Appam - Punjabi

ਨਵੰਬਰ 26 – ਤਿੰਨ ਗਵਾਹ!

“ਕਿਉਂ ਜੋ ਤਿੰਨ ਹਨ ਜਿਹੜੇ ਗਵਾਹੀ ਦਿੰਦੇ ਹਨ ਅਰਥਾਤ ਆਤਮਾ, ਪਾਣੀ ਅਤੇ ਲਹੂ, ਇਹ ਤਿੰਨੇ ਸਹਿਮਤ ਹਨ”(1 ਯੂਹੰਨਾ 5:8)।

ਇੱਥੇ ਰਸੂਲ ਪੌਲੁਸ ਤਿੰਨ ਚੀਜ਼ਾਂ ਦੇ ਬਾਰੇ ਗੱਲ ਕਰਦਾ ਹੈ ਜਿਹੜੀਆਂ ਗਵਾਹੀ ਦਿੰਦੀਆਂ ਹਨ – ਆਤਮਾ, ਪਾਣੀ ਅਤੇ ਲਹੂ। ਇਹ ਸਾਰੇ ਸ਼ੁੱਧੀਕਰਣ ਦੀ ਗਵਾਹੀ ਦਿੰਦੇ ਹਨ, ਜਿਸਦੇ ਦੁਆਰਾ ਵਿਅਕਤੀ ਪ੍ਰਮੇਸ਼ਵਰ ਦੀ ਹਜ਼ੂਰੀ ਵਿੱਚ ਦਾਖ਼ਲ ਹੋਣ ਦੇ ਯੋਗ ਹੋ ਸਕਦਾ ਹੈ।

ਪੁਰਾਣੇ ਨੇਮ ਦੇ ਦਿਨਾਂ ਵਿੱਚ, ਜੇਕਰ ਕਿਸੇ ਨੂੰ ਰਾਜੇ ਦੀ ਹਜ਼ੂਰੀ ਵਿੱਚ ਦਾਖ਼ਲ ਹੋਣਾ ਪੈਂਦਾ ਸੀ, ਤਾਂ ਉਸ ਨੂੰ ਆਪਣੇ ਆਪ ਨੂੰ ਸ਼ੁੱਧ ਕਰਨ ਦੇ ਲਈ ਕਈ ਰਸਮਾਂ ਕਰਨੀਆਂ ਪੈਂਦੀਆਂ ਸੀ। ਪਵਿੱਤਰ ਸ਼ਾਸਤਰ ਵਿੱਚ ਤਿੰਨ ਤਰ੍ਹਾਂ ਦੀ ਸ਼ੁੱਧੀ ਦਾ ਜ਼ਿਕਰ ਕੀਤਾ ਗਿਆ ਹੈ। ਗਿਣਤੀ ਦੀ ਕਿਤਾਬ, ਅਧਿਆਇ 19 ਵੇ ਵਿੱਚ, ਅਸੀਂ ਪਾਣੀ ਨਾਲ ਸ਼ੁੱਧੀਕਰਣ ਦੇ ਬਾਰੇ ਪੜ੍ਹਦੇ ਹਾਂ, ਜਿਹੜਾ ਸਰੀਰਕ ਸ਼ੁੱਧੀ ਦਾ ਸੰਕੇਤ ਦਿੰਦਾ ਹੈ।

ਲਹੂ ਦੁਆਰਾ ਸ਼ੁੱਧੀਕਰਣ, ਅੰਦਰੂਨੀ ਮਨੁੱਖ ਦੀ ਸ਼ੁੱਧੀ, ਜਾਂ ਆਤਮਾ ਦੀ ਸ਼ੁੱਧੀ ਨੂੰ ਦਰਸਾਉਂਦਾ ਹੈ। ਅੰਦਰਲੇ ਮਨੁੱਖ ਦੇ ਲਈ ਪ੍ਰਮੇਸ਼ਵਰ ਦੇ ਨਾਲ ਰਿਸ਼ਤਾ ਕਾਇਮ ਕਰਨ ਦੇ ਲਈ, ਆਤਮਾ ਦਾ ਸ਼ੁੱਧ ਹੋਣਾ ਜ਼ਰੂਰੀ ਹੈ।

