Appam - Punjabi

ਫਰਵਰੀ 23 – ਵਿਆਹ!

“ਤੀਸਰੇ ਦਿਨ ਗਲੀਲ ਦੇ ਨਗਰ ਕਾਨਾ ਵਿੱਚ ਇੱਕ ਵਿਆਹ ਸੀ, ਯਿਸੂ ਦੀ ਮਾਤਾ ਉੱਥੇ ਸੀ”(ਯੂਹੰਨਾ ਦੀ ਇੰਜੀਲ 2:1)।

ਪਵਿੱਤਰ ਸ਼ਾਸਤਰ ਕਹਿੰਦਾ ਹੈ ਕਿ ਜਿਸ ਵਿਆਹ ਵਿੱਚ ਯਿਸੂ, ਉਸਦੇ ਚੇਲਿਆਂ ਅਤੇ ਉਨ੍ਹਾਂ ਦੀ ਮਾਤਾ ਨੂੰ ਸੱਦਿਆ ਗਿਆ ਸੀ, ਉਹ ਹਫ਼ਤੇ ਦੇ ਤੀਸਰੇ ਦਿਨ ਪ੍ਰਬੰਧ ਕੀਤਾ ਗਿਆ ਸੀ। ਉਨ੍ਹਾਂ ਦਿਨਾਂ ਦੇ ਕੈਲੰਡਰ ਦੇ ਅਨੁਸਾਰ ਐਤਵਾਰ ਹਫ਼ਤੇ ਦਾ ਪਹਿਲਾ ਦਿਨ ਸੀ। ਸੋਮਵਾਰ ਹਫ਼ਤੇ ਦਾ ਦੂਸਰਾ ਦਿਨ ਅਤੇ ਮੰਗਲਵਾਰ ਨੂੰ ਹਫ਼ਤੇ ਦਾ ਤੀਸਰਾ ਦਿਨ ਸੀ। ਪਰ ਇੰਨਾਂ ਦਿਨਾਂ ਵਿੱਚ ਕੋਈ ਵੀ ਮੰਗਲਵਾਰ ਦੇ ਦਿਨ ਵਿਆਹ ਨਹੀਂ ਕਰਦਾ ਹੈ। ਬਹੁਤ ਸਾਰੇ ਲੋਕਾਂ ਦੇ ਦੁਆਰਾ ਮੰਗਲਵਾਰ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ ਅਤੇ ਹਫ਼ਤੇ ਦਾ ਮੁੱਖ ਦਿਨ ਨਹੀਂ ਮੰਨਿਆ ਜਾਂਦਾ ਹੈ। ਕਈ ਲੋਕ ਮੰਗਲਵਾਰ ਨੂੰ ਆਪਣੀ ਯਾਤਰਾ ਦੀ ਯੋਜਨਾ ਵੀ ਨਹੀਂ ਬਣਾਉਂਦੇ ਹਨ।

ਪਰ ਜਿਨ੍ਹਾਂ ਲੋਕਾਂ ਨੇ ਯਿਸੂ ਦੇ ਦਿਨਾਂ ਵਿੱਚ ਵਿਆਹ ਦਾ ਪ੍ਰਬੰਧ ਕੀਤਾ ਸੀ, ਉਹ ਖੁਸ਼ਕਿਸਮਤੀ ਨਾਲ ਉਹ ਸੀ ਜਿਹੜੇ ਹਫ਼ਤੇ ਦੇ ਸ਼ੁੱਭ ਦਿਨ ਜਾਂ ਦਿਨ ਦੇ ਸਮੇਂ ਨੂੰ ਨਹੀਂ ਦੇਖ ਰਹੇ ਸੀ। ਇਸ ਲਈ ਪ੍ਰਭੂ ਯਿਸੂ ਨੇ ਵੀ ਆਪਣੇ ਚੇਲਿਆਂ ਅਤੇ ਆਪਣੀ ਮਾਤਾ ਦੇ ਨਾਲ ਦਿਲ ਵਿੱਚ ਖੁਸ਼ੀ ਦੇ ਨਾਲ ਵਿਆਹ ਵਿੱਚ ਹਿੱਸਾ ਲਿਆ। ਅੱਜ-ਕੱਲ੍ਹ ਬਹੁਤ ਸਾਰੇ ਅਜਿਹੇ ਹਨ ਜਿਹੜੇ ਦਿਨ ਦੇ ਸ਼ੁੱਭ ਸਮੇਂ ਦੀ ਤਲਾਸ਼ ਕਰਦੇ ਹਨ, ਅਤੇ ਇੱਥੋਂ ਤੱਕ ਕਿ ਸੱਦਾ ਪੱਤਰ ਵਿੱਚ ਵਿਆਹ ਦੇ ਪ੍ਰੋਗਰਾਮ ਦੇ ਸ਼ੁਰੂ ਹੋਣ ਅਤੇ ਸਮਾਪਤੀ ਦਾ ਸਮਾਂ ਵੀ ਛਾਪਦੇ ਹਨ। ਅਜਿਹੇ ਕੰਮਾਂ ਤੋਂ ਸਾਡੇ ਪ੍ਰਭੂ ਦਾ ਦਿਲ ਕਿੰਨਾ ਦੁੱਖੀ ਹੋਵੇਗਾ! ਜੇਕਰ ਅਜਿਹਾ ਹੈ, ਤਾਂ ਕੀ ਉਹ ਦਿਲ ਦੀ ਖੁਸ਼ੀ ਨਾਲ ਵਿਆਹ ਵਿੱਚ ਸ਼ਾਮਿਲ ਹੋ ਸਕਣਗੇ? ਜ਼ਰਾ ਇਸਦੇ ਬਾਰੇ ਸੋਚੋ।

