Appam - Punjabi

ਅਕਤੂਬਰ 09 – ਨਿਮਰਤਾ ਅਤੇ ਬਰਕਤਾਂ!

“ਉਸ ਖਦਾਨ ਦੇ ਵੱਲ ਜਿੱਥੋਂ ਤੁਸੀਂ ਪੁੱਟੇ ਗਏ, ਧਿਆਨ ਕਰੋ!”(ਯਸਾਯਾਹ 51:1)।

ਜਦੋਂ ਪ੍ਰਮੇਸ਼ਵਰ ਨੇ ਆਦਮ ਅਤੇ ਹੱਵਾਹ ਨੂੰ ਬਣਾਉਣ ਦੇ ਬਾਰੇ ਸੋਚਿਆ, ਤਾਂ ਉਸਨੇ ਇਸ ਉਦੇਸ਼ ਦੇ ਲਈ ਸੋਨੇ ਜਾਂ ਹੀਰੇ ਦਾ ਇਸਤੇਮਾਲ ਨਹੀਂ ਕੀਤਾ ਬਲਕਿ ਸਿਰਫ ਮਿੱਟੀ ਦਾ ਇਸਤੇਮਾਲ ਕੀਤਾ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਉਸ ਖਦਾਨ ਦੇ ਵੱਲ ਜਿੱਥੋਂ ਤੁਸੀਂ ਪੁੱਟੇ ਗਏ, ਧਿਆਨ ਕਰੋ!”

ਪਿੰਡਾਂ ਦੇ ਜ਼ਿਆਦਾਤਰ ਲੋਕ ਆਪਣੇ ਘਰ ਬਣਾਉਣ ਦੇ ਲਈ ਮਿੱਟੀ ਦਾ ਇਸਤੇਮਾਲ ਕਰਦੇ ਹਨ। ਲੋਕ ਨੇੜੇ ਹੀ ਟੋਏ ਪੁੱਟ ਕੇ ਮਿੱਟੀ ਨੂੰ ਕੱਢ ਕੇ ਇੱਟਾਂ ਬਣਾਉਂਦੇ ਸੀ। ਉਹ ਕੰਧਾਂ ਨੂੰ ਇੱਟਾਂ ਨਾਲ ਉੱਪਰ ਉਠਾਉਂਦੇ ਹਨ ਅਤੇ ਉਸੇ ਮਿੱਟੀ ਨਾਲ ਉਸਦਾ ਪਲਾਸਟਰ ਕਰਦੇ ਹਨ। ਉਹ ਖਿੜਕੀਆਂ-ਦਰਵਾਜ਼ੇ ਖ੍ਹੜੇ ਕਰ ਕੇ ਅੱਗੇ ਵੱਧਣਗੇ ਅਤੇ ਉਨ੍ਹਾਂ ਦੇ ਦੁਆਰਾ ਬਣਾਏ ਗਏ ਘਰ ‘ਤੇ ਮਾਣ ਕਰਨਗੇ। ਪਰ ਟੋਏ ਦੇ ਬਾਰੇ ਕੋਈ ਨਹੀਂ ਸੋਚਦਾ, ਜਿਹੜਾ ਘਰ ਬਣਾਉਣ ਵਿੱਚ ਪ੍ਰਮੁੱਖ ਸਰੋਤ ਹੈ।

ਉਸੇ ਤਰ੍ਹਾਂ, ਬਹੁਤ ਸਾਰੇ ਲੋਕ ਪ੍ਰਮੇਸ਼ਵਰ ਦੀ ਉਸਤਤ ਜਾਂ ਭਾਲ ਨਹੀਂ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਸਿੱਖਿਆ ਅਤੇ ਉੱਚੇ ਰੁਤਬੇ ਦੀ ਬਰਕਤ ਦੇ ਕੇ ਉਨ੍ਹਾਂ ਨੂੰ ਉੱਚਾ ਕੀਤਾ ਸੀ। ਉਹ ਮਾਣ ਨਾਲ ਕਹਿੰਦੇ ਹਨ, ‘ਮੈਂ ਪੜ੍ਹਿਆ, ਮੈਂ ਕਮਾਇਆ ਅਤੇ ਮੈਂ ਵਿਕਾਸ ਕੀਤਾ’। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਉਹ ਨਵਾਂ ਚੇਲਾ ਨਾ ਹੋਵੇ, ਕਿ ਕਿਤੇ ਘਮੰਡ ਵਿੱਚ ਆ ਕੇ ਸ਼ੈਤਾਨ ਦੀ ਤਰ੍ਹਾਂ ਸਜ਼ਾ ਪਾਵੇ”(1 ਤਿਮੋਥਿਉਸ 3:6)।

