Appam - Punjabi

ਨਵੰਬਰ 09 – ਅਸੀਂ ਬਾਹਰ ਰੋਏ!

“ਪਰ ਜਦੋਂ ਅਸੀਂ ਯਹੋਵਾਹ ਅੱਗੇ ਦੁਹਾਈ ਦਿੱਤੀ ਤਦ ਉਸ ਨੇ ਸਾਡੀ ਬੇਨਤੀ ਸੁਣੀ ਅਤੇ ਉਹ ਇੱਕ ਦੂਤ ਭੇਜ ਕੇ ਸਾਨੂੰ ਮਿਸਰ ਦੇਸ ਤੋਂ ਕੱਢ ਲਿਆਇਆ ਹੈ ਇਸ ਲਈ ਅਸੀਂ ਕਾਦੇਸ਼ ਸ਼ਹਿਰ ਵਿੱਚ ਹਾਂ, ਜਿਹੜਾ ਤੁਹਾਡੀ ਸਰਹੱਦ ਉੱਤੇ ਹੈ”(ਗਿਣਤੀ 20:16)।

ਪ੍ਰਾਰਥਨਾ ਅਤੇ ਧੰਨਵਾਦ ਦੇ ਨਾਲ, ਤੁਹਾਨੂੰ ਆਪਣੀ ਪ੍ਰਾਰਥਨਾ ਵਿੱਚ ਵਿਚੋਲਗੀ ਵੀ ਸ਼ਾਮਿਲ ਕਰਨੀ ਚਾਹੀਦੀ ਹੈ। ਵਿਚੋਲਗੀ ਦੀਆਂ ਪ੍ਰਾਰਥਨਾਵਾਂ ਬਹੁਤ ਸ਼ਕਤੀਸ਼ਾਲੀ ਹੁੰਦੀਆਂ ਹਨ, ਅਤੇ ਇਹ ਤੁਹਾਡੀ ਨਿਯਮਿਤ ਪ੍ਰਾਰਥਨਾਵਾਂ ਦੀ ਤੁਲਨਾ ਵਿੱਚ ਬਹੁਤ ਡੂੰਘੀਆਂ ਅਤੇ ਵਧੇਰੇ ਉੱਤਮ ਹੁੰਦੀਆਂ ਹਨ। ਅਸੀਂ ਪਵਿੱਤਰ ਸ਼ਾਸਤਰ ਵਿੱਚ ਦੇਖ ਸਕਦੇ ਹਾਂ ਕਿ ਕਿਵੇਂ ਨਬੀ ਯਿਰਮਿਯਾਹ ਪਰਮੇਸ਼ੁਰ ਅਤੇ ਇਸਰਾਏਲੀਆਂ ਦੇ ਵਿਚਲੀ ਦਰਾਰ ਵਿੱਚ ਖੜ੍ਹਾ ਸੀ, ਅਤੇ ਉਨ੍ਹਾਂ ਦੇ ਲਈ ਪ੍ਰਾਰਥਨਾ ਕੀਤੀ।

