No products in the cart.
ਸਤੰਬਰ 05 – ਸ਼ਾਂਤੀ ਦਾ ਪਰਮੇਸ਼ੁਰ!
“ਅਤੇ ਸ਼ਾਂਤੀ ਦਾਤਾ ਪਰਮੇਸ਼ੁਰ ਸ਼ੈਤਾਨ ਨੂੰ ਛੇਤੀ ਹੀ ਤੁਹਾਡੇ ਪੈਰਾਂ ਦੇ ਹੇਠ ਮਿੱਧੇਗਾ। ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਨਾਲ ਹੋਵੇ”(ਰੋਮੀਆਂ 16:20)।
ਸਾਡਾ ਪ੍ਰਮੇਸ਼ਵਰ ਸ਼ਾਂਤੀ ਦਾ ਪ੍ਰਮੇਸ਼ਵਰ ਹੈ। ਇਸਦੇ ਉਲਟ, ਸ਼ੈਤਾਨ ਉਹ ਹੈ ਜਿਹੜਾ ਸ਼ਾਂਤੀ ਭੰਗ ਕਰਦਾ ਹੈ। ਇਸ ਲਈ ਲੜਾਈ ਹਮੇਸ਼ਾਂ ਪ੍ਰਮੇਸ਼ਵਰ ਅਤੇ ਸ਼ੈਤਾਨ ਦੇ ਵਿਚਕਾਰ ਹੀ ਹੁੰਦੀ ਹੈ। ਜਦੋਂ ਕੀ ਜਿੱਤ ਸਾਡੀ ਹੁੰਦੀ ਹੈ। “ਅਤੇ ਸ਼ਾਂਤੀ ਦਾਤਾ ਪਰਮੇਸ਼ੁਰ ਸ਼ੈਤਾਨ ਨੂੰ ਛੇਤੀ ਹੀ ਤੁਹਾਡੇ ਪੈਰਾਂ ਦੇ ਹੇਠ ਮਿੱਧੇਗਾ”। ਉਸਨੇ ਇਹ ਕਹਿੰਦੇ ਹੋਏ ਇੱਕ ਵਾਅਦਾ ਕੀਤਾ ਹੈ, “ਉਹ ਤੇਰੇ ਸਿਰ ਨੂੰ ਫੇਵੇਂਗਾ ਅਤੇ ਤੂੰ ਉਸ ਦੀ ਅੱਡੀ ਨੂੰ ਡੰਗ ਮਾਰੇਂਗਾ”(ਉਤਪਤ 3:15)। ਉਸਨੇ ਅਦਨ ਦੇ ਬਾਗ਼ ਵਿੱਚ ਇਹ ਵਾਅਦਾ ਕੀਤਾ।
ਪ੍ਰਮੇਸ਼ਵਰ ਨੇ ਕਲਵਰੀ ਦੀ ਸਲੀਬ ਉੱਤੇ ਉਸ ਵਾਅਦੇ ਨੂੰ ਪੂਰਾ ਕੀਤਾ। ਉਸਨੇ ਸ਼ੈਤਾਨ ਦੇ ਸਿਰ ਨੂੰ ਕੁਚਲ ਦਿੱਤਾ ਅਤੇ ਉਸਦੇ ਲਹੂ ਨਾਲ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰ ਦਿੱਤਾ। ਇਹ ਇਸ ਉਦੇਸ਼ ਦੇ ਲਈ ਹੈ ਕੀ ਪ੍ਰਮੇਸ਼ਵਰ ਦੇ ਪੁੱਤਰ ਨੇ ਆਪਣੇ ਆਪ ਨੂੰ ਧਰਤੀ ਉੱਤੇ ਪ੍ਰਗਟ ਕੀਤਾ। ਅਤੇ ਇਹ ਹੀ ਕਾਰਨ ਹੈ ਕੀ ਸ਼ੈਤਾਨ ਮਸੀਹ ਦੇ ਲਹੂ ਦੇ ਡਰ ਤੋਂ ਕੰਬਦਾ ਹੈ।
