No products in the cart.
ਅਗਸਤ 16 – ਸਿੱਧ ਬਣਾਇਆ ਜਾਵੇਗਾ!
“ਅਤੇ ਉਸ ਨੇ ਮੈਨੂੰ ਆਖਿਆ ਕਿ ਮੇਰੀ ਕਿਰਪਾ ਹੀ ਤੇਰੇ ਲਈ ਬਹੁਤ ਹੈ ਕਿਉਂ ਜੋ ਮੇਰੀ ਸ਼ਕਤੀ ਕਮਜ਼ੋਰੀਆਂ ਵਿੱਚ ਸਿੱਧ ਹੁੰਦੀ ਹੈ। ਇਸ ਲਈ ਮੈਂ ਆਪਣੀਆਂ ਕਮਜ਼ੋਰੀਆਂ ਉੱਤੇ ਵੱਡੇ ਅਨੰਦ ਨਾਲ ਮਾਣ ਕਰਾਂਗਾ ਤਾਂ ਜੋ ਮਸੀਹ ਦੀ ਸਮਰੱਥਾ ਮੇਰੇ ਉੱਤੇ ਬਣੀ ਰਹੇ”(2 ਕੁਰਿੰਥੀਆਂ 12:9)।
ਪ੍ਰਮੇਸ਼ਵਰ ਦੀ ਸਮਰੱਥ ਤੁਹਾਡੀਆਂ ਕਮਜ਼ੋਰੀਆਂ ਵਿੱਚ ਪੂਰੀ ਹੁੰਦੀ ਹੈ। ਕਦੀ-ਕਦੀ, ਪ੍ਰਮੇਸ਼ਵਰ ਤੁਹਾਡੇ ਜੀਵਨ ਵਿੱਚ ਕੁੱਝ ਕਮਜ਼ੋਰੀਆਂ ਦੀ ਆਗਿਆ ਦਿੰਦੇ ਹਨ। ਉਹ ਅਜਿਹਾ ਇਸ ਲਈ ਕਰਦੇ ਹਨ ਕਿਉਂਕਿ ਉਸਦੀ ਸਮਰੱਥ ਤੁਹਾਡੇ ਜੀਵਨ ਵਿੱਚ ਸਿੱਧ ਹੋ ਜਾਂਦੀ ਹੈ।
ਤੁਸੀਂ ਪ੍ਰਮੇਸ਼ਵਰ ਉੱਤੇ ਤਦ ਹੀ ਭਰੋਸਾ ਕਰੋਂਗੇ ਜਦੋਂ ਤੁਹਾਡੇ ਵਿੱਚ ਕੁੱਝ ਕਮਜ਼ੋਰੀਆਂ ਹੋਣਗੀਆਂ। ਨਹੀਂ ਤਾਂ, ਹੋਰ ਕਿਸੇ ਨੂੰ ਪ੍ਰਮੇਸ਼ਵਰ ਦੀ ਕਿਰਪਾ ਉੱਤੇ ਨਿਰਭਰ ਰਹਿਣ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਤੋਂ ਇਲਾਵਾ, ਤੁਸੀ ਪ੍ਰਮੇਸ਼ਵਰ ਦੀ ਮਹਿਮਾ ਵੀ ਨਹੀਂ ਕਰੋਂਗੇ। ਉਹ ਤੁਹਾਡੇ ਜੀਵਨ ਵਿੱਚ ਕੁੱਝ ਕਮਜ਼ੋਰੀਆਂ ਦੀ ਆਗਿਆ ਦਿੰਦੇ ਹਨ, ਤਾਂਕਿ ਤੁਸੀਂ ਸਮਰੱਥ ਅਤੇ ਕਿਰਪਾ ਦੇ ਲਈ ਪੂਰੀ ਤਰ੍ਹਾਂ ਨਾਲ ਉਨ੍ਹਾਂ ਉੱਤੇ ਨਿਰਭਰ ਰਹੋ।