ਅੱਜ ਵੀ, ਤੁਹਾਨੂੰ ਪ੍ਰਮੇਸ਼ਵਰ ਦੀ ਹਜ਼ੂਰੀ ਵਿੱਚ ਖੜੇ ਹੋਣਾ ਸਿੱਖਣਾ ਚਾਹੀਦਾ ਹੈ ਅਤੇ ਉਹਨਾਂ ਲੋਕਾਂ ਦੇ ਲਈ ਵਿਚੋਲਗੀ ਕਰਨੀ ਚਾਹੀਦੀ ਹੈ ਜਿਹੜੇ ਆਪਣੇ ਜੀਵਨ ਵਿੱਚ ਵੱਖ-ਵੱਖ ਅਜ਼ਮਾਇਸ਼ਾਂ ਵਿੱਚੋਂ ਗੁਜ਼ਰ ਰਹੇ ਹਨ ਅਤੇ ਪ੍ਰਮੇਸ਼ਵਰ ਅੱਗੇ ਪ੍ਰਾਰਥਨਾ ਕਰਦੇ ਹਨ ਕਿ ਉਹ ਉਨ੍ਹਾਂ ਹਾਲਾਤਾਂ ਨੂੰ ਬਦਲ ਦੇਣ ਜਿਹੜੇ ਉਨ੍ਹਾਂ ਦਾ ਸਾਹਮਣਾ ਕਰਦੇ ਹਨ। ਯਹੋਵਾਹ ਇਸ ਤਰ੍ਹਾਂ ਆਖਦਾ ਹੈ, “ਮੈਂ ਉਹਨਾਂ ਵਿੱਚ ਭਾਲ ਕੀਤੀ ਹੈ ਕਿ ਕੋਈ ਅਜਿਹਾ ਮਨੁੱਖ ਲੱਭੇ ਜੋ ਕੰਧ ਬਣਾਵੇ ਅਤੇ ਉਸ ਧਰਤੀ ਦੇ ਲਈ ਉਸ ਦੇ ਝਰਨੇ ਵਿੱਚ ਮੇਰੇ ਅੱਗੇ ਖਲੋਵੇ, ਤਾਂ ਜੋ ਮੈਂ ਉਹ ਨੂੰ ਨਾ ਉਜਾੜਾਂ, ਪਰ ਕੋਈ ਨਾ ਲੱਭਿਆ”(ਹਿਜ਼ਕੀਏਲ 22:30)

ਵਿਚੋਲਗੀ ਦੀਆਂ ਪ੍ਰਾਰਥਨਾਵਾਂ ਦਾ ਉੱਤਰ ਜ਼ਰੂਰ ਹੀ ਪ੍ਰਮੇਸ਼ਵਰ ਦੁਆਰਾ ਦਿੱਤਾ ਜਾਵੇਗਾ। ਜਦੋਂ ਤੁਸੀਂ ਵਰਤ ਰੱਖ ਕੇ ਆਪਣੇ ਬੱਚਿਆਂ ਦੇ ਲਈ, ਪਰਿਵਾਰ ਵਿੱਚ ਏਕਤਾ ਦੇ ਲਈ, ਚਰਚ ਦੇ ਲਈ ਅਤੇ ਰਾਸ਼ਟਰ ਦੇ ਲਈ ਪ੍ਰਾਰਥਨਾ ਕਰਦੇ ਹੋ, ਤਾਂ ਪ੍ਰਮੇਸ਼ਵਰ ਉਨ੍ਹਾਂ ਹੰਝੂਆਂ ਭਰੀਆਂ ਪ੍ਰਾਰਥਨਾਵਾਂ ਨੂੰ ਕਦੇ ਨਹੀਂ ਛੱਡੇਗਾ। ਪਵਿੱਤਰ ਸ਼ਾਸਤਰ ਵਿੱਚ ਅਸੀਂ ਇੱਕ ਦੁਨਿਆਵੀ ਰਾਜੇ ਦੇ ਬਾਰੇ ਪੜ੍ਹਦੇ ਹਾਂ ਜਿਹੜਾ ਆਪਣੀ ਪਤਨੀ – ਰਾਣੀ ਅਸਤਰ ਤੋਂ ਉਸਦੀ ਬੇਨਤੀ ਦੇ ਬਾਰੇ ਪੁੱਛਦਾ ਹੈ ਅਤੇ ਉਸਨੂੰ ਪੂਰਾ ਕਰਦਾ ਹੈ(ਅਸਤਰ 5:6)। ਜੇਕਰ ਦੁਨਿਆਵੀ ਰਾਜੇ ਦੇ ਨਾਲ ਅਜਿਹਾ ਹੈ, ਤਾਂ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਰਾਜਿਆਂ ਦੇ ਰਾਜਾ ਅਤੇ ਪ੍ਰਭੂਆ ਦੇ ਪ੍ਰਭੂ ਨੂੰ ਤੁਹਾਡੀ ਪ੍ਰਾਰਥਨਾਵਾਂ ਦਾ ਉੱਤਰ ਦੇਣਾ ਹੋਵੇਗਾ ਅਤੇ ਤੁਹਾਡੀਆਂ ਸਾਰੀਆਂ ਬੇਨਤੀਆਂ ਨੂੰ ਪੂਰਾ ਕਰਨਾ ਹੋਵੇਗਾ।

