Appam - Punjabi

ਅਕਤੂਬਰ 02 – ਬੀਜਣ ਦਾ ਸਮਾਂ ਅਤੇ ਵਾਢੀ!

“ਜਦੋਂ ਤੱਕ ਧਰਤੀ ਹੈ, ਉਦੋਂ ਤੱਕ ਬੀਜਣ ਅਤੇ ਵੱਢਣ, ਠੰਡ ਅਤੇ ਧੁੱਪ, ਹਾੜ੍ਹੀ ਅਤੇ ਸਾਉਣੀ ਅਤੇ ਦਿਨ ਰਾਤ ਨਹੀਂ ਮੁੱਕਣਗੇ”(ਉਤਪਤ 8:22)।

ਬੀਜਣ ਦਾ ਸਮਾਂ ਅਤੇ ਵਾਢੀ ਕਦੇ ਨਹੀਂ ਰੁਕੇਗੀ ਅਤੇ ਇਹ ਪ੍ਰਮੇਸ਼ਵਰ ਦਾ ਨਿਯਮ ਹੈ। ਮਨੁੱਖ ਜੋ ਬੀਜੇਗਾ ਉਹੀ ਵੱਢੇਗਾ। ਇੱਕ ਤਮਿਲ ਕਹਾਵਤ ਕਹਿੰਦੀ ਹੈ, “ਜਿਹੜਾ ਬਾਜਰਾ ਬੀਜਦਾ ਹੈ, ਉਹ ਬਾਜਰਾ ਹੀ ਵੱਢੇਗਾ ਅਤੇ ਜਿਹੜਾ ਦੂਸਰਿਆਂ ਨੂੰ ਨੁਕਸਾਨ ਪਹੁੰਚਾਏਗਾ, ਉਸਨੂੰ ਖੁਦ ਹੀ ਨੁਕਸਾਨ ਹੋਵੇਗਾ।” ਆਓ ਅਸੀਂ ਇਸ ਉੱਤੇ ਧਿਆਨ ਕਰੀਏ ਕਿ ਕੁਝ ਬੀਜ ਬੀਜਣ ਅਤੇ ਫਸਲ ਵੱਡਣ ਦੇ ਬਾਰੇ ਪਵਿੱਤਰ ਸ਼ਾਸਤਰ ਕੀ ਕਹਿੰਦਾ ਹੈ।

ਪਵਿੱਤਰ ਸ਼ਾਸਤਰ ਕਹਿੰਦਾ ਹੈ, “ਮੇਰੇ ਵੇਖਣ ਵਿੱਚ ਤਾਂ ਜੋ ਪਾਪ ਅਤੇ ਦੁੱਖ ਦਾ ਬੀਜ ਬੀਜਦੇ ਹਨ, ਉਹੋ ਉਸ ਨੂੰ ਵੱਢਦੇ ਹਨ”(ਅੱਯੂਬ 4:8)। “ਜੋ ਮਨੁੱਖ ਦਾ ਲਹੂ ਵਹਾਵੇਗਾ, ਉਸ ਦਾ ਲਹੂ ਮਨੁੱਖ ਦੇ ਹੱਥੋਂ ਵਹਾਇਆ ਜਾਵੇਗਾ”(ਉਤਪਤ 9:6)।

“ਉਸ ਨੇ ਟੋਇਆ ਕੱਢਿਆ ਅਤੇ ਡੂੰਘਾ ਪੁੱਟਿਆ ਹੈ, ਅਤੇ ਜਿਹੜੀ ਖੱਡ ਉਸ ਨੇ ਪੁੱਟੀ ਸੀ ਉਸੇ ਵਿੱਚ ਉਹ ਆਪ ਡਿੱਗ ਪਿਆ”(ਜ਼ਬੂਰਾਂ ਦੀ ਪੋਥੀ 7:15)। “ਜਿਹੜਾ ਆਪਣੇ ਸਰੀਰ ਲਈ ਬੀਜਦਾ ਹੈ ਉਹ ਸਰੀਰ ਦੇ ਰਾਹੀਂ ਵਿਨਾਸ ਦੀ ਵਾਢੀ ਵੱਢੇਗਾ, ਅਤੇ ਜਿਹੜਾ ਆਤਮਾ ਲਈ ਬੀਜਦਾ ਹੈ ਉਹ ਆਤਮਾ ਤੋਂ ਸਦੀਪਕ ਜੀਵਨ ਦੀ ਵਾਢੀ ਵੱਢੇਗਾ”(ਗਲਾਤੀਆਂ 6:8)।

