Appam - Punjabi

ਜਨਵਰੀ 28 – ਸੰਪੂਰਨ ਕਿਰਪਾ!

“ਅਤੇ ਰਸੂਲ ਵੱਡੀ ਸਮਰੱਥਾ ਨਾਲ ਪ੍ਰਭੂ ਯਿਸੂ ਦੇ ਜੀ ਉੱਠਣ ਦੀ ਗਵਾਹੀ ਦਿੰਦੇ ਸਨ ਅਤੇ ਉਨ੍ਹਾਂ ਸਭਨਾਂ ਉੱਤੇ ਵੱਡੀ ਕਿਰਪਾ ਸੀ”(ਰਸੂਲਾਂ ਦੇ ਕਰਤੱਬ 4:33)।

ਸੰਪੂਰਨਤਾ ਦੇ ਵੱਲ ਵੱਧਣ ਦੇ ਲਈ ਤੁਹਾਨੂੰ ਪੂਰੀ ਕਿਰਪਾ ਦੀ ਜ਼ਰੂਰਤ ਹੈ। ਰਸੂਲ ਪੌਲੁਸ ਕਹਿੰਦੇ ਹਨ: ਸਭ ਕੁੱਝ ਕਿਰਪਾ ਦੇ ਕਾਰਨ ਹੈ। ਇਹ ਕਿਰਪਾ ਦੇ ਕਾਰਨ ਹੈ ਕਿ ਅਸੀਂ ਜੀਉਂਦੇ ਹਾਂ, ਅਸੀਂ ਇੱਕ ਪ੍ਰਮਾਣਿਕ ​​ਜੀਵਨ ਜੀਉਂਦੇ ਹਾਂ, ਅਸੀਂ ਆਪਣੀ ਸੇਵਕਾਈ ਕਰਦੇ ਹਾਂ। ਸ਼ੁਰੂਆਤੀ ਕਲੀਸਿਯਾ ਦੇ ਰਸੂਲਾਂ ਨੇ ਮਸੀਹ ਦੇ ਬਾਰੇ ਇੱਕ ਮਜ਼ਬੂਤ ਗਵਾਹੀ ਦਿੱਤੀ ਅਤੇ ਕਿਰਪਾ ਤੋਂ ਕਿਰਪਾ ਦੇ ਵੱਲ ਵਧੇ। ਹਰੇਕ ਵਿਅਕਤੀ, ਭਾਵੇਂ ਉਹ ਵਿਸ਼ਵਾਸੀ ਹੋਵੇ ਜਾਂ ਪ੍ਰਮੇਸ਼ਵਰ ਦਾ ਸੇਵਕ, ਸੰਪੂਰਨ ਕਿਰਪਾ ਦੀ ਜ਼ਰੂਰਤ ਹੁੰਦੀ ਹੈ। ਇਹ ਸਿਰਫ ਕਿਰਪਾ ਦੇ ਦੁਆਰਾ ਹੀ ਹੈ ਕਿ ਤੁਸੀਂ ਦੌੜ ਨੂੰ ਜੇਤੂ ਰੂਪ ਨਾਲ ਚਲਾ ਸਕਦੇ ਹੋ। ਅਤੇ ਸਿਰਫ ਕਿਰਪਾ ਦੇ ਦੁਆਰਾ ਹੀ ਪ੍ਰਮੇਸ਼ਵਰ ਦਾ ਰਾਜ ਅਤੇ ਸਿੰਘਾਸਣ ਸਥਾਪਿਤ ਕੀਤਾ ਜਾ ਸਕਦਾ ਹੈ।