ਲੋਕਾਂ ਅਤੇ ਰਾਸ਼ਟਰ ਦੇ ਵੱਲੋਂ ਵਿਚੋਲਗੀ ਦੀ ਪ੍ਰਾਰਥਨਾ ਕਰਨ ਦੇ ਲਈ, ਇਹ ਜ਼ਰੂਰੀ ਹੈ ਕਿ ਤੁਹਾਡਾ ਦਿਲ ਦਯਾ ਨਾਲ ਭਰਿਆ ਹੋਵੇ। ਇਹ ਦਯਾ ਦੇ ਕਾਰਨ ਹੈ ਕਿ ਸਾਡੇ ਪ੍ਰਭੂ ਯਿਸੂ ਨੇ ਬਹੁਤ ਸਾਰੇ ਚਮਤਕਾਰ ਕੀਤੇ। ਇਹ ਦਯਾ ਦੇ ਕਾਰਨ ਹੈ, ਕਿ ਉਸਨੇ ਦੂਸਰਿਆਂ ਦੇ ਲਈ ਵਿਚੋਲਗੀ ਕੀਤੀ ਅਤੇ ਪਿਤਾ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ (ਯੂਹੰਨਾ ਦੀ ਇੰਜੀਲ, ਅਧਿਆਇ 17)। ਜਦੋਂ ਤੁਸੀਂ ਆਪਣੇ ਦਿਲਾਂ ਵਿੱਚ ਮਸੀਹ ਦੀ ਉਸ ਦਯਾ ਨਾਲ ਭਰ ਜਾਵੋਂਗੇ, ਤਾਂ ਤੁਸੀਂ ਸੱਚਮੁੱਚ ਮਹਾਨ ਪ੍ਰਾਰਥਨਾ ਯੋਧਿਆਂ ਦੇ ਰੂਪ ਵਿੱਚ ਉੱਠੋਂਗੇ।

ਜਦੋਂ ਤੁਸੀਂ ਵਿਚੋਲਗੀ ਦੇ ਨਾਲ ਪ੍ਰਾਰਥਨਾ ਕਰਦੇ ਹੋ, ਤਾਂ ਮਸੀਹ ਯਿਸੂ ਵੀ ਤੁਹਾਡੇ ਨਾਲ ਖੜ੍ਹਾ ਹੁੰਦੇ ਹਨ ਅਤੇ ਤੁਹਾਡੀਆਂ ਪ੍ਰਾਰਥਨਾ ਬੇਨਤੀਆਂ ਨੂੰ ਪਿਤਾ ਪਰਮੇਸ਼ੁਰ ਦੇ ਕੋਲ ਲੈ ਜਾਂਦੇ ਹਨ। ਪਵਿੱਤਰ ਸ਼ਾਸਤਰ ਸਾਨੂੰ ਦੱਸਦਾ ਹੈ, “ਕਿਉਂ ਜੋ ਸਾਡਾ ਪ੍ਰਧਾਨ ਜਾਜਕ ਇਹੋ ਜਿਹਾ ਨਹੀਂ ਜੋ ਸਾਡੀਆਂ ਕਮਜ਼ੋਰੀਆਂ ਵਿੱਚ ਸਾਡਾ ਦਰਦੀ ਨਾ ਹੋ ਸਕੇ, ਸਗੋਂ ਸਾਰੀਆਂ ਗੱਲਾਂ ਵਿੱਚ ਸਾਡੇ ਵਾਂਗੂੰ ਪਰਖਿਆ ਗਿਆ ਪਰ ਉਹ ਪਾਪ ਤੋਂ ਰਹਿਤ ਰਿਹਾ”(ਇਬਰਾਨੀਆਂ 4:15)।

