Appam - Punjabi

ਮਾਰਚ 14 – ਉਹ ਸੰਪੂਰਨ ਕਰੇਗਾ!

ਅਤੇ ਮੇਰਾ ਪਰਮੇਸ਼ੁਰ ਤੇਜ ਵਿੱਚ ਆਪਣੇ ਧਨ ਦੇ ਅਨੁਸਾਰ ਤੁਹਾਡੀ ਹਰੇਕ ਥੁੜ ਨੂੰ ਮਸੀਹ ਯਿਸੂ ਵਿੱਚ ਸੰਪੂਰਨ ਕਰੇਗਾ”(ਫਿਲਿੱਪੀਆਂ 4:19)

ਕੋਈ ਵੀ ਅਜਿਹਾ ਵਿਅਕਤੀ ਨਹੀਂ ਹੈ ਜਿਸ ਦੀ ਕਮੀ ਨਾ ਹੋਵੇ। ਕੁੱਝ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਸਰੀਰਕ ਬਿਮਾਰੀ ਹੁੰਦੀ ਹੈ, ਅਤੇ ਕੁੱਝ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਆਪਣੇ ਮਨ ਵਿੱਚ ਕਮੀ ਮਹਿਸੂਸ ਹੁੰਦੀ ਹੈ। ਫਿਰ ਵੀ ਦੂਸਰੇ ਇੱਕ ਬੇਚੈਨ ਆਤਮਾ ਨਾਲ ਪੀੜਿਤ ਹਨ। ਪਾਪ ਦੇ ਕਾਰਨ ਸੰਸਾਰ ਕਮੀਆਂ ਅਤੇ ਸਰਾਪਾਂ ਨਾਲ ਭਰਿਆ ਹੋਇਆ ਹੈ। ਪਾਪ ਦੇ ਕਾਰਨ ਮਨੁੱਖ ਨੇ ਅਦਨ ਦੇ ਬਾਗ਼ ਦੀ ਖੁਸ਼ਹਾਲੀ ਅਤੇ ਸੰਪੂਰਨ ਸਥਿਤੀ ਨੂੰ ਗੁਆ ਦਿੱਤਾ। ਸੰਸਾਰ ਵਿੱਚ ਪ੍ਰਚਲਿਤ ਭੋਜਨ ਦੀ ਕਮੀ, ਬੁੱਧ ਦੀ ਕਮੀ ਅਤੇ ਵਿਗੜਦੀ ਸਿਹਤ ਦੇ ਵਿਚਕਾਰ ਵੀ, ਪ੍ਰਮੇਸ਼ਵਰ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਯੋਗ ਹੈ ਅਤੇ ਸੰਪੂਰਨਤਾ ਅਤੇ ਖੁਸ਼ਹਾਲੀ ਪ੍ਰਦਾਨ ਕਰਦੇ ਹਨ।

ਪਵਿੱਤਰ ਸ਼ਾਸਤਰ ਕਹਿੰਦਾ ਹੈ: “ਸ਼ੇਰ ਬੱਚਿਆਂ ਨੂੰ ਘਾਟਾ ਪੈਂਦਾ ਅਤੇ ਭੁੱਖ ਲੱਗਦੀ ਹੈ, ਪਰ ਯਹੋਵਾਹ ਦੀ ਉਡੀਕ ਕਰਨ ਵਾਲਿਆਂ ਨੂੰ ਕਿਸੇ ਚੰਗੀ ਵਸਤ ਦੀ ਘਾਟ ਨਹੀਂ ਹੋਵੇਗੀ”(ਜ਼ਬੂਰਾਂ ਦੀ ਪੋਥੀ 34:10)। ਕੁੱਝ ਹੋਰ ਅਨੁਵਾਦਾਂ ਵਿੱਚ, ਇਹ ਪੜ੍ਹਦਾ ਹਾਂ: ‘ਗਰੀਬੀ ਦੇ ਕਾਰਨ ਮਜ਼ਬੂਤ ਅਤੇ ਸ਼ਕਤੀਸ਼ਾਲੀ ਭੁੱਖ ਨਾਲ ਪੀੜਿਤ ਹਨ। ਪਰ ਪਰਮੇਸ਼ੁਰ ਦੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਜਾਵੇਗਾ।

