Appam - Punjabi

ਅਕਤੂਬਰ 17 – ਦੂਤ ਅਤੇ ਇਲਾਹੀ ਸ਼ਿਫਾ!

“ਇੱਕ ਠਹਿਰਾਏ ਹੋਏ ਸਮੇਂ ਤੇ ਇੱਕ ਦੂਤ ਆ ਕੇ ਤਲਾਬ ਦੇ ਪਾਣੀ ਨੂੰ ਹਿਲਾਉਂਦਾ ਸੀ, ਅਤੇ ਜਿਹੜਾ ਸਭ ਤੋਂ ਪਹਿਲਾਂ ਉਸ ਵਿੱਚ ਵੜਦਾ ਸੀ, ਉਸ ਹਰ ਪ੍ਰਕਾਰ ਦੀ ਬਿਮਾਰੀ ਤੋਂ ਚੰਗਾ ਹੋ ਜਾਂਦਾ ਸੀ”(ਯੂਹੰਨਾ ਦੀ ਇੰਜੀਲ 5:4)।

ਬੇਥਜ਼ਥਾ ਦੀ ਵਿਸ਼ੇਸ਼ਤਾ ਇਹ ਸੀ ਕਿ ਉੱਥੇ ਚਮਤਕਾਰ ਹੁੰਦੇ ਸੀ। ਜਦੋਂ ਕਦੇ ਸਵਰਗ ਦੂਤ ਥੱਲੇ ਜਾ ਕੇ ਪਾਣੀ ਨੂੰ ਹਿਲਾਉਂਦੇ ਸੀ, ਤਾਂ ਜਿਹੜਾ ਪਹਿਲਾਂ ਬਿਮਾਰ ਆਦਮੀ ਉਸ ਵਿੱਚ ਦਾਖਲ ਹੁੰਦਾ ਸੀ, ਉਸਨੂੰ ਚਮਤਕਾਰੀ ਚੰਗਿਆਈ ਮਿਲ ਜਾਂਦੀ ਸੀ।

‘ਬੇਥਜ਼ਥਾ ਸ਼ਬਦ ਦਾ ਅਰਥ ਹੈ ‘ਦਯਾ ਦਾ ਘਰ’। ਉਹ ਦਯਾ ਨੂੰ ਸਵਰਗਦੂਤ ਪ੍ਰਗਟ ਕਰਦਾ ਸੀ। ਜੇਕਰ ਉਹ ਦੂਤ ਜ਼ਿਆਦਾ ਦਿਆਲੂ ਹੁੰਦਾ, ਤਾਂ ਉਹ ਪਾਣੀ ਨੂੰ ਹਿਲਾਉਣ ਦੇ ਲਈ ਅਕਸਰ ਉੱਥੇ ਆਉਂਦਾ ਅਤੇ ਬਹੁਤ ਸਾਰਿਆਂ ਨੂੰ ਲਾਭ ਪ੍ਰਾਪਤ ਹੋ ਜਾਣਾ ਸੀ।

ਉਸ ਦੂਤ ਨੂੰ ਲਗਾਤਾਰ ਇਹ ਕੰਮ ਕਿੰਨਾ ਸਮਾਂ ਕਰਨਾ ਪੈਂਦਾ? ਹਾਂ। ਉਸਨੂੰ ਇਹ ਕੰਮ ਉਦੋਂ ਤੱਕ ਕਰਨਾ ਪਿਆ ਜਦੋਂ ਤੱਕ ਯਿਸੂ ਮਸੀਹ ਨੇ ਆਪਣੀ ਜਾਨ ਸਲੀਬ ਉੱਤੇ ਨਹੀਂ ਦਿੱਤੀ। ਸਾਰੀਆਂ ਬਿਮਾਰੀਆਂ ਅਤੇ ਰੋਗ ਯਿਸੂ ਮਸੀਹ ਨੇ ਸਲੀਬ ਉੱਤੇ ਚੁੱਕ ਲਏ। ਉਹ ਦੇ ਕੋੜ੍ਹੇ ਖਾਣ ਨਾਲ ਸਾਰੀਆਂ ਬਿਮਾਰੀਆਂ ਅਤੇ ਰੋਗ ਸਾਫ ਹੋ ਗਏ, ਬੈਥਜ਼ਥਾ ਦੀ ਜ਼ਰੂਰਤ ਖਤਮ ਹੋ ਗਈ। ਹੁਣ ਪਾਣੀ ਨੂੰ ਹਿਲਾਉਣ ਵਾਸਤੇ ਦੂਤ ਦੀ ਲੋੜ ਨਹੀਂ ਰਹੀ।