ਆਉ ਅਸੀਂ ‘ਤੀਸਰੇ ਦਿਨ’ ਸ਼ਬਦ ਉੱਤੇ ਫਿਰ ਤੋਂ ਵਿਚਾਰ ਕਰੀਏ। ਯਿਸੂ ਮਸੀਹ ਦੇ ਦਿਨਾਂ ਤੋਂ ਲੈ ਕੇ ਅੱਜ ਤੱਕ, ਦੋ ਹਜ਼ਾਰ ਸਾਲ ਹੋ ਗਏ ਹਨ। ਪ੍ਰਭੂ ਦੀਆਂ ਨਜ਼ਰਾਂ ਵਿੱਚ ਇਹ ਦੋ ਦਿਨਾਂ ਦੀ ਤਰ੍ਹਾਂ ਹੈ। ਅਤੇ ਸਾਡੇ ਕੋਲ ਜਲਦੀ ਹੀ ਤੀਸਰਾ ਦਿਨ ਵੀ ਹੋਵੇਗਾ। ਉਹ ਤੀਸਰਾ ਦਿਨ ਇੱਕ ਹਜ਼ਾਰ ਸਾਲਾਂ ਦੇ ਲਈ ਆਪਣੇ ਸੰਤਾਂ ਦੇ ਨਾਲ ਮਸੀਹ ਦੇ ਆਉਣ ਵਾਲੇ ਰਾਜ ਨੂੰ ਦਰਸਾਉਂਦਾ ਹੈ। ਅਜਿਹੇ ਸਮੇਂ ਵਿੱਚ, ਜਦੋਂ ਦੋ ਹਜ਼ਾਰ ਤੋਂ ਵੱਧ ਸਾਲ ਬੀਤ ਚੁੱਕੇ ਹਨ, ਪਵਿੱਤਰ ਸ਼ਾਸਤਰ ਸਾਨੂੰ ਇੱਕ ਸੱਦੇ ਦੇ ਨਾਲ ਬਲਾਉਂਦਾ ਹੈ। “ਧੰਨ ਉਹ ਜਿਹੜੇ ਲੇਲੇ ਦੇ ਵਿਆਹ ਦੀ ਦਾਵਤ ਵਿੱਚ ਸੱਦੇ ਹੋਏ ਹਨ”(ਪ੍ਰਕਾਸ਼ ਦੀ ਪੋਥੀ 19:9)।

