No products in the cart.
ਜੁਲਾਈ 15 – ਅਸੀਂ ਆਪਣੇ ਆਪ ਨੂੰ ਦੇਖਾਂਗੇ!
“ਮੈਂ ਪ੍ਰਭੂ ਨੂੰ ਬਹੁਤ ਉੱਚੇ ਸਿੰਘਾਸਣ ਉੱਤੇ ਬਿਰਾਜਮਾਨ ਵੇਖਿਆ”(ਯਸਾਯਾਹ 6:1)।
ਤੁਹਾਨੂੰ ਪ੍ਰਮੇਸ਼ਵਰ ਨੂੰ ਦੇਖਣਾ ਹੋਵੇਗਾ। ਤੁਹਾਨੂੰ ਉਸਦੀ ਤਸਵੀਰ ਦੇਖਣੀ ਹੋਵੇਗੀ। ਤੁਹਾਨੂੰ ਉਸਦੀ ਮਹਾਨਤਾ ਅਤੇ ਮਹਿਮਾ ਨੂੰ ਮਹਿਸੂਸ ਕਰਨਾ ਹੋਵੇਗਾ। ਜਦੋਂ ਤੁਸੀਂ ਪ੍ਰਮੇਸ਼ਵਰ ਨੂੰ ਦੇਖਦੇ ਹੋ, ਤਦ ਤੁਸੀਂ ਆਪਣੇ ਆਪ ਨੂੰ ਵੀ ਦੇਖੋਂਗੇ।
ਆਪਣੇ ਆਪ ਨੂੰ ਦੇਖਣ ਦੇ ਲਈ ਜਰੂਰੀ ਹੈ ਕਿ ਤੁਸੀਂ ਪ੍ਰਮੇਸ਼ਵਰ ਦਾ ਦਰਸ਼ਨ ਕਰੋ। ਯਸਾਯਾਹ ਨੇ ਪ੍ਰਮੇਸ਼ਵਰ ਨੂੰ ਦੇਖਿਆ। ਇਸ ਨਾਲ ਉਸਨੇ ਆਪਣੇ ਆਪ ਨੂੰ ਦੇਖਿਆ ਅਤੇ ਮਹਿਸੂਸ ਕੀਤਾ ਕੀ ਉਹ ਭਰਿਸ਼ਟ ਬੁੱਲ੍ਹਾਂ ਵਾਲਾ ਮਨੁੱਖ ਹੈ ਅਤੇ ਭਰਿਸ਼ਟ ਬੁੱਲ੍ਹਾਂ ਵਾਲੇ ਲੋਕਾਂ ਵਿੱਚ ਵੱਸਦਾ ਹੈ।
ਜਦੋਂ ਤੁਸੀਂ ਪ੍ਰਮੇਸ਼ਵਰ ਦੇ ਸਾਹਮਣੇ ਖੜੇ ਹੁੰਦੇ ਹੋ, ਤਾਂ ਤੁਹਾਡਾ ਵਿਵੇਕ ਜ਼ਰੂਰ ਹੀ ਤੁਹਾਨੂੰ ਤੁਹਾਡੇ ਪਾਪਾਂ ਦਾ ਅਹਿਸਾਸ ਕਰਵਾਏਗਾ। ਤੁਹਾਨੂੰ ਸਾਰੇ ਛਲ, ਘਿਣਾਉਣੇ ਪਹਿਲੂ ਅਤੇ ਤੁਹਾਡੇ ਜੀਵਨ ਦੀਆਂ ਦੂਸਰੀਆਂ ਕਮੀਆਂ ਨੂੰ ਖੁੱਲੇ ਤੌਰ ਤੇ ਪ੍ਰਗਟ ਕੀਤਾ ਜਾ ਸਕਦਾ ਹੈ। ਇਸ ਲਈ, ਜਦੋਂ ਤੁਸੀਂ ਹਰ ਦਿਨ ਪ੍ਰਮੇਸ਼ਵਰ ਦੀ ਹਜ਼ੂਰੀ ਵਿੱਚ ਖੜੇ ਹੁੰਦੇ ਹੋ, ਤਾਂ ਇਹ ਤੁਹਾਨੂੰ ਆਪਣੇ ਆਪ ਦਾ ਹਿਸਾਬ ਕਰਨ ਅਤੇ ਤੁਹਾਡੇ ਵਿੱਚ ਸਾਰੀਆਂ ਕਮੀਆਂ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰੇਗਾ।
ਜਦੋਂ ਤੁਹਾਨੂੰ ਤੁਹਾਡੀ ਅਸਲ ਸਥਿਤੀ ਦਾ ਪਤਾ ਲੱਗੇ, ਤਾਂ ਹੰਝੂਆਂ ਦੇ ਨਾਲ ਪ੍ਰਮੇਸ਼ਵਰ ਤੋਂ ਮਾਫ਼ੀ ਮੰਗੋ ਅਤੇ ਆਪਣੇ ਆਪ ਨੂੰ ਸੁਧਾਰੋ। ਤਦ, ਪ੍ਰਮੇਸ਼ਵਰ ਤੁਹਾਨੂੰ ਸ਼ਕਤੀਸ਼ਾਲੀ ਰੂਪ ਨਾਲ ਇਸਤੇਮਾਲ ਕਰਨਗੇ।
ਪਵਿੱਤਰ ਸ਼ਾਸਤਰ ਕਹਿੰਦਾ ਹੈ, “ਮੈਂ ਉੱਚੇ ਅਤੇ ਪਵਿੱਤਰ ਸਥਾਨ ਵਿੱਚ ਵੱਸਦਾ ਹਾਂ, ਅਤੇ ਉਹ ਦੇ ਨਾਲ ਵੀ ਜਿਸ ਦਾ ਆਤਮਾ ਕੁਚਲਿਆ ਅਤੇ ਦੀਨ ਹੈ, ਤਾਂ ਜੋ ਮੈਂ ਦੀਨ ਲੋਕਾਂ ਦੇ ਆਤਮਾ ਨੂੰ ਅਤੇ ਕੁਚਲਿਆਂ ਹੋਇਆਂ ਦੇ ਦਿਲ ਨੂੰ ਜੀਉਂਦਾ ਕਰਾਂ”(ਯਸਾਯਾਹ 57:15)।
