No products in the cart.
ਦਸੰਬਰ 11 – ਪ੍ਰਭੂ ਦੀ ਸ਼ਕਤੀ!
“…ਉਹ ਕਮਜ਼ੋਰੀ ਵਿੱਚ ਤਕੜੇ ਹੋਏ, ਯੁੱਧ ਵਿੱਚ ਸੂਰਮੇ ਬਣੇ ਅਤੇ ਓਪਰਿਆਂ ਦੀਆਂ ਫ਼ੌਜਾਂ ਨੂੰ ਭਜਾ ਦਿੱਤਾ”(ਇਬਰਾਨੀਆਂ 11:34)।
ਉੱਪਰ ਆਇਤ ਵਿੱਚ ਦੱਸੀ ਗਈ ਸ਼ਕਤੀ, ਵਿਸ਼ਵਾਸ ਤੋਂ ਪੈਦਾ ਹੋਣ ਵਾਲੇ ਅੰਦਰਲੇ ਮਨੁੱਖ ਵਿੱਚ ਇਲਾਹੀ ਸ਼ਕਤੀ ਹੈ। ਇਹ ਇਲਾਹੀ ਸ਼ਕਤੀ ਤੁਹਾਨੂੰ ਤੁਹਾਡੀ ਕਮਜ਼ੋਰੀ ਵਿੱਚ ਵੀ ਮਜ਼ਬੂਤ ਬਣਾਉਂਦੀ ਹੈ। ਅਤੇ ਇਹ ਤੁਹਾਨੂੰ ਤੁਹਾਡੀ ਲੜਾਈ ਬਹਾਦਰੀ ਨਾਲ ਲੜਨ ਵਿੱਚ ਮਦਦ ਕਰਦਾ ਹੈ।
ਕਈ ਲੋਕ ਜਿਹੜੇ ਸਰੀਰਕ ਤੌਰ ਤੇ ਮਜ਼ਬੂਤ ਹੁੰਦੇ ਹਨ, ਅਸਲ ਵਿੱਚ ਉਹ ਆਪਣੇ ਦਿਲਾਂ ਵਿੱਚ ਦਲੇਰ ਨਹੀਂ ਹੁੰਦੇ। ਉਹ ਹਨੇਰੇ ਅਤੇ ਦੁਸ਼ਟ ਆਤਮਾਵਾਂ ਤੋਂ ਡਰਦੇ ਅਤੇ ਕੰਬਦੇ ਹਨ। ਛੋਟੀਆਂ – ਛੋਟੀਆਂ ਗੱਲਾਂ ਵਿੱਚ ਵੀ ਉਹ ਮਨ ਹੀ ਮਨ ਵਿੱਚ ਅੱਕ ਜਾਂਦੇ ਹਨ। ਅਤੇ ਉਹ ਹਿੰਮਤ ਦੀ ਕਮੀ ਦੇ ਕਾਰਨ ਆਪਣਾ ਜੀਵਨ ਡਰਪੋਕਾਂ ਦੀ ਤਰ੍ਹਾਂ ਬਤੀਤ ਕਰਦੇ ਹਨ। ਅਜਿਹਾ ਇਸ ਲਈ ਹੈ, ਕਿਉਂਕਿ ਉਹ ਆਪਣੇ ਜੀਵਨ ਵਿੱਚ ਪਰਮੇਸ਼ੁਰ ਦੀ ਸ਼ਕਤੀ ਦਾ ਸਹਾਰਾ ਨਹੀਂ ਲੈਂਦੇ ਹਨ।
ਪਰ ਯਹੋਵਾਹ ਇੱਕ ਵਿਅਕਤੀ ਨੂੰ ਕਿਵੇਂ ਮਜ਼ਬੂਤ ਕਰਦਾ ਹੈ? ਸਭ ਤੋਂ ਪਹਿਲਾਂ, ਉਹ ਉਸਨੂੰ ਵਿਸ਼ਵਾਸ ਦਿੰਦਾ ਹੈ ਅਤੇ ਉਸਦੀ ਕਮਜ਼ੋਰੀ ਵਿੱਚ ਵੀ ਉਸਨੂੰ ਮਜ਼ਬੂਤ ਬਣਾਉਂਦਾ ਹੈ। ਇੱਥੋਂ ਤੱਕ ਕੀ ਜਦੋਂ ਉਹ ਅਲੱਗ ਕਰਦਾ ਹੈ ਅਤੇ ਲੋਕਾਂ ਨੂੰ ਆਪਣੇ ਲਈ ਬੁਲਾਉਂਦਾ ਹੈ, ਤਦ ਵੀ ਉਹ ਕਮਜ਼ੋਰਾਂ ਨੂੰ ਚੁਣਦਾ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ ਕਿ ਪਰਮੇਸ਼ੁਰ ਨੇ ਕਮਜ਼ੋਰਾਂ ਨੂੰ ਚੁਣਿਆ ਹੈ ਕਿ ਉਹ ਤਾਕਤਵਰਾਂ ਨੂੰ ਸ਼ਰਮਿੰਦਾ ਕਰੇ। ਜੇਕਰ ਤੁਸੀਂ ਅੱਜ ਵੀ ਕਮਜ਼ੋਰ ਹੋ, ਤਾਂ ਵੀ ਪ੍ਰਮੇਸ਼ਵਰ ਦੀ ਹਜ਼ੂਰੀ ਵਿੱਚ ਦਲੇਰੀ ਨਾਲ ਦਾਖਲ ਹੋਵੋ ਅਤੇ ਉਹ ਤੁਹਾਨੂੰ ਸ਼ਕਤੀ ਦੇਵੇਗਾ, ਅਤੇ ਆਪਣੇ ਮਕਸਦ ਦੇ ਲਈ ਤੁਹਾਨੂੰ ਸ਼ਕਤੀਸ਼ਾਲੀ ਢੰਗ ਨਾਲ ਇਸਤੇਮਾਲ ਕਰੇਗਾ।
ਰਸੂਲ ਪੌਲੁਸ ਕਮਜ਼ੋਰ ਸੀ। ਉਸ ਦੇ ਸਰੀਰ ਵਿੱਚ ਇੱਕ ਕੰਡਾ ਦਿੱਤਾ ਗਿਆ ਸੀ, ਜਿਸ ਨਾਲ ਉਹ ਕਮਜ਼ੋਰ ਤੇ ਬਿਮਾਰ ਹੋ ਗਿਆ। ਆਪਣੀ ਸਰੀਰਕ ਬਨਾਵਟ ਵਿੱਚ ਵੀ, ਉਹ ਕਮਜ਼ੋਰ ਪਾਇਆ ਗਿਆ ਸੀ (2 ਕੁਰਿੰਥੀਆਂ 10:10)। ਪਰ ਪ੍ਰਭੂ ਨੇ ਉਸ ਨੂੰ ਸ਼ਕਤੀ ਪਹਿਨਾਈ, ਅਤੇ ਉਸਦੇ ਲਈ ਜੋਸ਼ੀਲਾ ਸਾਥੀ ਠਹਿਰਾ ਕੇ ਸਥਾਪਿਤ ਕੀਤਾ। ਇਸ ਲਈ ਪੌਲੁਸ ਨੇ ਕਿਹਾ, “ਇਸ ਕਾਰਨ ਮੈਂ ਮਸੀਹ ਦੇ ਲਈ ਕਮਜ਼ੋਰੀਆਂ ਵਿੱਚ, ਮਿਹਣਿਆਂ ਵਿੱਚ, ਤੰਗੀਆਂ ਵਿੱਚ, ਸਤਾਏ ਜਾਣ ਵਿੱਚ, ਸੰਕਟਾਂ ਵਿੱਚ ਪ੍ਰਸੰਨ ਹਾਂ ਕਿਉਂਕਿ ਜਦੋਂ ਮੈਂ ਨਿਰਬਲ ਹੁੰਦਾ ਹਾਂ ਤਦ ਹੀ ਮੈਂ ਸਮਰੱਥੀ ਹੁੰਦਾ ਹਾਂ”(2 ਕੁਰਿੰਥੀਆਂ 12:10)।
