No products in the cart.
ਸਤੰਬਰ 03 – ਧਰਤੀ ਉੱਤੇ ਸ਼ਾਂਤੀ!
“ਸਵਰਗ ਵਿੱਚ ਪਰਮੇਸ਼ੁਰ ਦੀ ਵਡਿਆਈ, ਅਤੇ ਧਰਤੀ ਤੇ ਉਨ੍ਹਾਂ ਲੋਕਾਂ ਵਿੱਚ ਸ਼ਾਂਤੀ ਜਿਨ੍ਹਾਂ ਨਾਲ ਉਹ ਖੁਸ਼ ਹੈ”(ਲੂਕਾ 2:14)।
ਧਰਤੀ ਉੱਤੇ ਸ਼ਾਂਤੀ ਪਾਉਣਾ ਸਿਰਫ ਮਨੁੱਖਾਂ ਦੀ ਹੀ ਨਹੀਂ, ਪਰੰਤੂ ਪ੍ਰਮੇਸ਼ਵਰ ਦੇ ਦੂਤਾਂ ਦੀ ਵੀ ਇੱਛਾ ਹੈ। ਯਿਸੂ ਮਸੀਹ ਦੇ ਜਨਮ ਦੇ ਸਮੇਂ, ਸਵਰਗ ਦੂਤ ਚਰਵਾਹਿਆਂ ਦੇ ਸਾਹਮਣੇ ਆਕਾਸ਼ ਵਿੱਚ ਪ੍ਰਗਟ ਹੋਏ, ਅਤੇ ‘ਧਰਤੀ ਉੱਤੇ ਸ਼ਾਂਤੀ’ ਦੀ ਖੁਸ਼ਖਬਰੀ ਦੀ ਘੋਸ਼ਣਾ ਕੀਤੀ।
ਆਓ ਅੱਜ ਅਸੀਂ ‘ਧਰਤੀ ਉੱਤੇ ਸ਼ਾਂਤੀ’ ਦੇ ਬਾਰੇ ਸੰਖੇਪ ਵਿੱਚ ਧਿਆਨ ਕਰੀਏ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਬਘਿਆੜ ਲੇਲੇ ਨਾਲ ਰਹੇਗਾ, ਅਤੇ ਚੀਤਾ ਮੇਮਣੇ ਨਾਲ ਬੈਠੇਗਾ, ਵੱਛਾ, ਜੁਆਨ ਸ਼ੇਰ ਅਤੇ ਪਾਲਤੂ ਪਸ਼ੂ ਇਕੱਠੇ ਰਹਿਣਗੇ, ਅਤੇ ਇੱਕ ਛੋਟਾ ਬੱਚਾ ਉਹਨਾਂ ਨੂੰ ਲਈ ਫਿਰੇਗਾ। ਗਾਂ ਤੇ ਰਿੱਛਣੀ ਚਰਨਗੀਆਂ, ਅਤੇ ਉਨ੍ਹਾਂ ਦੇ ਬੱਚੇ ਇਕੱਠੇ ਬੈਠਣਗੇ, ਬੱਬਰ ਸ਼ੇਰ ਬਲ਼ਦ ਵਾਂਗੂੰ ਘਾਹ ਖਾਵੇਗਾ। ਦੁੱਧ ਚੁੰਘਦਾ ਬੱਚਾ ਸੱਪ ਦੀ ਖੁੱਡ ਉੱਤੇ ਖੇਡੇਗਾ, ਅਤੇ ਦੁੱਧੋਂ ਛੁਡਾਇਆ ਹੋਇਆ ਬੱਚਾ ਆਪਣਾ ਹੱਥ ਨਾਗ ਦੀ ਵਰਮੀ ਉੱਤੇ ਰੱਖੇਗਾ”(ਯਸਾਯਾਹ 11:6,7,8)। ਕੀ ਅਜਿਹੀਆਂ ਗੱਲਾਂ ਦੀ ਕਲਪਨਾ ਕਰਨ ਨਾਲ ਵੀ ਸਾਡਾ ਦਿਲ ਆਨੰਦ ਨਾਲ ਨਹੀਂ ਭਰਦਾ? ਅਜਿਹੀਆਂ ਚੀਜ਼ਾਂ ਨੂੰ ਦੇਖਣਾ ਬਹੁਤ ਹੀ ਅਚਰਜ ਅਤੇ ਆਨੰਦਦਾਇਕ ਹੋਵੇਗਾ।
