Appam - Punjabi

ਮਾਰਚ 16 – ਉਹ ਤੁਹਾਡੇ ਅੱਗੇ ਜਾਵੇਗਾ!

ਕਿਉਂ ਜੋ ਯਹੋਵਾਹ ਤੁਹਾਡੇ ਅੱਗੇ-ਅੱਗੇ ਚੱਲੇਗਾ, ਇਸਰਾਏਲ ਦਾ ਪਰਮੇਸ਼ੁਰ ਪਿੱਛੋਂ ਤੁਹਾਡੀ ਰਾਖੀ ਕਰੇਗਾ”(ਯਸਾਯਾਹ 52:12)

ਰਾਜਿਆਂ ਦੇ ਰਾਜਾ ਦੇ ਰੂਪ ਵਿੱਚ, ਪ੍ਰਭੂ ਆਪਣੇ ਸ਼ਾਹੀ ਪ੍ਰਤਾਪ ਵਿੱਚ ਤੁਹਾਡੀ ਅਗਵਾਈ ਕਰਦਾ ਹੈ, ਤੁਹਾਡੇ ਅੱਗੇ ਅੱਗੇ ਵੱਧਦਾ ਹੈ। ਉਹ ਸਾਰੇ ਟੇਢੇ ਰਾਹਾਂ ਨੂੰ ਸਿੱਧਾ ਕਰੇਗਾ। ਉਹ ਰਸਤੇ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਨਸ਼ਟ ਕਰ ਦਿੰਦਾ ਹੈ ਅਤੇ ਤੁਹਾਡੀ ਅਗਵਾਈ ਕਰਦਾ ਹੈ।

ਬਹੁਤ ਸਾਰੇ ਲੋਕ ਦੂਰ ਦੀਆਂ ਜਗ੍ਹਾਵਾਂ ਦੀ ਯਾਤਰਾ ਕਰਨ ਤੋਂ ਡਰਦੇ ਹਨ। ਉਹ ਡਰਦੇ ਹਨ ਕਿ ਉਨ੍ਹਾਂ ਦੇ ਨਾਲ ਕੀ ਵਾਪਰ ਸਕਦਾ ਹੈ ਜਾਂ ਕਿਸੇ ਅਣਜਾਣ ਮੰਜ਼ਿਲ ਤੇ ਸੰਭਾਵਿਤ ਖ਼ਤਰੇ ਤੋਂ। ਪਰ ਪ੍ਰਭੂ ਤੁਹਾਨੂੰ ਆਪਣੇ ਪੂਰੇ ਪਿਆਰ ਨਾਲ ਦੱਸ ਰਿਹਾ ਹੈ, ਕਿ ਉਹ ਤੁਹਾਡੇ ਅੱਗੇ-ਅੱਗੇ ਚੱਲੇਗਾ, ਅਤੇ ਤੁਹਾਡੀ ਰਾਖੀ ਕਰੇਗਾ। ਪ੍ਰਭੂ ਤੁਹਾਨੂੰ ਦੱਸਦਾ ਹੈ ਕਿ ਉਹ ਯੁੱਗ ਦੇ ਅੰਤ ਤੱਕ ਹਮੇਸ਼ਾ ਤੁਹਾਡੇ ਨਾਲ ਰਹੇਗਾ (ਮੱਤੀ ਦੀ ਇੰਜੀਲ 28:20)।

ਜਦੋਂ ਕੋਈ ਪਰਿਵਾਰ ਕਿਸੇ ਵਿਦੇਸ਼ੀ ਮੰਜ਼ਿਲ ਦੀ ਯਾਤਰਾ ਕਰਦਾ ਹੈ, ਤਾਂ ਦੋਸਤ ਅਤੇ ਰਿਸ਼ਤੇਦਾਰ ਉਨ੍ਹਾਂ ਨੂੰ ਛੱਡਣ ਦੇ ਲਈ ਹਵਾਈ ਅੱਡੇ ਤੇ ਜਾਣਗੇ। ਉਸ ਪਰਿਵਾਰ ਦੇ ਪ੍ਰਤੀ ਉਨ੍ਹਾਂ ਦੇ ਪਿਆਰ ਦੇ ਕਾਰਨ, ਉਹ ਸਖ਼ਤ ਮੌਸਮ ਦੀ ਪਰਵਾਹ ਕੀਤੇ ਬਿਨਾਂ ਹਵਾਈ ਅੱਡੇ ਤੇ ਜਾਣਗੇ, ਭਾਵੇਂ ਉਹ ਦਿਨ ਹੋਵੇ ਜਾਂ ਰਾਤ, ਭਾਵੇਂ ਮੀਂਹ ਪੈ ਰਿਹਾ ਹੋਵੇ ਜਾਂ ਬਰਫ਼ਬਾਰੀ। ਅਜਿਹਾ ਪਿਆਰ ਯਾਤਰਾ ਕਰਨ ਵਾਲੇ ਪਰਿਵਾਰ ਦੇ ਦਿਲ ਨੂੰ ਖੁਸ਼ ਕਰ ਦੇਵੇਗਾ।