ਜਦੋਂ ਤੁਸੀਂ ਪ੍ਰਮੇਸ਼ਵਰ ਨਾਲ ਮਿਲੋ, ਤਾਂ ਉਸ ਨੂੰ ਤੁਹਾਡਾ ਟੁੱਟਾ ਹੋਇਆ ਅਤੇ ਦੁੱਖੀ ਦਿਲ ਦੇਖਣ ਦਿਓ। ਉਸਨੂੰ ਦੇਖਣ ਦਿਓ, ਕੀ ਤੁਸੀਂ ਪਵਿੱਤਰ ਜੀਵਨ ਜੀਣ ਦੀ ਕਿੰਨੀ ਜਿਆਦਾ ਇੱਛਾ ਰੱਖਦੇ ਹਨ। ਉਸਨੂੰ ਤੁਹਾਡੀ ਹੰਝੂਆਂ ਦੇ ਨਾਲ ਕੀਤੀ ਗਈ ਪ੍ਰਾਰਥਨਾ ਨੂੰ ਦੇਖਣ ਦਿਓ।
ਦਾਊਦ ਕਹਿੰਦਾ ਹੈ, “ਪਰਮੇਸ਼ੁਰ ਦਾ ਬਲੀਦਾਨ ਟੁੱਟਾ ਹੋਇਆ ਆਤਮਾ ਹੈ, ਹੇ ਪਰਮੇਸ਼ੁਰ, ਟੁੱਟੇ ਅਤੇ ਕੁਚਲੇ ਹੋਏ ਮਨ ਨੂੰ ਤੂੰ ਤੁੱਛ ਨਾ ਜਾਣੇਗਾ”(ਜ਼ਬੂਰਾਂ ਦੀ ਪੋਥੀ 51:17)। ਉਹ ਤੁਹਾਡੇ ਹੰਝੂਆਂ ਦੇ ਨਾਲ ਰੋਣੇ ਨੂੰ ਕਦੀ ਨਜ਼ਰ ਅੰਦਾਜ਼ ਨਹੀਂ ਕਰਨਗੇ।
ਕਮਰੇ ਵਿੱਚ ਤੈਰਦੇ ਧੁੜ ਦੇ ਕਣਾਂ ਨੂੰ ਨੰਗੀਆਂ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ ਹੈ। ਪਰ ਜਦੋਂ ਸੂਰਜ ਦੀਆਂ ਕਿਰਨਾਂ ਛੱਪਰ ਦੀ ਛੱਤ ਦੇ ਇੱਕ ਛੇਦ ਵਿੱਚੋਂ ਲੰਘਦੇ ਹੋਏ ਕਮਰੇ ਵਿੱਚ ਪ੍ਰਵੇਸ਼ ਕਰਦੀਆਂ ਹਨ ਤਾਂ ਧੂੜ ਦੇ ਹਜ਼ਾਰਾਂ ਕਣ ਤੈਰਦੇ ਹੋਏ ਦੇਖੇ ਜਾ ਸਕਦੇ ਹਨ। ਉਸੇ ਤਰ੍ਹਾਂ, ਹੋ ਸਕਦਾ ਹੈ ਕਿ ਤੁਸੀਂ ਆਪਣੇ ਅੰਦਰ ਦੀਆਂ ਬਦੀਆਂ ਨੂੰ ਨਾ ਦੇਖ ਸਕੋ।
ਜਦੋਂ ਤੁਸੀਂ ਪ੍ਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠਦੇ ਹੋ, ਤਾਂ ਪਵਿੱਤਰ ਆਤਮਾ ਦਾ ਪ੍ਰਕਾਸ਼ ਤੁਹਾਡੇ ਉੱਤੇ ਪੈਂਦਾ ਹੈ ਅਤੇ ਉਹ ਤੁਹਾਨੂੰ ਤੁਹਾਡੇ ਅੰਦਰ ਦੀਆਂ ਸਾਰੀਆਂ ਗਲਤੀਆਂ ਅਤੇ ਕਮੀਆਂ ਦਾ ਅਹਿਸਾਸ ਦਿਵਾਵੇਗਾ। ਉਸ ਪੱਧਰ ਉੱਤੇ, ਪ੍ਰਮੇਸ਼ਵਰ ਦੀ ਹਜ਼ੂਰੀ ਤੁਹਾਨੂੰ ਆਪਣੀਆਂ ਕਮੀਆਂ ਨੂੰ ਹੰਝੂਆਂ ਦੇ ਨਾਲ ਮੰਨਣ ਅਤੇ ਉਨ੍ਹਾਂ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰੇਗੀ।
ਅਭਿਆਸ ਕਰਨ ਲਈ – “ਹੇ ਪਰਮੇਸ਼ੁਰ, ਮੈਨੂੰ ਪਰਖ ਅਤੇ ਮੇਰੇ ਦਿਲ ਨੂੰ ਜਾਣ, ਮੈਨੂੰ ਜਾਚ ਅਤੇ ਮੇਰੇ ਖਿਆਲਾਂ ਨੂੰ ਜਾਣ”(ਜ਼ਬੂਰਾਂ ਦੀ ਪੋਥੀ 139:23)।
