Appam - Punjabi

ਫਰਵਰੀ 09 – ਦੀਵਾ!

“ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ, ਅਤੇ ਮੇਰੇ ਰਾਹ ਦਾ ਚਾਨਣ ਹੈ”(ਜ਼ਬੂਰਾਂ ਦੀ ਪੋਥੀ 119:105)।

ਇਹ ਯਕੀਨ ਕਰਨ ਦੇ ਲਈ ਕਿ ਤੁਹਾਡੇ ਪੈਰ ਖਿਸਕੇ ਨਹੀਂ ਅਤੇ ਤੁਸੀਂ ਆਪਣੇ ਰਸਤੇ ਤੋਂ ਖਿਸਕੇ ਨਹੀਂ, ਇਹ ਲਾਜ਼ਮੀ ਹੈ ਕਿ ਦੀਵੇ ਦਾ ਹੋਣਾ ਜ਼ਰੂਰੀ ਹੈ। ਕਈ ਵਾਰ ਤੁਹਾਡੇ ਚਾਰੇ ਪਾਸੇ ਹਨੇਰਾ ਛਾ ਜਾਂਦਾ ਹੈ ਅਤੇ ਤੁਹਾਨੂੰ ਮੌਤ ਦੇ ਪਰਛਾਵੇਂ ਦੀ ਘਾਟੀ ਵਿੱਚੋਂ ਦੀ ਲੰਘਣਾ ਪੈ ਸਕਦਾ ਹੈ। ਉਸ ਸਮੇਂ ਦੀਵੇ ਦਾ ਹੋਣਾ ਜ਼ਰੂਰੀ ਹੈ। ਪ੍ਰਮੇਸ਼ਵਰ ਦਾ ਵਚਨ ਉਹ ਦੀਵਾ ਹੈ ਜਿਹੜਾ ਤੁਹਾਡੇ ਜੀਵਨ ਰਾਹ ਵਿੱਚ ਹੈ।

ਤੁਸੀਂ ਐਵਰੇਡੀ ਟਾਰਚ ਲਾਈਟ ਦਾ ਇਸ਼ਤਿਹਾਰ ਜ਼ਰੂਰ ਦੇਖਿਆ ਹੋਵੇਗਾ। ਉਸ ਇਸ਼ਤਿਹਾਰ ਵਿੱਚ, ਟਾਰਚ ਦੀ ਰੌਸ਼ਨੀ ਤੋਂ ਪਤਾ ਲੱਗਦਾ ਹੈ ਕਿ ਇੱਕ ਸੱਪ ਹਨੇਰੇ ਵਿੱਚ ਹਮਲਾ ਕਰਨ ਦੀ ਉਡੀਕ ਕਰ ਰਿਹਾ ਹੈ। ਉਸ ਵਿਅਕਤੀ ਦਾ ਕੀ ਹੁੰਦਾ, ਜੇਕਰ ਉਸ ਦੇ ਕੋਲ ਟਾਰਚ ਨਾ ਹੁੰਦੀ? ਸੱਪ ਦੇ ਡੱਸਣ ਨਾਲ ਉਸਦੀ ਮੌਤ ਹੋ ਜਾਂਦੀ।

ਸ਼ੈਤਾਨ ਕੋਬਰੇ ਨਾਲੋਂ ਵੀ ਭਿਆਨਕ ਹੈ। ਪਰ ਜਦੋਂ ਤੁਹਾਡੇ ਕੋਲ ਪਰਮੇਸ਼ੁਰ ਦਾ ਵਚਨ ਹੈ, ਜਿਹੜਾ ਤੁਹਾਡੇ ਪੈਰਾਂ ਦੇ ਲਈ ਦੀਵੇ ਵਾਂਗ ਹੈ, ਤਾਂ ਤੁਸੀਂ ਆਸਾਨੀ ਨਾਲ ਪਛਾਣ ਸਕਦੇ ਹੋ ਕਿ ਹਨੇਰੇ ਵਿੱਚ ਲੁਕਿਆ ਹੋਇਆ ਸ਼ੈਤਾਨ ਤੁਹਾਡੇ ਉੱਤੇ ਹਮਲਾ ਕਰਨ ਦੀ ਉਡੀਕ ਕਰ ਰਿਹਾ ਹੈ। ਦੀਵੇ ਦੀ ਰੋਸ਼ਨੀ ਨਾਲ ਤੁਸੀਂ ਸਪੱਸ਼ਟ ਤੌਰ ‘ਤੇ ਸਮਝ ਸਕਦੇ ਹੋ ਕਿ ਰਸਤੇ ਵਿੱਚ ਕਿਸ ਤਰ੍ਹਾਂ ਦੇ ਦੁਸ਼ਮਣ ਹਨ, ਹਨੇਰੇ ਵਿੱਚ ਕਿਹੜੇ ਕਿਹੜੇ ਖ਼ਤਰੇ ਲੁਕੇ ਹੋਏ ਹਨ ਅਤੇ ਪਿੱਛਾ ਕਰਨ ਦਾ ਸਹੀ ਰਸਤਾ ਕੀ ਹੈ। ਇਸ ਤਰ੍ਹਾਂ ਦੀ ਸਮਝ ਦੇ ਦੁਆਰਾ, ਤੁਸੀਂ ਸ਼ੈਤਾਨ ਦੇ ਸਾਰੇ ਜਾਲਾਂ ਤੋਂ ਬਚ ਸਕਦੇ ਹੋ ਅਤੇ ਸਵਰਗ ਦੇ ਰਾਹ ਉੱਤੇ ਆਨੰਦ ਨਾਲ ਤਰੱਕੀ ਕਰ ਸਕਦੇ ਹੋ।