ਰਸੂਲ ਪੌਲੁਸ ਵਿੱਚ ਇੱਕ ਕਮਜ਼ੋਰੀ ਸੀ, ਜਿਸ ਕਰਕੇ ਉਸ ਨੂੰ ਬਹੁਤ ਦੁੱਖ ਹੋਇਆ। ਇਹ ਉਸਦੇ ਲਈ ਮਾਸ ਵਿੱਚ ਇੱਕ ਕੰਡੇ ਦੀ ਤਰ੍ਹਾਂ ਸੀ। ਜਦੋਂ ਉਸ ਨੇ ਉਸ ਕਮਜ਼ੋਰੀ ਦੇ ਬਾਰੇ ਪ੍ਰਾਰਥਨਾ ਕੀਤੀ, ਤਾਂ ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਨੇ ਉਸਨੂੰ ਕਿਵੇਂ ਪ੍ਰਤੀਕਿਰਿਆ ਦਿੱਤੀ? ਪਰਮੇਸ਼ੁਰ ਨੇ ਕਿਹਾ: “ਮੇਰੀ ਕਿਰਪਾ ਹੀ ਤੇਰੇ ਲਈ ਬਹੁਤ ਹੈ ਕਿਉਂ ਜੋ ਮੇਰੀ ਸ਼ਕਤੀ ਕਮਜ਼ੋਰੀਆਂ ਵਿੱਚ ਸਿੱਧ ਹੁੰਦੀ ਹੈ”(2 ਕੁਰਿੰਥੀਆਂ 12:9)। ਜਦੋਂ ਕਿਰਪਾ ਹੋਵੇਗੀ, ਤਾਂ ਤੁਹਾਡੀਆਂ ਕਮਜ਼ੋਰੀਆਂ ਅਤੇ ਅਸਫਲਤਾਵਾਂ ਵਿੱਚ ਪ੍ਰਮੇਸ਼ਵਰ ਦੀ ਸ਼ਕਤੀ ਪੂਰੀ ਤਰ੍ਹਾਂ ਨਾਲ ਪ੍ਰਗਟ ਹੋਵੇਗੀ। ਤੁਹਾਨੂੰ ਆਪਣੀਆਂ ਕਮਜ਼ੋਰੀਆਂ ਵਿੱਚ ਮਜ਼ਬੂਤ ਬਣਾਇਆ ਜਾਵੇਗਾ।

ਜਿਹੜੇ ਲੋਕ ਪ੍ਰਮੇਸ਼ਵਰ ਦੀ ਸ਼ਕਤੀ ਉੱਤੇ ਨਹੀਂ, ਪਰ ਆਪਣੀ ਸ਼ਕਤੀ ਉੱਤੇ ਭਰੋਸਾ ਕਰਦੇ ਹਨ, ਉਹ ਆਖਰਕਾਰ ਅਸਫਲ ਹੋ ਜਾਣਗੇ। ਨਾਲ ਹੀ, ਜਿਹੜੇ ਆਪਣੇ ਆਪ ਨੂੰ ਦੀਨ ਕਰਦੇ ਹਨ ਅਤੇ ਇਹ ਮਹਿਸੂਸ ਕਰਦੇ ਹਨ ਕਿ ਉਹ ਕੁੱਝ ਵੀ ਨਹੀਂ ਹਨ ਅਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਪ੍ਰਮੇਸ਼ਵਰ ਨੂੰ ਸਮਰਪਿਤ ਕਰ ਦਿੰਦੇ ਹਨ, ਉਹ ਸੰਪੂਰਨ ਕਿਰਪਾ ਪ੍ਰਾਪਤ ਕਰਦੇ ਹਨ। ਤੁਹਾਨੂੰ ਹਮੇਸ਼ਾ ਪ੍ਰਮੇਸ਼ਵਰ ਦੀ ਕਿਰਪਾ ਦਾ ਸਹਾਰਾ ਲੈਣਾ ਚਾਹੀਦਾ ਹੈ। ਰਸੂਲ ਪੌਲੁਸ ਕਹਿੰਦਾ ਹੈ: “ਅਤੇ ਪਰਮੇਸ਼ੁਰ ਤੁਹਾਡੇ ਉੱਤੇ ਸਾਰੀ ਕਿਰਪਾ ਬਹੁਤੀ ਕਰ ਸਕਦਾ ਹੈ ਜੋ ਹਰ ਪਰਕਾਰ ਨਾਲ ਸਦਾ ਸਭ ਕੁਝ ਤੁਹਾਡੇ ਕੋਲ ਹੋਵੇ ਕਿ ਹਰ ਚੰਗੇ ਕੰਮ ਲਈ ਤੁਹਾਡੇ ਕੋਲ ਭਰਪੂਰੀ ਵੀ ਹੋਵੇ”(2 ਕੁਰਿੰਥੀਆਂ 9:8)।

ਤਿੰਨ ਜ਼ਰੂਰੀ ਚੀਜ਼ਾਂ ਹਨ ਜਿਹੜੀਆਂ ਤੁਹਾਨੂੰ ਕਰਨ ਦੀ ਜ਼ਰੂਰਤ ਹੈ, ਜੇਕਰ ਤੁਸੀਂ ਕਿਰਪਾ ਵਿੱਚ ਭਰਪੂਰ ਹੋਣਾ ਚਾਹੁੰਦੇ ਹੋ:

