ਦਾਨੀਏਲ ਦੀ ਵਫ਼ਾਦਾਰੀ ਉੱਤੇ ਧਿਆਨ ਕਰੀਏ।
ਇੱਕ ਦਲ ਦਾਨੀਏਲ ਦੇ ਆਸ-ਪਾਸ ਦੌੜ ਰਿਹਾ ਸੀ ਤਾਂਕਿ ਉਸ ਵਿੱਚ ਦੋਸ਼ ਲੱਭ ਸਕੇ। ਦੁਸ਼ਟ ਲੋਕ ਈਰਖੇ ਦੀ ਭਾਵਨਾ ਨਾਲ ਉਸਦੇ ਵਿਰੁੱਧ ਉੱਠ ਖੜੇ ਹੋਏ। ਉਹ ਸਧਾਰਨ ਲੋਕ ਨਹੀਂ ਸੀ। ਪਵਿੱਤਰ ਸ਼ਾਸਤਰ ਕਹਿੰਦਾ ਹੈ, ਰਾਜਪਾਲਾਂ ਅਤੇ ਪ੍ਰਧਾਨਾਂ ਨੇ ਵੀ ਦਾਨੀਏਲ ਉੱਤੇ ਕੁੱਝ ਦੋਸ਼ ਲਾਉਣ ਦੀ ਕੋਸ਼ਿਸ਼ ਕੀਤੀ। ਪਰ ਉਹ ਉਸਦੇ ਵਿਰੁੱਧ ਕੋਈ ਖੋਟ ਜਾਂ ਦੋਸ਼ ਨਹੀਂ ਲੱਭ ਸਕੇ (ਦਾਨੀਏਲ 6:4)।
ਸ਼ੈਤਾਨ ਦੇ ਨਾਮਾਂ ਵਿੱਚੋਂ ਇੱਕ ਹੈ “ਸਾਡੇ ਭਰਾਵਾਂ ਉੱਤੇ ਦੋਸ਼ ਲਾਉਣ ਵਾਲਾ”(ਪ੍ਰਕਾਸ਼ ਦੀ ਪੋਥੀ 12:10)। ਪਰ ਦਾਨੀਏਲ, ਪ੍ਰਮੇਸ਼ਵਰ ਦੀ ਨਜ਼ਰ ਵਿੱਚ, ਮਨੁੱਖਾਂ ਅਤੇ ਰਾਜੇ ਸਭ ਦੀ ਨਜ਼ਰ ਵਿੱਚ ਵਫ਼ਾਦਾਰ ਸੀ।
ਪ੍ਰਮੇਸ਼ਵਰ ਦਾ ਵਾਅਦਾ ਕੀ ਹੈ? ਇਹ ਹੋਰ ਕੁੱਝ ਨਹੀਂ, ਕੇਵਲ “ਤੂੰ ਥੋੜ੍ਹੇ ਜਿਹੇ ਵਿੱਚ ਵਫ਼ਾਦਾਰ ਰਿਹਾ, ਮੈਂ ਤੈਨੂੰ ਬਹੁਤ ਸਾਰੇ ਉੱਤੇ ਅਧਿਕਾਰ ਦੇਵਾਂਗਾ”(ਮੱਤੀ 25:23)। ਜਦੋਂ ਦਾਨੀਏਲ ਨੂੰ ਕੈਦੀ ਬਣਾ ਕੇ ਬਾਬਲ ਲਿਆਂਦਾ ਗਿਆ, ਤਾਂ ਪ੍ਰਮੇਸ਼ਵਰ ਨੇ ਉਸਨੂੰ ਵਫ਼ਾਦਾਰ ਦੇਖਿਆ। ਪ੍ਰਮੇਸ਼ਵਰ ਨੇ ਦੇਖਿਆ ਕਿ ਉਹ ਅਸ਼ੁੱਧ ਹੋਣ ਤੋਂ ਬਚਣ ਦੇ ਲਈ ਕਿੰਨਾਂ ਕੱਟੜ ਅਤੇ ਵਫ਼ਾਦਾਰ ਸੀ ਕੀ ਰਾਜੇ ਦੇ ਸੁਆਦਲੇ ਭੋਜਨ ਦਾ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਵਜਾ ਕਰਕੇ, ਪ੍ਰਮੇਸ਼ਵਰ ਨੇ ਉਸਨੂੰ ਬਹੁਤ ਸਾਰੀਆਂ ਚੀਜ਼ਾਂ ਉੱਤੇ ਅਧਿਕਾਰੀ ਬਣਾਇਆ। ਕਈ ਰਾਜੇ ਆਏ ਅਤੇ ਗਾਇਬ ਹੋ ਗਏ। ਪਰ ਦਾਨੀਏਲ ਉੱਨਤੀ ਤੇ ਉੱਨਤੀ ਕਰਦਾ ਰਿਹਾ ਅਤੇ ਉੱਚੇ ਸਥਾਨ ਤੇ ਪਹੁੰਚ ਗਿਆ।
ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਕੀ ਤੁਸੀਂ ਦਾਨੀਏਲ ਦੀ ਤਰ੍ਹਾਂ ਵਫ਼ਾਦਾਰ ਬਣੋਂਗੇ? “ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਵਿਸ਼ਵਾਸ ਰੱਖਦਾ ਹੈ ਆਪਣੇ ਆਪ ਨੂੰ ਸਮਰੱਥ ਵਿਖਾਵੇ”(2 ਇਤਹਾਸ 16:9)। ਇੱਥੋਂ ਤੱਕ ਕੀ ਰਾਜੇ ਨੂੰ ਵੀ ਦਾਨੀਏਲ ਦੀ ਸੱਚਿਆਈ ਦਾ ਅਹਿਸਾਸ ਹੋਇਆ। ਉਸਨੇ ਦਾਨੀਏਲ ਨੂੰ “ਹੇ ਦਾਨੀਏਲ, ਜੀਉਂਦੇ ਪਰਮੇਸ਼ੁਰ ਦੇ ਉਪਾਸਕ” ਕਹਿ ਕੇ ਪੁਕਾਰਿਆ ਅਤੇ ਪੁੱਛਿਆ, “ਕੀ ਤੇਰਾ ਪਰਮੇਸ਼ੁਰ ਜਿਹ ਦੀ ਉਪਾਸਨਾ ਤੂੰ ਸਦਾ ਕਰਦਾ ਹੈਂ ਤੈਨੂੰ ਸ਼ੇਰਾਂ ਤੋਂ ਛੁਡਾਉਣ ਜੋਗ ਹੋਇਆ?”
ਕੀ ਤੁਸੀਂ ਜਾਣਦੇ ਹੋ ਦਾਨੀਏਲ ਦਾ ਜਵਾਬ ਕੀ ਸੀ? “ਹੇ ਰਾਜਾ, ਜੁੱਗੋ-ਜੁੱਗ ਜੀ। ਮੇਰੇ ਪਰਮੇਸ਼ੁਰ ਨੇ ਆਪਣੇ ਦੂਤ ਨੂੰ ਭੇਜਿਆ ਹੈ ਅਤੇ ਸ਼ੇਰਾਂ ਦੇ ਮੂੰਹ ਨੂੰ ਬੰਦ ਰੱਖਿਆ ਹੈ ਐਥੋਂ ਤੱਕ ਕਿ ਉਹਨਾਂ ਨੇ ਮੈਨੂੰ ਰੱਤੀ ਭਰ ਵੀ ਦੁੱਖ ਨਹੀਂ ਦਿੱਤਾ ਇਸ ਕਰਕੇ ਜੋ ਉਸ ਦੇ ਸਨਮੁਖ ਮੇਰੇ ਵਿੱਚ ਬੇਦੋਸ਼ੀ ਪਾਈ ਗਈ ਅਤੇ ਤੇਰੇ ਅੱਗੇ ਵੀ ਹੇ ਰਾਜਾ, ਮੈਂ ਦੋਸ਼ ਨਹੀਂ ਕੀਤਾ”(ਦਾਨੀਏਲ 6:21,22)।
ਮਸੀਹੀ ਜੀਵਨ ਵਿੱਚ ‘ਵਫ਼ਾਦਾਰੀ’ ਇੱਕ ਮਹੱਤਵਪੂਰਨ ਕਾਰਕ ਹੈ। ਦਾਊਦ ਕਹਿੰਦਾ ਹੈ, “ਵੇਖ, ਤੂੰ ਅੰਦਰਲੀ ਸਚਿਆਈ ਚਾਹੁੰਦਾ ਹੈਂ”(ਜ਼ਬੂਰਾਂ ਦੀ ਪੋਥੀ 51:6)। ਜਦੋਂ ਤੁਸੀਂ ਪ੍ਰਮੇਸ਼ਵਰ ਅਤੇ ਲੋਕਾਂ ਦੇ ਪ੍ਰਤੀ ਵਫ਼ਾਦਾਰ ਰਹੋਂਗੇ ਤਾਂ ਪ੍ਰਮੇਸ਼ਵਰ ਦੇ ਨਾਮ ਦੀ ਮਹਿਮਾ ਹੋਵੇਗੀ। ਤੁਹਾਡੀ ਕੋਸ਼ਿਸ਼ ਸਫਲ ਹੋਵੇਗੀ।
ਅਭਿਆਸ ਕਰਨ ਲਈ – “ਸੱਚੇ ਮਨੁੱਖ ਉੱਤੇ ਵਧੇਰੀਆਂ ਅਸੀਸਾਂ ਹੋਣਗੀਆਂ, ਪਰ ਜਿਹੜਾ ਧਨਵਾਨ ਹੋਣ ਵਿੱਚ ਕਾਹਲੀ ਕਰਦਾ ਹੈ ਉਹ ਨਿਰਦੋਸ਼ ਨਾ ਠਹਿਰੇਗਾ”(ਕਹਾਉਤਾਂ 28:20)।