ਸਾਡੇ ਪ੍ਰਭੂ ਯਿਸੂ ਮਸੀਹ ਲੇਲੇ ਦੇ ਉਸ ਵਿਆਹ ਵਿੱਚ ਦੁਲਹਣ ਹੋਣਗੇ। ਅਤੇ ਜਿਸ ਕਲੀਸਿਯਾ ਨੂੰ ਉਸਨੇ ਆਪਣੇ ਲਹੂ ਨਾਲ ਮੁੱਲ ਲਿਆ ਹੈ, ਉਹ ਦੁਲਹਣ ਹੋਵੇਗੀ। ਇੱਕ ਲਾੜੇ ਦੀ ਤਰ੍ਹਾਂ, ਸੰਗੀਤ ਦੀ ਅਵਾਜ਼ ਦੇ ਨਾਲ, ਵਿਆਹ ਦੇ ਹਾਲ ਵਿੱਚ ਦਾਖਲ ਹੋਣ ਦੇ ਲਈ, ਪਰਮੇਸ਼ੁਰ ਸਵਰਗ ਤੋਂ ਇੱਕ ਰੌਲੇ ਦੇ ਨਾਲ, ਇੱਕ ਮਹਾਂ ਸਵਰਗ ਦੂਤ ਦੀ ਅਵਾਜ਼ ਦੇ ਨਾਲ ਅਤੇ ਪਰਮੇਸ਼ੁਰ ਦੀ ਤੁਰ੍ਹੀ ਦੇ ਨਾਲ ਹੇਠਾਂ ਉਤਰਨਗੇ। ਅਤੇ ਤੁਸੀਂ ਆਪਣੀ ਆਤਮਾ ਦੇ ਪ੍ਰੇਮੀ ਨਾਲ ਆਹਮੋ – ਸਾਹਮਣੇ ਮਿਲੋਂਗੇ। ਔਹ, ਉਹ ਆਨੰਦ ਦਾ ਕਿੰਨਾ ਸ਼ਾਨਦਾਰ ਦਿਨ ਹੋਵੇਗਾ! ਪੂਰਬ, ਪੱਛਮ, ਉੱਤਰ ਅਤੇ ਦੱਖਣ ਤੋਂ ਵੱਡੀ ਗਿਣਤੀ ਵਿੱਚ ਲੋਕ ਉਸ ਵਿਆਹ ਦਾਅਵਤ ਵਿੱਚ ਅਬਰਾਹਾਮ, ਇਸਹਾਕ ਅਤੇ ਯਾਕੂਬ ਦੇ ਨਾਲ ਸ਼ਾਮਿਲ ਹੋਣਗੇ। ਇੱਥੇ ਆਨੰਦ, ਖੁਸ਼ੀ, ਜਸ਼ਨ ਅਤੇ ਤਿਉਹਾਰ ਹੋਵੇਗਾ, ਅਤੇ ਅੰਗੂਰੀ ਮੈਅ ਦੀ ਕਮੀ ਨਹੀਂ ਹੋਵੇਗੀ। ਮਹਿਮਾ ਦੇ ਰਾਜਾ, ਮਹਿਮਾ ਵਿੱਚ ਆਪਣੇ ਧਨ ਦੇ ਅਨੁਸਾਰ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ।

ਪ੍ਰਮੇਸ਼ਵਰ ਦੇ ਬੱਚਿਓ, ਕੀ ਤੁਸੀਂ ਆਪਣੇ ਪ੍ਰਭੂ ਨਾਲ ਮਿਲਣ ਦੇ ਲਈ ਤਿਆਰ ਹੋ, ਉਸਦੇ ਮਹਿਮਾਮਈ ਆਗਮਨ ਵਿੱਚ, ਆਪਣੀ ਆਤਮਾ ਦੇ ਲਾੜੇ ਦੇ ਰੂਪ ਵਿੱਚ? ਚੁਸਤ ਅਤੇ ਸੁਚੇਤ ਰਹੋ ਅਤੇ ਇੰਨਾਂ ਦਿਨਾਂ ਦੇ ਵਿੱਚ ਕਿਰਪਾ ਦਾ ਲਾਭ ਜਿਹੜਾ ਪ੍ਰਭੂ ਨੇ ਤੁਹਾਨੂੰ ਦਿੱਤਾ ਹੈ, ਉਸਦੀ ਵਰਤੋਂ ਕਰੋ, ਤਾਂ ਜੋ ਤੁਸੀਂ ਉਸਦੇ ਆਉਣ ਦੌਰਾਨ ਮਿਲ ਸਕੋ!

ਅਭਿਆਸ ਕਰਨ ਲਈ – “ਆਤਮਾ ਅਤੇ ਲਾੜੀ ਆਖਦੀ ਹੈ, ਆਓ! ਜਿਹੜਾ ਸੁਣਦਾ ਹੋਵੇ ਉਹ ਆਖੇ ਆਓ!”(ਪ੍ਰਕਾਸ਼ ਦੀ ਪੋਥੀ 22:17)।

Leave A Comment

Your Comment
All comments are held for moderation.