ਦੀਵਾ ਦੇਣ ਵਾਲੇ ਪ੍ਰਮੇਸ਼ਵਰ ਤੁਹਾਨੂੰ ਸਹੀ ਦਿਸ਼ਾ ਦੱਸਦੇ ਹਨ ਅਤੇ ਤੁਹਾਡੇ ਪੈਰਾਂ ਨੂੰ ਸਹੀ ਰਸਤੇ ਉੱਤੇ ਲੈ ਕੇ ਜਾਂਦੇ ਹਨ। ਉਹ ਤੁਹਾਨੂੰ ਉਸਦੀ ਇੱਛਾ ਦੇ ਅਨੁਸਾਰ ਚੱਲਣ ਦੀ ਆਗਿਆ ਦਿੰਦੇ ਹਨ। ਜਦੋਂ ਤੁਸੀਂ ਪ੍ਰਮੇਸ਼ਵਰ ਦੇ ਰਸਤੇ ਉੱਤੇ ਚੱਲਦੇ ਹੋ, ਤਾਂ ਤੁਸੀਂ ਆਪਣੀ ਦਿਸ਼ਾ ਕਦੇ ਵੀ ਨਹੀਂ ਗੁਆਉਂਗੇ। ਪਰਮੇਸ਼ੁਰ ਦਾ ਵਚਨ, ਅਦਭੁੱਤ ਤਰੀਕੇ ਨਾਲ ਤੁਹਾਨੂੰ ਉਸਦੇ ਰਾਹ ਉੱਤੇ ਲੈ ਜਾਵੇਗਾ। ਕੁੱਝ ਲੋਕ ਬਾਈਬਲ ਨੂੰ ਅਨੁਸ਼ਾਸਿਤ ਤਰੀਕੇ ਨਾਲ ਪੜ੍ਹਨ ਦੀ ਬਜਾਏ, ਉਸ ਆਇਤ ਉੱਤੇ ਭਰੋਸਾ ਕਰਨ ਦੀ ਕੋਸ਼ਿਸ਼ ਕਰਦੇ ਹਨ ਜਿਹੜੀ ਬਾਈਬਲ ਖੋਲ੍ਹਣ ਸਮੇਂ ਸਭ ਤੋਂ ਪਹਿਲਾਂ ਉਨ੍ਹਾਂ ਦੀ ਨਜ਼ਰ ਵਿੱਚ ਆਉਂਦੀ ਹੈ।

