Appam - Punjabi

ਸਤੰਬਰ 07 – ਸ਼ਾਂਤੀ ਦਾ ਫਲ!

“ਪਰ ਆਤਮਾ ਦਾ ਫਲ ਇਹ ਹੈ – ਪਿਆਰ, ਅਨੰਦ, ਸ਼ਾਂਤੀ”(ਗਲਾਤੀਆਂ 5:22)।

ਸ਼ਾਂਤੀ ਪ੍ਰਾਪਤ ਕਰਨ ਵਿੱਚ ਵੀ ਆਨੰਦ ਹੁੰਦਾ ਹੈ, ਅਤੇ ਦੂਸਰਿਆਂ ਦੇ ਨਾਲ ਸਾਂਝਾ ਕਰਦੇ ਸਮੇਂ ਵੀ ਸ਼ਾਂਤੀ ਹੁੰਦੀ ਹੈ, ਜੋ ਕੀ ਆਤਮਾ ਦਾ ਫਲ ਹੈ। ਆਤਮਾ ਦਾ ਇਹ ਫਲ ਸੁਤੰਤਰ ਤੌਰ ਤੇ ਅਤੇ ਆਤਮਾ ਦੇ ਦੂਸਰੇ ਫਲਾਂ ਦੇ ਨਾਲ ਮਿਲ ਕੇ ਕੰਮ ਕਰਦਾ ਹੈ। ਪਿਆਰ, ਆਨੰਦ ਅਤੇ ਸ਼ਾਂਤੀ ਸਾਰੇ ਇੱਕ ਦੂਸਰੇ ਦੇ ਨਿਰਭਰ ਹਨ।

ਜਦੋਂ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਨੂੰ ਦੇਖਦੇ ਹੋ, ਤਾਂ ਉਸ ਵਿੱਚ ਆਤਮਾ ਦੇ ਸਾਰੇ ਫਲ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਜਦੋਂ ਤੁਸੀਂ ਯਿਸੂ ਮਸੀਹ ਨੂੰ ਆਪਣੇ ਸਵਾਮੀ ਅਤੇ ਮੁਕਤੀਦਾਤਾ ਦੇ ਰੂਪ ਵਿੱਚ ਸਵੀਕਾਰ ਕਰਦੇ ਹੋ, ਤਾਂ ਤੁਸੀਂ ਆਪਣੇ ਜੀਵਨ ਵਿੱਚ ਉਸਦੀਆਂ ਵਿਸ਼ੇਸ਼ਤਾਵਾਂ ਨੂੰ ਪ੍ਰਗਟ ਕਰਨਾ ਸ਼ੁਰੂ ਕਰ ਦੇਵੋਂਗੇ। ਇਹ ਤੁਹਾਡੇ ਜੀਵਨ ਨੂੰ ਪ੍ਰਮੇਸ਼ਵਰ ਦੀ ਸ਼ਾਂਤੀ ਨਾਲ ਭਰਨ ਦਾ ਤਰੀਕਾ ਹੈ।

ਜਦੋਂ ਤੁਹਾਡੇ ਕੋਲ ਪਵਿੱਤਰ ਆਤਮਾ ਦਾ ਮਸਹ ਹੁੰਦਾ ਹੈ, ਤਾਂ ਸਵਰਗ ਦਾ ਪ੍ਰਮੇਸ਼ਵਰ ਤੁਹਾਡੇ ਵਿੱਚ ਆਤਮਾ ਦੇ ਦਾਨ ਅਤੇ ਫਲ ਲਿਆਉਂਦਾ ਹੈ। ਪਰੰਤੂ ਕੀ ਤੁਸੀਂ ਆਤਮਾ ਦਾ ਫਲ ਆਨੰਦ ਦੇ ਨਾਲ ਯਹੋਵਾਹ ਨੂੰ ਦਿੰਦੇ ਹੋ? ਪਵਿੱਤਰ ਸ਼ਾਸਤਰ ਕਹਿੰਦਾ ਹੈ, “…ਹੇ ਮੇਰੇ ਬਾਲਮ, ਮੈਂ ਉਨ੍ਹਾਂ ਨੂੰ ਤੇਰੇ ਲਈ ਇਕੱਠਾ ਕੀਤਾ ਹੈ”(ਸਰੇਸ਼ਟ ਗੀਤ 7:13)।