ਜਦੋਂ ਦੁਨਿਆਵੀਂ ਦੋਸਤ ਅਤੇ ਰਿਸ਼ਤੇਦਾਰ ਉਨ੍ਹਾਂ ਦੇ ਜਾਣ ਤੱਕ ਉਨ੍ਹਾਂ ਦੇ ਨਾਲ ਰਹਿਣ ਦੇ ਲਈ ਇੰਨੀ ਦੇਖਭਾਲ ਅਤੇ ਚਿੰਤਾ ਕਰ ਸਕਦੇ ਹਨ, ਅਤੇ ਉਨ੍ਹਾਂ ਨੂੰ ਵਿਦਿਆ ਕਰ ਸਕਦੇ ਹਨ, ਤਾਂ ਤੁਸੀਂ ਪ੍ਰਭੂ ਯਿਸੂ ਦੀ ਮਹਾਨ ਹਜ਼ੂਰੀ ਦੀ ਕਲਪਨਾ ਕਰ ਸਕਦੇ ਹੋ, ਜਿਹੜਾ ਪਿਆਰ ਦਾ ਸਿਖਰ ਹੈ, ਪ੍ਰਭੂ ਜ਼ਰੂਰ ਹੀ ਯੁੱਗ ਦੇ ਅੰਤ ਤੱਕ ਹਰ ਸਮੇਂ ਤੁਹਾਡੇ ਨਾਲ ਹੈ। ਇਸ ਲਈ ਤੁਹਾਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ।

ਮੂਸਾ, ਜਿਹੜਾ ਇਸਰਾਏਲੀਆਂ ਨੂੰ ਕਨਾਨ ਦੇਸ਼ ਦੇ ਵੱਲ ਲੈ ਗਿਆ, ਯਹੋਵਾਹ ਨੂੰ ਦੇਣ ਦੇ ਲਈ ਵਾਆਦਾ ਸੀ, ਜਿਸ ਨੇ ਉਨ੍ਹਾਂ ਦੀ ਲੰਬੀ ਯਾਤਰਾ ਵਿੱਚ ਉਨ੍ਹਾਂ ਦੇ ਲਈ ਪਨਾਹ ਅਤੇ ਸ਼ਰਨ ਦੇ ਰੂਪ ਵਿੱਚ ਉਨ੍ਹਾਂ ਦੀ ਰੱਖਿਆ ਕੀਤੀ ਸੀ। ਉਸਨੇ ਇਸਰਾਏਲੀਆਂ ਨੂੰ ਇਹ ਕਹਿ ਕੇ ਬਰਕਤ ਦਿੱਤੀ: “ਅਨਾਦੀ ਪਰਮੇਸ਼ੁਰ ਤੇਰਾ ਧਾਮ ਹੈ, ਅਤੇ ਹੇਠਾਂ ਸਨਾਤਨ ਭੁਜਾਂ ਹੈ”(ਬਿਵਸਥਾ ਸਾਰ 33:27)।

ਪਰਮੇਸ਼ੁਰ ਦੇ ਬੱਚੇ ਕਹਾਉਣ ਕਿੰਨਾ ਹੀ ਮਹਾਨ ਅਧਿਕਾਰ ਹੈ! ਅਤੇ ਇਹ ਇੱਕ ਵੱਡਾ ਵਿਸ਼ੇਸ਼ ਅਧਿਕਾਰ ਹੈ ਕਿ ਪ੍ਰਮੇਸ਼ਵਰ ਨੂੰ ਸਦੀਪਕ ਪਨਾਹ ਦੇ ਰੂਪ ਵਿੱਚ ਪ੍ਰਾਪਤ ਕੀਤਾ ਜਾਵੇ। ਜਦੋਂ ਉਹ ਤੁਹਾਡੀ ਅਗਵਾਈ ਕਰਦਾ ਹੈ, ਤਾਂ ਉਸ ਦੇ ਕਦਮਾਂ ਉੱਤੇ ਚੱਲਣਾ ਇੱਕ ਸਤਿਕਾਰ ਅਤੇ ਆਦਰ ਯੋਗ ਹੈ। ਉਹ ਤੁਹਾਡੇ ਰਾਹ ਵਿੱਚ ਤੁਹਾਡੀ ਰੱਖਿਆ ਕਰਨ ਦੇ ਲਈ ਆਪਣੇ ਦੂਤ ਭੇਜਦਾ ਹੈ।

ਜਿਵੇਂ ਹੀ ਤੁਸੀਂ ਪ੍ਰਮੇਸ਼ਵਰ ਦੀ ਹਜ਼ੂਰੀ ਨੂੰ ਮਹਿਸੂਸ ਕਰਦੇ ਹੋ, ਹਮੇਸ਼ਾ ਉਸ ਦੀ ਉਸਤਤ ਅਤੇ ਆਰਧਨਾ ਕਰੋ, ਅਤੇ ਉਸਦੀ ਹਜ਼ੂਰੀ ਵਿੱਚ ਦ੍ਰਿੜ੍ਹ ਰਹੋ। ਅਤੇ ਜਦੋਂ ਤੁਸੀਂ ਅਜਿਹਾ ਕਰੋਂਗੇ ਅਤੇ ਅਜਿਹਾ ਜੀਵਨ ਜੀਵੋਂਗੇ ਜਿਹੜਾ ਉਸਨੂੰ ਭਾਉਂਦਾ ਹੈ, ਤਾਂ ਉਹ ਜ਼ਰੂਰ ਹੀ ਤੁਹਾਡੇ ਅੱਗੇ-ਅੱਗੇ ਚੱਲੇਗਾ ਅਤੇ ਤੁਹਾਨੂੰ ਰਾਹ ਵਿੱਚ ਲੈ ਜਾਵੇਗਾ।

ਅਭਿਆਸ ਕਰਨ ਲਈ – ਤਾਂ ਉਸ ਆਖਿਆ, ਮੇਰੀ ਹਜ਼ੂਰੀ ਤੇਰੇ ਨਾਲ ਜਾਵੇਗੀ ਅਤੇ ਮੈਂ ਤੈਨੂੰ ਵਿਸ਼ਰਾਮ ਦਿਆਂਗਾ”(ਕੂਚ 33:14)

Leave A Comment

Your Comment
All comments are held for moderation.