ਹਮੇਸ਼ਾ ਚੰਗੇ ਬੀਜ ਬੀਜਦੇ ਰਹੋ। ਧੰਨ ਬੀਜ ਬੀਜੋ; ਸਦੀਪਕ ਕਾਲ ਦੇ ਲਈ ਬੀਜਣਾ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਆਪਣੀ ਰੋਟੀ ਪਾਣੀਆਂ ਦੇ ਉੱਤੇ ਸੁੱਟ ਦੇ, ਤਾਂ ਤੂੰ ਬਹੁਤ ਦਿਨਾਂ ਦੇ ਬਾਅਦ ਉਸ ਨੂੰ ਫੇਰ ਪਾਵੇਂਗਾ”(ਉਪਦੇਸ਼ਕ ਦੀ ਪੋਥੀ 11:1)।

ਜਦੋਂ ਇੱਕ ਰਾਜਾ ਸਵਾਰੀ ਤੇ ਆ ਰਿਹਾ ਸੀ, ਤਾਂ ਉਹ ਇੱਕ ਬਜ਼ੁਰਗ ਆਦਮੀ ਨੂੰ ਅੰਬ ਦਾ ਰੁੱਖ ਲਗਾਉਂਦੇ ਹੋਏ ਅਤੇ ਉਸਨੂੰ ਪਾਣੀ ਦਿੰਦੇ ਹੋਏ ਦੇਖ ਕੇ ਹੈਰਾਨ ਰਹਿ ਗਿਆ। ਉਸਨੇ ਆਦਮੀ ਨੂੰ ਕਿਹਾ, “ਪਿਆਰੇ ਬੰਦੇ, ਤੁਸੀਂ ਪਹਿਲਾਂ ਤੋਂ ਹੀ ਬੁੱਢੇ ਹੋ ਅਤੇ ਇਹ ਪੌਦਾ ਤੁਹਾਡੇ ਜੀਵਨ ਕਾਲ ਵਿੱਚ ਫਲ ਨਹੀਂ ਦੇ ਸਕਦਾ। ਜਦੋਂ ਅਜਿਹਾ ਹੈ ਤਾਂ ਤੁਸੀਂ ਇਸ ਪੌਦੇ ਨੂੰ ਉਗਾਉਣ ਦੇ ਲਈ ਇੰਨੀ ਕੋਸ਼ਿਸ਼ ਕਿਉਂ ਕਰ ਰਹੇ ਹੋ?”

ਬਜ਼ੁਰਗ ਆਦਮੀ ਨੇ ਉੱਤਰ ਦਿੱਤਾ, “ਰਾਜਾ, ਉੱਥੋਂ ਖੜ੍ਹੇ ਉਨ੍ਹਾਂ ਰੁੱਖਾਂ ਨੂੰ ਦੇਖੋ। ਮੈਂ ਉਨ੍ਹਾਂ ਨੂੰ ਨਹੀਂ ਲਗਾਇਆ। ਪਰ, ਮੇਰੇ ਪੁਰਖਿਆਂ ਨੇ ਜੋ ਬੀਜਿਆ ਸੀ, ਮੈਂ ਉਸਦਾ ਲਾਭ ਉਠਾ ਰਿਹਾ ਹਾਂ। ਇਸੇ ਤਰ੍ਹਾਂ, ਮੈਂ ਹੁਣ ਜੋ ਬੀਜਾਂਗਾ ਉਸਦਾ ਲਾਭ ਨਹੀਂ ਉਠਾਵਾਂਗਾ। ਪਰ ਕੀ ਇਹ ਸੱਚ ਨਹੀਂ ਹੈ ਕਿ ਮੇਰੇ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸਦਾ ਲਾਭ ਮਿਲੇਗਾ?” ਉੱਤਰ ਸੁਣ ਕੇ ਰਾਜਾ ਨੂੰ ਬਹੁਤ ਖੁਸ਼ੀ ਮਿਲੀ।

