Appam - Punjabi

ਸਤੰਬਰ 01 – ਸ਼ਾਤੀ ਤੁਹਾਡੇ ਨਾਲ ਹੋਵੇ!

“ਤਦ ਯਹੋਵਾਹ ਨੇ ਉਸ ਨੂੰ ਕਿਹਾ, “ਤੈਨੂੰ ਸ਼ਾਂਤੀ ਹੋਵੇ। ਨਾ ਡਰ, ਤੂੰ ਮਰੇਂਗਾ ਨਹੀਂ।” ਤਦ ਗਿਦਾਊਨ ਨੇ ਉੱਥੇ ਯਹੋਵਾਹ ਦੇ ਲਈ ਇੱਕ ਜਗਵੇਦੀ ਬਣਾਈ ਅਤੇ ਉਸ ਦਾ ਨਾਮ “ਯਹੋਵਾਹ ਸ਼ਾਲੋਮ” ਰੱਖਿਆ”(ਨਿਆਂਈਆਂ ਦੀ ਪੋਥੀ 6:23,24)।

ਸਾਡਾ ਪ੍ਰਮੇਸ਼ਵਰ ਸ਼ਾਂਤੀ ਦਾ ਲੇਖਕ ਹੈ। “ਸ਼ਾਂਤੀ ਦਾ ਰਾਜਕੁਮਾਰ” ਉਸਨੂੰ ਦਿੱਤੇ ਗਏ ਨਾਮਾਂ ਵਿੱਚੋਂ ਇੱਕ ਹੈ (ਯਸਾਯਾਹ 9:6)। ਉਸ ਦੇ ਦੁਆਰਾ ਹੀ ਸਾਨੂੰ ਸ਼ਾਂਤੀ ਦਾ ਵਾਅਦਾ ਕੀਤਾ ਗਿਆ ਹੈ। ਪ੍ਰਮੇਸ਼ਵਰ ਦੀ ਸ਼ਾਂਤੀ, ਸਵਰਗ ਤੋਂ ਸਾਡੇ ਵੱਲ ਉੱਤਰਦੀ ਹੈ।

ਇੱਕ ਵਾਰ ਉੱਥੇ ਦਸ ਕੋੜ੍ਹੀ ਸੀ ਜਿਹੜੇ ਯਿਸੂ ਦੇ ਕੋਲ ਆਏ ਸੀ, ਉਨ੍ਹਾਂ ਨੇ ਆਪਣੀ ਆਵਾਜ਼ ਉਠਾਈ ਅਤੇ ਉਸ ਨੂੰ ਪੁਕਾਰ ਕੇ ਕਿਹਾ, “ਹੇ ਯਿਸੂ ਮਹਾਰਾਜ, ਸਾਡੇ ਉੱਤੇ ਦਯਾ ਕਰ”! ਉਨ੍ਹਾਂ ਦੀ ਹਾਲਤ ਦੇਖ ਕੇ ਸਾਡਾ ਪ੍ਰਭੂ ਦਯਾ ਨਾਲ ਭਰ ਗਿਆ। ਤੁਰੰਤ ਉਸਨੇ ਉਨ੍ਹਾਂ ਸਾਰੇ ਦਸਾਂ ਨੂੰ ਸਵਰਗੀ ਚੰਗਿਆਈ ਦੇਣ ਦਾ ਵਾਅਦਾ ਕੀਤਾ, ਅਤੇ ਆਖਿਆ, “ਜਾਓ ਅਤੇ ਆਪਣੇ ਆਪ ਨੂੰ ਜਾਜਕਾਂ ਨੂੰ ਵਿਖਾਓ” ਅਤੇ ਇਹ ਇਸ ਲਈ ਸੀ ਕਿ ਜਿਵੇਂ-ਜਿਵੇਂ ਉਹ ਗਏ, ਉਨ੍ਹਾਂ ਦੇ ਕੋਲ ਇੱਕ ਸਵਰਗੀ ਚੰਗਿਆਈ ਸੀ।

ਉਨ੍ਹਾਂ ਦਸ ਕੋੜ੍ਹੀਆਂ ਵਿੱਚੋਂ ਇੱਕ ਪ੍ਰਭੂ ਨੂੰ ਧੰਨਵਾਦ ਅਤੇ ਵਡਿਆਈ ਦੇਣ ਦੇ ਲਈ ਉਸਦੇ ਕੋਲ ਆਇਆ। ਅਤੇ ਯਿਸੂ ਨੇ ਉਸਨੂੰ ਕਿਹਾ, “ਉੱਠ ਕੇ ਚੱਲਿਆ ਜਾ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ” ਸਾਡਾ ਪ੍ਰਮੇਸ਼ਵਰ ਨਾ ਸਿਰਫ ਤੁਹਾਨੂੰ ਸਰੀਰਿਕ ਤੰਦਰੁਸਤੀ ਅਤੇ ਤੁਹਾਡੀ ਆਤਮਾ ਨੂੰ ਵੀ ਮੁਕਤੀ ਦੇਣ ਵਿੱਚ ਯੋਗ ਹਨ ਬਲਕਿ ਤੁਹਾਨੂੰ ਸੰਪੂਰਨ ਸ਼ਾਂਤੀ ਵੀ ਪ੍ਰਦਾਨ ਕਰਦੇ ਹਨ।