ਵਿਚੋਲਗੀ ਪ੍ਰਾਰਥਨਾ ਯੋਧਿਆਂ ਨੂੰ ਕਦੇ ਵੀ ਥੱਕਣਾ ਨਹੀਂ ਚਾਹੀਦਾ ਜੇਕਰ ਉਹ ਇਹ ਨਹੀਂ ਦੇਖਦੇ ਕਿ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦਾ ਤੁਰੰਤ ਜਵਾਬ ਦਿੱਤਾ ਗਿਆ, ਪਰ ਉਨ੍ਹਾਂ ਨੂੰ ਬਿਨਾਂ ਰੁਕੇ ਪ੍ਰਾਰਥਨਾ ਕਰਨੀ ਚਾਹੀਦੀ ਹੈ (1 ਥੱਸਲੁਨੀਕੀਆਂ 5:17)। ਕਦੇ-ਕਦੇ, ਮਨੁੱਖੀ ਦ੍ਰਿਸ਼ਟੀਕੋਣ ਨਾਲ ਸਾਡੀਆਂ ਪ੍ਰਾਰਥਨਾਵਾਂ ਦੇ ਉੱਤਰ ਵਿੱਚ ਦੇਰੀ ਹੋ ਸਕਦੀ ਹੈ। ਪਰ ਸਾਨੂੰ ਕਦੇ ਵੀ ਪ੍ਰਾਰਥਨਾ ਕਰਨੀ ਬੰਦ ਨਹੀਂ ਕਰਨੀ ਚਾਹੀਦੀ ਹੈ। ਪਰਮੇਸ਼ੁਰ ਜ਼ਰੂਰ ਹੀ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਣਗੇ, ਭਾਵੇਂ ਹੀ ਇਸ ਵਿੱਚ ਦੇਰੀ ਹੋਵੇ। ਜਿਸ ਪ੍ਰਮੇਸ਼ਵਰ ਨੂੰ ਤੁਹਾਡੇ ਉੱਤੇ ਦਯਾ ਅਤੇ ਤਰਸ ਹੈ, ਉਹ ਜੀਉਂਦਾ ਹੈ। ਕਿਉਂਕਿ ਉਹ ਇੱਕ ਪ੍ਰਾਰਥਨਾ ਯੋਧਾ ਵੀ ਹੈ, ਕਿ ਉਹ ਤੁਹਾਡੀ ਮਦਦ ਨਹੀਂ ਕਰੇਗਾ ਅਤੇ ਇਹ ਯਕੀਨਨ ਨਹੀਂ ਕਰੇਗਾ ਕਿ ਤੁਹਾਡੀਆਂ ਪ੍ਰਾਰਥਨਾਵਾਂ ਪੁਰੀਆਂ ਹੋ ਜਾਣ?

ਅਭਿਆਸ ਕਰਨ ਲਈ – “ਫੇਰ ਸਮੂਏਲ ਨੇ ਆਖਿਆ, ਮਿਸਪਾਹ ਵਿੱਚ ਸਾਰੇ ਇਸਰਾਏਲ ਨੂੰ ਇਕੱਠਿਆਂ ਕਰੋ ਤਾਂ ਮੈਂ ਤੁਹਾਡੇ ਲਈ ਯਹੋਵਾਹ ਦੇ ਅੱਗੇ ਬੇਨਤੀ ਕਰਾਂਗਾ”(1 ਸਮੂਏਲ 7:5)।

Leave A Comment

Your Comment
All comments are held for moderation.