ਅਬਰਾਹਾਮ ਨੇ ਆਪਣੇ ਬੁਢਾਪੇ ਵਿੱਚ ਵਿਸ਼ਵਾਸ ਦਾ ਬੀਜ ਬੀਜਿਆ। ਇਸਹਾਕ ਇਕਲੌਤਾ ਪੁੱਤਰ ਸੀ ਜਿਸਨੂੰ ਉਸਨੇ ਆਪਣੇ ਵੰਸ਼ਜ ਵਜੋਂ ਆਉਂਦੇ ਦੇਖਿਆ ਸੀ। ਪਰੰਤੂ ਆਪਣੇ ਅੰਸ਼ ਨੂੰ ਅਕਾਸ਼ ਦੇ ਤਾਰਿਆਂ ਅਤੇ ਸਮੁੰਦਰ ਦੇ ਕਿਨਾਰੇ ਦੀ ਰੇਤ ਦੇ ਵਾਂਗ ਵਧਦੇ ਹੋਏ ਦੇਖ ਕੇ ਉਸਦੇ ਵਿਸ਼ਵਾਸ ਦੀਆਂ ਅੱਖਾਂ ਖੁਸ਼ ਹੋ ਗਈਆਂ। ਅਸੀਂ ਉਸ ਵੰਸ਼ ਵਿੱਚ ਅਬਰਾਹਾਮ ਅਤੇ ਯਿਸੂ ਮਸੀਹ ਵਿੱਚ ਵੀ ਆਸੀਸ ਪ੍ਰਾਪਤ ਕਰਦੇ ਹਾਂ।

ਹੋ ਸਕਦਾ ਹੈ ਕਿ ਤੁਸੀਂ ਅੱਜ ਆਪਣੀਆਂ ਮਾਸ ਦੀਆਂ ਅੱਖਾਂ ਨਾਲ ਜੋ ਵੱਢਿਆ ਹੈ, ਉਸਦਾ ਲਾਭ ਤੁਹਾਨੂੰ ਦਿਖਾਈ ਨਾ ਦੇ ਰਿਹਾ ਹੋਵੇ। ਪਰ ਤੁਸੀਂ ਕੁੱਝ ਦਿਨਾਂ ਦੇ ਬਾਅਦ ਸਵਰਗੀ ਰਾਜ ਵਿੱਚ ਅਜਿਹਾ ਹੀ ਦੇਖੋਗੇ। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਨਿਰਾਸ਼ ਨਾ ਹੋਵੋ। ਸਵਰਗ ਦਾ ਰਾਜ ਰਾਈ ਦੇ ਇੱਕ ਬੀਜ ਵਰਗਾ ਹੈ (ਮੱਤੀ 13:31)

ਅਭਿਆਸ ਕਰਨ ਲਈ – “ਮੇਲ-ਮਿਲਾਪ ਕਰਵਾਉਣ ਵਾਲਿਆਂ ਦੁਆਰਾ ਧਾਰਮਿਕਤਾ ਦਾ ਫਲ ਸ਼ਾਂਤੀ ਨਾਲ ਬੀਜਿਆ ਜਾਂਦਾ ਹੈ”(ਯਾਕੂਬ ਦੀ ਪੱਤ੍ਰੀ 3:18)।

Leave A Comment

Your Comment
All comments are held for moderation.