Appam - Punjabi

ਸਤੰਬਰ 02 – ਯਰੂਸ਼ਲਮ ਦੀ ਸ਼ਾਂਤੀ!

“ਯਰੂਸ਼ਲਮ ਦੀ ਸਲਾਮਤੀ ਮੰਗੋ, ਤੇਰੇ ਪ੍ਰੇਮੀ ਨਿਹਾਲ ਹੋਣਗੇ”(ਜ਼ਬੂਰਾਂ ਦੀ ਪੋਥੀ 122:6)।

‘ਯਰੂਸ਼ਲਮ’ ਸ਼ਬਦ ਦਾ ਅਰਥ ਸ਼ਾਂਤੀ ਦਾ ਸ਼ਹਿਰ ਹੈ। ਸ਼ਾਂਤੀ ਯਰੂਸ਼ਲਮ ਤੋਂ ਨਿੱਕਲਣੀ ਚਾਹੀਦੀ ਹੈ। ਅਤੇ ਯਹੂਦਿਯਾ, ਸਾਮਰਿਯਾ ਅਤੇ ਦੁਨੀਆਂ ਦੇ ਸਾਰੇ ਦੇਸ਼ਾਂ ਵਿੱਚ ਫੈਲਣੀ ਚਾਹੀਦੀ ਹੈ।

ਆਤਮਿਕ ਸ਼ਬਦਾਂ ਵਿੱਚ, ਯਰੂਸ਼ਲਮ ਤੁਹਾਡੇ ਦਿਲ ਨੂੰ ਦਰਸਾਉਂਦਾ ਹੈ। ਇਸਦਾ ਅਰਥ ਹੈ ਕਿ ਰਾਜਿਆਂ ਦੇ ਰਾਜਾ ਅਤੇ ਪ੍ਰਭੂਆਂ ਦੇ ਪ੍ਰਭੂ, ਤੁਹਾਡੇ ਦਿਲਾਂ ਵਿੱਚ ਰਾਜ ਕਰੇ। ਉਹ ਸ਼ਾਂਤੀ ਦੇ ਰਾਜਕੁਮਾਰ ਦੇ ਰੂਪ ਵਿੱਚ ਤੁਹਾਡੇ ਦਿਲ ਵਿੱਚ ਬਿਰਾਜਮਾਨ ਹੋਣੇ ਚਾਹੀਦੇ ਹਨ, ਜਿਵੇਂ ਸਾਡਾ ਯਰੂਸ਼ਲਮ ਸਾਡੇ ਅੰਦਰ ਹੈ! ਤੁਸੀਂ ਸਾਰੇ, ਜਿਹੜੇ ਸ਼ਾਂਤੀ ਦੇ ਪ੍ਰਮੇਸ਼ਵਰ ਦਾ ਪਿੱਛਾ ਕਰਦੇ ਹੋ, ਆਪਣੇ ਨਿੱਜੀ ਜੀਵਨ ਵਿੱਚ ਸ਼ਾਂਤੀ ਨਾਲ ਸੰਬੰਧਿਤ ਚੀਜ਼ਾਂ ਨਾਲ ਚੰਗੀ ਤਰ੍ਹਾਂ ਵਾਕਿਫ਼ ਹੋ। ਤੁਹਾਡੇ ਲਈ ਸ਼ਾਂਤੀ ਦੇ ਰਾਹ ਦਾ ਪਿੱਛਾ ਕਰਨਾ, ਅਤੇ ਨਾਲ ਹੀ ਮਨੁੱਖਾਂ ਅਤੇ ਪ੍ਰਮੇਸ਼ਵਰ ਦੇ ਨਾਲ ਸ਼ਾਂਤੀ ਅਤੇ ਸਦਭਾਵਨਾ ਵਿੱਚ ਰਹਿਣਾ ਜ਼ਰੂਰੀ ਹੈ।