ਰਸੂਲ ਪੌਲੁਸ ਦੀ ਇੱਕ ਕਮਜ਼ੋਰੀ ਸੀ। ਉਹ ਕਹਿੰਦਾ ਹੈ, “ਅਤੇ ਇਸ ਲਈ ਜੋ ਮੈਂ ਪ੍ਰਕਾਸ਼ ਬਾਣੀਆਂ ਦੀ ਬਹੁਤਾਇਤ ਦੇ ਕਾਰਨ ਹੱਦੋਂ ਬਾਹਰ ਫੁੱਲ ਨਾ ਜਾਂਵਾਂ ਇਸ ਲਈ ਮੇਰੇ ਸਰੀਰ ਵਿੱਚ ਇੱਕ ਕੰਡਾ ਚੋਭਿਆ ਗਿਆ ਅਰਥਾਤ ਸ਼ੈਤਾਨ ਦਾ ਭੇਜਿਆ ਹੋਇਆ, ਜੋ ਉਹ ਮੈਨੂੰ ਹੂਰੇ ਮਾਰੇ ਤਾਂ ਜੋ ਮੈਂ ਹੱਦੋਂ ਬਾਹਰ ਫੁੱਲ ਨਾ ਜਾਂਵਾਂ। ਇਸ ਦੇ ਲਈ ਮੈਂ ਪ੍ਰਭੂ ਦੇ ਅੱਗੇ ਤਿੰਨ ਵਾਰ ਬੇਨਤੀ ਕੀਤੀ ਜੋ ਇਹ ਮੇਰੇ ਕੋਲੋਂ ਦੂਰ ਹੋ ਜਾਵੇ”(2 ਕੁਰਿੰਥੀਆਂ 12:7,8)।
ਪ੍ਰਮੇਸ਼ਵਰ ਨੇ ਆਪਣੇ ਆਪ ਪੌਲੁਸ ਦੇ ਜੀਵਨ ਨੂੰ ਅਨੇਕ ਦਰਸ਼ਨ ਅਤੇ ਪ੍ਰਕਾਸ਼ਨ ਦਿੱਤੇ ਸੀ। ਉਨ੍ਹਾਂ ਦੇ ਕਾਰਨ ਪੌਲੁਸ ਦੇ ਅੰਦਰ ਘੁਮੰਡ ਆਉਣ ਦੀ ਸੰਭਾਵਨਾ ਸੀ ਅਤੇ ਇਸ ਲਈ ਪ੍ਰਮੇਸ਼ਵਰ ਨੇ ਉਸ ਕਮਜ਼ੋਰੀ ਨੂੰ ਉਸਦੇ ਅੰਦਰ ਆਉਣ ਦਿੱਤਾ।
ਪ੍ਰਮੇਸ਼ਵਰ ਦੇ ਕਹਿਣ ਦੇ ਅਨੁਸਾਰ, ਜਦੋਂ ਇਹ ਕਮਜ਼ੋਰੀਆਂ ਤੁਹਾਡੇ ਵਿੱਚ ਹੋਣਗੀਆਂ, ਤਾਂ ਤੁਹਾਡੇ ਵਿੱਚ ਘੁਮੰਡ ਨਹੀਂ ਆਵੇਗਾ। ਤੁਸੀਂ ਅਧੀਨ ਹੋਵੋਂਗੇ ਅਤੇ ਮੇਰੀ ਤਾਕਤ ਉੱਤੇ ਭਰੋਸਾ ਕਰੋਂਗੇ। ਮੈਂ ਵੀ ਤੁਹਾਡਾ ਲਗਾਤਾਰ ਇਸਤੇਮਾਲ ਕਰਦਾ ਰਹਾਂਗਾ।