ਗਿਲਆਦ ਦੀ ਮਲ੍ਹਮ, ਜੋ ਕੀ ਮਸੀਹ ਦਾ ਲਹੂ ਹੈ, ਯਿਸੂ ਮਸੀਹ ਦਾ ਲਹੂ ਜਿਹੜਾ ਤੁਹਾਡੇ ਉੱਤੇ ਵਹਾਇਆ ਜਾਂਦਾ ਜਦੋਂ ਤੁਸੀਂ ਆਪਣੀ ਕਮਜ਼ੋਰੀਆਂ ਅਤੇ ਬਿਮਾਰੀਆਂ ਵਿੱਚ ਕਲਵਰੀ ਦੀ ਸਲੀਬ ਵੱਲ ਦੇਖਦੇ ਹੋ ਇਹ ਤੁਹਾਡੇ ਰੋਗਾਂ ਅਤੇ ਬਿਮਾਰੀਆਂ ਨੂੰ ਚੰਗਾ ਕਰਦਾ ਹੈ। ਯਿਸੂ ਮਸੀਹ ਦੇ ਲਹੂ ਦੀਆਂ ਧਾਰਾਂ ਤੁਹਾਨੂੰ ਛੂਹੰਦੀਆ ਅਤੇ ਚੰਗਾ ਕਰਦੀਆਂ ਹਨ।

ਇਸ ਲਈ ਹੁਣ ਤੁਹਾਨੂੰ ਬੈਥਜ਼ਥਾ ਦੇ ਚਸ਼ਮੇ ਨੂੰ ਲੱਭਣ ਦੀ ਜ਼ਰੂਰਤ ਨਹੀਂ ਅਤੇ ਨਾ ਹੀ ਉੱਥੇ ਕਈ ਦਿਨ ਉਡੀਕ ਕਰਨ ਦੀ ਲੋੜ ਹੈ। ਯਿਸੂ ਮਸੀਹ ਨੇ ਸਲੀਬ ਉੱਤੇ ਨਾ ਸਿਰਫ ਤੁਹਾਡੇ ਪਾਪ ਚੁੱਕੇ ਬਲਕਿ ਤੁਹਾਡੀਆਂ ਬਿਮਾਰੀਆਂ ਅਤੇ ਰੋਗਾਂ ਨੂੰ ਵੀ ਸਲੀਬ ਉੱਤੇ ਚੁੱਕ ਲਿਆ। ਸਾਡਾ ਪ੍ਰਭੂ ਨਰੋਇਆ ਕਰਨ ਵਾਲਾ ਪ੍ਰਭੂ ਹੈ, ਕਿਉਂ ਜੋ ਮੈਂ ਯਹੋਵਾਹ ਤੁਹਾਨੂੰ ਨਰੋਇਆ ਕਰਨ ਵਾਲਾ ਹਾਂ”(ਕੂਚ 15:26)। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਉਹ ਤੁਹਾਡੀ ਰੋਟੀ ਅਤੇ ਤੁਹਾਡੇ ਪਾਣੀ ਨੂੰ ਬਰਕਤ ਦੇਵੇਗਾ ਅਤੇ ਮੈਂ ਤੁਹਾਡੇ ਵਿੱਚੋਂ ਬਿਮਾਰੀ ਕੱਢ ਦਿਆਂਗਾ”(ਕੂਚ 23:25)। “ਉਹ ਨੇ ਆਪ ਸਾਡੀਆਂ ਮਾਂਦਗੀਆਂ ਲੈ ਲਈਆਂ ਅਤੇ ਸਾਡੇ ਰੋਗ ਚੁੱਕ ਲਏ”(ਮੱਤੀ 8:17)।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਪ੍ਰਮੇਸ਼ਵਰ ਦਯਾ ਨਾਲ ਭਰੂਪਰ ਅਤੇ ਚੰਗਾ ਕਰਨ ਵਾਲਾ ਪ੍ਰਭੂ ਹੈ। ਪ੍ਰਭੂ ਦੇ ਵੱਲ ਤੱਕਦੇ ਰਹੋ। ਜਿਵੇਂ ਸੂਰਜ ਚੜਦਾ ਹੈ ਅਤੇ ਸਾਰੀ ਬਰਫ਼ ਪਿਘਲ ਜਾਂਦੀ ਹੈ ਉਸੇ ਤਰ੍ਹਾਂ ਤੁਹਾਡੀਆਂ ਸਾਰੀਆਂ ਕਮਜ਼ੋਰੀਆਂ ਅਤੇ ਰੋਗ ਸਦਾ ਲਈ ਅਲੋਪ ਹੋ ਜਾਣਗੇ।

ਅਭਿਆਸ ਕਰਨ ਲਈ – “ਪਰ ਤੁਹਾਡੇ ਲਈ ਜਿਹੜੇ ਮੇਰੇ ਨਾਮ ਦਾ ਭੈਅ ਮੰਨਦੇ ਹੋ, ਧਰਮ ਦਾ ਸੂਰਜ ਚੜ੍ਹੇਗਾ ਅਤੇ ਉਹ ਦੀਆਂ ਕਿਰਨਾਂ ਵਿੱਚ ਚੰਗਿਆਈ ਹੋਵੇਗੀ”(ਮਲਾਕੀ 4:2)।

Leave A Comment

Your Comment
All comments are held for moderation.