No products in the cart.
ਅਗਸਤ 02 – ਇੱਕ ਬਰਤਨ ਪਵਿੱਤਰ ਬਣਾ ਦਿੱਤਾ!
“ਜਾ ਕਿਉਂ ਜੋ ਉਹ ਮੇਰੇ ਲਈ ਇੱਕ ਚੁਣਿਆ ਹੋਇਆ ਵਸੀਲਾ ਹੈ”(ਰਸੂਲਾਂ ਦੇ ਕਰਤੱਬ 9:15)।
“ਜੇਕਰ ਕੋਈ ਆਪਣੇ ਆਪ ਨੂੰ ਸ਼ੁੱਧ ਕਰੇ, ਤਾਂ ਮੈਂ ਉਸਨੂੰ ਪਵਿੱਤਰ ਪਾਤਰ ਦੇ ਰੂਪ ਵਿੱਚ ਇਸਤੇਮਾਲ ਕਰਾਂਗਾ” ਪ੍ਰਮੇਸ਼ਵਰ ਦਾ ਵਾਅਦਾ ਹੈ।
ਇਸ ਸ਼ਬਦ ਦੇ ਬਾਰੇ ਸੋਚੋ, ‘ਜੇਕਰ ਕੋਈ ਆਪਣੇ ਆਪ ਨੂੰ ਫਿਰ ਤੋਂ ਸ਼ੁੱਧ ਕਰਦਾ ਹੈ। ਪੁਰਾਣੇ ਨੇਮ ਵਿੱਚ ਸ਼ੁੱਧੀ ਕਰਨ ਦੇ ਕਈ ਤਰੀਕੇ ਸੀ। ‘ਲਹੂ ਨੂੰ ਛਿੜਕ ਕੇ ਸ਼ੁੱਧ ਕੀਤਾ ਗਿਆ'(ਲੇਵੀਆਂ ਦੀ ਪੋਥੀ 16:19), ‘ਸ਼ੁੱਧ ਕਰਨ ਦੇ ਉਦੇਸ਼ ਨਾਲ ਪ੍ਰਾਸਚਿਤ ਕੀਤਾ'(ਲੇਵੀਆਂ ਦੀ ਪੋਥੀ 16:30), ‘ਉਹ ਆਪਣੇ ਆਪ ਨੂੰ ਪਾਣੀ ਨਾਲ ਸ਼ੁੱਧ ਕਰੇਗਾ'(ਗਿਣਤੀ 19:12) ਅਤੇ ‘ਉਨ੍ਹਾਂ ਨੇ ਇਸਤਰੀਆਂ ਨੂੰ ਸ਼ੁੱਧ ਕਰਨ ਦੇ ਲਈ ਅਤਰ ਇਸਤੇਮਾਲ ਕੀਤਾ'(ਅਸਤਰ 2:12)।
ਨਵੇਂ ਨੇਮ ਵਿੱਚ, ਪਵਿੱਤਰ ਸ਼ਾਸਤਰ ਅੰਤ: ਕਰਨ ਦੀ ਸ਼ੁੱਧੀ ਦੇ ਬਾਰੇ ਵਿੱਚ ਕਹਿੰਦਾ ਹੈ। “…ਮਸੀਹ ਦਾ ਲਹੂ ਜਿਸ ਨੇ ਸਦੀਪਕ ਆਤਮਾ ਦੇ ਰਾਹੀਂ ਆਪਣੇ ਆਪ ਨੂੰ ਦੋਸ਼ ਰਹਿਤ ਪਰਮੇਸ਼ੁਰ ਦੇ ਅੱਗੇ ਚੜ੍ਹਾਇਆ ਤੁਹਾਡੇ ਵਿਵੇਕ ਨੂੰ ਮੁਰਦਿਆਂ ਕੰਮਾਂ ਤੋਂ ਸ਼ੁੱਧ ਕਰੇਗਾ”(ਇਬਰਾਨੀਆਂ 9:14)। “ਉਸਨੇ ਆਪ ਹੀ ਸਾਡੇ ਪਾਪਾਂ ਨੂੰ ਸ਼ੁੱਧ ਕੀਤਾ”(ਇਬਰਾਨੀਆਂ 1:3)।
