Appam - Punjabi

অক্টোবর 01 – ফুল আৰু বীজ!

“ਹੇ ਯਾਕੂਬ, ਇਹਨਾਂ ਗੱਲਾਂ ਨੂੰ ਯਾਦ ਰੱਖ, ਅਤੇ ਤੂੰ ਵੀ ਹੇ ਇਸਰਾਏਲ, ਤੂੰ ਮੇਰਾ ਦਾਸ ਜੋ ਹੈਂ, ਮੈਂ ਤੈਨੂੰ ਸਿਰਜਿਆ, ਤੂੰ ਮੇਰਾ ਦਾਸ ਹੈਂ, ਹੇ ਇਸਰਾਏਲ, ਮੈਂ ਤੈਨੂੰ ਨਾ ਵਿਸਾਰਾਂਗਾ”(ਯਸਾਯਾਹ 44:21)।

“ਤੂੰ ਮੇਰਾ ਹੈ। ਮੈਂ ਤੈਨੂੰ ਤੇਰੇ ਨਾਮ ਨਾਲ ਬੁਲਾਇਆ ਹੈ। ਅਤੇ ਮੈਂ ਤੈਨੂੰ ਤੇਰੀ ਮਾਂ ਦੀ ਕੁੱਖ ਵਿੱਚੋਂ ਚੁਣ ਲਿਆ ਹੈ। ਹੇ ਇਸਰਾਏਲ, ਤੂੰ ਮੇਰੇ ਦੁਆਰਾ ਕਦੇ ਨਹੀਂ ਭੁਲਾਇਆ ਜਾਵੇਗਾ,” ਯਹੋਵਾਹ ਦਾ ਵਾਕ ਹੈ।

ਅਸੀਂ ਇੱਕ ਨਾ ਸ਼ੁਕਰਗੁਜ਼ਾਰ ਦੁਨੀਆਂ ਵਿੱਚ ਰਹਿੰਦੇ ਹਾਂ ਜੋ ਸਾਰੇ ਲਾਭਾਂ ਨੂੰ ਭੁੱਲ ਜਾਂਦੀ ਹੈ। ਜਿਨ੍ਹਾਂ ਲੋਕਾਂ ਨੇ ਤੁਹਾਡਾ ਫਾਇਦਾ ਉਠਾਇਆ ਹੈ ਉਹ ਵਿਰੋਧੀ ਹੋ ਸਕਦੇ ਹਨ ਅਤੇ ਤੁਹਾਡੇ ਪ੍ਰਤੀ ਨਾਸ਼ੁਕਰੇ ਵੀ ਹੋ ਸਕਦੇ ਹਨ। ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ, ਉਹ ਸਾਰੇ ਪਿਆਰ ਭੁੱਲ ਸਕਦੇ ਹਨ। ਅਤੇ ਤੁਹਾਨੂੰ ਸਰਾਪ ਵੀ ਦੇ ਸਕਦੇ ਹਨ। ਇੱਥੋਂ ਤੱਕ ਕਿ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਇਸਤੇਮਾਲ ਕੀਤਾ ਅਤੇ ਜੀਵਨ ਵਿੱਚ ਆਉਣ ਦੇ ਲਈ ਤੁਹਾਡਾ  ਫਾਇਦਾ ਉਠਾਇਆ, ਉਹ ਵੀ ਤੁਹਾਨੂੰ ਬੇਕਾਰ ਸਮਝ ਸਕਦੇ ਹਨ।

ਇੱਥੋਂ ਤੱਕ ਕਿ ਜਦੋਂ ਤੁਹਾਡੇ ਸਾਰੇ ਲਾਭ ਉਠਾਉਣ ਵਾਲੇ ਅਤੇ ਦੋਸਤ ਤੁਹਾਨੂੰ ਭੁੱਲ ਜਾਂਦੇ ਹਨ ਅਤੇ ਛੱਡ ਦਿੰਦੇ ਹਨ, ਤਦ ਵੀ ਪ੍ਰਮੇਸ਼ਵਰ ਤੁਹਾਨੂੰ ਕਦੇ ਨਹੀਂ ਭੁੱਲਣਗੇ। ਯਹੋਵਾਹ ਆਖਦਾ ਹੈ, “ਭਲਾ, ਮਾਂ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਭੁਲਾ ਸਕਦੀ ਹੈ ਕਿ ਉਹ ਆਪਣੀ ਕੁੱਖ ਤੋਂ ਜੰਮੇ ਹੋਏ ਬਾਲ ਉੱਤੇ ਰਹਮ ਨਾ ਕਰੇ? ਉਹ ਤਾਂ ਭਾਵੇਂ ਭੁੱਲ ਜਾਵੇ ਪਰ ਮੈਂ ਤੈਨੂੰ ਨਹੀਂ ਭੁੱਲਾਂਗਾ। ਵੇਖ, ਮੈਂ ਤੈਨੂੰ ਆਪਣੀਆਂ ਹਥੇਲੀਆਂ ਉੱਤੇ ਉੱਕਰ ਲਿਆ, ਤੇਰੀਆਂ ਕੰਧਾਂ ਸਦਾ ਮੇਰੇ ਸਾਹਮਣੇ ਹਨ”(ਯਸਾਯਾਹ 49:15,16)।

