Appam - Punjabi

ਫਰਵਰੀ 06 – ਮੈਨੂੰ ਮਹਾਨ ਬਣਾਉਂਦਾ ਹੈ!

“ਅਤੇ ਤੇਰੀ ਨਰਮਾਈ ਨੇ ਮੈਨੂੰ ਵਡਿਆਇਆ ਹੈ”(ਜ਼ਬੂਰਾਂ ਦੀ ਪੋਥੀ 18:35)।

ਹਮੇਸ਼ਾ ਪਰਮੇਸ਼ੁਰ ਉੱਤੇ ਨਿਰਭਰ ਰਹਿਣਾ, ਰਾਜਾ ਦਾਊਦ ਦੀ ਇੱਕ ਵੱਖਰੀ ਵਿਸ਼ੇਸ਼ਤਾ ਸੀ। ਉੱਚਾ ਹੋਣ ਦੇ ਲਈ ਉਸਨੇ ਕਦੇ ਵੀ ਆਪਣੀ ਤਾਕਤ ਜਾਂ ਗਿਆਨ ਉੱਤੇ ਹੰਕਾਰ ਨਹੀਂ ਕੀਤਾ। ਇਸ ਆਇਤ ਵਿੱਚ, ਅਸੀਂ ਦੇਖਦੇ ਹਾਂ ਕਿ ਉਹ ਆਪਣੇ ਆਪ ਨੂੰ ਨਿਮਰ ਬਣਾਉਂਦਾ ਹੈ ਅਤੇ ਘੋਸ਼ਣਾ ਕਰਦਾ ਹੈ ਕਿ ਇਹ ਪ੍ਰਭੂ ਦੀ ਦਿਆਲਤਾ ਜਾਂ ਕਿਰਪਾ ਹੈ ਜਿਹੜੀ ਉਸਨੂੰ ਮਹਾਨ ਬਣਾਉਂਦੀ ਹੈ। ਅਸਲ ਵਿੱਚ, ਸਿਰਫ ਪ੍ਰਭੂ ਦੀ ਕਿਰਪਾ ਹੀ ਮਨੁੱਖ ਨੂੰ ਮਹਾਨ ਬਣਾ ਸਕਦੀ ਹੈ।

ਕੁੱਝ ਲੋਕਾਂ ਦਾ ਮੰਨਣਾ ਹੈ ਕਿ ਉਹ ਆਪਣੀ ਤੇਜ਼ ਬੁੱਧੀ ਨਾਲ ਮਹਾਨਤਾ ਪ੍ਰਾਪਤ ਕਰ ਸਕਦੇ ਹਨ। ਕੁੱਝ ਦੂਸਰੇ ਲੋਕਾਂ ਦਾ ਮੰਨਣਾ ਹੈ ਕਿ ਉਹ ਆਪਣੇ ਭਾਸ਼ਣ ਦੇ ਹੁਨਰ ਦੇ ਕਾਰਨ ਮਹਾਨ ਰਾਜਨੀਤਿਕ ਨੇਤਾ ਬਣ ਸਕਦੇ ਹਨ। ਫਿਰ ਵੀ ਦੂਸਰਿਆਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਆਪਣੇ ਭਾਈਚਾਰੇ ਦੇ ਮੈਂਬਰਾਂ ਦੁਆਰਾ ਉਠਾਇਆ ਜਾਵੇਗਾ। ਪਰ ਉਨ੍ਹਾਂ ਵਿੱਚੋਂ ਕੋਈ ਵੀ ਆਪਣੇ ਆਪ ਦੇ ਯਤਨਾਂ ਨਾਲ ਉੱਚ ਸਥਾਨ ਪ੍ਰਾਪਤ ਨਹੀਂ ਕਰ ਸਕੇਗਾ।

