Appam - Punjabi

ਅਕਤੂਬਰ 16 – ਵਿਸ਼ਵਾਸ ਅਤੇ ਸਵਰਗੀ ਸਿਹਤ!

“ਅਤੇ ਵਿਸ਼ਵਾਸ ਦੀ ਪ੍ਰਾਰਥਨਾ ਦੇ ਦੁਆਰਾ ਰੋਗੀ ਬਚ ਜਾਵੇਗਾ ਅਤੇ ਪ੍ਰਭੂ ਉਸ ਨੂੰ ਉੱਠਾ ਕੇ ਖੜ੍ਹਾ ਕਰੇਗਾ”(ਯਾਕੂਬ ਦੀ ਪੱਤ੍ਰੀ 5:15)।

ਮਸੀਹੀ ਜੀਵਨ ਵਿੱਚ ਹਰ ਕਦਮ ਤੇ ਵਿਸ਼ਵਾਸ ਜੁੜਿਆ ਹੋਇਆ ਹੈ। ਵਿਸ਼ਵਾਸ ਦੇ ਬਿਨਾਂ, ਤੁਸੀਂ ਪ੍ਰਮੇਸ਼ਵਰ ਦੀਆਂ ਪੂਰੀਆਂ ਬਰਕਤਾਂ ਪ੍ਰਾਪਤ ਨਹੀਂ ਕਰ ਸਕਦੇ।

ਪ੍ਰਮੇਸ਼ਵਰ ਚਾਹੁੰਦਾ ਹੈ ਕਿ ਉਸਦੇ ਬੱਚੇ ਸਾਰੀਆਂ ਚੀਜ਼ਾਂ ਵਿੱਚ ਖੁਸ਼ਹਾਲ ਹੋਣ ਅਤੇ ਚੰਗੀ ਸਿਹਤ ਵਿੱਚ ਰਹਿਣ। ਪਰ ਧੋਖੇਬਾਜ਼ ਸ਼ੈਤਾਨ ਮਨੁੱਖ ਦੇ ਲਈ ਬਿਮਾਰੀ, ਰੋਗ ਅਤੇ ਕਮਜ਼ੋਰੀ ਲਿਆਉਂਦਾ ਹੈ। ਯਿਸੂ ਮਸੀਹ ਨੇ ਕਿਹਾ, “ਚੋਰ, ਚੋਰੀ ਕਰਨ, ਮਾਰਨ ਅਤੇ ਨਾਸ ਕਰਨ ਲਈ ਆਉਂਦਾ ਹੈ”(ਯੂਹੰਨਾ ਦੀ ਇੰਜੀਲ 10:10)।

ਯਿਸੂ ਆਪਣਾ ਜੀਵਨ ਦੇਣ ਅਤੇ ਜੀਵਨ ਨੂੰ ਸੰਪੂਰਨਤਾ ਪ੍ਰਾਪਤ ਕਰਨ ਦੇ ਲਈ ਆਇਆ ਸੀ। ਉਹ ਤੁਹਾਡੀਆਂ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਦਾ ਹੈ ਤਾਂ ਜੋ ਤੁਸੀਂ ਮਸੀਹ ਦੇ ਜੀਵਨ ਦੇ ਨਾਲ ਰਹੋ ਅਤੇ ਸਿਹਤਮੰਦ ਵੀ ਰਹੋ। ਜਦੋਂ ਕੋਈ ਬਿਮਾਰ ਵਿਅਕਤੀ ਇਸ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕਰਦਾ ਹੈ ਕਿ ਪ੍ਰਮੇਸ਼ਵਰ ਉਸਨੂੰ ਠੀਕ ਕਰ ਦੇਵੇਗਾ, ਤਾਂ ਵਿਸ਼ਵਾਸ ਦੀ ਪ੍ਰਾਰਥਨਾ ਉਸਨੂੰ ਚੰਗਾ ਕਰ ਦਿੰਦੀ ਹੈ।

ਆਪਣੀ ਬੀਮਾਰੀ ਦੇ ਠੀਕ ਹੋਣ ਦੇ ਲਈ ਤੁਹਾਨੂੰ ਕੀ ਵਿਸ਼ਵਾਸ ਕਰਨਾ ਚਾਹੀਦਾ ਹੈ? ਤੁਹਾਨੂੰ ਇਹ ਸਵੀਕਾਰ ਕਰਨਾ ਹੋਵੇਗਾ ਕਿ ਯਿਸੂ ਮਸੀਹ ਨਾ ਸਿਰਫ ਤੁਹਾਡੇ ਪਾਪਾਂ ਦਾ ਬਲਕਿ ਤੁਹਾਡੀ ਬਿਮਾਰੀ ਦਾ ਵੀ ਇਲਾਜ ਹੈ। ਕੀ ਉਸਨੇ ਇਹ ਕਹਿੰਦੇ ਹੋਏ ਤੁਹਾਡੇ ਨਾਲ ਨੇਂਮ ਨਹੀਂ ਬੰਨਿਆ ਹੈ ਕਿ ਉਹ ਸਾਡੀ ਬਿਮਾਰੀ ਨੂੰ ਚੰਗਾ ਕਰੇਗਾ?

ਪ੍ਰਮੇਸ਼ਵਰ ਨੇ ਵਾਅਦਾ ਕੀਤਾ ਹੈ, “ਜਿਹੜੀਆਂ ਬਿਮਾਰੀਆਂ ਮੈਂ ਮਿਸਰੀਆਂ ਉੱਤੇ ਪਾਈਆਂ ਹਨ ਤੁਹਾਡੇ ਉੱਤੇ ਨਹੀਂ ਪਾਵਾਂਗਾ ਕਿਉਂ ਜੋ ਮੈਂ ਯਹੋਵਾਹ ਤੁਹਾਨੂੰ ਨਰੋਇਆ ਕਰਨ ਵਾਲਾ ਹਾਂ”(ਕੂਚ 15:26)। ਉਸਨੇ ਤੁਹਾਡੀਆਂ ਸਾਰੀਆਂ ਬਿਮਾਰੀਆਂ ਨੂੰ ਸਲੀਬ ਤੇ ਚੁੱਕਿਆ ਹੈ।

ਉਸ ਪ੍ਰਮੇਸ਼ਵਰ ਦੇ ਵੱਲ ਦੇਖੋ, ਜਿਸਨੇ ਵਿਸ਼ਵਾਸ ਦੇ ਨਾਲ ਤੁਹਾਡੇ ਲਈ ਕੋੜ੍ਹਿਆ ਨੂੰ ਸਵੀਕਾਰ ਕੀਤਾ ਹੈ। ਪ੍ਰਮੇਸ਼ਵਰ ਨੂੰ ਇਹ ਕਹਿੰਦੇ ਹੋਏ ਲੱਭੋ, “ਹੇ ਪ੍ਰਮੇਸ਼ਵਰ, ਕੀ ਤੁਸੀਂ ਮੇਰੀਆਂ ਬਿਮਾਰੀਆਂ ਨੂੰ ਸਲੀਬ ਤੇ ਨਹੀਂ ਚੁੱਕਿਆ ਹੈ! ਮੈਨੂੰ ਚੰਗਾ ਕਰ।’ ਉਹ ਜ਼ਰੂਰ ਹੀ ਸੰਪੂਰਨ ਮੁਕਤੀ ਅਤੇ ਉੱਤਮ ਸਿਹਤ ਦੀ ਆਗਿਆ ਦੇਵੇਗਾ। ਉਸਦਾ ਇੱਕ ਵੀ ਧੰਨ ਵਚਨ ਕਦੇ ਅਸਫਲ ਨਹੀਂ ਹੋਇਆ।

ਇੱਕ ਵਾਰ, ਜਦੋਂ ਰਸੂਲ ਪੌਲੁਸ ਲੁਸਤ੍ਰਾ ਵਿੱਚ ਆਇਆ, ਤਾਂ ਇੱਕ ਵਿਅਕਤੀ ਜਿਹੜਾ ਪੈਰਾਂ ਤੋਂ ਨਿਰਬਲ ਸੀ, ਜਿਹੜਾ ਆਪਣੀ ਮਾਂ ਦੇ ਗਰਭ ਤੋਂ ਹੀ ਲੰਗੜਾ ਸੀ ਅਤੇ ਕਦੇ ਨਹੀਂ ਤੁਰਿਆ ਸੀ, ਉਸ ਨੇ ਪੌਲੁਸ ਨੂੰ ਗੱਲਾਂ ਕਰਦਾ ਸੁਣਿਆ ਅਤੇ ਇਸ ਨੇ ਉਹ ਦੀ ਵੱਲ ਧਿਆਨ ਕਰ ਕੇ ਵੇਖਿਆ ਕਿ ਇਹ ਦੇ ਵਿੱਚ ਚੰਗਾ ਹੋਣ ਦਾ ਵਿਸ਼ਵਾਸ ਹੈ। ਤਾਂ ਉੱਚੀ ਅਵਾਜ਼ ਨਾਲ ਬੋਲਿਆ ਕਿ ਆਪਣੇ ਪੈਰਾਂ ਉੱਤੇ ਸਿੱਧਾ ਖੜ੍ਹਾ ਹੋ! ਤਦ ਉਹ ਉਸੇ ਵੇਲੇ ਖੜ੍ਹਾ ਹੋਇਆ ਅਤੇ ਤੁਰਨ ਲੱਗ ਪਿਆ(ਰਸੂਲਾਂ ਦੇ ਕਰਤੱਬ 14:8,9,10)।

ਦੇਖੋ ਕੀ ਕਿਵੇਂ ਪ੍ਰਮੇਸ਼ਵਰ ਦੇ ਇੱਕ ਸੇਵਕ ਨੇ ਆਪਣੇ ਅੰਦਰ ਵਿਸ਼ਵਾਸ ਦੇਖਿਆ। ਉਸ ਉੱਤੇ ਉਸਦੇ ਵਿਸ਼ਵਾਸ ਨੇ ਉਸਨੂੰ ਚੰਗਾ ਕੀਤਾ। ਇਹ ਵਿਸ਼ਵਾਸ ਹੈ ਕਿ ਜਿਹੜਾ ਸਵਰਗੀ ਇਲਾਜ਼ ਲਿਆਉਂਦਾ ਹੈ। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਵਿਸ਼ਵਾਸ ਕਰੋ ਅਤੇ ਇਸ ਤਰ੍ਹਾਂ ਚਮਤਕਾਰ ਪ੍ਰਾਪਤ ਕਰੋ।

ਅਭਿਆਸ ਕਰਨ ਲਈ – “ਜੋ ਆਦ ਤੋਂ ਸੀ, ਜਿਸ ਨੂੰ ਅਸੀਂ ਸੁਣਿਆ ਹੈ, ਜਿਸ ਨੂੰ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ, ਜਿਸ ਨੂੰ ਅਸੀਂ ਤੱਕਿਆ ਅਤੇ ਆਪਣੇ ਹੱਥੀਂ ਮਹਿਸੂਸ ਕੀਤਾ, ਓਸ ਜੀਵਨ ਦੇ ਬਚਨ ਦੇ ਵਿਖੇ”(1 ਯੂਹੰਨਾ 1:1)।

Leave A Comment

Your Comment
All comments are held for moderation.