No products in the cart.
ਨਵੰਬਰ 13 – ਸਭ ਤੋਂ ਛੋਟਾ!
“ਇਸ ਲਈ ਉਸਨੇ ਉਸ ਨੂੰ ਕਿਹਾ, “ਹੇ ਪ੍ਰਭੂ, ਮੈਂ ਇਸਰਾਏਲ ਨੂੰ ਕਿਸ ਤਰ੍ਹਾਂ ਛੁਡਾਵਾਂ? ਵੇਖ, ਮੇਰਾ ਟੱਬਰ ਮਨੱਸ਼ਹ ਵਿੱਚ ਸਾਰਿਆਂ ਨਾਲੋਂ ਕੰਗਾਲ ਹੈ, ਅਤੇ ਆਪਣੇ ਪਿਤਾ ਦੇ ਘਰਾਣੇ ਵਿੱਚੋਂ ਮੈਂ ਸਭ ਤੋਂ ਛੋਟਾ ਹਾਂ”(ਨਿਆਂਈਆਂ ਦੀ ਪੋਥੀ 6:15)।
ਸਾਡਾ ਪ੍ਰਮੇਸ਼ਵਰ ਉਨ੍ਹਾਂ ਲੋਕਾਂ ਨੂੰ ਉੱਚਾ ਕਰਦਾ ਹੈ ਜਿਹੜੇ ਛੋਟੇ ਹੁੰਦੇ ਹਨ ਅਤੇ ਅਧੀਨ ਹੁੰਦੇ ਹਨ ਉਨ੍ਹਾਂ ਨੂੰ ਆਪਣੀ ਬੇਅੰਤ ਕਿਰਪਾ ਪ੍ਰਦਾਨ ਕਰਦੇ ਹਨ। ਉਹ ਛੋਟੇ ਝੁੰਡ ਨੂੰ ਦੇਖਦਾ ਹੈ ਅਤੇ ਉਨ੍ਹਾਂ ਨੂੰ ਡਰਨ ਦੇ ਲਈ ਨਹੀਂ ਕਹਿ ਕੇ ਉਨ੍ਹਾਂ ਨੂੰ ਦਿਲਾਸਾ ਦਿੰਦੇ ਹੈ, ਕਿਉਂਕਿ ਉਨ੍ਹਾਂ ਨੂੰ ਰਾਜ ਦੇਣਾ ਪਿਤਾ ਦੀ ਚੰਗੀ ਖੁਸ਼ੀ ਹੈ।
ਹੋ ਸਕਦਾ ਹੈ ਕਿ ਤੁਸੀਂ ਆਪਣੇ ਪਰਿਵਾਰ ਵਿੱਚ ਸਭ ਤੋਂ ਛੋਟੇ ਹੋਵੇ ਅਤੇ ਸਭ ਦੇ ਦੁਆਰਾ ਤੁੱਛ ਸਮਝਿਆ ਜਾਵੇ।ਦੂਸਰੇ ਤੁਹਾਨੂੰ ਬਹੁਤ ਛੋਟਾ ਸਮਝ ਸਕਦੇ ਹਨ। ਪਰ ਸਾਡਾ ਪ੍ਰਮੇਸ਼ਵਰ ਤੁਹਾਨੂੰ ਉੱਚਾ ਸਮਝਦਾ ਹੈ। ਪਵਿੱਤਰ ਸ਼ਾਸਤਰ ਸਾਨੂੰ ਦੱਸਦਾ ਹੈ ਕਿ, “ਗਰੀਬ ਨੂੰ ਮਿੱਟੀ ਵਿੱਚੋਂ ਚੁੱਕਦਾ ਹੈ, ਅਤੇ ਕੰਗਾਲ ਨੂੰ ਰੂੜ੍ਹੀ ਵਿੱਚੋਂ ਕੱਢਦਾ ਹੈ, ਤਾਂ ਜੋ ਉਹ ਨੂੰ ਪਤਵੰਤਾਂ ਵਿੱਚ ਬਿਠਾਵੇ, ਅਤੇ ਮਹਿਮਾ ਦੀ ਗੱਦੀ ਦਾ ਅਧਿਕਾਰੀ ਬਣਾਵੇ”(1 ਸਮੂਏਲ 2:8)।
