No products in the cart.
ਸਤੰਬਰ 13 –ਤੁਸੀਂ ਸਭ ਕੁੱਝ ਬਣਾਇਆ!
“ਤੂੰ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਉਹ ਤੇਰੀ ਹੀ ਮਰਜ਼ੀ ਨਾਲ ਹੋਈਆਂ ਅਤੇ ਰਚੀਆਂ ਗਈਆਂ”(ਪ੍ਰਕਾਸ਼ ਦੀ ਪੋਥੀ 4:11)।
ਸਾਡੇ ਪ੍ਰਭੂ ਨੇ ਜੋ ਕੁੱਝ ਵੀ ਬਣਾਇਆ ਹੈ, ਉਹ ਇੱਕ ਕਿਤਾਬ ਦੀ ਤਰ੍ਹਾਂ ਹੈ ਜੋ ਆਪਣੇ ਲੇਖਕ ਦੇ ਬਾਰੇ ਦੱਸਦੀ ਹੈ। ਜਦੋਂ ਤੁਸੀਂ ਉਸਦੀ ਹਰ ਰਚਨਾ ਉੱਤੇ ਵਿਚਾਰ ਕਰਦੇ ਹੋ, ਅਤੇ ਉਸ ਉੱਤੇ ਧਿਆਨ ਕਰਦੇ ਹੋ, ਤਾਂ ਤੁਸੀਂ ਮਹਿਸੂਸ ਕਰੋਂਗੇ ਕਿ ਇਹ ਸਿਰਜਣਹਾਰ ਪ੍ਰਮੇਸ਼ਵਰ ਦੇ ਚਰਿੱਤਰ ਨੂੰ ਕਿਵੇਂ ਪ੍ਰਗਟ ਕਰਦਾ ਹੈ। “ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਣਨ ਕਰਦੇ ਹਨ, ਅਤੇ ਅੰਬਰ ਉਸ ਦੀ ਦਸਤਕਾਰੀ ਵਿਖਾਲਦਾ ਹੈ”(ਜ਼ਬੂਰਾਂ ਦੀ ਪੋਥੀ 19:1)।
ਜਦੋਂ ਤੁਸੀਂ ਸੂਰਜ ਅਤੇ ਉਸਦੀ ਮਹਿਮਾ ਨੂੰ ਦੇਖਦੇ ਹੋ, ਤਾਂ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਪ੍ਰਭੂ ਪਰਮੇਸ਼ੁਰ, ਜਿਸਨੇ ਸੂਰਜ ਨੂੰ ਬਣਾਇਆ, ਕਿੰਨਾ ਜ਼ਿਆਦਾ ਮਹਾਨ ਹੈ। ਜਿਸਨੇ ਬਿਜਲੀ ਦੀ ਗਤੀ ਅਤੇ ਸੂਰਜ ਦੀ ਚਮਕ ਦਿੱਤੀ, ਉਹ ਤੁਹਾਨੂੰ ਹੋਰ ਕਿੰਨਾ ਚਮਕਾਏਗਾ? ਉਹ ਕਿੰਨਾਂ ਮਹਾਨ ਹੋਵੇਗਾ ਜਿਸਨੇ ਆਖਿਆ ਕਿ ਸਵਰਗ ਉਸਦਾ ਸਿੰਘਾਸਣ ਹੈ ਅਤੇ ਧਰਤੀ ਉਸਦੇ ਪੈਰ ਰੱਖਣ ਦੀ ਚੌਂਕੀ ਹੈ? ਉਹ ਕਿੰਨਾ ਦਿਆਲੂ ਹੋਵੇਗਾ, ਭਲੇ ਅਤੇ ਬੁਰੇ ਉੱਤੇ ਮੀਂਹ ਬਰਸਾਉਣ ਦੇ ਲਈ ਕੌਣ ਦਿਆਲੂ ਹੈ? ਪਵਿੱਤਰ ਸ਼ਾਸਤਰ ਕਹਿੰਦਾ ਹੈ, “ਕਿਉਂ ਜੋ ਜਗਤ ਦੇ ਉਤਪਤ ਹੋਣ ਤੋਂ ਉਹ ਦੇ ਅਣ-ਦੇਖੇ ਗੁਣ ਅਰਥਾਤ ਉਸ ਦੀ ਸਦੀਪਕ ਸਮਰੱਥਾ ਅਤੇ ਪਰਮੇਸ਼ੁਰਤਾਈ ਉਸ ਦੀ ਰਚਨਾ ਤੋਂ ਚੰਗੀ ਤਰ੍ਹਾਂ ਦਿੱਸ ਪੈਂਦੀ ਹੈ…”(ਰੋਮੀਆਂ 1:20)। ਜਦੋਂ ਅਸੀਂ ਉਸਦੀ ਹਰੇਕ ਰਚਨਾ ਦੇ ਅਚੰਭੇ ਨੂੰ ਦੇਖਦੇ ਹਾਂ, ਤਾਂ ਸਾਡਾ ਦਿਲ ਪ੍ਰਮੇਸ਼ਵਰ ਦੇ ਪ੍ਰਤੀ ਧੰਨਵਾਦ ਨਾਲ ਭਰ ਜਾਂਦਾ ਹੈ।
ਤੁਸੀਂ ਉਸਦੀ ਅਦਿੱਖ ਅਤੇ ਸਦੀਪਕ ਸ਼ਕਤੀ, ਅਤੇ ਉਸ ਪ੍ਰਮੇਸ਼ਵਰ ਦੀ ਉਸਤਤ ਅਤੇ ਆਰਾਧਨਾ ਕਰਨ ਦੇ ਲਈ ਜ਼ਿੰਮੇਵਾਰ ਹੋ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਯਹੋਵਾਹ ਮਹਾਨ ਹੈ ਅਤੇ ਅੱਤ ਉਸਤਤ ਦੇ ਜੋਗ ਹੈ, ਸਾਡੇ ਪਰਮੇਸ਼ੁਰ ਦੇ ਨਗਰ ਵਿੱਚ ਉਹ ਦੇ ਪਰਬਤ ਉੱਤੇ”(ਜ਼ਬੂਰਾਂ ਦੀ ਪੋਥੀ 48:1)। ਕਿਉਂਕਿ ਸਾਡੇ ਪ੍ਰਭੂ ਦਾ ਆਉਣਾ ਨੇੜੇ ਹੈ, ਉਸਤਤ ਨਾਲ ਉਸਦੇ ਸਾਹਮਣੇ ਜਾਣ ਲਈ ਤਿਆਰ ਰਹੋ। “ਧੰਨਵਾਦ ਕਰਦੇ ਹੋਏ ਉਹ ਦੀ ਹੈਕਲ ਦੇ ਫਾਟਕਾਂ ਦੇ ਅੰਦਰ, ਅਤੇ ਉਸਤਤ ਕਰਦੇ ਹੋਏ ਉਹ ਦੇ ਦਰਬਾਰ ਵਿੱਚ ਆਓ, ਉਹ ਦਾ ਧੰਨਵਾਦ ਕਰੋ ਅਤੇ ਉਹ ਦੇ ਨਾਮ ਨੂੰ ਮੁਬਾਰਕ ਆਖੋ”(ਜ਼ਬੂਰਾਂ ਦੀ ਪੋਥੀ 100:4)। ਜਦੋਂ ਤੁਸੀਂ ਸਵਰਗ ਦੇ ਦਰਵਾਜ਼ਿਆਂ ਰਾਹੀ ਸੁਨਹਿਰੀ ਸ਼ਹਿਰ, ਸ਼ਾਨ ਦੇ ਸ਼ਹਿਰ, ਸਦੀਪਕ ਕਨਾਨ ਵਿੱਚ ਦਾਖਲ ਹੋਵੋਂਗੇ, ਤਾਂ ਤੁਸੀਂ ਕਿੰਨੇ ਖੁਸ਼ ਹੋਵੋਂਗੇ।
ਅਸੀਂ ਸਮੇਂ ਦੇ ਅੰਤ ਦੇ ਨੇੜੇ ਹਾਂ। ਅਤੇ ਸਾਰੀ ਸ੍ਰਿਸ਼ਟੀ ਸਾਨੂੰ ਸਿਰਜਣਹਾਰ ਪ੍ਰਮੇਸ਼ਵਰ ਦੀ ਵਾਪਸੀ ਦੀ ਯਾਦ ਦਿਵਾ ਰਹੀ ਹੈ। ਰਸੂਲ ਪੌਲੁਸ ਸਾਨੂੰ ਦੱਸਦਾ ਹੈ, “ਇਸ ਵੇਲੇ ਤਾਂ ਅਸੀਂ ਸ਼ੀਸ਼ੇ ਵਿੱਚ ਧੁੰਦਲਾ ਜਿਹਾ ਵੇਖਦੇ ਹਾਂ ਪਰ ਉਸ ਸਮੇਂ ਆਹਮੋਂ-ਸਾਹਮਣੇ ਵੇਖਾਂਗੇ…”(1 ਕੁਰਿੰਥੀਆਂ 13:12)। ਤੁਸੀਂ ਉਸਨੂੰ ਆਪਣੀਆਂ ਅੱਖਾਂ ਨਾਲ ਦੇਖੋਂਗੇ ਅਤੇ ਤੁਸੀਂ ਖੁਸ਼ੀ ਨਾਲ ਹੰਝੂ ਵਹਾਓਗੇ।
ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਆਪਣੇ ਦਿਲਾਂ ਵਿੱਚ ਨਿਰਧਾਰਿਤ ਕਰੋ, ਵੱਧ ਤੋਂ ਵੱਧ ਉਸਤਤ ਅਤੇ ਆਰਾਧਨਾ ਕਰੋ। ਜਦੋਂ ਤੁਸੀਂ ਇੱਥੇ ਧਰਤੀ ਤੇ ਹੁੰਦੇ ਹੋਏ ਉਸਤਤ ਅਤੇ ਆਰਾਧਨਾ ਕਰਦੇ ਹੋ, ਤਾਂ ਇਹ ਤੁਹਾਡੇ ਲਈ ਸਦੀਪਕ ਕਾਲ ਵਿੱਚ ਉਸਦੀ ਉਸਤਤ ਅਤੇ ਆਰਾਧਨਾ ਕਰਨ ਦਾ ਰਾਹ ਪੱਧਰਾ ਕਰੇਗਾ।
ਅਭਿਆਸ ਕਰਨ ਲਈ – “ਯਹੋਵਾਹ ਦੇ ਮੁੱਲ ਲਏ ਹੋਏ ਮੁੜ ਆਉਣਗੇ, ਉਹ ਜੈਕਾਰਿਆਂ ਨਾਲ ਸੀਯੋਨ ਨੂੰ ਆਉਣਗੇ, ਅਤੇ ਸਦੀਪਕ ਅਨੰਦ ਉਹਨਾਂ ਦੇ ਸਿਰਾਂ ਉੱਤੇ ਹੋਵੇਗਾ। ਉਹ ਖੁਸ਼ੀ ਅਤੇ ਅਨੰਦ ਪਰਾਪਤ ਕਰਨਗੇ, ਸੋਗ ਅਤੇ ਹਾਉਂਕੇ ਉੱਥੋਂ ਨੱਠ ਜਾਣਗੇ”(ਯਸਾਯਾਹ 35:10)।