ਤੁਹਾਡੀਆਂ ਸਾਰੀਆਂ ਜ਼ਰੂਰਤਾਂ ਦੇ ਲਈ, ਤੁਹਾਨੂੰ ਸਿਰਫ਼ ਸਵਰਗ ਅਤੇ ਧਰਤੀ ਦੇ ਸਿਰਜਣਹਾਰ ਦੇ ਵੱਲ ਦੇਖਣਾ ਹੈ, ਕਿਉਂਕਿ ਉਹ ਹੀ ਤੁਹਾਨੂੰ ਬੁਲਾਉਂਦਾ ਹੈ, ਜਿਹੜਾ ਤੁਹਾਡੀ ਅਗਵਾਈ ਕਰਦਾ ਹੈ ਅਤੇ ਜਿਹੜਾ ਤੁਹਾਡੀ ਚਰਵਾਹੀ ਕਰਦਾ ਹੈ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਆਪਣੀਆਂ ਅੱਖਾਂ ਪਰਮੇਸ਼ੁਰ ਉੱਤੇ ਟਿਕਾਈ ਰੱਖੀਆਂ ਅਤੇ ਕਿਹਾ: “ਯਹੋਵਾਹ ਮੇਰਾ ਅਯਾਲੀ ਹੈ, ਮੈਨੂੰ ਥੁੜ ਨਹੀਂ ਹੋਵੇਗੀ”(ਜ਼ਬੂਰਾਂ ਦੀ ਪੋਥੀ 23:1)।

ਕੀ ਤੁਹਾਨੂੰ ਅਫ਼ਸੋਸ ਹੈ ਕਿ ਤੁਹਾਡੀ ਆਮਦਨ ਘੱਟ ਹੈ? ਫਿਰ, ਜਿਸ ਪਲ ਤੁਸੀਂ ਆਪਣੀ ਕਮਾਈ ਪ੍ਰਾਪਤ ਕਰਦੇ ਹੋ, ਤੁਹਾਨੂੰ ਇੱਕ ਪਰਿਵਾਰ ਦੇ ਰੂਪ ਵਿੱਚ ਪ੍ਰਮੇਸ਼ਵਰ ਦੀ ਹਜ਼ੂਰੀ ਵਿੱਚ ਜਾਣਾ ਚਾਹੀਦਾ ਹੈ ਅਤੇ ਚੰਗੇ ਅਯਾਲੀ ਉਸ ਆਮਦਨ ਨੂੰ ਬਰਕਤ ਦੇਣ। ਪ੍ਰਮੇਸ਼ਵਰ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ, ਪ੍ਰਭੂ ਜਿਸ ਨੇ ਪੰਜ ਹਜ਼ਾਰ ਲੋਕਾਂ ਨੂੰ ਸਿਰਫ਼ ਪੰਜ ਰੋਟੀਆਂ ਅਤੇ ਦੋ ਮੱਛੀਆਂ ਖੁਆਈਆਂ, ਉਹ ਵੀ ਤੁਹਾਨੂੰ ਬਰਕਤ ਦੇਵੇਗਾ ਅਤੇ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ। ਉਹ ਹੀ ਪ੍ਰਭੂ, ਜਿਸ ਨੇ ਇਸਰਾਏਲ ਦੇ 20 ਲੱਖ ਲੋਕਾਂ ਨੂੰ ਖੁਆਇਆ, ਉਹ ਵੀ ਜ਼ਰੂਰ ਹੀ ਤੁਹਾਨੂੰ ਖੁਆਵੇਗਾ, ਅਤੇ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ।