ਇੱਕ ਵਿਚਾਰ ਕਿ ਉਹ ਪ੍ਰਮੇਸ਼ਵਰ ਨਾਲੋਂ ਉੱਤਮ ਹਨ, ਦੁਸ਼ਟ ਸ਼ੈਤਾਨ ਵਿੱਚ ਆਇਆ ਅਤੇ ਉਸਨੂੰ ਮਾਣ ਹੋਇਆ। ਇਸ ਲਈ ਉਸਨੂੰ ਸਵਰਗ ਤੋਂ ਬਾਹਰ ਧੱਕ ਦਿੱਤਾ ਗਿਆ। ਤਾਂ ਅਜਿਹੇ ਘੁਮੰਡ ਅਤੇ ਪਤਨ ਵਿੱਚ ਭਾਗ ਨਹੀਂ ਲੈਣਾ ਚਾਹੀਦਾ ਹੈ। ਜਦੋਂ ਵੀ ਤੁਹਾਡੇ ਮਨ ਵਿੱਚ ਹੰਕਾਰ ਦੇ ਅਜਿਹੇ ਵਿਚਾਰ ਉੱਠਣ, ਤਾਂ ਉਸ ਟੋਏ ਦੇ ਸੁਖਾਰ ਨੂੰ ਦੇਖੋ, ਜਿਸ ਵਿੱਚੋਂ ਤੁਸੀਂ ਪੁੱਟੇ ਗਏ ਸੀ!

ਇੱਕ ਮੰਤਰੀ ਜਿੱਥੇ ਵੀ ਜਾਂਦਾ ਸੀ ਇੱਕ ਬਕਸਾ ਲੈ ਜਾਂਦਾ ਸੀ। ਕੁੱਝ ਲੋਕਾਂ ਨੇ ਰਾਜਾ ਨੂੰ ਸ਼ਿਕਾਇਤ ਕਰਦੇ ਹੋਏ ਕਿਹਾ, “ਰਾਜਾ, ਮੰਤਰੀ ਆਪਣੇ ਬਕਸੇ ਵਿੱਚ ਕੀਮਤੀ ਮੋਤੀ ਰੱਖਦਾ ਹੈ ਅਤੇ ਉਹ ਹਮੇਸ਼ਾਂ ਉਸਦੇ ਨਾਲ ਰਹਿੰਦਾ ਹੈ। ਉਸਨੇ ਤੁਹਾਨੂੰ ਧੋਖਾ ਦੇ ਕੇ ਬਹੁਤ ਧਨ ਕਮਾ ਲਿਆ ਹੈ।”

ਇੱਕ ਦਿਨ ਰਸਤੇ ਵਿੱਚ ਰਾਜਾ ਨੇ ਮੰਤਰੀ ਨੂੰ ਰੋਕਿਆ ਅਤੇ ਬਕਸਾ ਖੋਲ੍ਹਣ ਲਈ ਕਿਹਾ। ਜਦੋਂ ਬਕਸਾ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ ਸਿਰਫ ਫਟੇ ਹੋਏ ਕੱਪੜੇ ਹੀ ਮਿਲੇ। ਮੰਤਰੀ ਨੇ ਕਿਹਾ, “ਰਾਜਾ, ਇਹ ਮੇਰੇ ਦੁਆਰਾ ਗਰੀਬੀ ਦੇ ਦਿਨਾਂ ਵਿੱਚ ਪਾਏ ਜਾਣ ਵਾਲੇ ਕੱਪੜੇ ਹਨ। ਉਸ ਪੱਧਰ ਤੋਂ, ਤੁਸੀਂ ਮੈਨੂੰ ਉੱਚਾ ਕੀਤਾ ਹੈ ਅਤੇ ਮੈਨੂੰ ਮੰਤਰੀ ਬਣਾਇਆ ਹੈ। ਇਸ ਸੋਚ ਦੇ ਨਾਲ ਕਿ ਮੈਨੂੰ ਕਦੇ ਵੀ ਮਾਣ ਮਹਿਸੂਸ ਨਹੀਂ ਕਰਨਾ ਚਾਹੀਦਾ ਅਤੇ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਕਿ ਮੈਂ ਪਿਛਲੇ ਸਮੇਂ ਵਿੱਚ ਕਿੰਨਾ ਗਰੀਬ ਸੀ, ਮੈਂ ਜਿੱਥੇ ਵੀ ਜਾਂਦਾ ਹਾਂ ਇਹਨਾਂ ਚੀਜ਼ਾਂ ਨੂੰ ਆਪਣੇ ਨਾਲ ਲੈ ਜਾਂਦਾ ਹਾਂ।”

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਜਦੋਂ ਪ੍ਰਮੇਸ਼ਵਰ ਤੁਹਾਨੂੰ ਉੱਚਾ ਕਰਨ, ਤਾਂ ਪ੍ਰਮੇਸ਼ਵਰ ਅਤੇ ਮਨੁੱਖਾਂ ਦੋਨਾਂ ਦੇ ਸਾਹਮਣੇ ਨਿਮਰ ਬਣੋ। ਫਿਰ ਪ੍ਰਮੇਸ਼ਵਰ ਤੁਹਾਨੂੰ ਅੱਗੇ ਅਤੇ ਅੱਗੇ ਵਧਾਵੇਗਾ ਅਤੇ ਬਰਕਤ ਦੇਵੇਗਾ।

ਅਭਿਆਸ ਕਰਨ ਲਈ – “ਜਿਸ ਸਾਡੇ ਮੰਦੇ ਹਾਲ ਵਿੱਚ ਸਾਨੂੰ ਚੇਤੇ ਕੀਤਾ, ਉਹ ਦੀ ਦਯਾ ਸਦਾ ਦੀ ਹੈ”(ਜ਼ਬੂਰਾਂ ਦੀ ਪੋਥੀ 136:23)।

Leave A Comment

Your Comment
All comments are held for moderation.