ਨੈਪੋਲੀਅਨ ਕਈ ਦੇਸ਼ਾਂ ਉੱਤੇ ਕਬਜ਼ਾ ਕਰਨ ਵਿੱਚ ਆਪਣੀ ਸਫ਼ਲਤਾ ਦੇ ਬਾਅਦ, ਪੂਰੀ ਦੁਨੀਆਂ ਨੂੰ ਆਪਣੇ ਕਾਬੂ ਵਿੱਚ ਲਿਆਉਣਾ ਚਾਹੁੰਦਾ ਸੀ। ਜਦੋਂ ਉਹ ਆਪਣੀ ਸੈਨਾ ਦੇ ਜਨਰਲਾਂ ਦੇ ਨਾਲ ਚਰਚਾ ਕਰ ਰਿਹਾ ਸੀ, ਤਾਂ ਉਹ ਇੱਕ ਵਿਸ਼ਵ ਨਕਸ਼ੇ ਦੇ ਵੱਲ ਇਸ਼ਾਰਾ ਕਰ ਰਿਹਾ ਸੀ। ਉਸ ਨਕਸ਼ੇ ਵਿੱਚ, ਕਈ ਦੇਸ਼ਾਂ ਨੂੰ ਲਾਲ ਰੰਗ ਨਾਲ ਨਿਸ਼ਾਨ ਕੀਤਾ ਗਿਆ ਸੀ, ਜਿਨ੍ਹਾਂ ਉੱਤੇ ਗ੍ਰੇਟ ਬ੍ਰਿਟੇਨ ਦਾ ਕਾਬੂ ਸੀ। ਅਤੇ ਨੈਪੋਲੀਅਨ ਗੁੱਸੇ ਨਾਲ ਚੀਕਿਆ ਕਿਉਂਕਿ ਉਸ ਨਕਸ਼ੇ ਉੱਤੇ ਉਨ੍ਹਾਂ ਦੇ ਲਾਲ ਨਿਸ਼ਾਨ ਸੀ, ਜੇਕਰ ਉਹ ਲਾਲ ਨਿਸ਼ਾਨ ਨਾ ਹੁੰਦੇ, ਤਾਂ ਉਹ ਪੂਰੀ ਦੁਨੀਆਂ ਨੂੰ ਆਪਣੇ ਅਧੀਨ ਕਰ ਲੈਂਦਾ।
ਇਸੇ ਤਰ੍ਹਾਂ, ਸ਼ੈਤਾਨ ਵੀ ਪੂਰੀ ਤਰ੍ਹਾਂ ਨਾਲ ਅਸੰਤੁਸ਼ਟ ਅਤੇ ਪ੍ਰੇਸ਼ਾਨ ਹੈ ਕਿ ਉਹ ਪੂਰੀ ਦੁਨੀਆਂ ਨੂੰ ਆਪਣੇ ਰਾਜ ਵਿੱਚ ਲਿਆਉਣ ਦੇ ਲਈ ਯੋਗ ਨਹੀਂ ਹੈ। ਕਿਉਂਕਿ ਆਤਮਾਵਾਂ ਜਿਹੜੀਆਂ ਯਿਸੂ ਮਸੀਹ ਦੇ ਕੀਮਤੀ ਲਹੂ ਨਾਲ ਬਚਾਈਆਂ ਗਈਆਂ ਹਨ, ਜੋ ਗਲਗਥਾ ਵਿੱਚ ਬਹਾਈ ਗਈ ਹੈ। ਪਰੰਤੂ ਸਾਡੇ ਪ੍ਰਭੂ ਨੇ, ਸਲੀਬ ਉੱਤੇ ਆਪਣੀ ਮੌਤ ਦੇ ਦੁਆਰਾ, ਮੌਤ ਦੇ ਰਾਜ ਉੱਤੇ ਜੇਤੂ ਹੋ ਕੇ ਰਾਜ ਕੀਤਾ। ਇਸ ਲਈ ਅਸੀਂ ਇਹ ਕਹਿ ਕੇ ਪ੍ਰਮੇਸ਼ਵਰ ਦੀ ਘੋਸ਼ਣਾ, ਅੰਗੀਕਾਰ ਅਤੇ ਵਡਿਆਈ ਕਰਦੇ ਹਾਂ, “ਪਰ ਧੰਨਵਾਦ ਹੈ ਪਰਮੇਸ਼ੁਰ ਦਾ ਜੋ ਸਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਫਤਹ ਬਖ਼ਸ਼ਦਾ ਹੈ!”(1 ਕੁਰਿੰਥੀਆਂ 15:57)।
