Appam - Punjabi

ਜੁਲਾਈ 13 – ਮੁਕਤੀ ਦਾ ਦਿਨ!

“ਹੇ ਯਹੋਵਾਹ, ਆਪਣੀ ਪਰਜਾ ਦੇ ਪੱਖਪਾਤ ਵਿੱਚ ਮੈਨੂੰ ਚੇਤੇ ਰੱਖ, ਆਪਣੇ ਬਚਾਓ ਨਾਲ ਮੇਰੀ ਸੁੱਧ ਲੈ”(ਜ਼ਬੂਰਾਂ ਦੀ ਪੋਥੀ 106:4)।

ਇਨ੍ਹਾਂ ਆਖ਼ਰੀ ਦਿਨਾਂ ਵਿੱਚ ਪ੍ਰਮੇਸ਼ਵਰ ਆਪਣੇ ਬੱਚਿਆਂ ਨਾਲ ਮਿਲਦੇ ਹਨ ਅਤੇ ਉਨ੍ਹਾਂ ਨੂੰ ਫਰੀ ਵਿੱਚ ਮੁਕਤੀ ਪ੍ਰਦਾਨ ਕਰਦੇ ਹਨ। ਦੇਖੋਂ ਕੀ ਕਿਵੇਂ ਦਾਊਦ ਇਹ ਕਹਿੰਦੇ ਹੋਏ ਪ੍ਰਾਰਥਨਾ ਕਰਦਾ ਹੈ, “ਆਪਣੇ ਬਚਾਓ ਨਾਲ ਮੇਰੀ ਸੁੱਧ ਲੈ”।

ਇਨ੍ਹਾਂ ਆਖ਼ਰੀ ਦਿਨਾਂ ਵਿੱਚ, ਪ੍ਰਮੇਸ਼ਵਰ ਨੇ ਬਹੁਤ ਸਾਰੇ ਸੇਵਕਾਂ ਨੂੰ ਉਠਾਇਆ ਹੈ। ਮੁਕਤੀ ਦੇ ਸੰਦੇਸ਼, ਮਸੀਹ ਦੇ ਆਉਣ ਸੰਬੰਧੀ ਸੰਦੇਸ਼ ਅਤੇ ਛੁਟਕਾਰੇ ਦੇ ਸੰਦੇਸ਼ ਹਰ ਜਗ੍ਹਾ ਪ੍ਰਚਾਰ ਕੀਤੇ ਜਾ ਰਹੇ ਹਨ। ਪਵਿੱਤਰ ਆਤਮਾ ਦੀ ਬਾਰਿਸ਼ ਪੂਰੇ ਦੇਸ਼ ਵਿੱਚ ਪਾਈ ਜਾ ਰਹੀ ਹੈ। ਪ੍ਰਮੇਸ਼ਵਰ ਨੇ ਅਣਗਿਣਤ ਪ੍ਰਾਰਥਨਾ ਯੋਧਿਆਂ ਨੂੰ ਖੜਾ ਕੀਤਾ ਹੈ ਅਤੇ ਲੋਕਾਂ ਨੂੰ ਆਪਣੇ ਆਉਣ ਦੇ ਲਈ ਤਿਆਰ ਕਰ ਰਹੇ ਹਨ। ਯਿਸੂ ਨੇ ਕਿਹਾ, “ਅਤੇ ਰਾਜ ਦੀ ਇਸ ਖੁਸ਼ਖਬਰੀ ਦਾ ਪਰਚਾਰ ਸਾਰੀ ਦੁਨੀਆਂ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਗਵਾਹੀ ਹੋਵੇ, ਤਦ ਅੰਤ ਆਵੇਗਾ”(ਮੱਤੀ 24:14)।

