No products in the cart.
ਮਾਰਚ 31 – ਡਿੱਗੀ ਹੋਈ ਕੁਹਾੜੀ!
“ਤਦ ਅਜਿਹਾ ਹੋਇਆ ਕਿ ਟਾਹਣਾ ਵੱਢਦਿਆਂ ਇੱਕ ਦੀ ਕੁਹਾੜੀ ਦਾ ਫਲ ਪਾਣੀ ਵਿੱਚ ਡਿੱਗ ਪਿਆ। ਇਸ ਲਈ ਉਹ ਨੇ ਦੁਹਾਈ ਦਿੱਤੀ ਕਿ ਹਾਏ ਮੇਰੇ ਸੁਆਮੀ ਜੀ, ਉਹ ਤਾਂ ਮੈਂ ਮੰਗ ਕੇ ਲਿਆਂਦੀ ਸੀ”(2 ਰਾਜਾ 6:5)।
ਪਵਿੱਤਰ ਸ਼ਾਸਤਰ ਵਿੱਚ ਅਸੀਂ ਏਲੀਯਾਹ ਦੇ ਸੱਤ ਚਮਤਕਾਰਾਂ ਅਤੇ ਅਲੀਸ਼ਾ ਦੇ ਚੌਦਾਂ ਚਮਤਕਾਰਾਂ ਦੇ ਬਾਰੇ ਪੜ੍ਹਦੇ ਹਾਂ। ਉੱਪਰ ਦਿੱਤੀ ਆਇਤ ਏਲੀਯਾਹ ਦੇ ਸੱਤਵੇਂ ਚਮਤਕਾਰ ਦੇ ਪ੍ਰਸੰਗ ਵਿੱਚ ਹਨ। ਪਰਮੇਸ਼ੁਰ ਚਮਤਕਾਰ ਅਤੇ ਚਿੰਨ੍ਹ ਕਿਉਂ ਕਰਦੇ ਹਨ ਅਤੇ ਉਨ੍ਹਾਂ ਨੂੰ ਪਵਿੱਤਰ ਸ਼ਾਸਤਰ ਵਿੱਚ ਕਿਉਂ ਦਰਜ ਕੀਤਾ ਗਿਆ ਹੈ? ਪਵਿੱਤਰ ਸ਼ਾਸਤਰ ਕਹਿੰਦਾ ਹੈ: “ਇਹ ਗੱਲਾਂ ਲਿਖੀਆਂ ਗਈਆਂ ਹਨ ਤਾਂ ਜੋ ਤੁਸੀਂ ਵਿਸ਼ਵਾਸ ਕਰ ਸਕੋ ਕਿ ਯਿਸੂ ਹੀ ਮਸੀਹ ਅਤੇ ਪਰਮੇਸ਼ੁਰ ਦਾ ਪੁੱਤਰ ਹੈ ਅਤੇ ਵਿਸ਼ਵਾਸ ਕਰਕੇ, ਉਸ ਦੇ ਨਾਮ ਤੋਂ ਤੁਸੀਂ ਜੀਵਨ ਪ੍ਰਾਪਤ ਕਰ ਸਕੋ”(ਯੂਹੰਨਾ ਦੀ ਇੰਜੀਲ 20:31)।
ਏਲੀਯਾਹ ਦੇ ਦਿਨਾਂ ਵਿੱਚ, ਨਬੀ ਦੇ ਬੱਚੇ ਆਪਣੇ ਲਈ ਘਰ ਬਣਾਉਣਾ ਚਾਹੁੰਦੇ ਸੀ। ਅਤੇ ਉਨ੍ਹਾਂ ਵਿੱਚੋਂ ਇੱਕ ਰੁੱਖ ਵੱਢ ਰਿਹਾ ਸੀ, ਉਸਦੀ ਕੁਹਾੜੀ ਯਰਦਨ ਨਦੀ ਦੇ ਡੂੰਘੇ ਪਾਣੀ ਵਿੱਚ ਡਿੱਗ ਗਈ। ਅਤੇ ਉਸਨੇ ਉੱਚੀ ਆਵਾਜ਼ ਵਿੱਚ ਕਿਹਾ: “ਹਾਏ ਮੇਰੇ ਸੁਆਮੀ ਜੀ, ਉਹ ਤਾਂ ਮੈਂ ਮੰਗ ਕੇ ਲਿਆਂਦੀ ਸੀ”।
