Appam - Punjabi

ਨਵੰਬਰ 29 – ਤੁਹਾਨੂੰ ਉੱਚਾ ਕਰੇਗਾ!

“ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਨਾਲੋਂ ਉੱਚਾ ਕਰੇਗਾ”(ਬਿਵਸਥਾ ਸਾਰ 28:1)।

ਸਾਡਾ ਪ੍ਰਭੂ ਉਹ ਹੈ ਜਿਹੜਾ ਤੁਹਾਨੂੰ ਉੱਚਾ ਕਰਦਾ ਹੈ ਅਤੇ ਤੁਹਾਨੂੰ ਬਰਕਤ ਦਿੰਦਾ ਹੈ। ਉਹ ਤੁਹਾਡਾ ਬਹੁਤ ਆਦਰ ਕਰਦਾ ਹੈ। ਉਹ ਤੇਰੀ ਸ਼ਰਮ ਦੇ ਦਿਨਾਂ ਉੱਤੇ ਵਿਚਾਰ ਕਰਦਾ ਹੈ ਅਤੇ ਉਸਦਾ ਅੰਤ ਕਰ ਦਿੰਦਾ ਹੈ।

ਜਦੋਂ ਪਰਮੇਸ਼ੁਰ ਨੇ ਅਬਰਾਹਾਮ ਨੂੰ ਬੁਲਾਇਆ, ਤਾਂ ਉਸ ਨੇ ਉਸ ਨੂੰ ਉੱਚਾ ਕਰਨ ਦਾ ਵਾਅਦਾ ਕੀਤਾ ਅਤੇ ਕਿਹਾ: “ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਤੇ ਮੈਂ ਤੈਨੂੰ ਅਸੀਸ ਦਿਆਂਗਾ ਅਤੇ ਮੈਂ ਤੇਰਾ ਨਾਮ ਵੱਡਾ ਕਰਾਂਗਾ ਅਤੇ ਤੂੰ ਬਰਕਤ ਦਾ ਕਾਰਨ ਹੋਵੇਂਗਾ”(ਉਤਪਤ 12:2)। ਇਹ ਵਾਅਦਾ ਨਾ ਸਿਰਫ਼ ਅਬਰਾਹਾਮ ਦੇ ਲਈ ਹੈ, ਬਲਕਿ ਤੁਹਾਡੇ ਸਾਰਿਆਂ ਦੇ ਲਈ ਹੈ, ਜਿਹੜੇ ਅਬਰਾਹਾਮ ਦੀ ਆਤਮਿਕ ਸੰਤਾਨ ਹਨ, ਵਿਸ਼ਵਾਸ ਵਿੱਚ।

ਪਰਮੇਸ਼ੁਰ ਨੇ ਅਬਰਾਹਾਮ ਨੂੰ ਇਹ ਵੀ ਆਖਿਆ: “ਜੋ ਤੈਨੂੰ ਅਸੀਸ ਦੇਣ, ਉਨ੍ਹਾਂ ਨੂੰ ਮੈਂ ਅਸੀਸ ਦਿਆਂਗਾ ਅਤੇ ਜੋ ਤੈਨੂੰ ਸਰਾਪ ਦੇਣ, ਉਨ੍ਹਾਂ ਨੂੰ ਮੈਂ ਸਰਾਪ ਦਿਆਂਗਾ ਅਤੇ ਤੇਰੇ ਕਾਰਨ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ”(ਉਤਪਤ 12:3)। ਪਰਮੇਸ਼ੁਰ ਦੇ ਵਚਨ ਕਦੇ ਨਹੀਂ ਬਦਲਦੇ। ਅਤੇ ਜਿਸ ਨੇ ਵਾਅਦਾ ਕੀਤਾ ਹੈ ਉਹ ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਦੇ ਲਈ ਵਫ਼ਾਦਾਰ ਹੈ।

ਉਹ ਜ਼ਰੂਰ ਹੀ ਤੁਹਾਡੇ ਪਰਿਵਾਰ ਵਿੱਚ, ਤੁਹਾਡੇ ਕੰਮ ਵਾਲੀ ਥਾਂ ਅਤੇ ਤੁਹਾਡੀ ਸੇਵਕਾਈ ਵਿੱਚ ਤੁਹਾਨੂੰ ਉੱਚਾ ਕਰੇਗਾ। ਇਸ ਲਈ, ਉਸਦੀ ਉਸਤਤ ਕਰੋ ਅਤੇ ਉਸਦਾ ਧੰਨਵਾਦ ਕਰੋ, ਅਤੇ ਆਪਣੇ ਵਿਸ਼ਵਾਸ ਵਿੱਚ ਦ੍ਰਿੜ੍ਹ ਹੋ ਜਾਓ।

ਦਲੇਰੀ ਨਾਲ ਐਲਾਨ ਕਰੋ ਕਿ ਅੱਜ ਤੋਂ, ਪ੍ਰਭੂ ਤੁਹਾਨੂੰ ਉੱਚਾ ਕਰਨ ਵਾਲਾ ਹੈ ਅਤੇ ਤੁਸੀਂ ਇੱਕ ਆਦਰਯੋਗ ਜੀਵਨ ਬਤੀਤ ਕਰਨ ਜਾ ਰਹੇ ਹੋ। ਪ੍ਰਭੂ ਤੁਹਾਨੂੰ ਤੁਹਾਡੇ ਸਾਰੇ ਯਤਨਾਂ ਵਿੱਚ ਸਫਲਤਾ ਦੇਣਾ ਚਾਹੁੰਦੇ ਹਨ। ਯਹੋਵਾਹ ਤੁਹਾਡੀ ਲੜਾਈ ਲੜਦਾ ਹੈ ਅਤੇ ਤੁਹਾਨੂੰ ਜਿੱਤ ਦੀ ਬਰਕਤ ਦਿੰਦਾ ਹੈ।

