Appam - Punjabi

ਜਨਵਰੀ 01 – ਨਵਾਂ ਸਾਲ!

“ਤੂੰ ਆਪਣੀ ਨੇਕੀ ਦਾ ਮੁਕਟ ਸਾਲ ਦੇ ਉੱਤੇ ਧਰਦਾ ਹੈਂ, ਅਤੇ ਤੇਰੀਆਂ ਲੀਹਾਂ ਤੋਂ ਚਿਕਨਾਈ ਚੋਂਦੀ ਹੈ”(ਜ਼ਬੂਰਾਂ ਦੀ ਪੋਥੀ 65:11)।

ਅੰਨਤੰਨਤੁੱਲਾ ਐਪਮ ਦੇ ਹਰੇਕ ਮੈਂਬਰਾਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਵਧਾਈਆਂ। ਮੈਂ ਨਵੇਂ ਸਾਲ ਵਿੱਚ ਦਾਖ਼ਲ ਹੋਣ ਦੀ ਕਿਰਪਾ ਦੇ ਲਈ ਪ੍ਰਭੂ ਦੀ ਉਸਤਤ ਅਤੇ ਧੰਨਵਾਦ ਕਰਦਾ ਹਾਂ। ਜਦੋਂ ਤੁਸੀਂ ਉਸਦੀ ਹਜ਼ੂਰੀ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਹੋ, ਤਾਂ ਪ੍ਰਭੂ ਤੁਹਾਡੇ ਉੱਤੇ ਖ਼ਾਸ ਬਰਕਤਾਂ ਬਰਸਾਉਣਗੇ ਅਤੇ ਤੁਹਾਨੂੰ ਉਸਦੀ ਕਿਰਪਾ ਅਤੇ ਸਚਿਆਈ ਨਾਲ ਭਰ ਦੇਣਗੇ।

ਸਾਡੇ ਪਰਮੇਸ਼ੁਰ ਨੇ ਸਾਲ ਨੂੰ ਨੇਕੀ ਦੇ ਨਾਲ ਮੁਕੁਟ ਪਹਿਨਾਇਆ, ਅਤੇ ਉਹ ਨਵੇਂ ਸਾਲ ਦੇ ਦੌਰਾਨ ਭਲਿਆਈ ਅਤੇ ਭਰਪੂਰਤਾ ਦਾ ਵਾਅਦਾ ਕਰਦਾ ਹੈ। ਉਹ ਤੁਹਾਨੂੰ ਹਰ ਚੰਗੀ ਚੀਜ਼ ਦੇਣ ਦੇ ਲਈ ਉਤਸੁਕ ਹੈ ਜਿਸਦੀ ਤੁਹਾਨੂੰ ਜਰੂਰਤ ਹੈ।

ਪ੍ਰਭੂ ਨੇ ਪਹਿਲਾਂ ਹੀ ਸਾਲ 2022 ਨੂੰ ਆਪਣੀ ਭਲਿਆਈ ਦੇ ਨਾਲ ਤਾਜ ਪਹਿਨਾਇਆ ਹੈ ਅਤੇ ਇਸਨੂੰ ਤੁਹਾਡੇ ਸਾਹਮਣੇ ਰੱਖਿਆ ਹੈ। ਕਿਉਂਕਿ ਉਸਨੇ ਪਹਿਲਾਂ ਹੀ ਆਪਣੀ ਭਲਿਆਈ ਦੇ ਨਾਲ ਸਾਲ ਦਾ ਤਾਜ ਪਹਿਨਾਇਆ ਹੈ, ਇਸ ਲਈ ਤੁਹਾਡੇ ਸਾਰੇ ਰਸਤੇ ਘਿਓ ਜਾਂ ਭਰਪੂਰਤਾ ਨਾਲ ਟਪਕਣਗੇ। ਇਸ ਲਈ, ਉਨ੍ਹਾਂ ਸਾਰੀਆਂ ਬਰਕਤਾਂ ਨੂੰ ਪ੍ਰਾਪਤ ਕਰਨ ਦੇ ਲਈ ਉਸਦੇ ਚਰਨਾਂ ਵਿੱਚ ਉਡੀਕ ਕਰੋ ਜਿਹੜੇ ਉਸਨੇ ਤੁਹਾਡੇ ਲਈ ਰੱਖੇ ਹਨ।

ਘਿਓ ਪੋਸ਼ਣ ਪ੍ਰਦਾਨ ਕਰਦਾ ਹੈ ਅਤੇ ਖੁਸ਼ਬੂਦਾਰ ਹੁੰਦਾ ਹੈ। ਇਸ ਦੀ ਵਰਤੋਂ ਤੇਲ ਦੇ ਵਜੋਂ ਵੀ ਕੀਤੀ ਜਾਂਦੀ ਹੈ। ‘ਘਿਓ’ ਸ਼ਬਦ ਉੱਪਰੋਂ ਇੱਕ ਵੱਡੀ ਬਰਕਤ ਦਾ ਇਸ਼ਾਰਾ ਕਰਦਾ ਹੈ। ਪ੍ਰਮੇਸ਼ਵਰ ਤੁਹਾਡੇ ਉੱਤੇ ਆਪਣੀਆਂ ਅਨਮੋਲ ਬਰਕਤਾਂ ਬਰਸਾਉਣ ਦੇ ਲਈ ਉਤਸੁਕ ਹੈ। ਇਹ ਨਵਾਂ ਸਾਲ ਪ੍ਰਮੇਸ਼ਵਰ ਦੀ ਵੱਡੀ ਕਿਰਪਾ ਦਾ ਸਾਲ ਹੋਣ ਵਾਲਾ ਹੈ।