ਇੱਕ ਵਾਰ ਇੱਕ ਸ਼ਾਂਤੀ ਪਿਆਰਾ ਦੇਸ਼ ਸੀ ਅਤੇ ਦੂਸਰਾ ਦੇਸ਼ ਯੁੱਧ ਵਿੱਚ ਉਸਦੇ ਵਿਰੁੱਧ ਆ ਗਿਆ। ਸੈਨਾ ਦੇ ਕਮਾਂਡਰਾਂ ਨੂੰ ਉਸ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਮਾਰਨ ਅਤੇ ਸ਼ਹਿਰ ਨੂੰ ਅੱਗ ਲਗਾਉਣ ਦੇ ਲਈ ਸਪੱਸ਼ਟ ਨਿਰਦੇਸ਼ ਦਿੱਤੇ ਗਏ ਸੀ। ਪਰ ਜਦੋਂ ਸੈਨਿਕ ਸ਼ਹਿਰ ਵਿੱਚ ਆਏ, ਤਾਂ ਸ਼ਹਿਰ ਦੇ ਨਿਵਾਸੀਆਂ ਨੇ ਉਨ੍ਹਾਂ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ।
ਹੱਥਾਂ ਵਿੱਚ ਫੁੱਲਾਂ ਦਾ ਗੁਲਦਸਤਾ ਅਤੇ ਚਿਹਰੇ ਉੱਤੇ ਮੁਸਕਾਨ ਨਾਲ ਛੋਟੇ-ਛੋਟੇ ਬੱਚੇ ਸੈਨਾ ਦੇ ਜਵਾਨਾਂ ਦਾ ਸਵਾਗਤ ਕਰ ਰਹੇ ਸੀ। ਔਰਤਾਂ ਨੇ ਆਪਣੇ ਘਰਾਂ ਦੇ ਉੱਪਰੋਂ ਪਿਆਰ ਨਾਲ ਹੱਥ ਹਿਲਾ ਕੇ ਸਵਾਗਤ ਕੀਤਾ। ਅਤੇ ਨਗਰ ਦੇ ਮਰਦ ਕੋਮਲ ਮੁਸਕੁਰਾਹਟ ਦੇ ਨਾਲ ਆਪਣਾ ਕੰਮ ਕਰਦੇ ਚਲੇ ਗਏ। ਜਦੋਂ ਸੈਨਿਕਾਂ ਨੇ ਇਹ ਦੇਖਿਆ ਤਾਂ ਉਹ ਆਪਣਾ ਮਕਸਦ ਅਤੇ ਆਪਣੇ ਨਿਰਦੇਸ਼ ਦੇ ਬਾਰੇ ਭੁੱਲ ਗਏ। ਇਸਦੇ ਬਜਾਏ, ਉਹਨਾਂ ਨੇ ਛੋਟੇ ਬੱਚਿਆਂ ਨੂੰ ਉੱਪਰ ਚੁੱਕ ਲਿਆ ਅਤੇ ਗਲੇ ਅਤੇ ਉਨ੍ਹਾਂ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਇਹ ਵੀ ਫ਼ੈਸਲਾ ਲਿਆ ਕੀ ਉਹ ਅਜਿਹੇ ਪਿਆਰ ਕਰਨ ਵਾਲੇ ਲੋਕਾਂ ਨਾਲ ਭਰੇ ਸ਼ਹਿਰ ਦੇ ਖਿਲਾਫ਼ ਕਦੇ ਨਹੀਂ ਲੜਨਗੇ। ਉਸ ਫ਼ੈਸਲੇ ਦੇ ਨਾਲ, ਉਨ੍ਹਾਂ ਨੇ ਯੁੱਧ ਦੇ ਆਪਣੇ ਸਾਰੇ ਹਥਿਆਰਾਂ ਨੂੰ ਸੁੱਟ ਦਿੱਤਾ ਅਤੇ ਸ਼ਾਂਤੀ ਨਾਲ ਆਪਣੇ ਦੇਸ਼ ਵਾਪਸ ਚਲੇ ਗਏ।
