Appam - Punjabi

ਮਾਰਚ 09 – ਉਹ ਸੁਣੇਗਾ!

ਪਰ ਪਰਮੇਸ਼ੁਰ ਉਸ ਮਨੁੱਖ ਦੀ ਸੁਣਦਾ ਹੈ ਜੋ ਬੰਦਗੀ ਕਰਦਾ ਹੈ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਦਾ ਹੈ”(ਯੂਹੰਨਾ ਦੀ ਇੰਜੀਲ 9:31)

ਜਦੋਂ ਤੁਸੀਂ ਪ੍ਰਮੇਸ਼ਵਰ ਦੀ ਇੱਛਾ ਨੂੰ ਪਹਿਚਾਣਦੇ ਹੋ ਅਤੇ ਉਸ ਦੇ ਅਨੁਸਾਰ ਕੰਮ ਕਰਦੇ ਹੋ, ਤਦ ਪ੍ਰਭੂ ਤੁਹਾਡੀ ਪ੍ਰਾਰਥਨਾ ਸੁਣਦਾ ਹੈ। ਉਹ ਹਾਂ ਅਤੇ ਆਮੀਨ ਦੇ ਨਾਲ ਆਪਣੇ ਸਾਰੇ ਵਾਦਿਆਂ ਨੂੰ ਪੂਰਾ ਕਰੇਗਾ। ਜਦੋਂ ਤੁਸੀਂ ਉਸਦੀ ਇੱਛਾ ਪੂਰੀ ਕਰੋਂਗੇ, ਤਾਂ ਉਹ ਜ਼ਰੂਰ ਹੀ ਤੁਹਾਡੇ ਵੱਲ ਆਪਣਾ ਕੰਨ ਲਗਾਵੇਗਾ।

ਹੁਣ ਅਜਿਹਾ ਬਿਆਨ ਕਿਸਨੇ ਦਿੱਤਾ? ਇਸਨੂੰ ਇੱਕ ਅਜਿਹੇ ਆਦਮੀ ਨੇ ਬਣਾਇਆ ਸੀ ਜਿਹੜਾ ਆਪਣੇ ਜਨਮ ਤੋਂ ਹੀ ਅੰਨ੍ਹਾ ਸੀ, ਅਤੇ ਜਿਸਦੀਆਂ ਅੱਖਾਂ ਪ੍ਰਭੂ ਯਿਸੂ ਨੇ ਖੋਲ੍ਹੀਆਂ ਸੀ। ਉਸਨੇ ਇਹ ਫ਼ਰੀਸੀਆਂ ਅਤੇ ਸਦੂਕੀਆਂ ਦੁਆਰਾ ਉਸ ਤੋਂ ਪੁੱਛੇ ਗਏ ਕਈ ਸਵਾਲਾਂ ਦੇ ਜਵਾਬ ਵਿੱਚ ਕਹੀਆਂ। ਅਸੀਂ ਯੂਹੰਨਾ ਦੀ ਇੰਜੀਲ 9:31 ਵਿੱਚ ਉਸ ਦੇ ਜ਼ੋਰਦਾਰ ਜਵਾਬ ਦੇ ਬਾਰੇ ਪੜ੍ਹਦੇ ਹਾਂ। “ਅਸੀਂ ਸਭ ਜਾਣਦੇ ਹਾਂ ਕਿ ਪਰਮੇਸ਼ੁਰ ਪਾਪੀਆਂ ਦੀ ਨਹੀਂ ਸੁਣਦਾ। ਪਰ ਪਰਮੇਸ਼ੁਰ ਉਸ ਮਨੁੱਖ ਦੀ ਸੁਣਦਾ ਹੈ ਜੋ ਬੰਦਗੀ ਕਰਦਾ ਹੈ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਦਾ ਹੈ”(ਯੂਹੰਨਾ ਦੀ ਇੰਜੀਲ 9:31)।

