No products in the cart.
ਅਗਸਤ 15 – ਪ੍ਰਮੇਸ਼ਵਰ ਦੀ ਸ਼ਾਂਤੀ!
“ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ। ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡੀਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ”(ਫਿਲਿੱਪੀਆਂ 4:6,7)।
ਯਿਸੂ ਮਸੀਹ ਕਿਰਪਾ ਨਾਲ ਉਹ ਪ੍ਰਮੇਸ਼ਵਰ ਦੀ ਸ਼ਾਂਤੀ ਦਿੰਦੇ ਹਨ, ਜਿਹੜੀ ਸਾਰੀ ਸਮਝ ਤੋਂ ਪਰੇ। ਉਹ ਹੀ ਹੈ ਜਿਹੜੇ ਤੁਹਾਨੂੰ ਆਪਣੀ ਸਵਰਗੀ ਸ਼ਾਂਤੀ ਦੀ ਬਰਕਤ ਦਿੰਦੇ ਹਨ। ਯਿਸੂ ਮਸੀਹ ਨੂੰ ਦਿੱਤੇ ਗਏ ਨਾਮਾਂ ਵਿੱਚੋਂ ਸਭ ਤੋਂ ਅਦਭੁੱਤ ਨਾਮ ਹੈ, ‘ਸ਼ਾਂਤੀ ਦਾ ਰਾਜਕੁਮਾਰ’। ਜਦੋਂ ਉਹ ਧਰਤੀ ਉੱਤੇ ਸੀ, ਜਿੱਥੇ ਕਿੱਤੇ ਜਾਂਦੇ, ਅਤੇ ਜਿਸ ਕਿਸੇ ਨਾਲ ਮਿਲਦੇ, ਉਨ੍ਹਾਂ ਸਭ ਲੋਕਾਂ ਨੂੰ ਉਸਨੇ ਸ਼ਾਂਤੀ ਦੀ ਆਗਿਆ ਦਿੱਤੀ।
ਇਸ ਵਿੱਚ ਇੱਕ ਅਜਿਹੀ ਔਰਤ ਦਾ ਜ਼ਿਕਰ ਹੈ, ਜਿਸਨੂੰ ਲਹੂ ਵਹਿਣ ਦੀ ਬਿਮਾਰੀ ਸੀ। ਇਹ ਉਸਦੇ ਲਈ ਕਦੇ ਨਾ ਖ਼ਤਮ ਹੋਣ ਵਾਲੀ ਬਿਮਾਰੀ ਸੀ। ਉਹ ਬਾਰਾਂ ਸਾਲ ਤੋਂ ਪੀੜਿਤ ਸੀ। ਕੋਈ ਵੈਦ ਉਸਦਾ ਇਲਾਜ਼ ਨਹੀਂ ਕਰ ਸਕਿਆ। ਇਸ ਲਈ, ਉਸਨੇ ਆਪਣੇ ਜੀਵਨ ਵਿੱਚ ਸ਼ਾਂਤੀ ਗੁਆ ਦਿੱਤੀ ਸੀ।
ਪਰ, ਇੱਕ ਦਿਨ, ਉਸਨੂੰ ਪਤਾ ਚੱਲਿਆ ਕਿ ਯਿਸੂ ਮਸੀਹ ਉਸ ਰਸਤੇ ਤੋਂ ਆ ਰਹੇ ਹਨ ਅਤੇ ਉਹ ਭੀੜ ਦੇ ਵਿਚਕਾਰ ਗਈ ਅਤੇ ਉਸਦੇ ਕੱਪੜੇ ਦੇ ਪੱਲੇ ਨੂੰ ਛੂਹਿਆ। ਜਿਵੇਂ ਹੀ ਉਸਨੇ ਯਿਸੂ ਮਸੀਹ ਦੇ ਕੱਪੜੇ ਦੇ ਪੱਲੇ ਨੂੰ ਛੂਹਿਆ, ਪ੍ਰਮੇਸ਼ਵਰ ਦੀ ਸਮਰੱਥ ਉਸ ਉੱਤੇ ਸ਼ਕਤੀਸ਼ਾਲੀ ਰੂਪ ਨਾਲ ਉਤਰੀ ਅਤੇ ਉਸਨੇ ਪ੍ਰਮੇਸ਼ਵਰ ਦੀ ਚੰਗਿਆਈ ਪ੍ਰਾਪਤ ਕੀਤੀ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਬੇਟੀ ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਚਲੀ ਜਾ ਅਤੇ ਆਪਣੀ ਬਿਮਾਰੀ ਤੋਂ ਬਚੀ ਰਹ”(ਮਰਕੁਸ 5:34)।