ਪਰਮੇਸ਼ੁਰ ਸਾਨੂੰ ਕਿਉਂ ਨਹੀਂ ਭੁੱਲਦਾ, ਅਸਲ ਵਿੱਚ ਇਸਦੇ ਦੋ ਕਾਰਨ ਹਨ। ਸਭ ਤੋਂ ਪਹਿਲਾਂ ਅਤੇ ਸਭ ਤੋਂ ਮਹੱਤਵਪੂਰਨ, ਇਹ ਇਸ ਲਈ ਹੈ ਕਿਉਂਕਿ ਪ੍ਰਮੇਸ਼ਵਰ ਨੇ ਸਾਨੂੰ ਆਪਣੇ ਸਰੂਪ ਅਤੇ ਤਸਵੀਰ ਵਿੱਚ ਬਣਾਇਆ ਹੈ, ਉਸਨੇ ਸਾਨੂੰ ਆਪਣੀ ਨਿੱਜ ਪਰਜਾ ਹੋਣ ਦੇ ਲਈ ਚੁਣਿਆ ਹੈ। ਅਸੀ ਉਸਦੇ ਹਾਂ ਅਤੇ ਉਹ ਸਾਡਾ ਪਰਮੇਸ਼ੁਰ ਹੈ।

ਮੂਸਾ ਨੇ ਇਸਰਾਏਲੀਆਂ ਨੂੰ ਕਿਹਾ, “ਕਿਉਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਇੱਕ ਪਵਿੱਤਰ ਪਰਜਾ ਹੋ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਚੁਣ ਲਿਆ ਹੈ ਕਿ ਤੁਸੀਂ ਧਰਤੀ ਦੇ ਸਾਰੇ ਲੋਕਾਂ ਵਿੱਚੋਂ ਉਸ ਦੀ ਨਿੱਜ-ਪਰਜਾ ਹੋਵੋ”(ਬਿਵਸਥਾ ਸਾਰ 7:6)।

ਦੂਸਰਾ, ਪ੍ਰਮੇਸ਼ਵਰ ਤੁਹਾਨੂੰ ਕਦੇ ਨਹੀਂ ਭੁੱਲੇਗਾ ਕਿਉਂਕਿ ਉਸਨੇ ਤੁਹਾਨੂੰ ਆਪਣੇ ਕੀਮਤੀ ਲਹੂ ਨਾਲ ਖਰੀਦਿਆ ਹੈ। ਇਹ ਤੁਹਾਡੇ ਲਈ ਉਸਦੇ ਮਹਾਨ ਪਿਆਰ ਦੇ ਕਾਰਨ ਹੈ, ਕਿ ਉਹ ਇੱਕ ਨਿਮਰ ਸੇਵਕ ਦੇ ਰੂਪ ਵਿੱਚ ਸਵਰਗ ਤੋਂ ਧਰਤੀ ਉੱਤੇ ਉਤਰ ਆਇਆ। ਉਸਨੇ ਆਪਣੇ ਮੋਢਿਆਂ ਉੱਤੇ ਭਾਰੀ ਸਲੀਬ ਨੂੰ ਉਠਾ ਲਿਆ, ਅਤੇ ਉਹ ਯਰੂਸ਼ਲਮ ਦੀਆਂ ਗਲੀਆਂ ਵਿੱਚ ਚੱਲ ਰਿਹਾ ਸੀ। ਉਹ ਸਾਡੇ ਹੀ ਅਪਰਾਧਾਂ ਦੇ ਲਈ ਜ਼ਖਮੀ ਕੀਤਾ ਗਿਆ ਅਤੇ ਉਹ ਸਾਡੀਆਂ ਬਦੀਆਂ ਦੇ ਕੰਮਾਂ ਦੇ ਲਈ ਕੁਚਲਿਆ ਗਿਆ। ਜਦੋਂ ਅਜਿਹਾ ਉਸ ਦਾ ਮਹਾਨ ਪਿਆਰ ਹੈ, ਤਾਂ ਉਹ ਤੁਹਾਨੂੰ ਕਦੇ ਕਿਵੇਂ ਭੁੱਲ ਸਕਦਾ ਹੈ?

