No products in the cart.
ਦਸੰਬਰ 10 – ਪਰਮੇਸ਼ੁਰ ਦਾ ਨਾਮ!
“ਉਹ ਦੇ ਨਾਮ ਉੱਤੇ ਵਿਸ਼ਵਾਸ ਕਰਨ ਕਰਕੇ, ਉਹ ਦੇ ਨਾਮ ਹੀ ਨੇ ਇਸ ਮਨੁੱਖ ਨੂੰ ਜਿਸ ਨੂੰ ਤੁਸੀਂ ਵੇਖਦੇ ਅਤੇ ਜਾਣਦੇ ਹੋ ਚੰਗਾ ਕੀਤਾ”(ਰਸੂਲਾਂ ਦੇ ਕਰਤੱਬ 3:16)।
ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਕਾਰਨ ਹੀ ਤੁਹਾਡੇ ਵਿੱਚ ਸਾਡੇ ਵਿੱਚ ਬਹੁਤ ਸ਼ਕਤੀ ਹੈ। ਸਿਰਫ ਉਸ ਦੇ ਨਾਮ ਨਾਲ ਹੀ ਤੁਸੀਂ ਮਜ਼ਬੂਤ ਹੁੰਦੇ ਹੋ। ਕਿਉਂਕਿ ਤੁਸੀਂ ਮਸੀਹ ਦਾ ਨਾਮ ਲੈਂਦੇ ਹੋ, ਤੁਸੀਂ ਆਪਣੇ ਆਪ ਨੂੰ ਸ਼ਕਤੀ ਦੇ ਨਾਲ ਲੈਸ ਕਰ ਸਕਦੇ ਹੋ ਅਤੇ ਪ੍ਰਭੂ ਦੇ ਲਈ ਸ਼ਕਤੀਸ਼ਾਲੀ ਕੰਮ ਕਰ ਸਕਦੇ ਹੋ।
ਇੱਕ ਦਿਨ ਜਦੋਂ ਪਤਰਸ ਅਤੇ ਯੂਹੰਨਾ ਇਕੱਠੇ ਹੈਕਲ ਵਿੱਚ ਗਏ, ਤਾਂ ਉਨ੍ਹਾਂ ਨੇ ਇੱਕ ਆਦਮੀ ਨੂੰ ਦੇਖਿਆ ਜਿਹੜਾ ਆਪਣੀ ਮਾਂ ਦੀ ਕੁੱਖ ਤੋਂ ਲੰਗੜਾ ਸੀ। ਉਸ ਦੇ ਪੈਰਾਂ ਵਿੱਚ ਨਾ ਤਾਂ ਤਾਕਤ ਸੀ ਅਤੇ ਨਾ ਹੀ ਉਸ ਕੋਲ ਮਾਨ ਨਾਲ ਜੀਵਨ ਬਤੀਤ ਕਰਨ ਦੇ ਲਈ ਕਮਾਈ ਦਾ ਕੋਈ ਸਾਧਨ ਸੀ। ਉਸਨੂੰ ਬਹੁਤ ਦਰਦ ਹੋਇਆ ਅਤੇ ਉਹ ਆਪਣੇ ਗੋਡਿਆਂ ਤੋਂ ਕਮਜ਼ੋਰ ਸੀ।ਪਤਰਸ ਨੇ ਉਸ ਨੂੰ ਆਖਿਆ, “ਸੋਨਾ ਤੇ ਚਾਂਦੀ ਮੇਰੇ ਕੋਲ ਹੈ ਨਹੀਂ, ਪਰ ਜੋ ਮੇਰੇ ਕੋਲ ਹੈ ਸੋ ਮੈਂ ਤੈਨੂੰ ਦਿੰਦਾ ਹਾਂ। ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਤੁਰ ਫਿਰ! ਤਾਂ ਉਸ ਨੇ ਉਹ ਦਾ ਸੱਜਾ ਹੱਥ ਫੜ੍ਹ ਕੇ ਉਹ ਨੂੰ ਉੱਠਾਇਆ। ਓਸੇ ਵੇਲੇ ਉਹ ਦੇ ਪੈਰਾਂ ਅਤੇ ਗਿੱਟਿਆਂ ਵਿੱਚ ਜਾਨ ਆ ਗਈ”(ਰਸੂਲਾਂ ਦੇ ਕਰਤੱਬ 3:6,7)।
