No products in the cart.
ਨਵੰਬਰ 25 – ਤਿੰਨ ਵਾਚਾ!
“ਕਿਉਂ ਜੋ ਮੈਂ ਇਹ ਠਾਣ ਲਿਆ ਭਈ ਯਿਸੂ ਮਸੀਹ ਸਗੋਂ ਸਲੀਬ ਦਿੱਤੇ ਹੋਏ ਮਸੀਹ ਤੋਂ ਬਿਨ੍ਹਾਂ ਤੁਹਾਡੇ ਵਿੱਚ ਕਿਸੇ ਹੋਰ ਗੱਲ ਨੂੰ ਨਾ ਜਾਣਾ”(1 ਕੁਰਿੰਥੀਆਂ 2:2)।
ਇਹ ਦ੍ਰਿੜ੍ਹ ਵਾਚਾ ਹੈ ਜੋ ਤੁਸੀਂ ਆਪਣੇ ਜੀਵਨ ਵਿੱਚ ਕਰਦੇ ਹੋ, ਜਿਹੜੀ ਤੁਹਾਡੀ ਰੱਖਿਆ ਕਰਦੀ ਹੈ ਅਤੇ ਤੁਹਾਨੂੰ ਪਰਮੇਸ਼ੁਰ ਦੀਆਂ ਬਰਕਤਾਂ ਅਤੇ ਕਿਰਪਾ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ। ਆਓ ਅੱਜ ਅਸੀਂ ਪਰਮੇਸ਼ੁਰ ਦੇ ਤਿੰਨ ਬੰਦਿਆਂ ਦੇ ਦ੍ਰਿੜ੍ਹ ਫ਼ੈਸਲਿਆਂ ਉੱਤੇ ਵਿਚਾਰ ਕਰੀਏ।
ਸਭ ਤੋਂ ਪਹਿਲਾ, ਦਾਨੀਏਲ ਦੀ ਵਾਚਾ। ਦਾਨੀਏਲ ਨੇ ਆਪਣੇ ਮਨ ਵਿੱਚ ਠਾਣ ਲਿਆ ਕਿ ਉਹ ਬਾਬਲ ਦੇ ਰਾਜੇ ਦੇ ਭੋਜਨ ਨਾਲ ਆਪਣੀ ਆਤਮਾ ਨੂੰ ਅਤੇ ਆਪਣੇ ਆਪ ਨੂੰ ਅਸ਼ੁੱਧ ਨਹੀਂ ਕਰੇਗਾ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਪਰ ਦਾਨੀਏਲ ਨੇ ਆਪਣੇ ਮਨ ਵਿੱਚ ਇਹ ਫ਼ੈਸਲਾ ਕੀਤਾ ਕਿ ਉਹ ਆਪਣੇ ਆਪ ਨੂੰ ਰਾਜੇ ਦੇ ਸੁਆਦਲੇ ਭੋਜਨ ਅਤੇ ਉਹ ਦੀ ਸ਼ਰਾਬ ਪੀ ਕੇ ਅਸ਼ੁੱਧ ਨਹੀਂ ਕਰੇਗਾ। ਇਸ ਲਈ ਉਸ ਨੇ ਖੁਸਰਿਆਂ ਦੇ ਪ੍ਰਧਾਨ ਦੇ ਅੱਗੇ ਬੇਨਤੀ ਕੀਤੀ ਜੋ ਉਹ ਨੂੰ ਆਪਣੇ ਆਪ ਨੂੰ ਅਸ਼ੁੱਧ ਕਰਨ ਤੋਂ ਮੁਆਫ਼ ਕੀਤਾ ਜਾਵੇ”(ਦਾਨੀਏਲ 1:8)।