ਸ਼ਾਂਤੀ ਦਾ ਆਤਮਿਕ ਫਲ ਪਾਉਣ ਦੇ ਲਈ ਤੁਹਾਨੂੰ ਹਮੇਸ਼ਾਂ ਪ੍ਰਭੂ ਵਿੱਚ ਰਹਿਣਾ ਚਾਹੀਦਾ ਹੈ। ਸਾਡੇ ਪ੍ਰਭੂ ਯਿਸੂ ਨੇ ਕਿਹਾ, “ਤੁਸੀਂ ਮੇਰੇ ਵਿੱਚ ਰਹੋ ਅਤੇ ਮੈਂ ਤੁਹਾਡੇ ਵਿੱਚ ਰਹਾਂਗਾ। ਕੋਈ ਵੀ ਟਹਿਣੀ ਜੇ ਉਹ ਅੰਗੂਰ ਦੀ ਵੇਲ ਵਿੱਚ ਨਾ ਰਹੇ, ਆਪਣੇ ਆਪ ਫ਼ਲ ਨਹੀਂ ਦੇ ਸਕਦੀ। ਇਸੇ ਤਰ੍ਹਾਂ, ਜੇਕਰ ਤੁਸੀਂ ਮੇਰੇ ਵਿੱਚ ਨਹੀਂ ਰਹੋਂਗੇ, ਤੁਸੀਂ ਫ਼ਲ ਪੈਦਾ ਨਹੀਂ ਕਰ ਸਕਦੇ”(ਯੂਹੰਨਾ ਦੀ ਇੰਜੀਲ 15:4)।

ਇੱਕ ਵਾਰ ਇੱਕ ਨਾਸਤਿਕ ਸੀ, ਜਿਸ ਨੇ ਮਨੁੱਖ ਦੇ ਕੰਮਾਂ ਦੇ ਬਾਰੇ ਵਿਸਥਾਰ ਨਾਲ ਗੱਲ ਕੀਤੀ, ਅਤੇ ਇੱਕ ਮਜ਼ਬੂਤ ਘੋਸ਼ਣਾ ਕੀਤੀ ਕੀ ਕੋਈ ਪ੍ਰਮੇਸ਼ਵਰ ਨਹੀਂ ਹੈ। ਅਤੇ ਜੇਕਰ ਹੈ ਵੀ ਤਾਂ ਉਸਦੀ ਕੋਈ ਜ਼ਰੂਰਤ ਨਹੀਂ ਹੈ। ਇੱਕ ਈਸਾਈ ਵਿਸ਼ਵਾਸੀ, ਜਿਹੜਾ ਉਸਦੀ ਗੱਲ ਸੁਨਣ ਦੇ ਲਈ ਆਇਆ ਸੀ, ਉਸਦੇ ਕੋਲ ਗਿਆ ਅਤੇ ਕਿਹਾ, “ਭਰਾ, ਜ਼ਮੀਨ ਉੱਤੇ ਛੋਟੀ ਕੀੜੀ ਨੂੰ ਦੇਖੋ, ਜਿਹੜੀ ਬੜੀ ਸ਼ਾਂਤੀ ਦੇ ਨਾਲ ਇੰਨੀ ਤੇਜ਼ੀ ਨਾਲ ਇੱਧਰ-ਉੱਧਰ ਦੌੜਦੀ ਹੈ, ਕੀ ਤੁਸੀਂ ਆਪਣੀਆਂ ਸਾਰੀਆਂ ਰਚਨ ਵਾਲੀਆਂ ਸ਼ਕਤੀਆਂ ਦੇ ਨਾਲ ਇੱਕ ਛੋਟੀ ਜਿਹੀ ਕੀੜੀ ਨੂੰ ਵੀ ਹੋਂਦ ਵਿੱਚ ਲਿਆ ਸਕਦੇ ਹੋ? ਕੀ ਤੈਨੂੰ ਉਸ ਤਰ੍ਹਾਂ ਦੀ ਸ਼ਾਂਤੀ ਮਿਲ ਸਕਦੀ ਹੈ ਜਿਹੜੀ ਕੀੜੀ ਨੂੰ ਮਿਲਦੀ ਹੈ?”