ਸਭ ਤੋਂ ਪਹਿਲਾਂ, ਤੁਹਾਨੂੰ ਸਵੇਰੇ ਜਲਦੀ ਉੱਠਣਾ ਚਾਹੀਦਾ ਹੈ, ਗੋਡਿਆਂ ਦੇ ਭਾਰ ਖੜੇ ਹੋ ਕੇ ਪ੍ਰਮੇਸ਼ਵਰ ਦੀ ਕਿਰਪਾ ਪ੍ਰਾਪਤ ਕਰਨੀ ਚਾਹੀਦੀ ਹੈ। ਕਿਉਂਕਿ ਪ੍ਰਮੇਸ਼ਵਰ ਦੀ ਕਿਰਪਾ ਹਰ ਸਵੇਰ ਨੂੰ ਨਵੀਂ ਹੁੰਦੀ ਜਾਂਦੀ ਹੈ, ਤੇਰੀ ਵਫ਼ਾਦਾਰੀ ਵੱਡੀ ਮਹਾਨ ਹੈ”(ਵਿਰਲਾਪ 3:23)।

ਦੂਸਰਾ, ਤੁਹਾਨੂੰ ਹਮੇਸ਼ਾ ਪ੍ਰਮੇਸ਼ਵਰ ਦੇ ਸਾਹਮਣੇ ਅਤੇ ਮਨੁੱਖਾਂ ਦੇ ਸਾਹਮਣੇ ਨਿਮਰਤਾ ਨਾਲ ਵਿਵਹਾਰ ਕਰਨਾ ਚਾਹੀਦਾ ਹੈ ਅਤੇ ਪ੍ਰਮੇਸ਼ਵਰ ਹਲੀਮਾਂ ਉੱਤੇ ਕਿਰਪਾ ਕਰਦਾ ਹੈ (ਕਹਾਉਤਾਂ 3:34)।

ਤੀਸਰਾ, ਕਿਰਪਾ ਤੁਹਾਡੇ ਵਿੱਚ ਇੰਨੀ ਜ਼ਿਆਦਾ ਹੋਵੇਗੀ ਕਿ ਤੁਸੀਂ ਪਰਮੇਸ਼ੁਰ ਨੂੰ ਧੰਨਵਾਦ ਦਿਓਂਗੇ ਅਤੇ ਉਸਦੀ ਆਰਧਨਾ ਕਰੋਂਗੇ ਅਤੇ ਉਸਦੀ ਉਸਤਤ ਕਰੋਂਗੇ। ਪਵਿੱਤਰ ਸ਼ਾਸਤਰ ਸਾਨੂੰ ਦੱਸਦਾ ਹੈ: “ਜੋ ਬਹੁਤਿਆਂ ਦੇ ਕਾਰਨ ਕਿਰਪਾ ਬਹੁਤ ਹੀ ਵੱਧ ਕੇ, ਪਰਮੇਸ਼ੁਰ ਦੀ ਵਡਿਆਈ ਲਈ ਧੰਨਵਾਦਾਂ ਨੂੰ ਬਹੁਤ ਹੀ ਵਧਾਵੇ”(2 ਕੁਰਿੰਥੀਆਂ 4:15)।

ਪ੍ਰਮੇਸ਼ਵਰ ਦੇ ਬੱਚਿਓ, ਤੁਸੀਂ ਸਾਰੇ ਕਿਰਪਾ ਵਿੱਚ ਸੰਪੂਰਨ ਹੋਵੋ!

ਅਭਿਆਸ ਕਰਨ ਲਈ – “ਸਵੇਰ ਨੂੰ ਆਪਣੀ ਦਯਾ ਨਾਲ ਸਾਡੀ ਨਿਸ਼ਾ ਕਰ, ਕਿ ਅਸੀਂ ਆਪਣੇ ਸਾਰੇ ਦਿਨ ਜੈਕਾਰੇ ਗਜਾਈਏ ਅਤੇ ਅਨੰਦ ਕਰੀਏ”(ਜ਼ਬੂਰਾਂ ਦੀ ਪੋਥੀ 90:14)।

Leave A Comment

Your Comment
All comments are held for moderation.