ਪੌਲੁਸ ਨੇ ਵੀ ਦਲੇਰੀ ਨਾਲ ਘੋਸ਼ਣਾ ਕੀਤੀ, “ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸਕਦਾ ਹਾਂ।”(ਫਿਲਿੱਪੀਆਂ 4:13)। ਜਦੋਂ ਤੁਸੀਂ ਆਪਣਾ ਪੂਰਾ ਵਿਸ਼ਵਾਸ ਪ੍ਰਭੂ ਉੱਤੇ ਰੱਖਦੇ ਹੋ, ਤਾਂ ਤੁਸੀਂ ਆਪਣੇ ਅੰਦਰ ਦੇ ਮਨੁੱਖ ਵਿੱਚ ਸ਼ਕਤੀ ਨੂੰ ਦੇਖੋਂਗੇ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਯਹੋਵਾਹ ਆਪਣੀ ਪਰਜਾ ਨੂੰ ਬਲ ਦੇਵੇਗਾ”(ਜ਼ਬੂਰਾਂ ਦੀ ਪੋਥੀ 29:11)।
ਪਰਮੇਸ਼ੁਰ ਨੇ ਤੁਹਾਡੇ ਲਈ ਇੱਕ ਹੋਰ ਪ੍ਰਕਾਰ ਦੀ ਸ਼ਕਤੀ ਦਾ ਵੀ ਵਾਅਦਾ ਕੀਤਾ ਹੈ – ਉੱਪਰੋਂ ਸ਼ਕਤੀ, ਜਿਹੜੀ ਪਵਿੱਤਰ ਆਤਮਾ ਦੀ ਸ਼ਕਤੀ ਹੈ। ਸਾਡੇ ਪ੍ਰਭੂ ਯਿਸੂ ਨੇ ਕਿਹਾ, “ਪਰ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ”(ਰਸੂਲਾਂ ਦੇ ਕਰਤੱਬ 1:8)।
ਇਸ ਲਈ, ਉੱਪਰੋਂ ਸ਼ਕਤੀ ਦੇ ਨਾਲ ਕਮਰ ਕੱਸ ਲਓ (ਲੂਕਾ ਦੀ ਇੰਜੀਲ 24:49)। “ਪਰ ਯਹੋਵਾਹ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ, ਉਹ ਉਕਾਬਾਂ ਵਾਂਗੂੰ ਖੰਭਾਂ ਉੱਤੇ ਉੱਡਣਗੇ, ਉਹ ਦੌੜਨਗੇ ਅਤੇ ਨਾ ਥੱਕਣਗੇ, ਉਹ ਚੱਲਣਗੇ ਅਤੇ ਹੁੱਸਣਗੇ ਨਹੀਂ”(ਯਸਾਯਾਹ 40:31)। ਇਸ ਲਈ, ਉਹਨਾਂ ਦੇ ਜੀਵਨ ਵਿੱਚ ਨਵੀਂ ਸ਼ਕਤੀ ਵਹੇਗੀ। ਪਰਮੇਸ਼ੁਰ ਦੇ ਪਿਆਰੇ ਬੱਚਿਓ, ਪਵਿੱਤਰ ਆਤਮਾ ਨਾਲ ਭਰਪੂਰ ਹੋ ਜਾਓ, ਜਿਹੜੀ ਉੱਪਰੋਂ ਸ਼ਕਤੀ ਹੈ।
ਅਭਿਆਸ ਕਰਨ ਲਈ – “ਉਹ ਪਰਮੇਸ਼ੁਰ ਜੋ ਮੇਰਾ ਲੱਕ ਬਲ ਨਾਲ ਕੱਸਦਾ ਹੈ, ਅਤੇ ਮੇਰਾ ਰਾਹ ਸੰਪੂਰਨ ਕਰਦਾ ਹੈ”(ਜ਼ਬੂਰਾਂ ਦੀ ਪੋਥੀ 18:32)।