ਅਸੀਂ ਬਾਈਬਲ ਵਿੱਚ ਪੜਦੇ ਹਾਂ ਕਿ ਕਿਵੇਂ ਪ੍ਰਮੇਸ਼ਵਰ ਨੇ ਇਫ਼ਰਾਈਮ ਨੂੰ ਯਾਦ ਕੀਤਾ, ਹੇਠਲੀ ਆਇਤ ਵਿੱਚ। “ਹੇ ਇਫ਼ਰਾਈਮ, ਮੈਂ ਤੈਨੂੰ ਕਿਵੇਂ ਛੱਡਾਂ? ਹੇ ਇਸਰਾਏਲ, ਮੈਂ ਤੈਨੂੰ ਕਿਵੇਂ ਤਿਆਗ ਦਿਆਂ? ਮੈਂ ਤੈਨੂੰ ਕਿਵੇਂ ਅਦਮਾਹ ਵਾਂਗੂੰ ਕਰਾਂ? ਮੈਂ ਤੇਰੇ ਨਾਲ ਕਿਵੇਂ ਸਬੋਈਮ ਵਾਂਗੂੰ ਵਰਤਾਓ ਕਰਾਂ? ਮੇਰਾ ਦਿਲ ਮੇਰੇ ਅੰਦਰ ਬਦਲ ਗਿਆ, ਮੇਰਾ ਤਰਸ ਪੂਰੀ ਤਰ੍ਹਾਂ ਗਰਮ ਅਤੇ ਨਰਮ ਹੋ ਗਿਆ”(ਹੋਸ਼ੇਆ 11:8)।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਉਹ ਸਾਨੂੰ ਕਦੇ ਨਹੀਂ ਭੁੱਲਣਗੇ। ਅਤੇ ਉਹ ਸਾਨੂੰ ਉਹ ਸਾਰੀਆਂ ਚੰਗੀਆਂ ਚੀਜ਼ਾਂ ਭੇਜੇਗਾ ਜਿਨ੍ਹਾਂ ਦੀ ਸਾਨੂੰ ਉਸਦੇ ਸਮੇਂ ਵਿੱਚ ਜ਼ਰੂਰਤ ਹੈ। ਯਹੋਵਾਹ ਆਪਣੇ ਸਮੇਂ ਵਿੱਚ ਸਭ ਕੁੱਝ ਸੰਪੂਰਨ ਕਰੇਗਾ। ਅਤੇ ਉਹ ਤੁਹਾਨੂੰ ਜ਼ਿਆਦਾ ਬਹੁਤਾਇਤ ਨਾਲ ਬਰਕਤ ਦੇਵੇਗਾ ਜਿੰਨ੍ਹੀ ਤੁਸੀਂ ਕਲਪਨਾ ਜਾਂ ਪ੍ਰਾਰਥਨਾ ਨਹੀਂ ਕਰ ਸਕਦੇ ਹੋ।

ਅਭਿਆਸ ਕਰਨ ਲਈ – “ਹਰੇਕ ਜੋ ਮੇਰੇ ਨਾਮ ਤੋਂ ਸਦਾਉਂਦਾ ਹੈ, ਜਿਸ ਨੂੰ ਮੈਂ ਆਪਣੇ ਪਰਤਾਪ ਲਈ ਉਤਪੰਨ ਕੀਤਾ, ਜਿਸ ਨੂੰ ਮੈਂ ਸਿਰਜਿਆ, ਹਾਂ, ਜਿਸ ਨੂੰ ਮੈਂ ਬਣਾਇਆ ਹੈ”(ਯਸਾਯਾਹ 43:7)।

Leave A Comment

Your Comment
All comments are held for moderation.