ਸਾਡੇ ਪ੍ਰਭੂ ਯਿਸੂ ਆਪਣੇ ਪਿਆਰ ਨੂੰ ਪ੍ਰਗਟ ਕਰਨ ਦੇ ਲਈ ਧਰਤੀ ਉੱਤੇ ਆਏ। ਉਸਨੇ ਆਪਣੀ ਦੂਸਰੀ ਗੱਲ੍ਹ ਉਨ੍ਹਾਂ ਲੋਕਾਂ ਨੂੰ ਦਿਖਾਈ ਜਿਨ੍ਹਾਂ ਨੇ ਉਸਦੀ ਇੱਕ ਗੱਲ੍ਹ ਉੱਤੇ ਮਾਰਿਆ ਸੀ। ਉਹ ਆਪਣੇ ਦੁਸ਼ਮਣਾਂ ਦੇ ਪ੍ਰਤੀ ਵੀ ਆਪਣਾ ਬਹੁਤ ਜ਼ਿਆਦਾ ਪਿਆਰ ਦਿਖਾਉਣ ਦੇ ਲਈ ਥੱਲੇ ਆਏ। ਉਸਦਾ ਪਿਆਰ, ਧਰਤੀ ਉੱਤੇ ਸ਼ਾਂਤੀ ਲਿਆਇਆ। ਇੱਕ ਵਾਰ ਜਦੋਂ ਤੁਸੀਂ ਸ਼ਾਂਤੀ ਦੇ ਰਾਜਕੁਮਾਰ ਨੂੰ ਆਪਣਾ ਦਿਲ ਦੇ ਦੇਵੋਂਗੇ, ਤਾਂ ਤੁਸੀਂ ਆਪਣੇ ਦਿਲ ਵਿੱਚ ਸੰਪੂਰਨ ਸ਼ਾਂਤੀ ਦਾ ਤਜ਼ਰਬਾ ਕਰੋਂਗੇ। ਅਜਿਹੀ ਸ਼ਾਂਤੀ ਇੱਕ ਲਹਿਰ ਦੀ ਤਰ੍ਹਾਂ ਤੁਹਾਡੇ ਪਰਿਵਾਰ ਵਿੱਚ ਸ਼ਾਂਤੀ, ਤੁਹਾਡੇ ਦੇਸ਼ ਵਿੱਚ ਸ਼ਾਂਤੀ ਅਤੇ ਅੰਤ: ਪੂਰੀ ਧਰਤੀ ਉੱਤੇ ਸ਼ਾਂਤੀ ਦੇ ਵੱਲ ਲੈ ਜਾਵੇਗੀ।
ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਕਿਰਪਾ ਕਰਕੇ ਧਰਤੀ ਉੱਤੇ ਸ਼ਾਂਤੀ ਦੇ ਲਈ ਪ੍ਰਾਰਥਨਾ ਕਰੋ। ਅਤੇ ਸ਼ਾਂਤੀ ਦੇ ਰਾਜਕੁਮਾਰ, ਯਿਸੂ ਮਸੀਹ ਨੂੰ ਦੂਸਰਿਆਂ ਨਾਲ ਮਿਲਾਓ। ਅਤੇ ਤੁਸੀਂ ਸਭ ਪਵਿੱਤਰ ਸ਼ਾਸਤਰ ਦੇ ਵਾਅਦਿਆਂ ਦੇ ਅਨੁਸਾਰ ਬਰਕਤ ਪਾਉਂਗੇ, ਜੋ ਕਹਿੰਦਾ ਹੈ, ‘ਉਹ ਧੰਨ ਹਨ ਜਿਹੜੇ ਮੇਲ-ਮਿਲਾਪ ਕਰਾਉਂਦੇ ਹਨ’।
ਅਭਿਆਸ ਕਰਨ ਲਈ – “ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਅਤੇ ਸ਼ਾਂਤੀ ਤੁਹਾਨੂੰ ਮਿਲਦੀ ਰਹੇ”(ਅਫ਼ਸੀਆਂ 1:2)।