ਯਰੂਸ਼ਲਮ ਸ਼ਹਿਰ ਨੂੰ ਦੇਖੋ, ਇਸ ਸ਼ਹਿਰ ਨੂੰ ਰਾਜਾ ਦਾਊਦ ਨੇ ਆਪਣੇ ਲਈ ਬਣਾਇਆ ਸੀ, ਉੱਥੋਂ ਯਾਬੂਸੀਆਂ ਨੂੰ ਕੱਢ ਦਿੱਤਾ ਗਿਆ ਸੀ। ਅਤੇ ਆਪਣੇ ਵੰਸ਼, ਰਾਜਾ ਸੁਲੇਮਾਨ ਦੇ ਦਿਨਾਂ ਵਿੱਚ, ਉਸਨੇ ਪ੍ਰਮੇਸ਼ਵਰ ਦੇ ਲਈ ਇੱਕ ਸ਼ਾਨਦਾਰ ਭਵਨ ਬਣਾਇਆ। ਦਾਨੀਏਲ ਆਪਣੀਆਂ ਖਿੜਕੀਆਂ ਖੋਲ੍ਹ ਕੇ ਇਸ ਪਵਿੱਤਰ ਭਵਨ ਦੇ ਵੱਲ ਮੂੰਹ ਕਰਕੇ ਦਿਨ ਵਿੱਚ ਤਿੰਨ ਵਾਰ ਪ੍ਰਾਰਥਨਾ ਕਰਦਾ ਸੀ। ਨਹਮਯਾਹ ਨੇ ਉਸ ਨਗਰ ਦੇ ਆਲੇ-ਦੁਆਲੇ ਦੀ ਸ਼ਹਿਰਪਨਾਹ ਦੀ ਮੁਰੰਮਤ ਕੀਤੀ ਅਤੇ ਉਸਨੂੰ ਫਿਰ ਤੋਂ ਬਣਾਇਆ।

ਪਰੰਤੂ ਅਫ਼ਸੋਸ, ਕੀ ਸਾਡੇ ਯਿਸੂ ਮਸੀਹ ਦੇ ਦਿਨਾਂ ਵਿੱਚ ਸ਼ਹਿਰ ਨੇ ਆਪਣੀ ਵਡਿਆਈ ਅਤੇ ਸ਼ਾਨ ਪੂਰੀ ਤਰ੍ਹਾਂ ਗੁਆ ਦਿੱਤੀ ਸੀ। ਰੀਤੀ ਰਿਵਾਜਾਂ ਦਾ ਪਾਲਣ ਕਰਦੇ ਹੋਏ, ਸ਼ਹਿਰ ਅਧਿਆਤਮਿਕ ਮਾਮਲਿਆਂ ਵਿੱਚ ਭਾਰੀ ਗਿਰਾਵਟ ਵਿੱਚ ਡਿੱਗ ਗਿਆ ਸੀ। ਫ਼ਰੀਸੀ ਅਤੇ ਸਦੂਕੀ ਇੱਕ ਧੋਖੇਬਾਜ਼ ਜੀਵਨ ਸ਼ੈਲੀ ਦੀ ਅਗਵਾਈ ਕਰ ਰਹੇ ਸੀ। ਅਤੇ ਪ੍ਰਮੇਸ਼ਵਰ ਦੇ ਬਹੁਤ ਸਾਰੇ ਨਬੀਆਂ ਨੂੰ ਯਰੂਸ਼ਲਮ ਦੀਆਂ ਸੜਕਾਂ ਉੱਤੇ ਪੱਥਰਾਵ ਕਰਕੇ ਮਾਰ ਦਿੱਤਾ ਗਿਆ। ਜਦੋਂ ਯਿਸੂ ਮਸੀਹ ਨੇ ਯਰੂਸ਼ਲਮ ਦੇ ਵੱਲ ਦੇਖਿਆ, ਤਾਂ ਉਹ ਉਸ ਸ਼ਹਿਰ ਦੇ ਲਈ ਰੋਇਆ ਅਤੇ ਵਿਰਲਾਪ ਕੀਤਾ, “ਅਤੇ ਆਖਿਆ, ਕਾਸ਼ ਕਿ ਤੂੰ ਅੱਜ ਸ਼ਾਂਤੀ ਦੀਆਂ ਗੱਲਾਂ ਨੂੰ ਜਾਣਦਾ, ਪਰ ਹੁਣ ਉਹ ਤੇਰੀਆਂ ਅੱਖਾਂ ਤੋਂ ਲੁੱਕੀਆਂ ਹੋਈਆਂ ਹਨ”(ਲੂਕਾ 19:42)।