ਪਰ ਜਦੋਂ ਤੁਸੀਂ ਪ੍ਰਭੂ ਦੁਆਰਾ ਦਿੱਤੀ ਗਈ ਤਰੱਕੀ ਉੱਤੇ ਵਿਚਾਰ ਕਰਦੇ ਹੋ, ਤਾਂ ਤੁਸੀਂ ਆਪਣੇ ਜੀਵਨ ਵਿੱਚ ਪਰਮੇਸ਼ੁਰ ਦੀ ਪਿਆਰ ਭਰੀ ਕਿਰਪਾ ਦਾ ਤਜ਼ਰਬਾ ਕਰੋਂਗੇ। ਪ੍ਰਭੂ ਦਯਾ ਨਾਲ ਇੱਕ ਮਨੁੱਖ ਉੱਤੇ ਆਪਣੀ ਕਿਰਪਾ ਕਰਦਾ ਹੈ, ਅਤੇ ਉਸ ਕਿਰਪਾ ਦੇ ਦੁਆਰਾ ਉਹ ਮਨੁੱਖ ਨੂੰ ਉਸ ਦੇ ਸਾਰੇ ਤਰੀਕਿਆਂ ਨਾਲ ਖੁਸ਼ਹਾਲ ਬਣਾਉਂਦਾ ਹੈ। ਅਜਿਹੀ ਖੁਸ਼ਹਾਲੀ ਅਤੇ ਪ੍ਰਾਪਤੀਆਂ ਨਾਲ ਪ੍ਰਭੂ ਦੀ ਕਿਰਪਾ ਪ੍ਰਗਟ ਹੁੰਦੀ ਹੈ।

ਜਦੋਂ ਪ੍ਰਭੂ ਕਿਸੇ ਮਨੁੱਖ ਨਾਲ ਪਿਆਰ ਕਰਦਾ ਹੈ ਅਤੇ ਉਸ ਉੱਤੇ ਆਪਣੀ ਕਿਰਪਾ ਕਰਦਾ ਹੈ, ਤਾਂ ਉਹ ਉਸ ਨੂੰ ਅੰਤ ਤੱਕ ਘੇਰੀ ਰੱਖਦਾ ਹੈ। ਹੋ ਸਕਦਾ ਹੈ ਕਿ ਤੁਹਾਡੇ ਜੀਵਨ ਵਿੱਚ ਕਈ ਮੌਕੇ ਆਏ ਹੋਣ, ਜਿੱਥੇ ਤੁਸੀਂ ਭਟਕ ਗਏ ਹੋਵੋਂ, ਜਾਂ ਪਿੱਛੇ ਹੱਟ ਕੇ ਪਾਪ ਵਿੱਚ ਪੈ ਗਏ ਹੋਵੋਂ। ਉਨ੍ਹਾਂ ਸਾਰੇ ਮੌਕਿਆਂ ਵਿੱਚ ਪ੍ਰਭੂ ਦੁਆਰਾ ਤੁਹਾਡੀ ਰੱਖਿਆ ਕਰਨ ਅਤੇ ਤੁਹਾਨੂੰ ਆਪਣੇ ਵੱਲ ਖਿੱਚਣ ਦਾ ਕੀ ਕਾਰਨ ਹੈ? ਇਹ ਕੋਈ ਹੋਰ ਨਹੀਂ ਬਲਕਿ ਪ੍ਰਭੂ ਦੀ ਬੇਅੰਤ ਕਿਰਪਾ ਹੈ। ਯਹੋਵਾਹ ਕਹਿੰਦਾ ਹੈ: “ਮੈਂ ਤੇਰੇ ਨਾਲ ਸਦਾ ਦੇ ਪ੍ਰੇਮ ਨਾਲ ਪ੍ਰੇਮ ਕੀਤਾ, ਇਸ ਲਈ ਮੈਂ ਦਯਾ ਨਾਲ ਤੈਨੂੰ ਖਿੱਚਿਆ ਹੈ”(ਯਿਰਮਿਯਾਹ 31:3)।