ਇਸ ਲਈ ਆਪਣੀਆਂ ਕਮਜ਼ੋਰੀਆਂ ਨੂੰ ਨਾ ਦੇਖੋ। ਮੇਰੀ ਕਿਰਪਾ ਨੂੰ ਦੇਖੋ। ਕਿਉਂਕਿ ਮੇਰੀ ਸਮਰੱਥ ਕਮਜ਼ੋਰੀਆਂ ਵਿੱਚ ਸਿੱਧ ਹੁੰਦੀ ਹੈ। ਰਸੂਲ ਪੌਲੁਸ ਨੇ ਇਸਨੂੰ ਖੁਸ਼ੀ ਨਾਲ ਸਵੀਕਾਰ ਕੀਤਾ। ਕਿਉਂਕਿ ਉਹ ਸਿਰਫ ਪ੍ਰਮੇਸ਼ਵਰ ਦੀ ਕਿਰਪਾ ਅਤੇ ਸ਼ਕਤੀ ਉੱਤੇ ਨਿਰਭਰ ਸੀ, ਇਸ ਲਈ ਪ੍ਰਮੇਸ਼ਵਰ ਨੇ ਉਸਦਾ ਹੋਰ ਜਿਆਦਾ ਸ਼ਕਤੀਸ਼ਾਲੀ ਇਸਤੇਮਾਲ ਕੀਤਾ।
ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਤੁਸੀਂ ਆਪਣੀਆਂ ਕਮਜ਼ੋਰੀਆਂ ਦੇ ਬਾਰੇ ਚਿੰਤਾਂ ਨਾ ਕਰੋ। ਆਪਣੇ ਕੰਮ ਨੂੰ ਪੂਰਾ ਕਰਨ ਦੇ ਲਈ ਸੋ ਪ੍ਰਤੀਸ਼ਤ ਸੰਪੂਰਨਤਾ ਤੱਕ ਪਹੁੰਚਣ ਦੀ ਉਡੀਕ ਨਾ ਕਰੋ। ਆਪਣੀਆਂ ਕਮਜ਼ੋਰੀਆਂ ਦੇ ਵਿਚਕਾਰ ਵੀ ਤੁਸੀਂ ਪ੍ਰਮੇਸ਼ਵਰ ਦੇ ਲਈ ਮਹਾਨ ਕੰਮ ਕਰ ਸਕਦੇ ਹੋ। ਤੁਸੀਂ ਜਿਸ ਅਨੁਪਾਤ ਵਿੱਚ ਪ੍ਰਮੇਸ਼ਵਰ ਦੀ ਕਿਰਪਾ ਉੱਤੇ ਭਰੋਸਾ ਕਰੋਂਗੇ, ਉਸੇ ਅਨੁਪਾਤ ਵਿੱਚ ਪ੍ਰਮੇਸ਼ਵਰ ਦੀ ਸਮਰੱਥ ਤੁਹਾਡੇ ਸਰੀਰ ਵਿੱਚ ਵਹੇਗੀ। ਤਦ ਤੁਸੀਂ ਵੀ ਪ੍ਰਮੇਸ਼ਵਰ ਦੇ ਲਈ ਵੱਡੇ-ਵੱਡੇ ਕੰਮ ਕਰੋਂਗੇ।
ਅਭਿਆਸ ਕਰਨ ਲਈ – “ਸਗੋਂ ਸੰਸਾਰ ਦੇ ਮੂਰਖਾਂ ਨੂੰ ਪਰਮੇਸ਼ੁਰ ਨੇ ਚੁਣ ਲਿਆ ਭਈ ਬੁੱਧਵਾਨਾਂ ਨੂੰ ਲੱਜਿਆਵਾਨ ਕਰੇ ਅਤੇ ਸੰਸਾਰ ਦੇ ਨਿਰਬਲਾਂ ਨੂੰ ਪਰਮੇਸ਼ੁਰ ਨੇ ਚੁਣ ਲਿਆ ਭਈ ਬਲਵੰਤਾਂ ਨੂੰ ਲੱਜਿਆਵਾਨ ਕਰੇ”(1 ਕੁਰਿੰਥੀਆਂ 1:27)।