“ਪਰ ਧੰਨਵਾਦ ਹੈ ਪਰਮੇਸ਼ੁਰ ਦਾ ਜੋ ਮਸੀਹ ਵਿੱਚ ਸਾਨੂੰ ਸਦਾ ਜਿੱਤ ਦੇ ਕੇ ਲਈ ਫਿਰਦਾ ਹੈ”(2 ਕੁਰਿੰਥੀਆਂ 2:14)। ਕਿਉਂਕਿ ਜਿੱਤਣ ਵਾਲਾ ਪ੍ਰਭੂ, ਜਿਹੜਾ ਇਸਰਾਏਲੀਆਂ ਤੋਂ ਅੱਗੇ ਨਿੱਕਲ ਗਿਆ, ਤੇਰੇ ਅੱਗੇ-ਅੱਗੇ ਚੱਲ ਰਿਹਾ ਹੈ, ਤੂੰ ਆਪਣੇ ਜੀਵਨ ਦੇ ਸਾਰੇ ਦਿਨਾਂ ਵਿੱਚ ਜੇਤੂ ਹੋਵੇਂਗਾ।

ਨਾ ਸਿਰਫ਼ ਜਿੱਤ ਦਾ ਸਨਮਾਨ, ਬਲਕਿ ਯਹੋਵਾਹ ਤੁਹਾਡੀ ਪਵਿੱਤਰਤਾ ਦੇ ਮਾਮਲੇ ਵਿੱਚ ਵੀ ਤੁਹਾਨੂੰ ਉੱਚਾ ਕਰੇਗਾ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਜੇਕਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਨਾ ਕਰੋ ਅਤੇ ਉਸ ਦੇ ਮਾਰਗਾਂ ਉੱਤੇ ਚੱਲੋ, ਤਾਂ ਜਿਵੇਂ ਉਸ ਨੇ ਤੁਹਾਡੇ ਨਾਲ ਸਹੁੰ ਖਾਧੀ ਹੈ, ਯਹੋਵਾਹ ਤੁਹਾਨੂੰ ਆਪਣੇ ਲਈ ਇੱਕ ਪਵਿੱਤਰ ਪਰਜਾ ਕਰਕੇ ਕਾਇਮ ਕਰੇਗਾ”(ਬਿਵਸਥਾ ਸਾਰ 28:9)।

ਸ਼ਬਦ ਪਵਿੱਤਰਤਾ ਦੀ ਉੱਤਮਤਾ ਦਾ ਵਰਣਨ ਨਹੀਂ ਕਰ ਸਕਦੇ। ਜਦੋਂ ਤੁਸੀਂ ਪਵਿੱਤਰ ਅਤੇ ਧਰਮੀ ਹੁੰਦੇ ਹੋ, ਤਾਂ ਸ਼ੈਤਾਨ ਤੁਹਾਡੇ ਨੇੜੇ ਵੀ ਨਹੀਂ ਆ ਸਕਦਾ। ਜਦੋਂ ਤੁਸੀਂ ਪਵਿੱਤਰ ਹੁੰਦੇ ਹੋ, ਤਾਂ ਤੁਸੀਂ ਪ੍ਰਮੇਸ਼ਵਰ ਦੀ ਪਿਆਰੀ ਹਜ਼ੂਰੀ ਨਾਲ ਭਰ ਜਾਂਦੇ ਹੋ। ਉਹ ਤੁਹਾਨੂੰ ਸ਼ੁੱਧ ਕਰਦਾ ਹੈ ਅਤੇ ਤੁਹਾਨੂੰ ਆਪਣੇ ਕੀਮਤੀ ਲਹੂ, ਆਪਣੇ ਵਚਨ ਅਤੇ ਪਵਿੱਤਰ ਆਤਮਾ ਦੇ ਦੁਆਰਾ ਪਵਿੱਤਰ ਬਣਾਉਂਦਾ ਹੈ। ਪਰਮੇਸ਼ੁਰ ਦੇ ਪਿਆਰੇ ਬੱਚਿਓ, ਆਪਣੀ ਪਵਿੱਤਰਤਾ ਵਿੱਚ ਲਗਾਤਾਰ ਤਰੱਕੀ ਕਰਦੇ ਰਹੋ ਅਤੇ ਮਹਾਨ ਬਣੋ!

ਅਭਿਆਸ ਕਰਨ ਲਈ – “ਅਤੇ ਧਰਤੀ ਦੇ ਸਾਰੇ ਲੋਕ ਵੇਖਣਗੇ ਕਿ ਤੁਸੀਂ ਯਹੋਵਾਹ ਦੇ ਨਾਮ ਤੋਂ ਪੁਕਾਰੇ ਜਾਂਦੇ ਹੋ, ਤਾਂ ਉਹ ਤੁਹਾਡੇ ਤੋਂ ਡਰਨਗੇ”(ਬਿਵਸਥਾ ਸਾਰ 28:10)।

Leave A Comment

Your Comment
All comments are held for moderation.