ਪਵਿੱਤਰ ਸ਼ਾਸਤਰ ਤੀਸਰੇ ਕਿਸਮ ਦੇ ਸ਼ੁੱਧੀਕਰਣ ਬਾਰੇ ਵੀ ਗੱਲ ਕਰਦਾ ਹੈ, ਜਿਹੜਾ ਕਿ ਆਤਮਾ ਦੇ ਦੁਆਰਾ ਹੈ। ਅਸੀਂ ਯਸਾਯਾਹ 4:4 ਵਿੱਚ ਪੜ੍ਹਦੇ ਹਾਂ, ਜਦੋਂ ਯਹੋਵਾਹ ਨੇ ਸੀਯੋਨ ਦੀਆਂ ਧੀਆਂ ਦੀ ਮੈਲ ਨੂੰ ਧੋਤਾ, ਅਤੇ ਉਸਦੇ ਵਿੱਚੋਂ ਯਰੂਸ਼ਲਮ ਦਾ ਲਹੂ ਸਾਫ਼ ਕੀਤਾ, ਨਿਆਂ ਦੀ ਆਤਮਾ ਅਤੇ ਜਲਣ ਦੀ ਆਤਮਾ ਨਾਲ…”

ਜਦੋਂ ਪ੍ਰਭੂ ਯਿਸੂ ਨੇ ਧਰਤੀ ਉੱਤੇ ਸੇਵਾ ਕੀਤੀ, ਤਾਂ ਉਸਨੇ ਇੱਕ ਭਾਂਡੇ ਵਿੱਚ ਪਾਣੀ ਲਿਆ ਅਤੇ ਚੇਲਿਆਂ ਦੇ ਪੈਰ ਧੋਣੇ ਸ਼ੁਰੂ ਕਰ ਦਿੱਤੇ…(ਯੂਹੰਨਾ ਦੀ ਇੰਜੀਲ 13:5)। ਅੱਜ ਵੀ, ਪਾਣੀ ਬਪਤਿਸਮੇ ਦਾ ਪ੍ਰਤੀਕ ਹੈ, ਜਿਹੜੀ ਉਹ ਵਾਚਾ ਹੈ ਜਿਸਨੂੰ ਅਸੀਂ ਆਪਣੇ ਪ੍ਰਭੂ ਦੇ ਨਾਲ ਬਣਾਉਂਦੇ ਹਾਂ।

ਆਪਣੇ ਚੇਲਿਆਂ ਦੇ ਪੈਰ ਧੋਣ ਤੋਂ ਬਾਅਦ, ਯਿਸੂ ਨੇ ਕਲਵਰੀ ਦੀ ਸਲੀਬ ਉੱਤੇ ਆਪਣਾ ਲਹੂ ਵਹਾਇਆ। ਅਤੇ ਯਿਸੂ ਮਸੀਹ ਦਾ ਲਹੂ ਸਾਨੂੰ ਸਾਰੇ ਪਾਪਾਂ ਤੋਂ ਸ਼ੁੱਧ ਕਰਦਾ ਹੈ।

ਉਸ ਤੋਂ ਬਾਅਦ ਪੰਤੇਕੁਸਤ ਦੇ ਦਿਨ, ਪਵਿੱਤਰ ਆਤਮਾ ਦੀ ਸਮਰੱਥ ਉਨ੍ਹਾਂ ਸਾਰਿਆਂ ਉੱਤੇ ਵਹਾਈ ਗਈ ਜਿਹੜੇ ਉੱਪਰਲੇ ਕਮਰੇ ਵਿੱਚ ਇਕੱਠੇ ਹੋਏ ਸੀ। ਤਿੰਨ ਪ੍ਰਕਾਰ ਦਾ ਸ਼ੁੱਧੀਕਰਣ, ਪਾਣੀ ਦੁਆਰਾ, ਲਹੂ ਦੁਆਰਾ ਅਤੇ ਆਤਮਾ ਦੁਆਰਾ, ਇਹ ਸਾਰੇ ਪਰਮੇਸ਼ੁਰ ਦੇ ਬੱਚਿਆਂ ਦੇ ਲਈ ਮਹੱਤਵਪੂਰਨ ਅਤੇ ਜ਼ਰੂਰੀ ਹਨ।