ਖੁਸ਼ਖਬਰੀ ਦਾ ਪ੍ਰਚਾਰ ਜਿਆਦਾ ਲੋਕਾਂ ਤੱਕ ਪਹੁੰਚਣਾ ਉਸਦੇ ਆਉਣ ਦੇ ਲਈ ਮਹੱਤਵਪੂਰਨ ਚਿੰਨ੍ਹਾਂ ਵਿੱਚੋਂ ਇੱਕ ਹੈ। ਅਸੀਂ ਕਦੇ ਨਹੀਂ ਸੋਚਿਆ ਸੀ ਕਿ ਸਾਡੇ ਪਿਤਾ ਖੁਸ਼ਖਬਰੀ ਦੇ ਪ੍ਰਚਾਰ ਦੇ ਪੂਰੇ ਸਮੇਂ ਵਿੱਚ ਪ੍ਰਚਾਰਕ ਬਣਨਗੇ। ਉਹ ਆਮਦਨ ਟੈਕਸ ਵਿਭਾਗ ਵਿੱਚ ਕੰਮ ਕਰਦੇ ਸੀ। ਮੇਰੀ ਮਾਂ ਵੀ ਸਰਕਾਰ ਦੇ ਵਿਕਾਸ ਵਿਭਾਗ ਵਿੱਚ ਕੰਮ ਕਰਦੀ ਸੀ। ਪਰ, ਜਦੋਂ ਪ੍ਰਮੇਸ਼ਵਰ ਨੇ ਉਨ੍ਹਾਂ ਨੂੰ ਦਰਸ਼ਨ ਦੇ ਕੇ ਪੂਰੇ ਸਮੇਂ ਦੀ ਸੇਵਕਾਈ ਵਿੱਚ ਆਉਣ ਲਈ ਬੁਲਾਇਆ, ਤਾਂ ਉਨ੍ਹਾਂ ਨੇ ਪ੍ਰਮੇਸ਼ਵਰ ਦੀ ਗੱਲ ਮੰਨੀ। ਪ੍ਰਮੇਸ਼ਵਰ ਨੇ ਉਨ੍ਹਾਂ ਨੂੰ ਸੇਵਕਾਈ ਦਾ ਭਾਰੀ ਬੋਝ ਦਿੱਤਾ ਜਿਹੜਾ ਉਨ੍ਹਾਂ ਦੀ ਸਹਿਣ ਸ਼ਕਤੀ ਤੋਂ ਪਰੇ ਸੀ। ਉਨ੍ਹਾਂ ਨੇ ਦਿਨ-ਰਾਤ ਆਤਮਿਕ ਕਿਤਾਬਾਂ ਲਿਖੀਆਂ, ਵਰਤ ਪ੍ਰਾਰਥਨਾਵਾਂ ਪ੍ਰਬੰਧ ਕੀਤੀਆਂ ਅਤੇ ਖੁਸ਼ਖਬਰੀ ਦੇ ਪ੍ਰਚਾਰ ਦੀ ਸੇਵਕਾਈ ਵੀ ਕੀਤੀ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਪਰਮੇਸ਼ੁਰ ਨੇ ਅਣਜਾਣਪੁਣੇ ਦੇ ਸਮੇਂ ਵੱਲ ਧਿਆਨ ਨਹੀਂ ਦਿੱਤਾ, ਪਰ ਹੁਣ ਸਭ ਥਾਂਵਾਂ ਅਤੇ ਸਭਨਾਂ ਮਨੁੱਖਾਂ ਨੂੰ ਹੁਕਮ ਦਿੰਦਾ ਹੈ, ਕਿ ਉਹ ਸਾਰੇ ਤੋਬਾ ਕਰਨ”(ਰਸੂਲਾਂ ਦੇ ਕਰਤੱਬ 17:30)।

ਪਿਛਲਾ ਸਮਾਂ ਅਗਿਆਨਤਾ ਦਾ ਸਮਾਂ ਸੀ। ਸਾਡੇ ਪੂਰਵਜ ਅਗਿਆਨਤਾ ਦੇ ਅੰਧਕਾਰ ਵਿੱਚ ਸੀ ਅਤੇ ਮੂਰਤੀਆਂ ਦੀ ਪੂਜਾ ਕਰ ਰਹੇ ਸੀ। ਪ੍ਰਮੇਸ਼ਵਰ ਨੇ ਲੋਕਾਂ ਉੱਤੇ ਦਯਾ ਕੀਤੀ, ਵਿਦੇਸ਼ਾਂ ਤੋਂ ਮਿਸ਼ਨਰੀਆਂ ਨੂੰ ਲਿਆ ਕੇ ਅਤੇ ਉਨ੍ਹਾਂ ਨੇ ਖੁਸ਼ਖਬਰੀ ਦਾ ਪ੍ਰਚਾਰ ਸੁਣਾਉਣ ਵਿੱਚ ਮਦਦ ਕੀਤੀ।