ਜਦੋਂ ਸਾਡਾ ਦੁਸ਼ਮਣ, ਸ਼ੈਤਾਨ ਸਾਡੇ ਵਿਰੁੱਧ ਭੈੜੀ ਸਾਜਿਸ਼ ਰਚਦਾ ਹੈ, ਤਾਂ ਪ੍ਰਮੇਸ਼ਵਰ ਤੁਰੰਤ ਉਸਦਾ ਸਿਰ ਮਿੱਧ ਦਿੰਦਾ ਹੈ ਅਤੇ ਉਸਨੂੰ ਨਸ਼ਟ ਕਰ ਦਿੰਦਾ ਹੈ। ਅੱਜ ਦੇ ਮੁੱਖ ਅਧਿਆਏ ਵਿੱਚ, ਰਸੂਲ ਪੌਲੁਸ ਘੋਸ਼ਣਾ ਕਰਦਾ ਹੈ, “ਅਤੇ ਸ਼ਾਂਤੀ ਦਾਤਾ ਪਰਮੇਸ਼ੁਰ ਸ਼ੈਤਾਨ ਨੂੰ ਛੇਤੀ ਹੀ ਤੁਹਾਡੇ ਪੈਰਾਂ ਦੇ ਹੇਠ ਮਿੱਧੇਗਾ”।
ਇੱਕ ਸਮਾਜ ਸੁਧਾਰਕ ਨੇ ਇੱਕ ਵਾਰ ਇਸ ਪ੍ਰਕਾਰ ਟਿੱਪਣੀ ਕੀਤੀ, “ਇੱਕ ਕਮਜ਼ੋਰ ਬੱਚੇ ਅਤੇ ਤਾਕਤਵਰ ਵਿਅਕਤੀ ਦੇ ਵਿਚਕਾਰ ਕੋਈ ਅੰਤਰ ਨਹੀਂ ਹੈ ਕਿ ਉਹ ਕਿਵੇਂ ਖਾਂਦੇ ਹਨ। ਉਹ ਦੋਨੋਂ ਹੱਥ ਨਾਲ ਖਾਣਾ ਲੈਂਦੇ ਹਨ ਅਤੇ ਮੂੰਹ ਤੱਕ ਲਿਆਉਂਦੇ ਹਨ। ਤਾਕਤ ਵਿੱਚ ਅੰਤਰ ਇਸ ਗੱਲ ਨਾਲ ਨਹੀਂ ਹੈ ਕੀ ਉਹ ਕਿਵੇਂ ਖਾਂਦੇ ਹਨ, ਬਲਕਿ ਇਸ ਵਜ੍ਹਾ ਨਾਲ ਹੈ ਕਿ ਉਹ ਕੀ ਖਾਂਦੇ ਹਨ।” ਇਸੇ ਤਰ੍ਹਾਂ, ਜੇਕਰ ਤੁਸੀਂ ਆਪਣੇ ਕਮਜ਼ੋਰ ਹੱਥ ਨਾਲ ਪ੍ਰਮੇਸ਼ਵਰ ਨੂੰ ਫੜਦੇ ਹੋ, ਤਾਂ ਇਹ ਕਾਫ਼ੀ ਹੋਵੇਗਾ, ਅਤੇ ਉਹ ਤੁਹਾਨੂੰ ਸ਼ਾਂਤੀ ਪ੍ਰਦਾਨ ਕਰਨਗੇ। ਮੁਕਤੀ ਦੇ ਸਮੇਂ ਮਨੁੱਖ ਦਾ ਪ੍ਰਮੇਸ਼ਵਰ ਨਾਲ ਮੇਲ ਹੋ ਜਾਂਦਾ ਹੈ। ਜਦੋਂ ਕੀ ਮਸੀਹ ਵਿੱਚ ਤਿਆਰ ਵਿਸ਼ਵਾਸੀ, ਇੱਕ ਜੀਵਨ ਜਿਉਂਦੇ ਹੈ, ਲਗਾਤਾਰ ਪ੍ਰਮੇਸ਼ਵਰ ਦੀ ਸ਼ਾਂਤੀ ਵਿੱਚ ਆਨੰਦ ਲੈਂਦੇ ਹੈ। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਕੀ ਤੁਸੀਂ ਪ੍ਰਮੇਸ਼ਵਰ ਦੀ ਸ਼ਾਂਤੀ ਨਾਲ ਭਰੇ ਹੋਏ ਹੋ?
ਅਭਿਆਸ ਕਰਨ ਲਈ – “ਕਿਉਂ ਜੋ ਪਰਮੇਸ਼ੁਰ ਗੜਬੜੀ ਦਾ ਨਹੀਂ ਸਗੋਂ ਸ਼ਾਂਤੀ ਦਾ ਪਰਮੇਸ਼ੁਰ ਹੈ। ਜਿਵੇਂ ਸੰਤਾਂ ਦੀਆਂ ਸਾਰੀਆਂ ਕਲੀਸਿਯਾਂਵਾ ਵਿੱਚ ਹੈ”(1 ਕੁਰਿੰਥੀਆਂ 14:33)।