ਇਸ ਵਾਚਾ ਦੇ ਕਾਰਨ, ਪਰਮੇਸ਼ੁਰ ਨੇ ਉਸਨੂੰ ਪ੍ਰਧਾਨ ਅਧਿਕਾਰ ਨਾਲ ਦਯਾ ਅਤੇ ਕਿਰਪਾ ਪ੍ਰਦਾਨ ਕੀਤੀ (ਦਾਨੀਏਲ 1:9)। ਅਤੇ ਦਸ ਦਿਨਾਂ ਦੇ ਮਗਰੋਂ ਉਹਨਾਂ ਸਾਰਿਆਂ ਜੁਆਨਾਂ ਦੇ ਨਾਲੋਂ ਜਿਹੜੇ ਰਾਜੇ ਦਾ ਸੁਆਦਲਾ ਭੋਜਨ ਖਾਂਦੇ ਸਨ, ਉਹਨਾਂ ਦੇ ਮੂੰਹ ਵਧੇਰੇ ਸੁੰਦਰ ਅਤੇ ਸਰੀਰ ਮੋਟੇ ਦਿੱਸਦੇ ਸਨ। (ਦਾਨੀਏਲ 1:15)। ਇਹਨਾਂ ਹੀ ਨਹੀਂ, ਸਗੋਂ ਬੁੱਧੀ ਅਤੇ ਸਮਝ ਦੇ ਵਿਖੇ ਰਾਜਾ ਨੇ ਉਨ੍ਹਾਂ ਦੀ ਪਰਖ ਕੀਤੀ, ਉਨ੍ਹਾਂ ਸਭ ਵਿੱਚ ਉਸਨੇ ਉਨ੍ਹਾਂ ਨੂੰ ਉਸਦੇ ਸਾਰੇ ਰਾਜ ਦੇ ਸਭ ਜਾਦੂਗਰਾਂ ਅਤੇ ਜੋਤਸ਼ੀਆਂ ਨਾਲੋਂ ਦਸ ਗੁਣਾ ਨਿਪੁੰਨ ਪਾਇਆ (ਦਾਨੀਏਲ 1:20)।
ਅੱਜ, ਆਪਣੇ ਆਪ ਨੂੰ ਪ੍ਰਭੂ ਦੇ ਲਈ ਧਰਮੀ ਬਣਨ ਦੇ ਲਈ ਵਾਚਾ ਬੰਨੋ। ਅਤੇ ਦੁਨੀਆਂ ਦੀ ਕਿਸੇ ਵੀ ਅਸ਼ੁੱਧਤਾ, ਬੁਰਾਈ ਅਤੇ ਲਾਲਸਾ ਨਾਲ ਤੁਸੀਂ ਕਦੇ ਵੀ ਅਸ਼ੁੱਧ ਨਾ ਹੋਵੋ। ਜਦੋਂ ਤੁਸੀਂ ਅਜਿਹੀ ਵਾਚਾ ਬੰਨਦੇ ਹੋ, ਤਾਂ ਸਾਡਾ ਪ੍ਰਮੇਸ਼ਵਰ ਨਾ ਸਿਰਫ਼ ਤੁਹਾਨੂੰ ਸਾਰੀਆਂ ਬੁਰਿਆਈਆਂ ਤੋਂ ਬਚਾਏਗਾ, ਬਲਕਿ ਬਰਕਤ ਵੀ ਦੇਵੇਗਾ ਅਤੇ ਤੁਹਾਨੂੰ ਉੱਪਰ ਉਠਾਵੇਗਾ।
ਦੂਸਰਾ, ਆਓ ਅਸੀਂ ਯਾਕੂਬ ਦੀ ਵਾਚਾ ਉੱਤੇ ਧਿਆਨ ਕਰੀਏ। ਉਸਨੇ ਜੋ ਕੁੱਝ ਯਹੋਵਾਹ ਉਸਨੂੰ ਦਿੰਦਾ ਹੈ ਉਸਦਾ ਦਸਵੰਧ ਦੇਣ ਦਾ ਵਚਨ ਦਿੱਤਾ। ਉਸਨੇ ਕਿਹਾ: “ਅਤੇ ਸਾਰੀਆਂ ਚੀਜ਼ਾਂ ਜੋ ਤੂੰ ਮੈਨੂੰ ਦੇਵੇਂਗਾ, ਉਨ੍ਹਾਂ ਦਾ ਦਸਵੰਧ ਮੈਂ ਜ਼ਰੂਰ ਹੀ ਤੈਨੂੰ ਦਿਆਂਗਾ”(ਉਤਪਤ 28:22)। ਕਿਉਂਕਿ ਉਸਨੇ ਆਪਣੇ ਮਨ ਵਿੱਚ ਪ੍ਰਭੂ ਨੂੰ ਖੁਸ਼ੀ ਨਾਲ ਦੇਣ ਦਾ ਫ਼ੈਸਲਾ ਲੈ ਲਿਆ ਸੀ, ਇਸ ਲਈ ਯਹੋਵਾਹ ਵੀ ਉਸ ਉੱਤੇ ਬਹੁਤ ਖੁਸ਼ ਹੋਇਆ। ਇਸ ਕਾਰਨ ਯਾਕੂਬ, ਜਿਸ ਦੇ ਹੱਥ ਵਿੱਚ ਪਹਿਲਾਂ ਕੁੱਝ ਵੀ ਨਹੀਂ ਸੀ, ਬਹੁਤ ਧਨ, ਬਹੁਤ ਸਾਰੇ ਨੌਕਰ ਅਤੇ ਬਹੁਤ ਸਾਰੇ ਪਸ਼ੂਆਂ ਨੂੰ ਨਾਲ ਲੈ ਕੇ ਵਾਪਸ ਆ ਸਕਦਾ ਸੀ। ਅਸੀਂ ਉਤਪਤ 32:10 ਵਿੱਚ ਇਸਦੀ ਸ਼ੁਕਰਗੁਜ਼ਾਰੀ ਸਵੀਕਾਰਤਾ ਨੂੰ ਦੇਖਦੇ ਹਾਂ: “ਮੈਂ ਤਾਂ ਆਪਣੀ ਲਾਠੀ ਦੇ ਨਾਲ ਹੀ ਯਰਦਨ ਦੇ ਪਾਰ ਲੰਘਿਆ ਸੀ ਪਰ ਹੁਣ ਮੈਂ ਦੋ ਟੋਲੀਆਂ ਹੋ ਗਿਆ ਹਾਂ”।
ਤੀਸਰਾ, ਅਸੀਂ ਦਾਊਦ ਦੀ ਵਾਚਾ ਨੂੰ ਦੇਖਦੇ ਹਾਂ। ਦਾਊਦ ਨੇ ਆਪਣੇ ਮਨ ਵਿੱਚ ਫ਼ੈਸਲਾ ਕੀਤਾ ਕਿ ਉਹ ਪਰਮੇਸ਼ੁਰ ਦੇ ਵਚਨ ਨਾਲ ਪਿਆਰ ਕਰੇਗਾ, ਅਤੇ ਉਸਦੇ ਹੁਕਮਾਂ ਦੇ ਅਧੀਨ ਹੋ ਜਾਵੇਗਾ। ਉਸਨੇ ਆਪਣੇ ਆਪ ਨੂੰ ਅਧੀਨ ਕੀਤਾ ਅਤੇ ਕਿਹਾ: “ਯਹੋਵਾਹ ਮੇਰਾ ਭਾਗ ਹੈ, ਮੈਂ ਆਖਿਆ, ਮੈਂ ਤੇਰਿਆਂ ਬਚਨਾਂ ਦੀ ਪਾਲਣਾ ਕਰਾਂਗਾ”(ਜ਼ਬੂਰਾਂ ਦੀ ਪੋਥੀ 119:57)। ਜਦੋਂ ਯਹੋਵਾਹ ਨੇ ਉਸਦੇ ਜੋਸ਼ ਉੱਤੇ ਨਜ਼ਰ ਕੀਤੀ, ਤਦ ਉਸ ਨੇ ਉਸ ਨੂੰ ਉਠਾ ਕੇ ਸਾਰੇ ਇਸਰਾਏਲ ਦਾ ਰਾਜਾ ਬਣਾਇਆ।
ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਜੇਕਰ ਤੁਸੀਂ ਆਪਣੇ ਦਿਲ ਵਿੱਚ ਪਰਮੇਸ਼ੁਰ ਦੇ ਵਚਨ ਨੂੰ ਮਹੱਤਵ ਦੇਣ ਦਾ ਫ਼ੈਸਲਾ ਕਰਦੇ ਹੋ, ਤਾਂ ਉਹ ਤੁਹਾਨੂੰ ਭਰਪੂਰਤਾ ਨਾਲ ਬਰਕਤ ਦੇਵੇਗਾ ਅਤੇ ਤੁਹਾਨੂੰ ਉੱਪਰ ਉਠਾਏਗਾ। ਤੁਹਾਨੂੰ ਕਦੇ ਵੀ ਸ਼ਰਮਿੰਦਾ ਨਹੀਂ ਕੀਤਾ ਜਾਵੇਗਾ।
ਅਭਿਆਸ ਕਰਨ ਲਈ – “ਮੈਂ ਤੇਰੀਆਂ ਬਿਧੀਆਂ ਵਿੱਚ ਮਗਨ ਰਹਾਂਗਾ, ਮੈਂ ਤੇਰੇ ਬਚਨ ਨੂੰ ਨਹੀਂ ਵਿਸਰਾਂਗਾ”(ਜ਼ਬੂਰਾਂ ਦੀ ਪੋਥੀ 119:16)।