ਜਦੋਂ ਕੋਈ ਚੀਜ਼ ਉਧਾਰ ਲਈ ਜਾਂਦੀ ਹੈ, ਤਾਂ ਇਸਦੀ ਵਰਤੋਂ ਲੋੜੀਦੇ ਮਕਸਦ ਦੇ ਲਈ ਕੀਤੀ ਜਾਂਦੀ ਹੈ ਅਤੇ ਇਸਦੇ ਮਾਲਕ ਨੂੰ ਵਾਪਸ ਕਰ ਦਿੱਤੀ ਜਾਂਦੀ ਹੈ। ਇੱਥੋਂ ਤੱਕ ਕੀ ਤੁਹਾਡੇ ਸਰੀਰ ਵੀ ਪ੍ਰਭੂ ਤੋਂ ਉਧਾਰ ਲਏ ਗਏ ਹਨ। ਇਸ ਲਈ, ਤੁਸੀਂ ਪੂਰੀ ਪਵਿੱਤਰਤਾ ਦੇ ਨਾਲ ਸੁਰੱਖਿਅਤ ਰੱਖਣ ਦੇ ਲਈ ਮਜ਼ਬੂਰ ਹੋ। ਕੁੱਝ ਲੋਕ ਆਪਣੇ ਆਪ ਨੂੰ ਅਤੇ ਆਪਣੇ ਸਰੀਰ ਨੂੰ ਕਾਮਨਾਵਾਂ ਅਤੇ ਪਾਪਾਂ ਵਿੱਚ ਬਦਲ ਦਿੰਦੇ ਹਨ, ਅਤੇ ਆਪਣੀ ਆਤਮਾ, ਪ੍ਰਾਣ ਅਤੇ ਸਰੀਰ ਨੂੰ ਦਾਗ਼ ਲਗਾਉਂਦੇ ਹਨ। ਤੁਸੀਂ ਯਹੋਵਾਹ ਨੂੰ ਆਪਣੇ ਸਰੀਰ ਦਾ ਲੇਖਾ ਕਿਵੇਂ ਦੇ ਸਕਦੇ ਹੋ?
ਪਵਿੱਤਰ ਸ਼ਾਸਤਰ ਕਹਿੰਦਾ ਹੈ “ਅਥਵਾ ਕੀ ਤੁਸੀਂ ਇਹ ਨਹੀਂ ਜਾਣਦੇ ਭਈ ਤੁਹਾਡੀ ਦੇਹੀ ਤੁਹਾਡੇ ਅੰਦਰ ਪਵਿੱਤਰ ਆਤਮਾ ਦੀ ਹੈਕਲ ਹੈ ਜਿਹੜੀ ਤੁਹਾਨੂੰ ਪਰਮੇਸ਼ੁਰ ਦੀ ਵੱਲੋਂ ਮਿਲੀ ਹੈ ਅਤੇ ਤੁਸੀਂ ਆਪਣੇ ਆਪ ਦੇ ਨਹੀਂ ਹੋ? ਤੁਸੀਂ ਤਾਂ ਮੁੱਲ ਨਾਲ ਲਏ ਹੋਏ ਹੋ, ਇਸ ਲਈ ਆਪਣੀ ਦੇਹੀ ਨਾਲ ਪਰਮੇਸ਼ੁਰ ਦੀ ਵਡਿਆਈ ਕਰੋ”(1 ਕੁਰਿੰਥੀਆਂ 6:19,20)।