ਉਸ ਦਿਨ, ਗਿਦਾਊਨ ਨੇ ਆਪਣੇ ਆਪ ਨੂੰ ਅਧੀਨ ਕੀਤਾ ਅਤੇ ਸਵੀਕਾਰ ਕੀਤਾ ਕੀ ਉਸਦਾ ਘਰਾਣਾ ਸਭ ਤੋਂ ਕਮਜ਼ੋਰ ਹੈ ਅਤੇ ਉਹ ਆਪਣੇ ਪਿਤਾ ਦੇ ਘਰ ਵਿੱਚ ਸਭ ਤੋਂ ਛੋਟਾ ਹੈ। ਅਤੇ ਤਾਂ ਯਹੋਵਾਹ ਨੇ ਉਸ ਨੂੰ ਕਿਹਾ, “ਮੈਂ ਜ਼ਰੂਰ ਤੇਰੇ ਨਾਲ ਹੋਵਾਂਗਾ, ਅਤੇ ਤੂੰ ਮਿਦਯਾਨੀਆਂ ਨੂੰ ਇੱਕ ਮਨੁੱਖ ਵਾਂਗੂੰ ਮਾਰ ਸੁੱਟੇਂਗਾ”(ਨਿਆਂਈਆਂ ਦੀ ਪੋਥੀ 6:16)। ਇੰਨਾ ਹੀ ਨਹੀਂ, ਇੱਥੋਂ ਤੱਕ ਕਿ ਜਦੋਂ ਉਸ ਨੇ ਪਹਿਲੀ ਵਾਰ ਗਿਦਾਊਨ ਨੂੰ ਬੁਲਾਇਆ ਸੀ, ਤਾਂ ਉਸ ਨੇ ਉਸ ਨੂੰ ਸੂਰਬੀਰ ਸੂਰਮਾ ਕਿਹਾ ਸੀ। ਉਸ ਨੇ ਉਸ ਨੂੰ ਹੌਸਲਾ ਦੇ ਕੇ ਉਤਸ਼ਾਹਿਤ ਕੀਤਾ, “ਹੇ ਸੂਰਬੀਰ ਸੂਰਮਾ, ਯਹੋਵਾਹ ਤੇਰੇ ਨਾਲ ਹੈ!”।
ਦਾਊਦ ਨੂੰ ਵੀ ਸਾਰਿਆਂ ਦੀਆਂ ਨਜ਼ਰਾਂ ਵਿੱਚ ਸਭ ਤੋਂ ਛੋਟਾ, ਕਮਜ਼ੋਰ ਅਤੇ ਤੁੱਛ ਸਮਝਿਆ ਜਾਂਦਾ ਸੀ। ਅਤੇ ਦਾਊਦ ਨੂੰ ਆਪਣੇ ਪਿਤਾ ਦੀਆਂ ਭੇਡਾਂ ਅਤੇ ਬੱਕਰੀਆਂ ਚਰਾਉਣ ਦਾ ਕੰਮ ਸੌਂਪਿਆ ਗਿਆ ਸੀ। ਪਰ ਪਰਮੇਸ਼ੁਰ ਦਾਊਦ ਦੇ ਨਾਲ ਸੀ, ਜਿਸਨੂੰ ਤੁੱਛ ਸਮਝਿਆ ਜਾਂਦਾ ਸੀ। ਪਰਮੇਸ਼ੁਰ ਨੇ ਉਸਨੂੰ ਬਰਕਤ ਦਿੱਤੀ ਅਤੇ ਉਸਨੂੰ ਬਹੁਤ ਉੱਚਾ ਕੀਤਾ ਅਤੇ ਇਸਰਾਏਲ ਦੇ ਰਾਜਾ ਦੇ ਰੂਪ ਵਿੱਚ ਉਸਦਾ ਮਸਹ ਕੀਤਾ। ਅਤੇ ਉਸਨੇ ਦਾਊਦ ਨਾਲ ਵਾਚਾ ਬੰਨੀ, ਕਿ ਉਸਦਾ ਘਰਾਣਾ ਸਦਾ ਕਾਇਮ ਰਹੇਗਾ।
ਅਤੇ ਉਸ ਨੇਮ ਦੇ ਜਵਾਬ ਵਿੱਚ, ਦਾਊਦ ਨੇ ਆਪਣੇ ਆਪ ਨੂੰ ਅਧੀਨ ਕੀਤਾ ਅਤੇ ਕਿਹਾ, “ਹੇ ਪ੍ਰਭੂ ਯਹੋਵਾਹ, ਮੈਂ ਕੌਣ ਹਾਂ, ਅਤੇ ਮੇਰਾ ਘਰਾਣਾ ਕੀ ਹੈ ਜੋ ਤੂੰ ਮੈਨੂੰ ਐਥੋਂ ਤੱਕ ਪਹੁੰਚਾ ਦਿੱਤਾ ਹੈ?”(2 ਸਮੂਏਲ 7:18)। ਭਾਵੇਂ ਹੀ ਤੁਸੀਂ ਪ੍ਰੀਖਿਆਵਾਂ ਦੇ ਰਾਹ ਉੱਤੇ ਤੁਰ ਪਏ ਹੋ, ਫਿਰ ਵੀ ਪ੍ਰਮੇਸ਼ਵਰ ਨੂੰ ਮਜ਼ਬੂਤੀ ਨਾਲ ਫੜੋ ਜਿਵੇਂ ਉਹ ਤੁਹਾਡੇ ਨਾਲ ਹੈ।