ਇੱਕ ਵਾਰ ਇੱਕ ਪਾਪੀ ਔਰਤ ਦੌੜਦੀ ਹੋਈ ਆਈ ਅਤੇ ਯਿਸੂ ਦੇ ਪੈਰਾਂ ਉੱਤੇ ਡਿੱਗ ਪਈ। ਉਹ ਰੋਈ ਅਤੇ ਆਪਣੇ ਹੰਝੂਆਂ ਦੇ ਨਾਲ ਯਿਸੂ ਦੇ ਪੈਰ ਧੋਤੇ। ਉਸਦੇ ਪਾਪ ਅਤੇ ਬੁਰਿਆਈ ਬਹੁਤ ਜਿਆਦਾ ਸੀ, ਅਤੇ ਇਸ ਲਈ ਉਸਨੇ ਆਪਣੀ ਸ਼ਾਂਤੀ ਗੁਆ ਦਿੱਤੀ ਸੀ। ਯਿਸੂ ਨੇ ਉਸਦੀ ਤਰਸਯੋਗ ਸਥਿਤੀ ਦੇਖੀ। ਉਸਨੇ ਉਸ ਔਰਤ ਨੂੰ ਆਖਿਆ, “ਤੇਰੇ ਵਿਸ਼ਵਾਸ ਨੇ ਤੈਨੂੰ ਬਚਾਇਆ ਹੈ, ਸ਼ਾਂਤੀ ਨਾਲ ਚਲੀ ਜਾ”(ਲੂਕਾ 7:50)।
ਯਿਸੂ ਮਸੀਹ ਦਾ ਸਲੀਬ ਉੱਤੇ ਮਰਨ ਦੇ ਬਾਅਦ, ਉਸਦੇ ਸਾਰੇ ਚੇਲੇ ਡਰੇ ਹੋਏ ਸੀ। ਉਨ੍ਹਾਂ ਨੂੰ ਡਰ ਸੀ ਕਿ ਕਿੱਤੇ ਯਹੂਦੀ ਉਨ੍ਹਾਂ ਨੂੰ ਵੀ ਪ੍ਰੇਸ਼ਾਨ ਨਾ ਕਰ ਦੇਣ। ਉਨ੍ਹਾਂ ਵਿੱਚ ਸ਼ਾਂਤੀ ਨਹੀਂ ਸੀ ਅਤੇ ਉਹ ਥੱਕੇ ਹੋਏ ਲੱਗ ਰਹੇ ਸੀ। ਉਸ ਸਮੇਂ, ਯਿਸੂ ਉਨ੍ਹਾਂ ਦੇ ਸਾਹਮਣੇ ਪ੍ਰਗਟ ਹੋਏ ਅਤੇ ਆਖਿਆ, “ਤੁਹਾਨੂੰ ਸ਼ਾਂਤੀ ਮਿਲੇ”(ਲੂਕਾ 24:36)।
ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਤੁਸੀਂ ਆਪਣੀਆਂ ਸਮੱਸਿਆਵਾਂ ਦੇ ਬਾਰੇ ਚਿੰਤਾ ਵਿੱਚ ਹੋ ਸਕਦੇ ਹੋ। ਜਦੋਂ ਤੁਸੀਂ ਆਪਣੀਆਂ ਸਾਰੀਆਂ ਸਮੱਸਿਆਵਾਂ ਨੂੰ ਪ੍ਰਮੇਸ਼ਵਰ ਦੇ ਹੱਥਾਂ ਵਿੱਚ ਸੌਂਪ ਕੇ ਪ੍ਰਾਰਥਨਾ ਕਰਦੇ ਹੋ, ਤਾਂ ਉਹ ਤੁਹਾਨੂੰ ਆਪਣੀ ਸ਼ਾਂਤੀ ਨਾਲ ਭਰ ਦੇਣਗੇ ਜਿਹੜੀ ਕੀ ਸਭ ਗੱਲਾਂ ਤੋਂ ਵੱਧ ਕੇ ਹੈ।
ਅਭਿਆਸ ਕਰਨ ਲਈ – “ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ। ਮੈਂ ਆਪਣੀ ਤਸੱਲੀ ਤੁਹਾਨੂੰ ਦਿੰਦਾ ਹਾਂ। ਮੈਂ ਤੁਹਾਨੂੰ ਸੰਸਾਰ ਤੋਂ ਵੱਖਰੀ ਕਿਸਮ ਦੀ ਸ਼ਾਂਤੀ ਦਿੰਦਾ ਹਾਂ, ਇਸ ਲਈ ਤੁਹਾਡੇ ਦਿਲ ਨਾ ਡਰੇ ਅਤੇ ਘਬਰਾਏ”(ਯੂਹੰਨਾ ਦੀ ਇੰਜੀਲ 14:27)।