ਜੇਕਰ ਤੁਹਾਡੇ ਰਾਹਾਂ ਨੂੰ ਭਰਪੂਰਤਾ ਨਾਲ ਟਪਕਾਉਣਾ ਹੈ, ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਉਨ੍ਹਾਂ ਨੂੰ ਆਪਣੇ ਸਾਰੇ ਤਰੀਕਿਆਂ ਨਾਲ ਯਾਦ ਰੱਖੋ। ਪਵਿੱਤਰ ਸਾਸਤਰ ਸਾਨੂੰ ਦੱਸਦਾ ਹੈ, “ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਯਾਦ ਰੱਖ ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ”(ਕਹਾਉਤਾਂ 3:6)। ਜਦੋਂ ਤੁਸੀਂ ਆਪਣਾ ਰਾਹ ਯਹੋਵਾਹ ਨੂੰ ਸੌਂਪ ਦੇਵੋਂਗੇ ਅਤੇ ਉਸਨੂੰ ਆਪਣੇ ਸਾਰੇ ਰਾਹਾਂ ਵਿੱਚ ਯਾਦ ਕਰੋਂਗੇ, ਤਾਂ ਤੁਹਾਡੇ ਰਾਹ ਸਿੱਧੇ ਅਤੇ ਖੁਸ਼ਹਾਲ ਅਤੇ ਭਰਪੂਰ ਬਰਕਤਾਂ ਨਾਲ ਭਰੇ ਹੋਣਗੇ।

ਦਾਊਦ ਨੇ ਨਵਾਂ ਸਾਲ ਪਰਮੇਸ਼ੁਰ ਦੇ ਹੱਥ ਵਿੱਚ ਸਮਰਪਿਤ ਕੀਤਾ ਅਤੇ ਉਸ ਦੀ ਉਸਤਤ ਅਤੇ ਆਰਾਧਨਾ ਕੀਤੀ। ਜਦੋਂ ਉਸ ਨੇ ਨਵੇਂ ਸਾਲ ਨੂੰ ਦੇਖਿਆ, ਤਾਂ ਉਸ ਨੇ ਉਨ੍ਹਾਂ ਸਾਰੀਆਂ ਬਰਕਤਾਂ ਨੂੰ ਵੀ ਦੇਖਿਆ ਜਿਹੜੀਆਂ ਪਰਮੇਸ਼ੁਰ ਨੇ ਉਹ ਦੇ ਲਈ ਨਵੇਂ ਸਾਲ ਵਿੱਚ ਰੱਖੀਆਂ ਸਨ। ਜਦੋਂ ਤੁਸੀਂ ਵੀ ਅਜਿਹਾ ਕਰਦੇ ਹੋ, ਤਾਂ ਪ੍ਰਮੇਸ਼ਵਰ ਜਿਹੜਾ ਆਪਣੀ ਭਲਿਆਈ ਦੇ ਨਾਲ ਸਾਲ ਦਾ ਤਾਜ ਪਹਿਨਾਉਂਦੇ ਹਨ, ਉਹ ਵੀ ਤੁਹਾਨੂੰ ਭਲਿਆਈ ਦੇ ਤਾਜ, ਦਯਾ ਦੇ ਤਾਜ ਅਤੇ ਕਿਰਪਾ ਦੇ ਤਾਜ ਦੇ ਨਾਲ ਤਾਜ ਪਹਿਨਾਉਣਗੇ।

ਪ੍ਰਮੇਸ਼ਵਰ ਦੇ ਬੱਚਿਓ, ਇਸ ਨਵੇਂ ਸਾਲ ਵਿੱਚ ਤੁਸੀਂ ਕਈ ਗੁਣਾ ਉੱਚੇ ਹੋ ਜਾਉਂਗੇ। ਸੈਨਾਵਾਂ ਦਾ ਯਹੋਵਾਹ ਜਿਹੜਾ ਜੋਸ਼ੀਲਾ ਹੈ, ਤੁਹਾਨੂੰ ਉੱਚਾ ਕਰੇਗਾ। ਜਿਵੇਂ-ਜਿਵੇਂ ਉਹ ਤੁਹਾਡੇ ਅੱਗੇ-ਅੱਗੇ ਵੱਧਦਾ ਹੈ, ਪੂਰੇ ਉਤਸ਼ਾਹ ਅਤੇ ਆਪਣੇ ਦਿਲ ਵਿੱਚ ਖੁਸ਼ੀ ਦੇ ਨਾਲ ਉਸ ਦੇ ਰਾਹ ਤੇ ਅੱਗੇ ਵੱਧਣਾ ਹੈ।

ਅਭਿਆਸ ਕਰਨ ਲਈ – “ਤੂੰ ਉਸ ਨੂੰ ਸਵਰਗ ਦੂਤਾਂ ਨਾਲੋਂ ਥੋੜ੍ਹੇ ਸਮੇਂ ਲਈ ਨੀਵਾਂ ਕੀਤਾ, ਤੂੰ ਮਹਿਮਾ ਅਤੇ ਆਦਰ ਦਾ ਮੁਕਟ ਉਸ ਦੇ ਸਿਰ ਉੱਤੇ ਰੱਖਿਆ ਹੈ। ਤੂੰ ਆਪਣੇ ਹੱਥਾਂ ਦੇ ਕੰਮਾਂ ਉੱਤੇ ਉਸ ਨੂੰ ਅਧਿਕਾਰ ਦਿੱਤਾ”(ਇਬਰਾਨੀਆਂ 2:7)।

Leave A Comment

Your Comment
All comments are held for moderation.