‘ਜੇਕਰ ਤੁਸੀਂ ਆਪਣੇ ਆਪ ਨੂੰ ਸ਼ੁੱਧ ਕਰੋਗੇ, ਤਾਂ ਮੈਂ ਤੁਹਾਨੂੰ ਪਵਿੱਤਰ ਪਾਤਰ ਦੇ ਰੂਪ ਵਿੱਚ ਇਸਤੇਮਾਲ ਕਰਾਂਗਾ’ ਪ੍ਰਮੇਸ਼ਵਰ ਦਾ ਵਾਅਦਾ ਹੈ। ਜੇਕਰ ਸ਼ੁੱਧੀ ਕਰਨ ਦੀ ਵਿਆਖਿਆ ਕਰਨ ਦੇ ਲਈ ਪਵਿੱਤਰ ਸ਼ਾਸਤਰ ਵਿੱਚ ਇੱਕ ਵਿਸ਼ੇਸ਼ ਅਧਿਆਏ ਹੈ, ਤਾਂ ਇਹ ਜ਼ਬੂਰਾਂ ਦੀ ਪੋਥੀ 51 ਦੇ ਇਲਾਵਾ ਹੋਰ ਕੁੱਝ ਨਹੀਂ ਹੈ। ਉੱਥੇ, ਦਾਊਦ ਨੇ ਪ੍ਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ ਕੀ ਉਹ ਸ਼ੁੱਧ ਹੋਣ ਦੇ ਲਈ ਉਸ ਤੋਂ ਥੱਲੇ ਲਿਖੇ ਗਏ ਤਿੰਨ ਚੀਜ਼ਾਂ ਨੂੰ ਹਟਾ ਦੇਣ। 1. ਮੇਰੇ ਅਪਰਾਧ ਮਿਟਾ ਦੇ 2. ਮੇਰੀ ਬਦੀ ਤੋਂ ਮੈਨੂੰ ਚੰਗੀ ਤਰ੍ਹਾਂ ਧੋ, ਅਤੇ 3. ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ। ਦੇਖੋਂ ਕੀ ਉਹ ਕਿਸ ਤਰ੍ਹਾਂ ਇਹ ਕਹਿੰਦੇ ਹੋਏ ਪੁਕਾਰਦਾ ਹੈ, “ਮੇਰੀ ਬਦੀ ਤੋਂ ਮੈਨੂੰ ਚੰਗੀ ਤਰ੍ਹਾਂ ਧੋ, ਤਾਂ ਮੈਂ ਸ਼ੁੱਧ ਹੋ ਜਾਂਵਾਂਗਾ”(ਜ਼ਬੂਰਾਂ ਦੀ ਪੋਥੀ 51:1,2,7)।
ਮੂਸਾ ਦੇ ਜੀਵਨ ਵਿੱਚ ਪ੍ਰਮੇਸ਼ਵਰ ਦਾ ਇੱਕ ਮਹਾਨ ਉਦੇਸ਼ ਸੀ। ਇਹ ਉਸਦੇ ਬੱਚਿਆਂ ਨੂੰ ਮਿਸਰ ਤੋਂ ਛੁਡਾਉਣ ਅਤੇ ਉਨ੍ਹਾਂ ਨੂੰ ਕਨਾਨ ਦੇਸ਼ ਵਿੱਚ ਲਿਜਾਣ ਦੇ ਇਲਾਵਾ ਹੋਰ ਕੁੱਝ ਨਹੀਂ ਸੀ। ਪ੍ਰਮੇਸ਼ਵਰ ਨੂੰ ਉਸਦੇ ਲਈ ਮੂਸਾ ਨੂੰ ਸ਼ੁੱਧ ਕਰਨਾ ਅਤੇ ਤਿਆਰ ਕਰਨਾ ਸੀ। ਪ੍ਰਮੇਸ਼ਵਰ ਨੇ ਆਖਿਆ, “ਆਪਣਿਆਂ ਪੈਰਾਂ ਦੀ ਜੁੱਤੀ ਲਾਹ ਦੇ ਕਿਉਂ ਜੋ ਇਹ ਥਾਂ ਜਿੱਥੇ ਤੂੰ ਖੜ੍ਹਾ ਹੈਂ, ਪਵਿੱਤਰ ਭੂਮੀ ਹੈ”(ਕੂਚ 3:5)। ਜਿਹੜੇ ਲੋਕ ਪ੍ਰਮੇਸ਼ਵਰ ਦਾ ਕੰਮ ਕਰਦੇ ਹਨ ਉਨ੍ਹਾਂ ਦੇ ਲਈ ਪਵਿੱਤਰ ਰਹਿਣਾ ਜ਼ਰੂਰੀ ਹੈ। ਇਸ ਦੇ ਲਈ ਪ੍ਰਮੇਸ਼ਵਰ ਨੇ ਮੂਸਾ ਨੂੰ ਚਾਲੀ ਸਾਲ ਤੱਕ ਸ਼ੁੱਧ ਕੀਤਾ। ਪ੍ਰਮੇਸ਼ਵਰ ਨੇ ਮੂਸਾ ਨੂੰ ਫ਼ਿਰਊਨ ਦੇ ਮਹਿਲ ਵਿੱਚ ਸਿਖਾਈਆਂ ਗਈਆਂ ਸਾਰੀਆਂ ਚਾਲਾਂ ਨੂੰ ਭੁਲਾ ਦਿੱਤਾ ਅਤੇ ਉਸਨੂੰ ਆਪਣੇ ਉੱਪਰ ਭਰੋਸਾ ਦਿਵਾਇਆ।
ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਪ੍ਰਮੇਸ਼ਵਰ ਤੁਹਾਨੂੰ ਕਈ ਅਭਿਆਸਾਂ ਤੋਂ ਪਹਿਲਾਂ ਅਗਵਾਈ ਕਰ ਰਹੇ ਹੋਣਗੇ। ਕਦੇ ਵੀ ਥੱਕੋ ਨਾ ਕਿਉਂਕਿ ਤੁਸੀਂ ਬਹੁਤ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹੋ। ਇਹ ਕਦੀ ਨਾ ਭੁੱਲੋ ਕੀ ਪ੍ਰਮੇਸ਼ਵਰ ਤੁਹਾਨੂੰ ਸ਼ੁੱਧ ਕਰਨਾ ਅਤੇ ਪਵਿੱਤਰ ਬਣਾਉਣਾ ਚਾਹੁੰਦਾ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਸੋ ਆਪਣੇ ਆਪ ਨੂੰ ਪਰਮੇਸ਼ੁਰ ਦੇ ਬਲਵੰਤ ਹੱਥ ਦੇ ਹੇਠ ਨੀਵਿਆਂ ਕਰੋ ਤਾਂ ਕਿ ਉਹ ਤੁਹਾਨੂੰ ਸਮੇਂ ਸਿਰ ਉੱਚਿਆਂ ਕਰੇ”(1 ਪਤਰਸ 5:6)।
ਅਭਿਆਸ ਕਰਨ ਲਈ – “ਜੇ ਅਸੀਂ ਆਪਣਿਆਂ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫ਼ਾਦਾਰ ਅਤੇ ਧਰਮੀ ਹੈ ਤਾਂ ਜੋ ਸਾਡੇ ਪਾਪਾਂ ਨੂੰ ਮਾਫ਼ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ”(1ਯੂਹੰਨਾ 1:9)।______________________________________________________________________________________________________