ਪ੍ਰਭੂ ਦੀਆਂ ਸਾਰੀਆਂ ਪਿਆਰ ਭਰੀਆਂ ਕਿਰਪਾਵਾਂ ਦੇ ਬਾਰੇ ਸੋਚੋ, ਉਨ੍ਹਾਂ ਨੂੰ ਆਪਣੇ ਦਿਲ ਦੀ ਗਹਿਰਾਈ ਨਾਲ ਧੰਨਵਾਦ ਦਿਓ ਅਤੇ ਉਸ ਦੀ ਉਸਤਤ ਕਰੋ। ਇਹ ਉਸਦੀ ਪਿਆਰ ਭਰੀ ਕਿਰਪਾ ਹੈ ਜਿਹੜੀ ਤੁਹਾਨੂੰ ਘੇਰੀ  ਰੱਖਦੀ ਹੈ ਅਤੇ ਇਹ ਉਸਦੀ ਕਿਰਪਾ ਹੈ ਜਿਹੜੀ ਤੁਹਾਨੂੰ ਉੱਚਾ ਕਰਦੀ ਹੈ, ਅਤੇ ਤੁਹਾਨੂੰ ਆਪਣੇ ਵੱਲ ਖਿੱਚਦੀ ਹੈ।

ਜਦੋਂ ਨਬੀ ਜ਼ਕਰਯਾਹ ਯਹੋਵਾਹ ਦੀ ਭਲਿਆਈ ਬਾਰੇ ਸੋਚਦਾ ਹੈ, ਤਾਂ ਉਹ ਇਹ ਕਹਿੰਦੇ ਹੋਏ ਪਰਮੇਸ਼ੁਰ ਦੀ ਉਸਤਤ ਕਰਦਾ ਹੈ: “ਉਸ ਦੀ ਸੁੰਦਰਤਾ ਵੀ ਕਿੰਨੀ ਵੱਡੀ ਹੈ!”(ਜ਼ਕਰਯਾਹ 9:17)। ਪ੍ਰਮੇਸ਼ਵਰ ਦੇ ਬੱਚਿਓ, ਪ੍ਰਮੇਸ਼ਵਰ ਦੀ ਪਿਆਰ ਭਰੀ ਕਿਰਪਾ ਨਾਲ ਚਿੰਬੜੇ ਰਹੋ ਅਤੇ ਇਹ ਤੁਹਾਡੇ ਜੀਵਨ ਵਿੱਚ ਤੁਹਾਨੂੰ ਉੱਚਿਆਈਆਂ ਦੇਵੇਗੀ।

ਅਭਿਆਸ ਕਰਨ ਲਈ – “ਉਸ ਦੀ ਰੂਹਾਨੀ ਸਮਰੱਥਾ ਨੇ ਉਹ ਸਭ ਕੁਝ ਜੋ ਜੀਵਨ ਅਤੇ ਭਗਤੀ ਲਈ ਚਾਹੀਦਾ ਹੈ, ਸਾਨੂੰ ਪਰਮੇਸ਼ੁਰ ਦੇ ਗਿਆਨ ਦੇ ਦੁਆਰਾ ਦਿੱਤਾ ਹੈ, ਜਿਸ ਨੇ ਆਪਣੀ ਮਹਿਮਾ ਅਤੇ ਗੁਣ ਨਾਲ ਸਾਨੂੰ ਸੱਦਿਆ ਹੈ l ਜਿਹਨਾਂ ਦੇ ਰਾਹੀਂ ਉਹਨਾਂ ਨੇ ਸਾਨੂੰ ਵਡਮੁੱਲੇ ਵੱਡੇ-ਵੱਡੇ ਵਾਅਦੇ ਦਿੱਤੇ ਹਨ”(2 ਪਤਰਸ 1:3,4)।

Leave A Comment

Your Comment
All comments are held for moderation.