ਰਾਜਾ ਦਾਊਦ ਉਹ ਵਿਅਕਤੀ ਹੈ ਜਿਸਨੇ ਪ੍ਰਮੇਸ਼ਵਰ ਦੀ ਇੱਛਾ ਪੂਰੀ ਕਰਨ ਦੇ ਲਈ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਤੂੰ ਉਹ ਦਾ ਮਨੋਰਥ ਪੂਰਾ ਕੀਤਾ ਹੈ, ਅਤੇ ਉਹ ਦੇ ਮੂੰਹ ਦੀ ਬੇਨਤੀ ਨੂੰ ਤੂੰ ਰੋਕਿਆ ਨਹੀਂ”(ਜ਼ਬੂਰਾਂ ਦੀ ਪੋਥੀ 21:2)। ਇੱਕ ਧਰਮੀ ਵਿਅਕਤੀ ਦੇ ਦਿਲ ਦੀ ਇੱਛਾ, ਵਿਚਾਰ ਅਤੇ ਇਰਾਦੇ ਪ੍ਰਮੇਸ਼ਵਰ ਨੂੰ ਸਵੀਕਾਰ ਯੋਗ ਹਨ। “ਧਰਮੀਆਂ ਦੀਆਂ ਯੋਜਨਾਵਾਂ ਤਾਂ ਨਿਆਂ ਵਾਲੀਆਂ ਹੁੰਦੀਆਂ ਹਨ…”(ਕਹਾਉਤਾਂ 12:5)।

ਤੁਹਾਨੂੰ ਹਮੇਸ਼ਾਂ ਜਾਂਚਨਾ ਚਾਹੀਦਾ ਹੈ ਕਿ ਤੁਹਾਡੀਆਂ ਪ੍ਰਾਰਥਨਾਵਾਂ, ਬੇਨਤੀਆਂ, ਅਪੀਲਾਂ ਪ੍ਰਭੂ ਨੂੰ ਪ੍ਰਸੰਨ ਹੋਣਗੀਆਂ ਜਾਂ ਨਹੀਂ। ਰਾਜਾ ਸੁਲੇਮਾਨ ਦੀ ਪ੍ਰਾਰਥਨਾ ਨੇ ਯਹੋਵਾਹ ਨੂੰ ਖੁਸ਼ ਕੀਤਾ। ਅਤੇ ਯਹੋਵਾਹ ਨੇ ਆਖਿਆ, ਵੇਖ, ਮੈਂ ਤੇਰੇ ਵਚਨ ਦੇ ਅਨੁਸਾਰ ਕੀਤਾ ਹੈ । ਜਦੋਂ ਤੁਹਾਡੇ ਦਿਲ ਵਿੱਚ ਬਦੀ ਹੋਵੇਗੀ, ਤਦ ਯਹੋਵਾਹ ਤੁਹਾਡੀ ਪ੍ਰਾਰਥਨਾ ਨਹੀਂ ਸੁਣੇਗਾ। ਨਾਲ ਹੀ, “ਅਤੇ ਉਹ ਦੇ ਅੱਗੇ ਜੋ ਸਾਨੂੰ ਦਲੇਰੀ ਹੈ ਸੋ ਇਹ ਹੈ ਕਿ ਜੇ ਅਸੀਂ ਉਹ ਦੀ ਮਰਜ਼ੀ ਦੇ ਅਨੁਸਾਰ ਕੁਝ ਮੰਗਦੇ ਹਾਂ, ਤਾਂ ਉਹ ਸਾਡੀ ਸੁਣਦਾ ਹੈ”(1 ਯੂਹੰਨਾ 5:14)।