ਵਰਤਮਾਨ ਸਮੇਂ ਵਿੱਚ ਯਰੂਸ਼ਲਮ ਦੀ ਸਥਿਤੀ ਕੀ ਹੈ? ਇਹ ਵਪਾਰ ਦੇ ਲਈ ਇੱਕ ਪ੍ਰਮੁੱਖ ਵਪਾਰਕ ਕੇਂਦਰ ਅਤੇ ਇੱਕ ਮਹਾਨ ਅੰਤਰਰਾਸ਼ਟਰੀ ਘੁੰਮਣ ਵਾਲੀ ਜਗ੍ਹਾ ਹੈ। ਕਿਉਂਕਿ ਇਸਦੀ ਪਵਿੱਤਰ ਭੂਮੀ ਦੀ ਸ਼ਾਨ ਹੈ, ਇਸ ਲਈ ਦੁਨੀਆਂ ਭਰ ਦੇ ਲੋਕ ਇਸ ਸ਼ਹਿਰ ਵਿੱਚ ਆਉਂਦੇ ਹਨ। ਜ਼ੈਤੂਨ ਦੇ ਰੁੱਖ ਨਾਲ ਬਣੀ ਸਲੀਬ ਅਤੇ ਮਾਲਾ ਦੀ ਬਹੁਤ ਵਿਕਰੀ ਹੁੰਦੀ ਹੈ, ਨਾਲ ਹੀ ਪਾਣੀ ਦੇ ਕੰਨਟੇਨਰ ਵੀ, ਜਿਹੜੇ ਯਰਦਨ ਨਦੀ ਜਾਂ ਸਾਮਰਿਯਾ ਦੇ ਖੂਹ ਵਿੱਚੋਂ ਲਏ ਜਾਣ ਦਾ ਦਾਅਵਾ ਕਰਦੇ ਹਨ। ਇਸਰਾਏਲ ਦੇ ਅਲੱਗ-ਅਲੱਗ ਸਥਾਨਾਂ ਅਤੇ ਫੁੱਲਾਂ ਦੀਆਂ ਤਸਵੀਰਾਂ ਦੀ ਵੀ ਵਿਕਰੀ ਹੁੰਦੀ ਹੈ। ਕਿਰਪਾ ਇਸਦੀ ਵਰਤਮਾਨ ਸਥਿਤੀ ਨੂੰ ਦੇਖੇ ਅਤੇ ਯਰੂਸ਼ਲਮ ਸ਼ਹਿਰ ਦੇ ਲਈ ਹਰ ਦਿਨ ਪ੍ਰਾਰਥਨਾ ਕਰੋ।

ਇਹ ਯਹੂਦੀਆਂ ਦਾ ਵਿਸ਼ਵਾਸ ਹੈ ਕੀ ਯਰੂਸ਼ਲਮ ਸ਼ਹਿਰ ਨੂੰ ਪਵਿੱਤਰ ਬਣਾਇਆ ਜਾਵੇਗਾ ਅਤੇ ਮਸੀਹਾ ਦੇ ਆਉਣ ਤੇ ਸ਼ਾਂਤੀ ਕਾਇਮ ਹੋਵੇਗੀ। ਅਤੇ ਵਰਤਮਾਨ ਸਮੇਂ ਵਿੱਚ ਵੀ ਯਹੂਦੀਆਂ ਦੀ ਇਹ ਹੀ ਪ੍ਰਾਰਥਨਾ ਹੈ। ਪੁਰਾਣੇ ਨੇਮ ਦੇ ਨਬੀਆਂ ਦਾ ਵੀ ਇਹ ਹੀ ਦਰਸ਼ਨ ਸੀ, ਕੀ ਜਦੋਂ ਨਵਾਂ ਸਵਰਗ ਅਤੇ ਨਵੀਂ ਧਰਤੀ ਸਥਾਪਿਤ ਹੋਵੇਗੀ ਤਦ ਯਰੂਸ਼ਲਮ ਨੂੰ ਨਵਾਂ ਕੀਤਾ ਜਾਵੇਗਾ।ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਤੁਹਾਨੂੰ ਵੀ ਆਪਣੇ ਪੂਰੇ ਮਨ ਨਾਲ ਸਦੀਪਕ ਯਰੂਸ਼ਲਮ ਦੇ ਵੱਲ ਦੇਖਣਾ ਚਾਹੀਦਾ ਹੈ।

ਅਭਿਆਸ ਕਰਨ ਲਈ – “ਤੇਰੀ ਸ਼ਹਿਰਪਨਾਹ ਦੇ ਅੰਦਰ ਸਲਾਮਤੀ ਹੋਵੇ, ਤੇਰੇ ਮਹਿਲਾਂ ਵਿੱਚ ਖੁਸ਼ਹਾਲੀ ਨਿਹਾਲਤਾ!”(ਜ਼ਬੂਰਾਂ ਦੀ ਪੋਥੀ 122:7)।

Leave A Comment

Your Comment
All comments are held for moderation.