ਹਲਾਂਕਿ ਬੈਤਲਹਮ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਸਭ ਤੋਂ ਛੋਟਾ ਸੀ, ਫਿਰ ਵੀ ਪਰਮੇਸ਼ੁਰ ਨੇ ਉਸ ਸ਼ਹਿਰ ਨੂੰ ਆਪਣੇ ਜਨਮ ਸਥਾਨ ਦੇ ਰੂਪ ਵਿੱਚ ਚੁਣਿਆ। ਅਸੀਂ ਪਵਿੱਤਰ ਸ਼ਾਸਤਰ ਵਿੱਚ ਪੜ੍ਹਦੇ ਹਾਂ, “ਪਰ ਹੇ ਬੈਤਲਹਮ ਅਫਰਾਥਾਹ, ਭਾਵੇਂ ਤੂੰ ਯਹੂਦਾਹ ਦੇ ਹਜ਼ਾਰਾਂ ਵਿੱਚ ਛੋਟਾ ਹੈਂ, ਤਾਂ ਵੀ ਤੇਰੇ ਵਿੱਚੋਂ ਮੇਰੇ ਲਈ ਇੱਕ ਪੁਰਖ ਨਿੱਕਲੇਗਾ, ਜੋ ਇਸਰਾਏਲ ਵਿੱਚ ਹਾਕਮ ਹੋਵੇਗਾ, ਜਿਸ ਦਾ ਨਿੱਕਲਣਾ ਪ੍ਰਾਚੀਨ ਸਮੇਂ ਤੋਂ, ਸਗੋਂ ਅਨਾਦੀ ਤੋਂ ਹੈ”(ਮੀਕਾਹ 5:2)।
ਪਰਮੇਸ਼ੁਰ ਦੇ ਪਿਆਰੇ ਬੱਚਿਓ, ਤੁਸੀਂ ਉਹ ਬੈਤਲਹਮ ਹੋ। ਤੁਸੀਂ ਉਹ ਹੀ ਹੋ ਜਿਸ ਵਿੱਚੋਂ ਮਸੀਹ ਨਿੱਕਲੇਗਾ। ਅਤੇ ਪਰਮੇਸ਼ੁਰ ਤੁਹਾਨੂੰ ਬੁਲਾ ਰਿਹਾ ਹੈ ਕਿ ਤੁਸੀਂ ਲਗਨ ਨਾਲ ਉਸ ਔਰਤ ਦੇ ਵਾਂਗ ਜੋਸ਼ ਨਾਲ ਪ੍ਰਾਰਥਨਾ ਕਰੋ, ਕਿ ਮਸੀਹ ਯਿਸੂ ਵੀ ਦੂਸਰਿਆਂ ਦੇ ਦਿਲਾਂ ਵਿੱਚ ਜਨਮ ਲਵੇ। ਕੀ ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋਂਗੇ?
ਅਭਿਆਸ ਕਰਨ ਲਈ – “ਅਤੇ ਉਨ੍ਹਾਂ ਨੂੰ ਆਖਿਆ ਕਿ ਜੋ ਕੋਈ ਮੇਰੇ ਨਾਮ ਕਰਕੇ ਇਸ ਬਾਲਕ ਨੂੰ ਸਵੀਕਾਰ ਕਰੇ ਸੋ ਮੈਨੂੰ ਸਵੀਕਾਰ ਕਰਦਾ ਹੈ ਅਤੇ ਜੋ ਕੋਈ ਮੈਨੂੰ ਸਵੀਕਾਰ ਕਰੇ ਸੋ ਉਸ ਨੂੰ ਜਿਸ ਨੇ ਮੈਨੂੰ ਭੇਜਿਆ ਹੈ ਸਵੀਕਾਰ ਕਰਦਾ ਹੈ ਕਿਉਂਕਿ ਜੋ ਕੋਈ ਤੁਹਾਡੇ ਸਭਨਾਂ ਵਿੱਚੋਂ ਦੂਜਿਆਂ ਨਾਲੋਂ ਛੋਟਾ ਹੈ, ਉਹ ਹੀ ਵੱਡਾ ਹੈ”(ਲੂਕਾ ਦੀ ਇੰਜੀਲ 9:48)।