ਨਾਸਤਿਕ, ਜਿਹੜਾ ਆਪਣੇ ਨਿੱਜੀ ਜੀਵਨ ਵਿੱਚ ਇੱਕ ਵੱਡੀ ਉਥੱਲ-ਪੁਥੱਲ ਵਿੱਚੋਂ ਲੰਘ ਰਿਹਾ ਸੀ, ਅਤੇ ਬਿਨ੍ਹਾਂ ਕਿਸੇ ਸ਼ਾਂਤੀ ਦੇ ਆਸਤਿਕ ਦੇ ਬਿਆਨ ਤੋਂ ਹੈਰਾਨ ਹੋ ਗਿਆ, ਅਤੇ ਸਵੀਕਾਰ ਕੀਤਾ, “ਤੁਸੀਂ ਜੋ ਆਖਿਆ ਹੈ ਉਹ ਬਹੁਤ ਸੱਚ ਹੈ। ਕੋਈ ਵੀ ਮਨੁੱਖ ਆਪਣੀ ਬੁੱਧੀ ਜਾਂ ਗਿਆਨ ਨਾਲ ਅਜਿਹੀ ਸ਼ਾਂਤੀ ਪ੍ਰਾਪਤ ਨਹੀਂ ਕਰ ਸਕਦਾ ਹੈ।” ਹਾਂ, ਮੇਰੇ ਪਿਆਰੇ ਭਰਾਵੋ ਅਤੇ ਭੈਣੋਂ, ‘ਸ਼ਾਂਤੀ’ ਪ੍ਰਮੇਸ਼ਵਰ ਦਾ ਇੱਕ ਤੋਹਫ਼ਾ ਹੈ, ਜਿਹੜਾ ਜੀਵਨ ਦੀਆਂ ਬਦਲਦੀਆਂ ਪਰਿਸਥਿਤੀਆਂ ਦੇ ਵਿੱਚ ਵੀ ਕਾਇਮ ਰਹੇਗਾ। ਸਿਰਫ ਪ੍ਰਮੇਸ਼ਵਰ ਦੇ ਵੱਲੋਂ ਸ਼ਾਂਤੀ, ਹਮੇਸ਼ਾਂ ਦੇ ਲਈ ਰਹੇਗੀ, ਅਤੇ ਇਸਦਾ ਆਖ਼ਰੀ ਨਤੀਜਾ ਬਹੁਤ ਹੀ ਆਨੰਦ ਵਾਲਾ ਹੈ। ਪਵਿੱਤਰ ਸ਼ਾਸਤਰ ਸਾਨੂੰ ਦੱਸਦਾ ਹੈ, “ਸੰਪੂਰਨ ਮਨੁੱਖ ਵੱਲ ਤੱਕ ਅਤੇ ਸਿੱਧੇ ਪੁਰਖ ਵੱਲ ਵੇਖ, ਕਿ ਸਲਾਮਤੀ ਦੇ ਮਨੁੱਖ ਦੀ ਅੰਸ ਰਹਿੰਦੀ ਹੈ”(ਜ਼ਬੂਰਾਂ ਦੀ ਪੋਥੀ 37:37)।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਪਵਿੱਤਰ ਆਤਮਾ ਦੀ ਸਹਾਇਤਾ ਨਾਲ ਪ੍ਰਮੇਸ਼ਵਰ ਦੀ ਉਸ ਸਦੀਪਕ ਸ਼ਾਂਤੀ ਨੂੰ ਪ੍ਰਾਪਤ ਕਰੋ। ਇਹ ਇੱਕ ਦਾਨ ਹੈ ਜਿਹੜਾ ਸਿਰਫ ਉਸਦੇ ਲਈ ਹੈ ਜਿਹੜਾ ਮਸੀਹ ਯਿਸੂ ਨੂੰ ਆਪਣੇ ਨਿੱਜੀ ਜੀਵਨ ਵਿੱਚ ਮੁਕਤੀਦਾਤਾ ਦੇ ਰੂਪ ਵਿੱਚ ਮੰਨਦੇ ਹਨ। ਪਵਿੱਤਰ ਆਤਮਾ ਉਨ੍ਹਾਂ ਨੂੰ ਸਦੀਪਕ ਸ਼ਾਂਤੀ ਦਾ ਸਿੱਧ ਫਲ ਦਿੰਦਾ ਹੈ।

ਅਭਿਆਸ ਕਰਨ ਲਈ – “ਕਿਉਂ ਜੋ ਪਰਮੇਸ਼ੁਰ ਦਾ ਰਾਜ ਖਾਣਾ ਪੀਣਾ ਨਹੀਂ ਸਗੋਂ ਪਵਿੱਤਰ ਆਤਮਾ ਵਿੱਚ ਸ਼ਾਂਤੀ ਅਤੇ ਅਨੰਦ ਹੈ”(ਰੋਮੀਆਂ 14:17)।

Leave A Comment

Your Comment
All comments are held for moderation.