ਅੱਜ ਵੀ ਯਿਸੂ ਮਸੀਹ ਪਿਆਰ ਨਾਲ ਪੁਕਾਰ ਰਹੇ ਹਨ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ”(ਮੱਤੀ 11:28)। ਕੀ ਤੁਸੀਂ ਉਸਦੇ ਬੁਲਾਵੇ ਨੂੰ ਸਵੀਕਾਰ ਨਹੀਂ ਕਰੋਂਗੇ ਅਤੇ ਉਸ ਸੰਪੂਰਨ ਸ਼ਾਂਤੀ ਨੂੰ ਪ੍ਰਾਪਤ ਨਹੀਂ ਕਰੋਂਗੇ ਜੋ ਸਿਰਫ ਉਹ ਹੀ ਪ੍ਰਦਾਨ ਕਰ ਸਕਦਾ ਹੈ? ਕਿਉਂਕਿ ਅਰਾਮ ਜਿਹੜਾ ਯਹੋਵਾਹ ਪ੍ਰਦਾਨ ਕਰਦਾ ਹੈ ਉਹ ਪ੍ਰਮੇਸ਼ਵਰ ਦੀ ਸ਼ਾਂਤੀ ਹੈ। ਅੱਜ ਪੂਰੀ ਦੁਨੀਆਂ ਉੱਥਲ-ਪੁਥੱਲ ਅਤੇ ਤਣਾਅ ਦੇ ਦੌਰ ਵਿੱਚੋਂ ਲੰਘ ਰਹੀ ਹੈ। “ਯਹੋਵਾਹ ਆਖਦਾ ਹੈ, ਦੁਸ਼ਟਾਂ ਲਈ ਕੋਈ ਸ਼ਾਂਤੀ ਨਹੀਂ”(ਯਸਾਯਾਹ 48:22)।

ਇੱਕ ਵਾਰ, ਕੁੱਝ ਵਿਦਿਆਰਥੀਆਂ ਨੇ ਇੱਕ ਸਾਥੀ ਵਿਦਿਆਰਥੀ ਤੋਂ ਪੁੱਛਿਆ, ਜਿਹੜਾ ਇੱਕ ਈਸਾਈ ਸੀ, ਕੀ ਉਹ ਕਿਵੇਂ ਸ਼ਾਂਤੀ ਪੂਰਨ ਹੋ ਸਕਦਾ ਹੈ, ਜਦੋਂ ਕਿ ਦੂਸਰੇ ਸਾਰੇ ਕਈ ਜ਼ਰੂਰਤਾਂ ਅਤੇ ਸਮੱਸਿਆਵਾਂ ਨਾਲ ਪੀੜਿਤ ਹਨ। ਇਸ ਤੇ ਉਸਨੇ ਉੱਤਰ ਦਿੱਤਾ, “ਹਰ ਦਿਨ, ਸਵੇਰੇ-ਸਵੇਰੇ, ਮੈਂ ਪ੍ਰਭੂ ਯਿਸੂ ਮਸੀਹ ਦੇ ਚਰਨਾਂ ਵਿੱਚ ਬੈਠਦਾ ਹਾਂ, ਜਿਹੜੇ ਸ਼ਾਂਤੀ ਦੇ ਰਾਜਕੁਮਾਰ ਹਨ, ਅਤੇ ਉਸਦੀ ਉਸਤਤ ਅਤੇ ਆਰਾਧਨਾ ਕਰਦਾ ਹਾਂ। ਮੈਂ ਉਸ ਸਮੇਂ ਤੱਕ ਉਸਦੀ ਵਡਿਆਈ ਕਰਦਾ ਹਾਂ, ਜਦੋਂ ਤੱਕ ਪ੍ਰਮੇਸ਼ਵਰ ਦੀ ਸ਼ਾਂਤੀ, ਜਿਸਨੂੰ ਦੁਨੀਆਂ ਨਾ ਦੇ ਸਕਦੀ ਹੈ ਅਤੇ ਨਾ ਹੀ ਲੈ ਸਕਦੀ ਹੈ, ਮੇਰੇ ਦਿਲ ਵਿੱਚ ਰਾਜ ਨਹੀਂ ਕਰਦੀ। ਇਨ੍ਹਾਂ ਹੀ ਨਹੀਂ, ਜਦੋਂ ਵੀ ਕੋਈ ਸਮੱਸਿਆ ਮੇਰੇ ਸਾਹਮਣੇ ਆਉਂਦੀ ਹੈ, ਤਾਂ ਮੈਂ ਉਸਨੂੰ ਉਸਦੇ ਚਰਨਾਂ ਵਿੱਚ ਰੱਖ ਦਿੰਦਾ ਹਾਂ, ਇਸ ਵਿਸ਼ਵਾਸ ਦੇ ਨਾਲ ਕੀ ਉਹ ਇਸਦਾ ਹੱਲ ਕਰਨਗੇ। ਮੈਂ ਅਨੰਦ ਅਤੇ ਸ਼ਾਂਤੀ ਨਾਲ ਭਰ ਜਾਂਦਾ ਹਾਂ, ਕਿਉਂਕਿ ਮੈਂ ਆਪਣੇ ਉੱਪਰ ਬੋਝ ਨਹੀਂ ਉਠਾਉਂਦਾ।”

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਕੀ ਤੁਸੀਂ ਵੀ ਆਪਣੇ ਜੀਵਨ ਵਿੱਚ ਹਰ ਦਿਨ ਸ਼ਾਂਤੀ ਅਤੇ ਅਨੰਦ ਪਾਉਣ ਦੇ ਲਈ ਉਸੇ ਅਭਿਆਸ ਦਾ ਪਾਲਣ ਕਰੋਂਗੇ?

ਅਭਿਆਸ ਕਰਨ ਲਈ – “ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ”(ਫਿਲਿੱਪੀਆਂ 4:7)।

Leave A Comment

Your Comment
All comments are held for moderation.