ਪਰ ਹੁਣ, ਤੁਸੀਂ ਪ੍ਰਭੂ ਨੂੰ ਜਾਣਦੇ ਹੋ ਅਤੇ ਉਸਦਾ ਆਉਣਾ ਬਹੁਤ ਜਲਦੀ ਹੋਵੇਗਾ। ਇਸ ਲਈ, ਆਪਣੇ ਪਾਪਾਂ ਨੂੰ ਯਿਸੂ ਮਸੀਹ ਦੇ ਲਹੂ ਨਾਲ ਧੋ ਕੇ, ਆਪਣੇ ਪਾਪਾਂ ਦੀ ਮਾਫ਼ੀ ਪ੍ਰਾਪਤ ਕਰੋ ਅਤੇ ਜਿਨ੍ਹਾਂ ਹੋ ਸਕੇ ਆਪਣੇ ਆਪ ਨੂੰ ਪ੍ਰਮੇਸ਼ਵਰ ਦੀ ਸੇਵਕਾਈ ਵਿੱਚ ਸਮਰਪਿਤ ਕਰੋ।

ਇੱਕ ਦਿਨ ਵੀ ਵਿਅਰਥ ਨਾ ਜਾਣ ਦਿਓ। ਜੇਕਰ ਪਾਣੀ ਪਹਿਲਾਂ ਹੀ ਬੰਨ੍ਹ ਨੂੰ ਪਾਰ ਕਰ ਜਾਵੇ ਤਾਂ ਹੰਝੂ ਵਹਾਉਣ ਤੇ ਵੀ ਪਾਣੀ ਨੂੰ ਵਾਪਿਸ ਭੰਡਾਰ ਵਿੱਚ ਨਹੀਂ ਲਿਆ ਸਕਦੇ ਹਾਂ। ਉਸੇ ਤਰ੍ਹਾਂ, ਤੁਸੀ ਉਨ੍ਹਾਂ ਦਿਨਾਂ ਨੂੰ ਕਦੇ ਵਾਪਿਸ ਨਹੀਂ ਪਾਉਂਗੇ ਜਿਹੜੇ ਆਪਣੇ ਪਿਛਲੇ ਦਿਨਾਂ ਵਿੱਚ ਸੁਸਤੀ ਨਾਲ ਬਰਬਾਦ ਕੀਤੇ ਹਨ। “ਜੇਕਰ ਇਸ ਵੱਡੀ ਮੁਕਤੀ ਦੀ ਪਰਵਾਹ ਨਾ ਕਰੀਏ ਤਾਂ ਅਸੀਂ ਕਿਵੇਂ ਬਚ ਸਕਦੇ ਹਾਂ?…”(ਇਬਰਾਨੀਆਂ 2:3)।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਤੁਸੀਂ ਸਵਰਗ ਜਾਂਦੇ ਸਮੇਂ ਖਾਲੀ ਹੱਥ ਨਹੀਂ ਜਾ ਸਕਦੇ। ਹਜ਼ਾਰਾਂ ਆਤਮਾਵਾਂ ਦੇ ਨਾਲ ਉੱਥੇ ਜਾਣ ਦਾ ਸੰਕਲਪ ਕਰੋ।

ਅਭਿਆਸ ਕਰਨ ਲਈ – “ਵੇਖੋ, ਹੁਣ ਹੀ ਮਨ ਭਾਉਂਦਾ ਸਮਾਂ ਹੈ, ਵੇਖੋ, ਹੁਣ ਹੀ ਮੁਕਤੀ ਦਾ ਦਿਨ ਹੈ”(2 ਕੁਰਿੰਥੀਆਂ 6:2)।

Leave A Comment

Your Comment
All comments are held for moderation.