ਬਹੁਤ ਸਾਰੇ ਲੋਕ, ਜਦੋਂ ਉਨ੍ਹਾਂ ਨੂੰ ਕੋਈ ਆਰਥਿਕ ਸਮੱਸਿਆ ਹੁੰਦੀ ਹੈ, ਤਾਂ ਉਹ ਪ੍ਰਮੇਸ਼ਵਰ ਦੇ ਵੱਲ ਦੇਖਣ ਦੀ ਬਜਾਏ, ਕਿਸੇ ਤੋਂ ਕਰਜ਼ਾ ਲੈਣ ਜਾਂ ਕੋਈ ਚੀਜ਼ ਗਹਿਣੇ ਰੱਖਣ ਦੇ ਬਾਰੇ ਸੋਚਦੇ ਹਨ। ਜਿੰਨਾ ਚਿਰ ਉਨ੍ਹਾਂ ਦਾ ਮਨ ਕਰਜ਼ਾ ਲੈਣ ਦੇ ਅਜਿਹੇ ਵਿਚਾਰਾਂ ਨਾਲ ਭਰ ਜਾਂਦਾ ਹੈ, ਤਦ ਤੱਕ ਪ੍ਰਭੂ ਉਨ੍ਹਾਂ ਨੂੰ ਵੀ ਉਨ੍ਹਾਂ ਦੇ ਕਰਜ਼ੇ ਵਿੱਚ ਹੀ ਰਹਿਣ ਦੇਣਗੇ। ਪਰ ਜਿਹੜਾ ਕੋਈ ਵੀ ਪ੍ਰਭੂ ਨੂੰ ਆਪਣੇ ਅਯਾਲੀ ਦੇ ਰੂਪ ਵਿੱਚ ਦੇਖਦਾ ਹੈ, ਅਤੇ ਆਪਣੇ ਮਨ ਵਿੱਚ ਠਾਣ ਲੈਂਦਾ ਹੈ ਕਿ ਉਹ ਕਦੇ ਵੀ ਕਰਜ਼ਾ ਨਹੀਂ ਮੰਗੇਗਾ, ਭਾਵੇਂ ਕੋਈ ਵੀ ਸਥਿਤੀ ਹੋਵੇ, ਤਾਂ ਪ੍ਰਭੂ ਉਸ ਮਨੁੱਖ ਦੇ ਜੀਵਨ ਵਿੱਚ ਚਮਤਕਾਰ ਕਰਦਾ ਰਹੇਗਾ।

ਪ੍ਰਮੇਸ਼ਵਰ ਦੇ ਬੱਚਿਓ, ਜਦੋਂ ਕਦੇ ਵੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਿਸੇ ਕਮੀ ਵਿੱਚੋਂ ਲੰਘਦੇ ਹੋ, ਤਾਂ ਪ੍ਰਭੂ ਨੂੰ ਆਖੋ ਕਿ ਉਹ ਤੁਹਾਨੂੰ ਬਰਕਤ ਦੇਵੇ ਜਿਵੇਂ ਉਸਨੇ ਸਾਰਫਥ ਦੀ ਵਿਧਵਾ ਦੇ ਆਟੇ ਅਤੇ ਤੇਲ ਨੂੰ ਬਰਕਤ ਦਿੱਤੀ ਸੀ। ਜਦੋਂ ਤੁਸੀਂ ਉਸਨੂੰ ਲੱਭ ਲਵੋਂਗੇ, ਤਾਂ ਉਹ ਤੁਹਾਡੇ ਧਨ ਦੇ ਅਨੁਸਾਰ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਸੰਪੂਰਨ ਕਰੇਗਾ ਅਤੇ ਭਰਪੂਰ ਕਰੇਗਾ।

ਅਭਿਆਸ ਕਰਨ ਲਈ – ਅਤੇ ਧੀਰਜ ਨੂੰ ਆਪਣਾ ਕੰਮ ਪੂਰਾ ਕਰ ਲੈਣ ਦੇਵੋ ਤਾਂ ਜੋ ਤੁਸੀਂ ਸਿੱਧ ਅਤੇ ਸੰਪੂਰਨ ਹੋ ਜਾਵੋ ਅਤੇ ਤੁਹਾਨੂੰ ਕਿਸੇ ਗੱਲ ਦਾ ਘਾਟਾ ਨਾ ਹੋਵੇ”(ਯਾਕੂਬ ਦੀ ਪੱਤ੍ਰੀ 1:4)

Leave A Comment

Your Comment
All comments are held for moderation.