ਇੱਥੇ ਇੱਕ ਵਿਅਕਤੀ ਦੇ ਬਾਰੇ ਇੱਕ ਪੁਰਾਣੀ ਕਹਾਣੀ ਹੈ ਜਿਹੜਾ ਆਪਣੇ ਜੀਵਨ ਵਿੱਚ ਪ੍ਰਮੇਸ਼ਵਰ ਦੀ ਇੱਛਾ ਨੂੰ ਜਾਣਨਾ ਚਾਹੁੰਦਾ ਸੀ। ਉਸਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ, ਆਪਣੀ ਬਾਈਬਲ ਖੋਲ੍ਹੀ, ਅਤੇ ਇੱਕ ਆਇਤ ਨੂੰ ਜਲਦੀ ਨਾਲ ਛੂਹਿਆ। ਉੱਥੇ ਲਿਖਿਆ ਸੀ ਕਿ ਯਹੂਦਾ ਨੇ ਆਪਣੇ ਆਪ ਨੂੰ ਫਾਂਸੀ ਲਗਾ ਲਈ (ਮੱਤੀ ਦੀ ਇੰਜੀਲ 27:5)। ਨਾਲ ਹੀ ਉਹ ਹੈਰਾਨ ਰਹਿ ਗਿਆ ਅਤੇ ਦੁਬਾਰਾ ਕੋਸ਼ਿਸ਼ ਕੀਤੀ। ਅਤੇ ਇਸ ਵਾਰ ਉਸਨੇ ਉਸ ਆਇਤ ਨੂੰ ਛੂਹਿਆ ਜਿਸ ਵਿੱਚ ਕਿਹਾ ਗਿਆ ਸੀ: “ਤੂੰ ਵੀ ਜਾ ਕੇ ਇਸੇ ਤਰ੍ਹਾਂ ਹੀ ਕਰ”(ਲੂਕਾ ਦੀ ਇੰਜੀਲ 10:37)। ਉਹ ਪੂਰੀ ਤਰ੍ਹਾਂ ਨਾਲ ਟੁੱਟ ਚੁੱਕਿਆ ਸੀ ਅਤੇ ਇੱਕ ਆਖ਼ਰੀ ਵਾਰ ਕੋਸ਼ਿਸ਼ ਕਰਨਾ ਚਾਹੁੰਦਾ ਸੀ। ਅਤੇ ਉਹ ਇਸ ਵਾਰ ਉਸ ਆਇਤ ਦੇ ਸਾਹਮਣੇ ਆਇਆ ਜਿਸ ਵਿੱਚ ਕਿਹਾ ਗਿਆ ਸੀ: “ਜੋ ਤੂੰ ਕਰਨਾ ਛੇਤੀ ਕਰ”(ਯੂਹੰਨਾ ਦੀ ਇੰਜੀਲ 13:27)। ਜਦੋਂ ਕਿ ਇਹ ਇੱਕ ਹਾਸੇ ਵਾਲੀ ਕਹਾਣੀ ਹੈ, ਇਹ ਉਹਨਾਂ ਲੋਕਾਂ ਦੀ ਦੁਰਦਸ਼ਾ ਹੋਵੇਗੀ ਜਿਹੜੇ ਆਪਣੇ ਜੀਵਨ ਵਿੱਚ ਪ੍ਰਮੇਸ਼ਵਰ ਦੀ ਇੱਛਾ ਨੂੰ ਅਜਿਹੇ ਅੰਨੇ ਤਰੀਕੇ ਨਾਲ ਜਾਨਣ ਦੀ ਕੋਸ਼ਿਸ਼ ਕਰਦੇ ਹਨ।

ਪ੍ਰਮੇਸ਼ਵਰ ਦੇ ਬੱਚਿਓ, ਆਪਣੇ ਦਿਲ ਦੀ ਪੂਰੀ ਲਾਲਸਾ ਦੇ ਨਾਲ ਅਤੇ ਪੂਰੇ ਧਿਆਨ ਅਤੇ ਚੌਕਸੀ ਦੇ ਨਾਲ ਪ੍ਰਮੇਸ਼ਵਰ ਦੇ ਵਚਨ ਨੂੰ ਪੜ੍ਹੋ। ਤਦ ਯਹੋਵਾਹ ਤੁਹਾਡੇ ਨਾਲ ਨਰਮ ਆਵਾਜ਼ ਵਿੱਚ ਗੱਲ ਕਰੇਗਾ। ਅਤੇ ਤੁਹਾਡੇ ਜੀਵਨ ਦੇ ਰਾਹ ਉੱਤੇ ਉਸਦੇ ਦੀਵੇ ਦੀ ਰੋਸ਼ਨੀ ਹੋਵੇਗੀ।

ਅਭਿਆਸ ਕਰਨ ਲਈ – “ਅਤੇ ਭਵਿੱਖਬਾਣੀ ਦਾ ਬਚਨ ਸਾਡੇ ਕੋਲ ਹੋਰ ਵੀ ਪੱਕਾ ਕੀਤਾ ਹੋਇਆ ਹੈ ਅਤੇ ਤੁਸੀਂ ਚੰਗਾ ਕਰਦੇ ਹੋ ਜੋ ਉਸ ਵੱਲ ਧਿਆਨ ਲਾਉਂਦੇ ਹੋ ਜਿਵੇਂ ਇੱਕ ਦੀਵੇ ਵੱਲ ਜੋ ਹਨੇਰੇ ਥਾਂ ਵਿੱਚ ਚਮਕਦਾ ਹੈ, ਜਦੋਂ ਤੱਕ ਪਹੁ ਨਾ ਫੁੱਟੇ ਅਤੇ ਦਿਨ ਦਾ ਤਾਰਾ ਤੁਹਾਡਿਆਂ ਦਿਲਾਂ ਵਿੱਚ ਨਾ ਚੜ੍ਹ ਆਵੇ”(2 ਪਤਰਸ 1:19)।

Leave A Comment

Your Comment
All comments are held for moderation.