ਜੇਕਰ ਯਿਸੂ ਨੇ ਸਾਡੇ ਪਾਪਾਂ ਦੀ ਮੁਆਫ਼ੀ ਦੇ ਰੂਪ ਵਿੱਚ ਆਪਣੇ ਆਪ ਨੂੰ ਕੁਰਬਾਨ ਨਾ ਕੀਤਾ ਹੁੰਦਾ ਅਤੇ ਆਪਣਾ ਲਹੂ ਸਲੀਬ ਉੱਤੇ ਨਾ ਵਹਾਇਆ ਹੁੰਦਾ, ਤਾਂ ਸਾਡੇ ਵਿੱਚੋਂ ਕੋਈ ਵੀ ਆਪਣੇ ਦਿਲਾਂ ਵਿੱਚ ਪਵਿੱਤਰ ਆਤਮਾ ਨੂੰ ਪ੍ਰਾਪਤ ਕਰਨ ਦੇ ਯੋਗ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਪੁਰਾਣੇ ਨੇਮ ਵਿੱਚ, ਅਸੀਂ ਸਿਰਫ਼ ਪਵਿੱਤਰ ਆਤਮਾ ਦੇ ਕਦੇ-ਕਦਾਈਂ ਮਿਲਣ ਦੇ ਬਾਰੇ ਪੜ੍ਹਦੇ ਹਾਂ, ਨਾ ਕਿ ਲੋਕਾਂ ਦੇ ਦਿਲਾਂ ਵਿੱਚ ਸਥਾਈ ਰੂਪ ਨਾਲ ਰਹਿਣ ਦੇ ਬਾਰੇ।

ਪਰ ਅਸੀਂ ਸ਼ੁੱਧ ਹੋ ਗਏ ਹਾਂ ਅਤੇ ਸਾਡੇ ਅੰਦਰ ਪਵਿੱਤਰ ਆਤਮਾ ਨੂੰ ਪ੍ਰਾਪਤ ਕਰਨ ਦੇ ਯੋਗ ਹੋ ਗਏ ਹਾਂ, ਕਿਉਂਕਿ ਯਿਸੂ ਮਸੀਹ ਨੇ ਸਲੀਬ ਉੱਤੇ ਜਿਹੜਾ ਕੀਮਤੀ ਲਹੂ ਵਹਾਇਆ ਹੈ। ਇਹ ਸਿਰਫ ਇਸ ਲਈ ਹੈ ਕਿਉਂਕਿ ਯਿਸੂ ਨੇ ਸਾਡੇ ਲਈ ਆਪਣਾ ਲਹੂ ਵਹਾਇਆ ਹੈ, ਕਿ ਅਸੀਂ ਉਸਦਾ ਜੀਵਨ ਸਾਡੇ ਵਿੱਚ ਪ੍ਰਾਪਤ ਕਰਦੇ ਹਾਂ। ਅਤੇ ਪਰਮੇਸ਼ੁਰ ਜਿਹੜਾ ਆਤਮਾ ਵਿੱਚ ਹੈ, ਆਪਣੀ ਪਵਿੱਤਰ ਆਤਮਾ ਨਾਲ ਸਾਡਾ ਮਸਹ ਕਰਦਾ ਹੈ। ਸਾਡੇ ਅੰਦਰ ਯਿਸੂ ਦਾ ਜੀਵਨ ਅਤੇ ਪਵਿੱਤਰ ਆਤਮਾ ਦੀ ਸ਼ਕਤੀ ਦਾ ਹੋਣਾ ਕਿੰਨਾ ਅਦਭੁੱਤ ਤਜ਼ਰਬਾ ਹੈ! ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਆਪਣੇ ਆਪ ਨੂੰ ਸ਼ੁੱਧ ਕਰਨ ਦੇ ਲਈ ਸੌਂਪ ਦਿਓ।

ਅਭਿਆਸ ਕਰਨ ਲਈ – “…ਕਿਉਂਕਿ ਤੂੰ ਬਲੀਦਾਨ ਕੀਤਾ ਗਿਆ ਸੀ, ਅਤੇ ਤੂੰ ਆਪਣੇ ਲਹੂ ਨਾਲ ਹਰੇਕ ਗੋਤ, ਭਾਸ਼ਾ, ਉੱਮਤ ਅਤੇ ਕੌਮ ਵਿੱਚੋਂ ਪਰਮੇਸ਼ੁਰ ਦੇ ਲਈ ਲੋਕਾਂ ਨੂੰ ਮੁੱਲ ਲਿਆ, ਅਤੇ ਉਹਨਾਂ ਨੂੰ ਸਾਡੇ ਪਰਮੇਸ਼ੁਰ ਲਈ, ਇੱਕ ਪਾਤਸ਼ਾਹੀ ਅਤੇ ਜਾਜਕ ਬਣਾਇਆ, ਅਤੇ ਉਹ ਧਰਤੀ ਉੱਤੇ ਰਾਜ ਕਰਨਗੇ”(ਪ੍ਰਕਾਸ਼ ਦੀ ਪੋਥੀ 5:9,10)।

Leave A Comment

Your Comment
All comments are held for moderation.