ਬਹੁਤ ਸਾਰੇ ਲੋਕ ਇੱਕ ਲੰਗੜੇ ਦੇ ਚੰਗੇ ਹੋਣ ਦਾ ਚਮਤਕਾਰ ਦੇਖ ਕੇ ਹੈਰਾਨ ਹੋਏ। ਅਤੇ ਪਤਰਸ ਨੇ ਉਨ੍ਹਾਂ ਨੂੰ ਪ੍ਰਗਟ ਕੀਤਾ, ਕਿ ਇਹ ਪਰਮੇਸ਼ੁਰ ਦਾ ਨਾਮ ਹੈ, ਜਿਸ ਨੇ ਲੰਗੜੇ ਨੂੰ ਚੰਗਾ ਕੀਤਾ ਅਤੇ ਤਕੜਾ ਕੀਤਾ। “ਉਹ ਦੇ ਨਾਮ ਉੱਤੇ ਵਿਸ਼ਵਾਸ ਕਰਨ ਕਰਕੇ, ਉਹ ਦੇ ਨਾਮ ਹੀ ਨੇ ਇਸ ਮਨੁੱਖ ਨੂੰ ਜਿਸ ਨੂੰ ਤੁਸੀਂ ਵੇਖਦੇ ਅਤੇ ਜਾਣਦੇ ਹੋ ਚੰਗਾ ਕੀਤਾ”(ਰਸੂਲਾਂ ਦੇ ਕਰਤੱਬ 3:16)। ਰਸੂਲ ਪੌਲੁਸ ਨੇ ਇਹ ਵੀ ਘੋਸ਼ਣਾ ਕੀਤੀ ਕਿ ਉਹ ਮਸੀਹ ਦੇ ਦੁਆਰਾ ਸਭ ਕੁੱਝ ਕਰ ਸਕਦਾ ਹੈ ਜਿਹੜਾ ਉਸ ਨੂੰ ਸਮਰੱਥ ਦਿੰਦਾ ਹੈ।
ਜਦੋਂ ਇਸਰਾਏਲੀ ਮਿਸਰ ਵਿੱਚੋਂ ਨਿੱਕਲ ਗਏ, ਤਦ ਫ਼ਿਰਊਨ ਨੇ ਆਪਣੀ ਫ਼ੌਜ ਅਤੇ ਰੱਥਾਂ ਨਾਲ ਉਨ੍ਹਾਂ ਦਾ ਪਿੱਛਾ ਕੀਤਾ। ਇਸਰਾਏਲੀ ਜਿਹੜੇ ਨਿਹੱਥੇ ਸੀ, ਆਪਣੇ ਬਲ ਨਾਲ ਉਸ ਸ਼ਕਤੀਸ਼ਾਲੀ ਫ਼ੌਜ ਦਾ ਸਾਹਮਣਾ ਨਹੀਂ ਕਰ ਸਕਦੇ ਸੀ। ਪਰ ਉਨ੍ਹਾਂ ਨੇ ਪ੍ਰਮੇਸ਼ਵਰ ਦੇ ਨਾਮ ਵਿੱਚ ਪਨਾਹ ਅਤੇ ਸ਼ਕਤੀ ਲਈ। ਜਦੋਂ ਮੂਸਾ ਨੇ ਆਪਣੀ ਲਾਠੀ ਨੂੰ ਚੁੱਕਿਆ, ਤਦ ਫ਼ਿਰਊਨ ਅਤੇ ਉਸਦੀ ਸਾਰੀ ਫ਼ੌਜ ਅਤੇ ਉਸਦੇ ਸਾਰੇ ਰੱਥ ਲਾਲ ਸਮੁੰਦਰ ਨੇ ਨਿਗਲ ਲਏ। ਤਦ ਮੂਸਾ ਅਤੇ ਮਰਿਯਮ ਨੇ ਗਾ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ, “ਯਹੋਵਾਹ ਮੇਰਾ ਬਲ ਅਤੇ ਮੇਰਾ ਭਜਨ ਹੈ, ਉਹ ਮੇਰਾ ਛੁਟਕਾਰਾ ਹੋਇਆ ਹੈ, ਉਹ ਮੇਰਾ ਪਰਮੇਸ਼ੁਰ ਹੈ ਤੇ ਮੈਂ ਉਸ ਦੀ ਸੋਭਾ ਕਰਾਂਗਾ”(ਕੂਚ 15:2)।
ਪ੍ਰਭੂ ਦੇ ਨਾਮ ਵਿੱਚ ਵਿਸ਼ਵਾਸ ਰੱਖੋ ਅਤੇ ਆਪਣੇ ਦਿਲਾਂ ਵਿੱਚ ‘ਮਸੀਹ ਯਿਸੂ’ ਦੇ ਨਾਮ ਦਾ ਪ੍ਰਚਾਰ ਕਰੋ। ਉਸ ਨੇ ਵਾਅਦਾ ਕੀਤਾ ਹੈ ਕਿ ਜੋ ਕੁੱਝ ਤੁਸੀਂ ਉਸ ਦੇ ਨਾਮ ਤੇ ਮੰਗੋਗੇ, ਉਹ ਵਿਸ਼ਵਾਸ ਦੇ ਨਾਲ ਦਿੱਤਾ ਜਾਵੇਗਾ। ਉਸਦਾ ਨਾਮ ਇੱਕ ਮਜ਼ਬੂਤ ਗੜ੍ਹ ਅਤੇ ਇੱਕ ਕਿਲਾ ਹੈ। ਅਤੇ ਤੁਸੀਂ ਬਚਾਏ ਜਾਵੋਗੇ ਅਤੇ ਤੁਹਾਡੇ ਨਾਲ ਸਭ ਚੰਗਾ ਹੋਵੇਗਾ, ਜਦੋਂ ਤੁਸੀਂ ਉਸ ਦੇ ਸ਼ਕਤੀਸ਼ਾਲੀ ਨਾਮ ਵਿੱਚ ਦੌੜੋਂਗੇ।
ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਗਾ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ, “ਹੇ ਯਹੋਵਾਹ, ਮੇਰੇ ਬਲ, ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ।”(ਜ਼ਬੂਰਾਂ ਦੀ ਪੋਥੀ 18:1)। “ਮੈਂ ਤੇਰੀ ਸਹਾਇਤਾ ਨਾਲ ਆਪਣੇ ਵੈਰੀਆਂ ਦੇ ਵਿਰੁੱਧ ਹੱਲਾ ਬੋਲ ਸਕਦਾ ਹਾਂ, ਅਤੇ ਆਪਣੇ ਪਰਮੇਸ਼ੁਰ ਦੀ ਸਹਾਇਤਾ ਨਾਲ ਮੈਂ ਸ਼ਹਿਰਪਨਾਹ ਨੂੰ ਟੱਪ ਸਕਦਾ ਹਾਂ”(ਜ਼ਬੂਰਾਂ ਦੀ ਪੋਥੀ 18:29)। “ਉਹ ਪਰਮੇਸ਼ੁਰ ਜੋ ਮੇਰਾ ਲੱਕ ਬਲ ਨਾਲ ਕੱਸਦਾ ਹੈ, ਅਤੇ ਮੇਰਾ ਰਾਹ ਸੰਪੂਰਨ ਕਰਦਾ ਹੈ”(ਜ਼ਬੂਰਾਂ ਦੀ ਪੋਥੀ 18:32)। ਦਾਊਦ ਨੇ ਹਮੇਸ਼ਾ ਯਹੋਵਾਹ ਦੇ ਨਾਮ ਦੀ ਮਹਿਮਾ ਕੀਤੀ, ਅਤੇ ਉਸ ਦੇ ਨਾਮ ਤੋਂ ਹੀ ਬਲ ਪਾਇਆ। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਤੁਹਾਨੂੰ ਵੀ ਪ੍ਰਮੇਸ਼ਵਰ ਦੇ ਨਾਮ ਵਿੱਚ ਆਪਣੇ ਆਪ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਜਦੋਂ ਯਹੋਵਾਹ ਤੇਰਾ ਬਲ ਹੋਵੇ, ਤਦ ਤੂੰ ਕਦੇ ਨਾ ਹਿੱਲੇਂਗੇ।
ਅਭਿਆਸ ਕਰਨ ਲਈ – “ਪਰਮੇਸ਼ੁਰ ਸਾਡੀ ਪਨਾਹ ਅਤੇ ਸਾਡਾ ਬਲ ਹੈ, ਉਹ ਦੁੱਖਾਂ ਵਿੱਚ ਵੱਡਾ ਸਹਾਇਕ ਹੋਇਆ ਹੈ”(ਜ਼ਬੂਰਾਂ ਦੀ ਪੋਥੀ 46:1)।