ਜਦੋਂ ਅਸੀਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਦੇ ਹਾਂ, ਤਾਂ ਸਾਨੂੰ ਧੀਰਜ ਰੱਖਣ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਪ੍ਰਭੂ ਜਿਹੜਾ ਵਾਅਦਾ ਕਰਦਾ ਹੈ ਉਸਨੂੰ ਪੂਰਾ ਕਰੇਗਾ। ਭਾਵੇਂ ਹੀ ਇਸ ਵਿੱਚ ਦੇਰੀ ਹੋਵੇ, ਪਰ ਉਹ ਜ਼ਰੂਰ ਹੀ ਇਸਨੂੰ ਪੂਰਾ ਕਰੇਗਾ। ਉਸਨੇ ਸਾਰਾਹ ਦੇ ਦੁਆਰਾ ਅਬਰਾਹਾਮ ਦੀ ਸੰਤਾਨ ਨਾਲ ਵਾਅਦਾ ਕੀਤਾ। ਪਰ ਸਾਰਾਹ ਨੇ ਪਰਮੇਸ਼ੁਰ ਦਾ ਵਾਅਦਾ ਪੂਰਾ ਹੋਣ ਦੀ ਉਡੀਕ ਨਹੀਂ ਕੀਤੀ। ਪਰਮੇਸ਼ੁਰ ਦੇ ਵਾਅਦੇ ਵਿੱਚ ਰੁਕਾਵਟ ਦੇ ਵਜੋਂ, ਉਸ ਨੇ ਆਪਣੀ ਦਾਸੀ ਹਾਜ਼ਰਾ ਨੂੰ ਅਬਰਾਹਾਮ ਨੂੰ ਦੇ ਦਿੱਤਾ। ਉਸ ਨੇ ਹਾਜ਼ਰਾ ਦੇ ਬੱਚਿਆਂ ਦੇ ਦੁਆਰਾ ਆਪਣਾ ਘਰ ਵਸਾਉਣ ਦੇ ਬਾਰੇ ਸੋਚਿਆ।

ਇਸੇ ਪਿਛੋਕੜ ਵਿੱਚ ਇਸਮਾਏਲ ਦਾ ਜਨਮ ਹੋਇਆ। ਅਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਇਸਰਾਏਲੀਆਂ ਅਤੇ ਇਸਮਾਏਲੀਆਂ ਦੇ ਵਿਚਕਾਰ ਕੋਈ ਮੇਲ ਨਹੀਂ ਰਿਹਾ ਹੈ। ਜੇਕਰ ਸਾਰਾਹ ਨੇ ਧੀਰਜ ਨਾਲ ਇੰਤਜ਼ਾਰ ਕੀਤਾ ਹੁੰਦਾ, ਤਾਂ ਇਹ ਸਾਰੀਆਂ ਬਿਪਤਾਵਾਂ ਨਾ ਵਾਪਰਦੀਆਂ। ਪ੍ਰਮੇਸ਼ਵਰ ਦੇ ਬੱਚਿਓ, ਧੀਰਜ ਨਾਲ ਇੰਤਜ਼ਾਰ ਕਰੋ ਅਤੇ ਆਪਣੇ ਜੀਵਨ ਵਿੱਚ ਉਸਦੀ ਸੰਪੂਰਨ ਇੱਛਾ ਨੂੰ ਸਥਾਪਿਤ ਕਰਨ ਦੇ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਸਮਰਪਣ ਕਰ ਦਿਓ।

ਅਭਿਆਸ ਕਰਨ ਲਈ – ਮੈਂ ਆਪਣੇ ਲਈ ਇੱਕ ਧਰਮੀ ਜਾਜਕ ਖੜ੍ਹਾ ਕਰਾਂਗਾ, ਜੋ ਮੇਰੇ ਮਨ ਅਤੇ ਜੀਅ ਦੇ ਅਨੁਸਾਰ ਕਰੇਗਾ ਅਤੇ ਮੈਂ ਉਹ ਦੇ ਲਈ ਇੱਕ ਪੱਕਾ ਘਰ ਬਣਾਵਾਂਗਾ…”(1 ਸਮੂਏਲ 2:35)

Leave A Comment

Your Comment
All comments are held for moderation.