ਪਰਮੇਸ਼ੁਰ ਦੇ ਸੇਵਕ ਏਲੀਯਾਹ ਨੇ ਨਬੀ ਦੇ ਪੁੱਤਰ ਨੂੰ ਪੁੱਛਿਆ ਕਿ ਕੁਹਾੜੀ ਕਿੱਥੇ ਡਿੱਗੀ ਹੈ। ਤੁਹਾਨੂੰ ਆਪਣੇ ਆਪ ਨੂੰ ਜਾਂਚਣ ਅਤੇ ਇਹ ਸਮਝਣ ਦੀ ਜ਼ਰੂਰਤ ਹੈ ਕਿ ਤੁਸੀਂ ਆਪਣੀ ਪਵਿੱਤਰਤਾ ਤੋਂ ਕਿੱਥੇ ਡਿੱਗੇ ਹੋ। ਤੁਸੀਂ ਆਪਣੀ ਜ਼ਿੰਦਗੀ ਵਿੱਚ ਅਸਲ ਵਿੱਚ ਕਿੱਥੇ ਫਿਸਲ ਗਏ ਸੀ? ਕਿਸ ਤਰ੍ਹਾਂ ਦੇ ਪਾਪ ਨੇ ਤੁਹਾਡੇ ਉੱਤੇ ਕਬਜ਼ਾ ਕਰ ਲਿਆ ਹੈ? ਅਤੇ ਤੁਹਾਡੀ ਮੌਜ਼ੂਦਾ ਸਥਿਤੀ ਅਸਲ ਵਿੱਚ ਕੀ ਹੈ?
ਅੱਜ ਆਪਣੇ ਆਪ ਨੂੰ ਪਰਖੋ। ਦਾਊਦ ਦੀ ਤਰ੍ਹਾਂ, ਤੁਹਾਨੂੰ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ: “ਹੇ ਪਰਮੇਸ਼ੁਰ, ਮੈਨੂੰ ਪਰਖ ਅਤੇ ਮੇਰੇ ਦਿਲ ਨੂੰ ਜਾਣ, ਮੈਨੂੰ ਜਾਚ ਅਤੇ ਮੇਰੇ ਖਿਆਲਾਂ ਨੂੰ ਜਾਣ, ਅਤੇ ਵੇਖ ਕਿਤੇ ਮੇਰੇ ਵਿੱਚ ਕੋਈ ਭੈੜੀ ਚਾਲ ਤਾਂ ਨਹੀਂ? ਅਤੇ ਸਦੀਪਕ ਰਾਹ ਵਿੱਚ ਮੇਰੀ ਅਗਵਾਈ ਕਰ!”(ਜ਼ਬੂਰਾਂ ਦੀ ਪੋਥੀ 139:23,24) ਪਰਮੇਸ਼ੁਰ ਦੇ ਬੱਚਿਓ, ਪਰਮੇਸ਼ੁਰ ਦੇ ਆਪਣੇ ਪੁਰਾਣੇ ਪਿਆਰ ਅਤੇ ਪ੍ਰਾਰਥਨਾ ਜੀਵਨ ਵਿੱਚ ਆਪਣੇ ਪੁਰਾਣੇ ਉਤਸ਼ਾਹ ਵੱਲ ਵਾਪਸ ਜਾਓ। ਤੁਹਾਨੂੰ ਉੱਚਾ ਚੁੱਕਣ ਅਤੇ ਤੁਹਾਨੂੰ ਫਿਰ ਤੋਂ ਪਵਿੱਤਰਤਾ ਵਿੱਚ ਸਥਾਪਿਤ ਕਰਨ ਦੇ ਲਈ ਪ੍ਰਭੂ ਦੀ ਕਿਰਪਾ ਹੈ।
ਅਭਿਆਸ ਕਰਨ ਲਈ – “ਆਪਣੀ ਮੁਕਤੀ ਦੀ ਖੁਸ਼ੀ ਮੈਨੂੰ ਮੋੜ ਦੇ, ਅਤੇ ਆਪਣੇ ਪਰਮ ਆਤਮਾ ਨਾਲ ਮੈਨੂੰ ਸੰਭਾਲ”(ਜ਼ਬੂਰਾਂ ਦੀ ਪੋਥੀ 51:12)।
